ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਸੇ ਲਈ ਮੈਂ ਆਪਣੀਆਂ ਸਿੱਖਿਆਵਾਂ ਲਈ ਕੋਈ ਪੈਸਾ ਨਹੀਂ ਲੈਂਦੀ। ਮੈਂ ਆਪਣੀਆਂ ਸਿੱਖਿਆਵਾਂ ਲਈ ਤੁਹਾਡੇ ਤੋਂ ਕੁਝ ਨਹੀਂ ਲੈਂਦੀ, ਕਿਉਂਕਿ ਮੈਂ ਜਾਣਦੀ ਹਾਂ ਕਿ ਤੁਹਾਡੇ ਨਾਲ ਪ੍ਰਮਾਤਮਾ ਹੈ, ਤੁਹਾਡੇ ਅੰਦਰ ਇਹ ਖਜ਼ਾਨਾ ਹੈ, ਕਿ (ਅੰਦਰੂਨੀ ਸਵਰਗੀ) ਪ੍ਰਕਾਸ਼ ਅਤੇ ਪ੍ਰਮਾਤਮਾ ਦੀਆਂ ਸਿੱਖਿਆਵਾਂ ਤੱਕ ਤੁਸੀਂ ਪਹੁੰਚ ਸਕਦੇ ਹੋ, ਜੇਕਰ ਤੁਸੀਂ ਜਾਣ ਲਵੋਂ ਕਿ ਇਹ ਕਿਵੇਂ ਕਰਨਾ ਹੈ।ਪਰ, ਬੇਸ਼ੱਕ, ਤੁਸੀਂ ਨਹੀਂ ਜਾਣਦੇ ਕਿ ਕਿਵੇਂ ਕਰਨਾ ਹੈ, ਕਿਉਂਕਿ ਇਹ ਇੱਕ ਭੇਤ ਹੈ - ਇਹ ਬੰਦ ਹੈ, ਇਹਨੂੰ ਤਾਲਾ ਲਗਾ ਹੈ, ਇਹ ਕੀਮਤੀ ਹੈ, ਇਸਨੂੰ ਇੱਕ ਪੂਰੀ ਤਰ੍ਹਾਂ ਗਿਆਨਵਾਨ ਸਤਿਗੁਰੂ ਦੁਆਰਾ, ਇੱਕ ਸੱਚੇ ਅਸਲੀ ਸਤਿਗੁਰੂ ਦੁਆਰਾ, ਪ੍ਰਮਾਤਮਾ ਦੀ ਆਗਿਆ ਤੋਂ ਬਿਨਾਂ, ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਕਿਉਂਕਿ ਇਸ ਤੋਂ ਬਿਨਾਂ, ਭਾਵੇਂ ਕੋਈ ਵੀ ਜੋ ਮੇਰੇ ਵੱਲੋਂ ਉਹੀ ਹਦਾਇਤ ਦੁਹਰਾਉਂਦਾ ਹੈ, ਉਹ ਉਵੇਂ ਸਮਾਨ ਨਹੀਂ ਹੈ। ਜਦੋਂ ਮੈਂ ਤੁਹਾਡੇ ਕੋਲ ਇਕ ਕੁਆਨ ਯਿਨ ਮੈਸੇਂਜਰ ਭੇਜਦੀ ਹਾਂ, ਤਾਂ ਮੈਂ ਉਸਨੂੰ ਪ੍ਰਮਾਤਮਾ ਦੀ ਕਿਰਪਾ ਦੀ ਆਗਿਆ ਦੁਆਰਾ ਅਧਿਕਾਰ ਦੇਣ ਦੀ ਸ਼ਕਤੀ ਦਿੰਦੀ ਹਾਂ। ਨਹੀਂ ਤਾਂ, ਤੁਹਾਡੇ ਕੋਲ ਕੁਝ ਵੀ ਨਹੀਂ ਹੋਵੇਗਾ - ਸਿਰਫ਼ ਮਾਇਆ ਦਾ ਭਰਮ, ਅਤੇ ਤੁਸੀਂ ਇਸ ਤੋਂ ਨਰਕ ਵਿੱਚ ਜਾਓਗੇ, ਕਿਉਂਕਿ ਇਹ ਸਵਰਗ ਤੋਂ ਨਹੀਂ ਹੈ, ਇਹ ਨਰਕ ਤੋਂ ਹੈ।ਨਰਕ ਵਿੱਚ ਵੀ ਰੌਸ਼ਨੀ ਹੈ। ਉਦਾਹਰਣ ਵਜੋਂ, ਇੱਕ ਹੇਠਲੇ-ਪੱਧਰ ਦੇ ਸਵਰਗ ਵਿੱਚ ਵੀ, ਜਿਵੇਂ ਕਿ ਨਰਕ ਤੋਂ ਸੂਖਮ, ਐਸਟਰਲ ਪੱਧਰ ਵਿੱਚ ਰੌਸ਼ਨੀ, ਹਨੇਰਾ ਪ੍ਰਕਾਸ਼, ਹਰੀ ਰੋਸ਼ਨੀ, ਅਤੇ ਸੰਤਰੀ ਰੋਸ਼ਨੀ ਹੁੰਦੀ ਹੈ, ਉਦਾਹਰਣ ਵਜੋਂ ਇਸ ਤਰਾਂ। ਨਰਕ ਵਿੱਚ ਵੀ ਅਖੌਤੀ ਰੌਸ਼ਨੀ ਹੈ। ਅਤੇ ਸੂਖਮ, ਐਸਟਰਲ ਪੱਧਰ, ਜੋ ਕਿ ਇੱਕ ਹੇਠਲਾ, ਨੀਵਾਂ ਸਵਰਗ ਹੈ, ਇਸ ਵਿਚ ਵੀ ਰੌਸ਼ਨੀ ਹੈ। ਪਰ ਉਹ ਉੱਚੇ ਸਵਰਗ ਦੇ ਪ੍ਰਕਾਸ਼ ਵਾਂਗ ਉਤਨੀ ਚਮਕਦਾਰ, ਸ਼ੁੱਧ ਅਤੇ ਸਪਸ਼ਟ ਨਹੀਂ। ਪਰ ਸਵਰਗ ਜਿੰਨਾ ਉੱਚਾ ਹੋਵੇਗਾ, ਰੌਸ਼ਨੀ ਓਨੀ ਹੀ ਚਮਕਦਾਰ ਹੋਵੇਗੀ, ਬੇਸ਼ੱਕ। ਸੋ, ਜੇਕਰ ਤੁਸੀਂ ਹੇਠਲੇ ਸਵਰਗ ਵਿੱਚ ਹੋ ਅਤੇ ਤੁਸੀਂ ਉੱਚੇ ਸਵਰਗ ਵਿੱਚ ਜਾਂਦੇ ਹੋ, ਤਾਂ ਤੁਸੀਂ ਉਸ ਪ੍ਰਕਾਸ਼ ਨੂੰ ਸਹਿਣ ਨਹੀਂ ਕਰ ਸਕਦੇ। ਤੁਸੀਂ ਨਹੀ ਕਰ ਸਕਦੇ। ਅਤੇ ਆਮ ਤੌਰ 'ਤੇ, ਜੇਕਰ ਤੁਹਾਡਾ ਪੱਧਰ ਨੀਵਾਂ ਹੋਵੇ ਤਾਂ ਤੁਸੀਂ ਉੱਚੇ ਸਵਰਗ ਨੂੰ ਦੇਖਣ ਨਹੀਂ ਜਾ ਸਕਦੇ। ਪਰ ਜੇ ਤੁਸੀਂ ਉੱਥੇ ਹੋ, ਤਾਂ ਤੁਸੀਂ ਉਸ ਚਮਕਦਾਰ ਰੌਸ਼ਨੀ ਨੂੰ ਬਰਦਾਸ਼ਤ ਨਹੀਂ ਕਰ ਸਕੋਗੇ - ਬਹੁਤ ਜ਼ਿਆਦਾ ਚਮਕਦਾਰ। ਕਿਉਂਕਿ ਉੱਥੋਂ ਦੇ ਜੀਵ, ਉਨ੍ਹਾਂ ਕੋਲ ਸਾਡੇ ਸਰੀਰ ਵਾਂਗ ਆਕਾਰ ਨਹੀਂ ਹਨ। ਉਹ ਸਿਰਫ਼ ਚਾਨਣ, ਰੌਸ਼ਨੀ ਹਨ। ਅਤੇ ਜੇਕਰ ਤੁਸੀਂ ਕਾਫ਼ੀ ਉੱਚੇ ਨਹੀਂ ਹੋ, ਤਾਂ ਤੁਸੀਂ ਉਸ ਰੌਸ਼ਨੀ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਅਤੇ ਤੁਸੀਂ ਉਨ੍ਹਾਂ ਨੂੰ ਰੌਸ਼ਨੀ ਰਾਹੀਂ ਵੀ ਨਹੀਂ ਦੇਖ ਸਕਦੇ। ਪਰ ਜੇਕਰ ਤੁਸੀਂ ਉਨ੍ਹਾਂ ਦੇ ਬਰਾਬਰ ਪਧਰ ਦੇ ਹੋ, ਤਾਂ ਤੁਸੀਂ ਉਨ੍ਹਾਂ ਨੂੰ ਇੱਕ ਕਿਸਮ ਦੇ ਵਿਅਕਤੀਆਂ ਵਜੋਂ ਦੇਖ ਸਕਦੇ ਹੋ, ਪਰ ਸਾਰੇ ਪ੍ਰਕਾਸ਼ ਨਾਲ, ਸਾਰੇ ਪ੍ਰਕਾਸ਼ ਵਿੱਚ, ਚਮਕਦਾਰ ਪ੍ਰਕਾਸ਼ ਵਿੱਚ।ਸੋ ਪੂਰੀ ਤਰ੍ਹਾਂ ਗਿਆਨਵਾਨ ਗੁਰੂ ਤੋਂ ਬਿਨਾਂ ਹਰ ਚੀਜ਼ ਨਕਲੀ ਹੈ, ਝੂਠੀ ਹੈ, ਭਰਮ ਹੈ, ਅਤੇ ਇਹ ਤੁਹਾਨੂੰ ਯੁਗਾਂ ਲਈ ਨਰਕ ਵਿੱਚ ਵਾਪਸ ਲੈ ਜਾਵੇਗੀ, ਅਤੇ ਫਿਰ ਹੋ ਸਕਦਾ ਹੈ ਕਿ ਤੁਸੀਂ ਦੁਬਾਰਾ ਜਾਨਵਰਾਂ ਦੇ ਰੂਪ ਵਿੱਚ ਵਾਪਸ ਆਓਗੇ - ਲੋਕਾਂ, ਜਾਂ ਮਨੁੱਖਾਂ, ਜਾਂ ਰੁੱਖਾਂ, ਜਾਂ ਕੁਝ ਵੀ, ਪੱਥਰਾਂ ਦੇ ਰੂਪ ਵਿੱਚ, ਪੱਥਰਾਂ ਦੇ ਰੂਪ ਵਿੱਚ, ਬਾਰ ਬਾਰ, ਬਾਰ ਬਾਰ, ਹਮੇਸ਼ਾ ਲਈ ਭਰਮ ਵਾਲੇ ਕੂੜੇ ਦੇ ਡੱਬੇ ਵਿੱਚ ਰੀਸਾਈਕਲ ਕੀਤੇ ਜਾਉਂਗੇ।ਸੋ ਕਿਰਪਾ ਕਰਕੇ ਆਪਣੇ ਪੂਰੇ ਦਿਲ ਨਾਲ, ਪ੍ਰਮਾਤਮਾ ਲਈ ਆਪਣੇ ਪੂਰੇ ਪਿਆਰ ਨਾਲ ਮੈਡੀਟੇਸ਼ਨ, ਸਿਮਰਨ ਕਰੋ। ਸਿਰਫ਼ ਪ੍ਰਮਾਤਮਾ ਨੂੰ ਪਿਆਰ ਕਰੋ। ਇਸ ਸੰਸਾਰ ਵਿੱਚ ਕੁਝ ਵੀ ਤੁਹਾਡੇ ਯਾਦ ਰੱਖਣ ਦੇ ਲਾਇਕ ਨਹੀਂ ਹੈ।ਇਹ ਸਿਰਫ਼ ਇੰਨਾ ਹੈ ਕਿ ਸਾਨੂੰ ਇੱਥੇ ਰਹਿਣਾ ਪਵੇਗਾ ਅਤੇ ਸਾਨੂੰ ਇਹ ਕਰਨਾ ਪਵੇਗਾ ਤਾਂ ਜੋ ਅਸੀਂ ਜਿਉਂਦੇ ਰਹਿ ਸਕੀਏ, ਕਰਮ ਦਾ ਲੈਣ-ਦੇਣ ਅਦਾ ਕਰ ਸਕੀਏ, ਅਤੇ ਪ੍ਰਮਾਤਮਾ ਦੀ ਕਿਰਪਾ ਨਾਲ ਸੰਸਾਰ ਨੂੰ ਆਪਣੀ ਅਧਿਆਤਮਿਕ, ਬਿਨਾਂ-ਸ਼ਰਤ, ਨਿਰਸਵਾਰਥ ਊਰਜਾ ਨਾਲ ਅਸੀਸ ਦੇ ਸਕੀਏ। ਸਾਨੂੰ ਬੱਸ ਇਹੀ ਕਰਨਾ ਜ਼ਰੂਰੀ ਹੈ। ਇਹੀ ਹੈ ਜੋ ਸਾਨੂੰ ਅਸਲ ਵਿੱਚ ਯਾਦ ਰੱਖਣਾ ਜ਼ਰੂਰੀ ਹੈ। ਬਾਕੀ ਸਭ ਕੁਝ ਸਿਰਫ਼ ਸੈਕੰਡਰੀ, ਗੌਣ ਹੈ।ਤੁਹਾਨੂੰ ਸਾਰਿਆਂ ਨੂੰ ਫਿਰ ਤੋਂ ਸ਼ੁਭਕਾਮਨਾਵਾਂ, ਪ੍ਰਮਾਤਮਾ ਦੇ ਨਾਮ ਵਿਚ, ਪ੍ਰਮਾਤਮਾ ਦੀ ਦਇਆ ਵਿੱਚ, ਸਵਰਗ ਤੋਂ ਰਹਿਮ ਵਿੱਚ। ਅਤੇ ਤੁਸੀਂ ਸਾਰੇ ਠੀਕ-ਠਾਕ ਰਹੋ, ਅਤੇ ਤੁਸੀਂ ਸਾਰੇ ਹਮੇਸ਼ਾ ਪ੍ਰਮਾਤਮਾ ਨੂੰ ਯਾਦ ਰੱਖੋ ਅਤੇ ਕਿਸਮਤ ਨੂੰ ਯਾਦ ਰੱਖੋ, ਇਸ ਜੀਵਨ ਕਾਲ ਵਿੱਚ ਤੁਹਾਡੇ ਕੋਲ ਜੋ ਅਸੀਸ ਹੈ ਕਿ ਤੁਸੀਂ ਕੁਆਨ ਯਿਨ ਵਿਧੀ ਦਾ ਸਾਹਮਣਾ ਕਰ ਸਕਦੇ ਹੋ, ਪ੍ਰਮਾਤਮਾ ਨੂੰ ਦੇਖ ਸਕਦੇ ਹੋ, ਪ੍ਰਮਾਤਮਾ ਨੂੰ ਸਿੱਧੇ ਸੁਣ ਸਕਦੇ ਹੋ, ਦੀਖਿਆ ਦੇ ਸਮੇਂ ਤੋਂ ਅਤੇ ਆਪਣੀ ਜ਼ਿੰਦਗੀ ਦੇ ਹਰ ਦਿਨ ਤੋਂ। ਆਪਣੀ ਜ਼ਿੰਦਗੀ ਦਾ ਹਰ ਸਕਿੰਟ ਅਤੇ ਹਮੇਸ਼ਾ ਲਈ ਤੁਸੀਂ ਪ੍ਰਮਾਤਮਾ ਦੇ ਪਿਆਰ, ਪ੍ਰਮਾਤਮਾ ਦੀ ਸੁਰੱਖਿਆ, ਪ੍ਰਮਾਤਮਾ ਦੇ ਆਸ਼ੀਰਵਾਦ, ਪ੍ਰਮਾਤਮਾ ਦੀ ਕਿਰਪਾ ਵਿਚ ਜੀਉਂਦੇ ਹੋ। ਇਸ ਭੌਤਿਕ ਸਰੀਰ ਨੂੰ ਛੱਡਣ ਤੋਂ ਬਾਅਦ ਵੀ, ਤੁਸੀਂ ਸਿੱਧੇ ਸਵਰਗ ਵਿੱਚ ਚਲੇ ਜਾਓਗੇ। ਤੁਸੀਂ ਪ੍ਰਮਾਤਮਾ, ਆਪਣੇ ਸੱਚੇ ਘਰ ਨੂੰ, ਵਾਪਸ ਚਲੇ ਜਾਓਗੇ, ਅਤੇ ਕਦੇ ਵੀ "ਦੁੱਖ" ਸ਼ਬਦ ਨਹੀਂ ਸੁਣੋਗੇ। ਆਪਣੇ ਆਪ ਨੂੰ ਦੁੱਖ ਝੱਲਣ ਦੀ ਗੱਲ ਕਰਨੀ ਤਾਂ ਪਾਸੇ ਰਹੀ। ਸਭ ਕੁਝ ਅਨੰਦ ਹੋਵੇਗਾ, ਸਭ ਕੁਝ ਖੁਸ਼ੀ ਹੋਵੇਗੀ, ਸਭ ਕੁਝ ਅਸੀਸ ਹੋਵੇਗੀ, ਨਾਮੰਨਣਯੋਗ,ਅਣਮਿਣਿਆ, ਅਦੁਭਤ ਪਿਆਰ ਜਿਸਦਾ ਤੁਸੀਂ ਆਪਣੇ ਮੈਡੀਟੇਸ਼ਨ ਅਤੇ ਰੋਜ਼ਾਨਾ ਜੀਵਨ ਵਿੱਚ ਪਹਿਲਾਂ ਤੋਂ ਹੀ ਕੁਝ ਸੁਆਦ ਜਾਣਦੇ ਹੋ। ਪਰ ਜਦੋਂ ਤੁਸੀਂ ਸੱਚਮੁੱਚ ਘਰ ਵਾਪਸ ਜਾਂਦੇ ਹੋ, ਵਾਹ, ਕਿਸੇ ਵੀ ਬ੍ਰਹਿਮੰਡ ਵਿੱਚ ਅਜਿਹੇ ਸ਼ਬਦ ਨਹੀਂ ਹਨ ਜੋ ਉਸ ਅਨੰਦ, ਉਸ ਖੁਸ਼ੀ, ਉਸ ਪਿਆਰ ਦਾ ਵਰਣਨ ਕਰ ਸਕਣ ਜੋ ਤੁਸੀਂ ਹਰ ਰੋਜ਼ ਅਨੁਭਵ ਕਰੋਗੇ।ਜਿਹੜੇ ਲੋਕ ਅਸਥਾਈ ਤੌਰ 'ਤੇ ਮਰ ਜਾਂਦੇ ਹਨ, ਉਹ ਇਸਨੂੰ ਮੌਤ ਦੇ ਨੇੜੇ ਦਾ ਅਨੁਭਵ ਕਹਿੰਦੇ ਹਨ, ਬਸ ਸਵਰਗ ਦੀ ਇੱਕ ਝਲਕ ਦੇਖਦੇ ਹਨ। ਬਸ ਥੋੜ੍ਹਾ ਜਿਹਾ ਪ੍ਰਮਾਤਮਾ ਨੂੰ ਦੇਖਦੇ, ਮੇਰਾ ਮਤਲਬ ਹੈ, ਪ੍ਰਤੀਕਾਤਮਕ ਤੌਰ 'ਤੇ। ਉਹ ਅਸਲ ਵਿੱਚ ਪ੍ਰਮਾਤਮਾ ਨੂੰ ਨਹੀਂ ਦੇਖਦੇ, ਸਿਰਫ਼ ਪ੍ਰਮਾਤਮਾ ਦਾ ਪ੍ਰਗਟਾਵਾ ਦੇਖਦੇ ਹਨ। ਅਤੇ ਉਹ ਉਨ੍ਹਾਂ ਪਲਾਂ ਵਿੱਚ ਸਿਰਫ਼ ਪਿਆਰ ਮਹਿਸੂਸ ਕਰਦੇ ਹਨ ਅਤੇ ਉਹ ਅਜੇ ਵੀ ਇਸ ਸੰਸਾਰ ਵਿੱਚ ਵਾਪਸ ਨਹੀਂ ਜਾਣਾ ਚਾਹੁੰਦੇ। ਕਲਪਨਾ ਕਰੋ ਕਿ ਜੇ ਤੁਸੀਂ ਉੱਥੇ ਹਰ ਰੋਜ਼ ਰਹਿੰਦੇ ਹੋ। ਅਤੇ ਉਹ ਸਿਰਫ਼ ਹੇਠਲੇ ਨੀਵੇਂ ਸਵਰਗਾਂ ਤੱਕ ਹੀ ਗਏ ਸਨ। ਕਲਪਨਾ ਕਰੋ ਕਿ ਜੇ ਤੁਸੀਂ ਟਿਮ ਕੋ ਟੂ ਦੇ ਨਵੇਂ ਖੇਤਰ ਵਰਗੇ ਉੱਚੇ, ਅਨੰਦਮਈ ਖੇਤਰ ਨੂੰ ਜਾਂਦੇ ਹੋ। ਓਹ। ਤੁਹਾਡੇ ਵਿੱਚੋਂ ਕੁਝ ਲੋਕ ਪਹਿਲਾਂ ਹੀ ਇਸਦਾ ਸੁਆਦ ਜਾਣਦੇ ਹਨ, ਇੱਥੋਂ ਤੱਕ ਕਿ ਹੇਠਲੇ, ਨੀਵੇਂ ਸਵਰਗ ਤੋਂ ਵੀ, ਬਹੁਤ ਨੀਵਾਂ ਨਹੀਂ, ਪਰ ਟਿਮ ਕਿਊ ਟੂ ਦੇ ਨਵੇਂ ਖੇਤਰ ਤੋਂ ਨੀਵਾਂ, ਉਦਾਹਰਣ ਵਜੋਂ। ਤੁਸੀਂ ਅਜੇ ਵੀ ਪਹਿਲੇ ਹੀ ਜਾਣਦੇ ਹੋ ਕਿ ਇਹ ਕਿਵੇਂ ਹੈ।ਅਤੇ ਇਸੇ ਲਈ ਤੁਸੀਂ ਮੇਰੇ ਪ੍ਰਤੀ, ਕੁਆਨ ਯਿਨ ਵਿਧੀ ਪ੍ਰਤੀ ਸ਼ੁਕਰਗੁਜ਼ਾਰ ਰਹਿੰਦੇ ਹੋ। ਪ੍ਰਮਾਤਮਾ ਦੇ ਸ਼ੁਕਰਗੁਜ਼ਾਰ ਹੋਵੋ। ਮੈਂ ਹਰ ਰੋਜ਼ ਪ੍ਰਮਾਤਮਾ ਦੀ ਧੰਨਵਾਦੀ ਹਾਂ ਕਿ ਉਹਨਾਂ ਨੇ ਮੈਨੂੰ ਕੁਆਨ ਯਿਨ ਵਿਧੀ ਰਾਹੀਂ ਤੁਹਾਨੂੰ ਪ੍ਰਮਾਤਮਾ ਦੀ ਕਿਰਪਾ ਦਿਖਾਉਣ ਦੀ ਆਗਿਆ ਦਿੱਤੀ। ਤੁਹਾਨੂੰ ਵੀ ਇਹੀ ਕਰਨਾ ਚਾਹੀਦਾ ਹੈ। ਹਰ ਰੋਜ਼ ਪ੍ਰਮਾਤਮਾ ਦਾ ਧੰਨਵਾਦ ਕਰੋ। ਪ੍ਰਮਾਤਮਾ ਦੇ ਸ਼ੁਕਰਗੁਜ਼ਾਰ ਹੋਵੋ। ਸਾਰੇ ਸਵਰਗ ਅਤੇ ਧਰਤੀ, ਸਾਰੇ ਮਹਾਨ ਜੀਵਾਂ, ਸੰਤਾਂ ਅਤੇ ਰਿਸ਼ੀਆਂ, ਬੁੱਧਾਂ, ਬੋਧੀਸਤਵਾਂ ਦਾ ਧੰਨਵਾਦੀ ਕਰੋ, ਜੋ ਤੁਹਾਡੀ ਮਦਦ ਕਰਦੇ ਹਨ, ਜਿਨ੍ਹਾਂ ਬਾਰੇ ਤੁਸੀਂ ਜਾਣਦੇ ਵੀ ਨਹੀਂ। ਪਰ ਤੁਸੀਂ ਦੂਜਿਆਂ ਦੀ ਵੀ ਮਦਦ ਕਰਦੇ ਹੋ, ਜਿਸ ਬਾਰੇ ਤੁਹਾਨੂੰ ਪਤਾ ਵੀ ਨਹੀਂ ਹੁੰਦਾ। ਇਹੀ ਤਰੀਕਾ ਹੈ; ਬਿਨਾਂ ਕੀਤੇ ਕੰਮ ਕਰਨਾ ਸੱਚਮੁੱਚ ਗਿਆਨਵਾਨ ਤਰੀਕਾ ਹੈ। ਇਹ ਸੱਚਮੁੱਚ ਪਰਮੇਸ਼ੁਰ ਦੇ ਬੱਚਿਆਂ ਦਾ ਤਰੀਕਾ ਹੈ।ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ, ਅਤੇ ਮੈਨੂੰ ਤੁਹਾਡੇ 'ਤੇ ਬਹੁਤ ਮਾਣ ਹੈ। ਮੈਂ ਤੁਹਾਨੂੰ ਬਾਹਰ ਜਾਂਦੇ, ਦਾਨ ਕਰਦੇ, ਮਸਕੀਨਾਂ, ਗਰੀਬਾਂ ਦੀ ਮਦਦ ਕਰਦੇ ਦੇਖਿਆ ਹੈ। ਮੈਂ ਤੁਹਾਨੂੰ ਬਾਹਰ ਜਾਂਦੇ ਹੋਏ, ਸੁਪਰੀਮ ਸਤਿਗੁਰੂ ਟੀਵੀ ਮੈਕਸ ਕਾਰਡ ਅਤੇ ਪਰਚੇ ਵੰਡਦੇ ਹੋਏ, ਅਤੇ ਵੀਗਨ ਤਿਉਹਾਰਾਂ ਦਾ ਆਯੋਜਨ ਕਰਦੇ ਹੋਏ, ਸਾਡੀਆਂ ਫਿਲਮਾਂ ਜਿਵੇਂ ਕਿ "ਲਵਿੰਗ ਦ ਸਾਈਲੈਂਟ ਟੀਅਰਜ਼", "ਦ ਰੀਅਲ ਲਵ", ਅਤੇ ਹੋਰਾਂ ਦੀ ਸਕ੍ਰੀਨਿੰਗ ਦਾ ਆਯੋਜਨ ਕਰਦੇ ਹੋਏ ਦੇਖਿਆ। ਮੈਂ ਤੁਹਾਡੇ ਸਾਰੇ ਕੰਮ ਠੰਡੇ ਮੌਸਮ ਵਿੱਚ, ਜ਼ਰੂਰੀ ਹਾਲਾਤਾਂ ਵਿੱਚ, ਆਫ਼ਤ ਵਾਲੇ ਖੇਤਰਾਂ ਵਿੱਚ ਦੇਖੇ ਹਨ। ਮੈਨੂੰ ਬਹੁਤ ਖੁਸ਼ੀ ਹੋਈ ਅਤੇ ਮੈਂ ਤੁਹਾਡੇ 'ਤੇ ਬਹੁਤ ਮਾਣ ਮਹਿਸੂਸ ਕਰ ਰਹੀ ਹਾਂ। ਮੈਂ ਪ੍ਰਮਾਤਮਾ ਦਾ ਧੰਨਵਾਦ ਕਰਦੀ ਹਾਂ ਕਿ ਸਾਡੇ ਕੁਆਨ ਯਿਨ ਪਰਿਵਾਰ ਵਿੱਚ ਅਜਿਹੇ ਲੋਕ ਹਨ।ਅਤੇ ਮੈਂ ਤੁਹਾਡਾ ਬਹੁਤ ਧੰਨਵਾਦ ਵੀ ਕਰਦੀ ਹਾਂ। ਅਤੇ ਮੈਂ ਹਮੇਸ਼ਾ ਸੁਪਰੀਮ ਮਾਸਟਰ ਟੈਲੀਵਿਜ਼ਨ ਦੇ ਟੀਮ-ਵਰਕ, ਮੇਰੀ ਟੀਮ, ਇਨ-ਹਾਊਸ ਟੀਮ, ਅਤੇ ਰਿਮੋਟ ਟੀਮ ਦੀ ਧੰਨਵਾਦੀ ਹਾਂ। ਉਹ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਉਹ ਆਪਣਾ ਕੀਮਤੀ ਸਮਾਂ ਕੁਰਬਾਨ ਕਰਦੇ ਹਨ, ਇਸ ਸੰਸਾਰ ਦੀ ਮਦਦ ਲਈ ਦਿਨ ਰਾਤ ਮੇਰੇ ਨਾਲ ਕੰਮ ਕਰਦੇ ਹਨ। ਪ੍ਰਮਾਤਮਾ ਹਮੇਸ਼ਾ ਤੁਹਾਡੀ ਰੱਖਿਆ ਕਰੇ, ਨੇਕ ਟੀਮ। ਪ੍ਰਮਾਤਮਾ ਸਾਡੇ ਸੰਸਾਰ ਨੂੰ ਅਸੀਸ ਦੇਵੇ ਤਾਂ ਜੋ ਇਹ ਧਰਤੀ ਉੱਤੇ ਸਵਰਗ ਬਣ ਜਾਵੇ। ਆਮੇਨ।ਅਤੇ ਮੈਂ ਤੁਹਾਡੇ ਪਿਆਰ ਲਈ, ਮੇਰੀ ਟੀਮ ਲਈ, ਮੇਰੇ ਪ੍ਰਮਾਤਮਾ ਦੇ ਪੈਰੋਕਾਰਾਂ ਲਈ ਧੰਨਵਾਦ ਕਰਦੀ ਹਾਂ। ਤੁਹਾਡੇ ਸਾਰਿਆਂ ਦੇ ਪਿਆਰ ਲਈ ਧੰਨਵਾਦ। ਅਤੇ ਚਿੰਗ ਹਾਈ ਦਿਵਸ ਦੀਆਂ ਮੁਬਾਰਕਾਂ! ਮੈਂ ਤੁਹਾਨੂੰ ਦੱਸਿਆ ਸੀ, ਚਿੰਗ ਹਾਈ ਦਿਵਸ ਤੁਹਾਡਾ ਦਿਨ ਹੈ। ਸੋ, ਚਿੰਗ ਹਾਈ ਦਿਵਸ ਦੀਆਂ ਮੁਬਾਰਕਾਂ! ਅਗਲੀ ਵਾਰ ਗੱਲ ਕਰਾਂਗੇ। ਪ੍ਰਮਾਤਮਾ ਤੁਹਾਨੂੰ ਪਿਆਰ ਕਰਦਾ ਹੈ। ਮੈਂ ਤੁਹਾਨੂੰ ਪਿਆਰ ਕਰਦੀ ਹਾਂ।Photo Caption: ਕਿਹੜੀ ਸਰਦੀ?? ਚੰਗੀ ਤਰਾਂ-ਸਜਾਏ ਹੋਏ ਅਤੇ ਸੁਰਖਿਅਤ, ਕਿਸੇ ਵੀ ਮੋਸਮ ਤੋਂ ਕੌਣ ਡਰੇਗਾ?