ਵਿਸਤਾਰ
ਡਾਓਨਲੋਡ Docx
ਹੋਰ ਪੜੋ
ਹਾਲੋ, ਮੇਰੇ ਸਾਰੇ ਪਿਆਰੇ। ਤੁਹਾਡੀਆਂ ਸਾਰੀਆਂ ਸਮੱਸਿਆਵਾਂ ਜਲਦੀ ਹੱਲ ਹੋ ਜਾਣ। ਪ੍ਰਮਾਤਮਾ ਦੀ ਕਿਰਪਾ ਨਾਲ ਤੁਹਾਡੀ ਜ਼ਿੰਦਗੀ ਹਮੇਸ਼ਾ ਪਿਛਲੇ ਦਿਨ ਨਾਲੋਂ ਬਿਹਤਰ ਰਹੇ। ਆਮੇਨ।ਅੱਜ, ਮੈਂ ਤੁਹਾਡੇ ਨਾਲ ਪ੍ਰਮਾਤਮਾ ਬਾਰੇ ਗੱਲ ਕਰਨਾ ਚਾਹੁੰਦੀ ਹਾਂ। ਬੇਸ਼ੱਕ, ਅਸੀਂ ਹਮੇਸ਼ਾ ਤੋਂ ਹੀ ਪ੍ਰਮਾਤਮਾ ਬਾਰੇ ਗੱਲ ਕਰਦੇ ਆ ਰਹੇ ਹਾਂ, ਪਰ ਅੱਜ ਇਹ ਥੋੜ੍ਹਾ ਵੱਖਰਾ ਹੈ ਅਤੇ ਕਿਉਂਕਿ ਤੁਸੀਂ ਟੈਲੀਵਿਜ਼ਨ, ਰੇਡੀਓ, ਵੈੱਬਸਾਈਟਾਂ, ਇੰਟਰਨੈੱਟ ਰਾਹੀਂ ਹਰ ਥਾਂ ਸੁਣ ਸਕਦੇ ਹੋ, ਲੋਕ ਪ੍ਰਮਾਤਮਾ ਬਾਰੇ ਬਹੁਤ ਗੱਲਾਂ ਕਰਦੇ ਹਨ, ਜੋ ਸੁਣਨਾ ਬਹੁਤ ਵਧੀਆ ਲੱਗਦਾ ਹੈ। "ਪ੍ਰਮਾਤਮਾ" ਸ਼ਬਦ ਸੁਣ ਕੇ, ਅਸੀਂ ਪਹਿਲਾਂ ਹੀ ਬਹੁਤ ਬਿਹਤਰ ਮਹਿਸੂਸ ਕਰਦੇ ਹਾਂ, ਭਾਵੇਂ ਅਸੀਂ ਕਿੱਥੇ ਵੀ ਹਾਂ ਅਤੇ ਕਿਸੇ ਵੀ ਸਥਿਤੀ ਵਿੱਚ ਹਾਂ।ਫਿਰ ਮੈਂ ਅਜੇ ਵੀ ਪ੍ਰਮਾਤਮਾ ਬਾਰੇ ਕਿਉਂ ਗੱਲ ਕਰਨੀ ਚਾਹੁੰਦੀ ਹਾਂ? ਖੈਰ, ਅਸੀਂ ਦੇਖਾਂਗੇ ਕਿ ਇਹ ਕਿਵੇਂ ਹੁੰਦਾ ਹੈ। ਅਸਲ ਵਿੱਚ, ਇਸ ਭਾਸ਼ਣ ਨੂੰ ਮਨੋਨੀਤ ਕਰਨ ਦੀ ਮੇਰੀ ਕੋਈ ਯੋਜਨਾ ਨਹੀਂ ਹੈ। ਇਹ ਬਸ ਬਾਹਰ ਆਉਂਦਾ ਹੈ। ਮੈਨੂੰ ਬਸ ਕਰਨਾ ਪਵੇਗਾ। ਪ੍ਰੇਰਨਾ ਸਵਰਗ ਤੋਂ, ਪ੍ਰਮਾਤਮਾ ਤੋਂ ਆਉਂਦੀ ਹੈ। ਫਿਰ ਮੈਨੂੰ ਬਸ ਇਸ 'ਤੇ ਕਾਰਵਾਈ ਕਰਨੀ ਪਵੇਗੀ।ਹੁਣ, ਹਰ ਕੋਈ ਪ੍ਰਮਾਤਮਾ ਬਾਰੇ ਗੱਲ ਕਰਦਾ ਹੈ, ਪਰ ਸਾਨੂੰ ਇਹ ਜਾਣਨਾ ਚਾਹੀਦਾ ਹੈ ਕਿ ਪ੍ਰਮਾਤਮਾ-ਅਨੁਭਵ ਦੇ ਕਈ ਪੱਧਰ ਹਨ। ਸਭ ਤੋਂ ਆਮ ਸਥਿਤੀ ਇਹ ਹੈ ਕਿ ਲੋਕ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰਦੇ ਹਨ ਅਤੇ ਪ੍ਰਚਾਰਕਾਂ, ਭਿਕਸ਼ੂਆਂ, ਨਨਾਂ, ਬਾਈਬਲ ਜਾਂ ਕਿਸੇ ਵੀ ਪ੍ਰਮਾਤਮਾ ਦੀ ਸਿਖਿਆ ਦਾ ਅਧਿਐਨ ਕਰਨ ਵਾਲੇ ਵਿਦਵਾਨਾਂ ਤੋਂ ਤੋਂ ਪ੍ਰਮਾਤਮਾ ਬਾਰੇ ਸੁਣਦੇ ਹਨ ਜਾਂ ਲੋਕ ਪ੍ਰਮਾਤਮਾ ਬਾਰੇ ਇਕ ਧਾਰਮਿਕ ਪੁਸਤਕ ਬਣਾਉਂਦੇ ਹਨ। ਪਰ ਪ੍ਰਮਾਤਮਾ ਬਾਰੇ ਸੁਣਨਾ ਵੱਖਰਾ ਹੈ। ਪ੍ਰਮਾਤਮਾ ਬਾਰੇ ਗੱਲ ਕਰਨੀ ਵੱਖਰੀ ਹੈ। ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰਨੀ ਵੱਖਰੀ ਹੈ। ਪ੍ਰਮਾਤਮਾ ਦੀ ਉਸਤਤ ਕਰਨੀ ਵੱਖਰੀ ਹੈ। ਪ੍ਰਮਾਤਮਾ ਬਾਰੇ ਵੱਖੋ-ਵੱਖਰੀਆਂ ਸਮਝਾਂ, ਪ੍ਰਮਾਤਮਾ ਬਾਰੇ ਵੱਖੋ-ਵੱਖਰੀਆਂ ਧਾਰਨਾਵਾਂ ਹਨ। ਉਹ ਸਾਰੇ ਵੱਖਰੇ ਹਨ, ਅਤੇ ਵਿਅਕਤੀਗਤ ਤੌਰ 'ਤੇ ਇਹ ਪ੍ਰਮਾਤਮਾ ਬਾਰੇ ਹੋਰ ਵੱਖੋ-ਵੱਖਰੇ ਦ੍ਰਿਸ਼ਟੀਕੋਣਾਂ ਅਤੇ ਸਮਝਾਂ ਜਾਂ ਗਿਆਨ 'ਤੇ ਆਵੇਗਾ।ਹੁਣ, ਪ੍ਰਮਾਤਮਾ ਬਾਰੇ ਗੱਲ ਕਰਨੀ, ਸੁਣਨਾ, ਲੋਕਾਂ ਨੂੰ ਪ੍ਰਮਾਤਮਾ ਬਾਰੇ ਪ੍ਰਚਾਰ ਕਰਦੇ ਸੁਣਨਾ, ਅਤੇ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰਨੀ ਅਤੇ ਪ੍ਰਮਾਤਮਾ ਦੀ ਉਸਤਤ ਕਰਨੀ, ਇਹ ਪਹਿਲਾਂ ਹੀ ਕਦੇ ਨਾ ਹੋਣ ਨਾਲੋਂ ਬਿਹਤਰ ਹੈ। ਪਰ ਕਿਰਪਾ ਕਰਕੇ, ਜੇਕਰ ਤੁਸੀਂ ਪ੍ਰਮਾਤਮਾ ਬਾਰੇ ਸੁਣਦੇ ਹੋ ਅਤੇ ਪ੍ਰਮਾਤਮਾ ਦੀ ਉਸਤਤ ਕਰਨੀ ਚਾਹੁੰਦੇ ਹੋ, ਤਾਂ ਸਭ ਤੋਂ ਵਧੀਆ ਗੱਲ ਇਹ ਹੈ ਕਿ ਤੁਸੀਂ ਸੱਚਮੁੱਚ ਪ੍ਰਮਾਤਮਾ ਵਿੱਚ ਵਿਸ਼ਵਾਸ ਕਰੋ, ਸੱਚਮੁੱਚ ਪ੍ਰਮਾਤਮਾ 'ਤੇ ਧਿਆਨ ਕੇਂਦਰਿਤ ਕਰੋ। ਸ਼ਾਇਦ ਤੁਹਾਨੂੰ ਪਤਾ ਨਹੀਂ ਕਿ ਪ੍ਰਮਾਤਮਾ ਕਿਹੋ ਜਿਹਾ ਦਿਖਦਾ ਹੈ, ਤੁਹਾਡੇ ਕੋਲ ਕੁਝ ਅਸਪਸ਼ਟ ਵਿਚਾਰ ਹੋ ਸਕਦਾ ਹੈ, ਪਰ ਕਿਰਪਾ ਕਰਕੇ, ਘੱਟੋ ਘੱਟ ਇਹ ਵਿਸ਼ਵਾਸ ਕਰਨ ਦੀ ਕੋਸ਼ਿਸ਼ ਕਰੋ ਕਿ ਪ੍ਰਮਾਤਮਾ ਮੌਜੂਦ ਹੈ ਅਤੇ ਪ੍ਰਮਾਤਮਾ ਸਭ ਪਾਸੇ ਫੈਲਿਆ, ਸਰਬਵਿਆਪਕ, ਸਰਬਸ਼ਕਤੀਮਾਨ ਹੈ, ਸਭ ਕੁਝ ਜਾਣਦਾ ਹੈ, ਹਰ ਚੀਜ਼ ਦੀ ਦੇਖਭਾਲ ਕਰਦਾ ਹੈ, ਸਾਡੇ ਸਾਰਿਆਂ ਨੂੰ ਪਿਆਰ ਕਰਦਾ ਹੈ, ਭਾਵੇਂ ਕੋਈ ਵੀ ਹੋਵੇ। ਇਸ 'ਤੇ ਵਿਸ਼ਵਾਸ ਕਰਨ ਦੀ ਕੋਸ਼ਿਸ਼ ਕਰੋ।ਫਿਰ, ਇਹ ਇੱਕ ਆਦਤ ਬਣ ਜਾਣੀ ਚਾਹੀਦੀ ਹੈ, ਜਿਵੇਂ ਤੁਹਾਡਾ ਸਾਹ ਲੈਣਾ। ਫਿਰ ਜਦੋਂ ਤੁਸੀਂ ਇਸ ਸੰਸਾਰ ਤੋਂ ਚਲੇ ਜਾਂਦੇ ਹੋ, ਤਾਂ ਤੁਹਾਨੂੰ ਸਿਰਫ਼ ਪ੍ਰਮਾਤਮਾ ਹੀ ਯਾਦ ਆਉਂਦੀ ਹੈ ਅਤੇ ਪ੍ਰਮਾਤਮਾ ਅੱਗੇ ਪ੍ਰਾਰਥਨਾ ਅਤੇ ਪ੍ਰਮਾਤਮਾ ਦੀ ਉਸਤਤ ਕਰਦੇ ਹੋ। ਫਿਰ ਤੁਹਾਡੇ ਚਲੇ ਜਾਣ ਦੀ ਸਥਿਤੀ ਤੁਹਾਡੇ ਲਈ, ਤੁਹਾਡੀ ਆਤਮਾ ਲਈ, ਉਸ ਨਾਲੋਂ ਕਿਤੇ ਜ਼ਿਆਦਾ ਅਨੁਕੂਲ ਹੋਵੇਗੀ ਜੇਕਰ ਤੁਹਾਡੇ ਕੋਲ ਇਹ ਉਪਕਰਣ ਅਤੇ ਇਹ ਆਦਤ ਨਾ ਹੋਵੇ। ਕਿਰਪਾ ਕਰਕੇ ਕੋਸ਼ਿਸ਼ ਕਰੋ, ਪ੍ਰਭੂ ਈਸਾ ਨੂੰ ਪ੍ਰਾਰਥਨਾ ਕਰੋ, ਬੁੱਧ ਨੂੰ ਪ੍ਰਾਰਥਨਾ ਕਰੋ, ਉਸ ਸੰਤ ਨੂੰ ਚੁਣੋ ਜਿਸ 'ਤੇ ਤੁਸੀਂ ਸਭ ਤੋਂ ਵੱਧ ਵਿਸ਼ਵਾਸ ਕਰਦੇ ਹੋ। ਸਭ ਤੋਂ ਵਧੀਆ ਉਹ ਧਰਮ ਦਾ ਮਾਲਕ ਹੈ ਜਿਸ ਵਿੱਚ ਤੁਸੀਂ ਵਿਸ਼ਵਾਸ ਕਰਦੇ ਹੋ, ਜਿਵੇਂ ਕਿ ਅਮੀਤਭਾ ਬੁੱਧ, ਕੁਆਨ ਯਿਨ ਬੋਧੀਸਤਵ, ਸ਼ਾਕਿਆਮੁਨੀ ਬੁੱਧ, ਈੂਸਾ ਮਸੀਹ, ਅਤੇ ਹੋਰ ਗੁਰੂ ਜਿਨ੍ਹਾਂ ਨੂੰ ਤੁਸੀਂ ਆਪਣੇ ਧਾਰਮਿਕ ਅਧਿਐਨ ਅਤੇ ਵਿਸ਼ਵਾਸ ਦੁਆਰਾ ਜਾਣਿਆ ਹੈ।ਬਸ ਆਪਣੇ ਆਪ ਨੂੰ ਇਸ 'ਤੇ ਟਿਕਾਓ ਅਤੇ ਯਾਦ ਰੱਖੋ ਕਿ ਪ੍ਰਮਾਤਮਾ ਉਨ੍ਹਾਂ ਰਾਹੀਂ, ਗੁਰੂਆਂ ਰਾਹੀਂ ਤੁਹਾਡੇ 'ਤੇ ਕਿਰਪਾ ਕਰਦਾ ਹੈ। ਫਿਰ ਵਿਦਾਇਗੀ ਦੇ ਸਮੇਂ, ਤੁਹਾਨੂੰ ਮੌਤ ਦਾ ਡਰ ਨਹੀਂ ਹੋਵੇਗਾ, ਤੁਹਾਨੂੰ ਕੋਈ ਸਰੀਰਕ ਜਾਂ ਮਾਨਸਿਕ ਉਲਝਣ ਨਹੀਂ ਹੋਵੇਗੀ। ਤੁਹਾਨੂੰ ਉਸ ਸ਼ਾਨਦਾਰ, ਅਨੰਦਮਈ ਖੇਤਰ ਵੱਲ ਲਿਜਾਇਆ ਜਾਵੇਗਾ ਜਿੱਥੇ ਮਾਲਕ ਜਾਂ ਉਨ੍ਹਾਂ ਗੁਰੂਆਂ ਵਿੱਚੋਂ ਇੱਕ ਜਿਸ ਵਿੱਚ ਤੁਸੀਂ ਵਿਸ਼ਵਾਸ ਕਰਦੇ ਹੋ, ਤੁਹਾਨੂੰ ਬਚਾਏਗਾ, ਤੁਹਾਡੀ ਆਤਮਾ ਨੂੰ ਬਚਾਏਗਾ, ਤੁਹਾਡੀ ਰੱਖਿਆ ਕਰੇਗਾ ਅਤੇ ਤੁਹਾਨੂੰ ਸਵਰਗ ਵਿੱਚ ਲੈ ਜਾਵੇਗਾ ਜਿੱਥੇ ਤੁਸੀਂ ਹਮੇਸ਼ਾ ਲਈ ਅਨੰਦਮਈ, ਸੁਰੱਖਿਅਤ ਅਤੇ ਖੁਸ਼ ਮਹਿਸੂਸ ਕਰੋਗੇ। ਇਹ, ਬੇਸ਼ੱਕ, ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਇਸ ਮਾਲਕ ਵਿੱਚ ਕਿੰਨਾ ਵਿਸ਼ਵਾਸ ਕਰਦੇ ਹੋ ਅਤੇ ਤੁਸੀਂ ਕਿੰਨੇ ਇਮਾਨਦਾਰ ਹੋ ਅਤੇ ਤੁਸੀਂ ਆਪਣੇ ਵਿਸ਼ਵਾਸ, ਆਪਣੇ ਵਿਸ਼ਵਾਸ ਵਿੱਚ ਕਿੰਨਾ ਸਮਾਂ ਅਤੇ ਮਿਹਨਤ ਲਗਾਉਂਦੇ ਹੋ।ਹੁਣ ਪ੍ਰਮਾਤਮਾ ਬਾਰੇ ਗੱਲ ਕਰਨੀ, ਪ੍ਰਮਾਤਮਾ ਬਾਰੇ ਇਸ ਤਰਾਂ ਪ੍ਰਚਾਰ ਕਰਨਾ ਜਿਵੇਂ ਤੁਸੀਂ ਪ੍ਰਮਾਤਮਾ ਨੂੰ ਸਮਝਦੇ ਹੋ, ਇਕ ਗਲ ਹੈ। ਪਰ ਪ੍ਰਮਾਤਮਾ ਨੂੰ ਜਾਣਨਾ ਹੋਰ ਗੱਲ ਹੈ। ਹਰ ਕੋਈ ਜੋ ਪਰਮੇਸ਼ੁਰ ਬਾਰੇ ਪ੍ਰਚਾਰ ਕਰਦਾ ਹੈ, ਉਹ ਪਰਮੇਸ਼ੁਰ ਨੂੰ ਨਹੀਂ ਜਾਣਦਾ। ਉਹ ਬਸ ਇਸਦਾ ਦਿਖਾਵਾ ਕਰਦੇ ਹਨ, ਜਾਂ ਉਹ ਬਾਈਬਲ ਵਿੱਚ ਦੱਸੇ ਗਏ ਸ਼ਬਦਾਂ ਨੂੰ ਦੁਹਰਾਉਂਦੇ ਹਨ ਅਤੇ ਫਿਰ ਆਪਣੇ ਆਪ ਨੂੰ ਥੋੜ੍ਹਾ ਹੋਰ ਗੱਲ ਕਰਨ ਲਈ ਪ੍ਰੇਰਿਤ ਕਰਦੇ ਹਨ, ਇਸ ਭਾਸ਼ਣ ਪੰਨੇ 'ਤੇ ਜਾਂ ਇਸ ਬਾਈਬਲ ਦੇ ਅਧਿਆਇ ਜਾਂ ਸੂਤਰ ਦੇ ਭਾਗ ਆਦਿ ਬਾਰੇ ਹੋਰ ਵਿਆਖਿਆ ਕਰਦੇ ਹਨ। ਪਰ ਪ੍ਰਮਾਤਮਾ ਨੂੰ ਜਾਣਨ ਲਈ, ਇਹ ਇੱਕ ਅਜਿਹੀ ਚੀਜ਼ ਹੈ, ਤੁਹਾਨੂੰ ਸੱਚਮੁੱਚ ਇਸ ਅਹਿਸਾਸ ਨੂੰ ਪ੍ਰਾਪਤ ਕਰਨ ਲਈ ਸੰਸਾਰ ਦੇ ਸਾਰੇ ਖੁਸ਼ਕਿਸਮਤ ਵਿਅਕਤੀਆਂ ਵਿੱਚੋਂ ਸਭ ਤੋਂ ਮਹਾਨ ਹੋਣਾ ਚਾਹੀਦਾ ਹੈ। ਇਸੇ ਲਈ ਸਾਰਾ ਸੰਸਾਰ, ਪੁਜਾਰੀ ਅਤੇ ਭਿਕਸ਼ੂ, ਨਨ ਅਤੇ ਇਮਾਮ, ਜਾਂ ਉਨ੍ਹਾਂ ਦਾ ਕੋਈ ਵੀ ਖਿਤਾਬ ਹੋਵੇ, ਪ੍ਰਮਾਤਮਾ ਬਾਰੇ ਗੱਲ ਕਰਦੇ ਹਨ। ਸ਼ਾਇਦ ਉਹ ਮੰਨਦੇ ਹਨ, ਉਨ੍ਹਾਂ ਵਿੱਚੋਂ ਕੁਝ, ਜਾਂ ਉਨ੍ਹਾਂ ਵਿੱਚੋਂ ਬਹੁਤ ਸਾਰੇ, ਪ੍ਰਮਾਤਮਾ ਵਿੱਚ ਵਿਸ਼ਵਾਸ ਕਰਦੇ ਹਨ, ਪਰ ਉਹ ਪ੍ਰਮਾਤਮਾ ਨੂੰ ਅਸਲ ਵਿੱਚ ਨਹੀਂ ਜਾਣਦੇ। ਕਿਉਂਕਿ ਮੈਂ ਇਹ ਜਾਣਦੀ ਹਾਂ।ਮੈਂ ਬਹੁਤ ਸਾਰੇ ਧਾਰਮਿਕ ਸਿਧਾਂਤਾਂ, ਬੁੱਧ ਦੇ ਸੂਤਰ, ਈਸਾਈ ਬਾਈਬਲ ਅਤੇ ਇੱਥੋਂ ਤੱਕ ਕਿ ਇਸਲਾਮ, ਜੈਨ ਧਰਮ - ਬਹੁਤ ਸਾਰੇ ਸੂਤਰ, ਬਹੁਤ ਸਾਰੀਆਂ ਬਾਈਬਲਾਂ, ਬਹੁਤ ਸਾਰੀਆਂ ਪਵਿੱਤਰ ਸਿੱਖਿਆਵਾਂ ਦੀ ਖੋਜ ਕੀਤੀ ਜਿਨ੍ਹਾਂ ਵਿੱਚੋਂ ਮੈਂ ਸ਼ਬਦਾਂ ਦੇ ਪਿੱਛੇ ਅਸਲ ਅਰਥ ਲੱਭਣ ਲਈ ਖੋਜ ਕਰਦੀ ਰਹੀ ਹਾਂ। ਤੁਸੀਂ ਬੁੱਧਾਂ, ਗੁਰੂਆਂ, ਪੁਜਾਰੀਆਂ, ਭਿਕਸ਼ੂਆਂ ਅਤੇ ਸਾਧਵੀਆਂ, ਉਨ੍ਹਾਂ ਅਧਿਆਤਮਿਕ ਤੌਰ 'ਤੇ ਉੱਚ-ਵਿਕਸਤ ਰੂਹਾਂ ਦੀਆਂ ਸਿੱਖਿਆਵਾਂ, ਜਿਨ੍ਹਾਂ ਨੇ ਉਨ੍ਹਾਂ ਨੂੰ ਸਾਡੇ ਲਈ ਪਿੱਛੇ ਛੱਡ ਦਿੱਤਾ, ਉਨਾਂ ਰਾਹੀਂ ਸੱਚਾਈ ਨੂੰ ਲੱਭਣ ਲਈ ਬਹੁਤ ਇਮਾਨਦਾਰ ਅਤੇ ਗੰਭੀਰ ਹੋ ਸਕਦੇ ਹੋ। ਤੁਸੀਂ ਇਮਾਨਦਾਰੀ ਨਾਲ, ਸ਼ਾਇਦ ਬਹੁਤ ਘੱਟ, ਪਰ ਸੰਭਵ ਹੈ, ਗੁਰੂਆਂ ਨੂੰ ਮਿਲ ਸਕਦੇ ਹੋ, ਉਪਰ ਚਲੇ ਗਏੇ ਗੁਰੂਆਂ ਨੂੰ। ਜਿਨ੍ਹਾਂ ਨੇ ਬ੍ਰਹਿਮੰਡਵ ਿੱਚ ਸਭ ਤੋਂ ਉੱਚੀ ਸਥਿਤੀ ਨੂੰ ਪ੍ਰਾਪਤ ਕੀਤਾ ਹੈ।ਪਰ ਬਹੁਤ ਘੱਟ, ਬਹੁਤ ਘੱਟ। ਇਹ ਚੀਜ਼ਾਂ ਸਿਰਫ਼ ਇਮਾਨਦਾਰੀ ਜਾਂ ਸ਼ਰਧਾ ਨਾਲ ਨਹੀਂ ਕਮਾਈਆਂ ਜਾਂਦੀਆਂ। ਇਸੇ ਲਈ ਮੈਂ ਕੁਆਨ ਯਿਨ ਮੈਡੀਟੇਸ਼ਨ ਅਭਿਆਸ 'ਤੇ ਜ਼ੋਰ ਦਿੱਤਾ ਹੈ, ਇਸ ਸਿੱਧੇ ਰਸਤੇ 'ਤੇ। ਤੁਸੀਂ ਪ੍ਰਮਾਤਮਾ ਨਾਲ ਆਹਮੋ-ਸਾਹਮਣੇ ਹੁੰਦੇ ਹੋ, ਜਾਂ ਤਾਂ ਦੀਖਿਆ ਦੇ ਤੁਰੰਤ ਸਮੇਂ, ਜਾਂ ਥੋੜ੍ਹੀ ਦੇਰ ਜਲਦੀ ਬਾਅਦ ਵਿਚ, ਜਾਂ ਹੌਲੀ-ਹੌਲੀ। ਪਰ ਫਿਰ ਵੀ, ਦੀਖਿਆ ਦੇ ਸਮੇਂ, ਪ੍ਰਮਾਤਮਾ ਦੀ ਕਿਰਪਾ ਨਾਲ, ਸਤਿਗੁਰੂ ਦੀ ਕੁਰਬਾਨੀ ਅਤੇ ਬੁੱਧੀ, ਗਿਆਨ ਦੁਆਰਾ, ਤੁਸੀਂ ਕੁਝ ਜਾਣੋਗੇ, ਤੁਹਾਨੂੰ ਸਵਰਗਾਂ ਦੀ ਇਕ ਝਲਕ ਮਿਲੇਗੀ। ਤੁਹਾਨੂੰ ਪ੍ਰਮਾਤਮਾ ਦੀ ਇੱਕ ਝਲਕ ਮਿਲੇਗੀ, ਪ੍ਰਮਾਤਮਾ ਦੇ ਪ੍ਰਗਟਾਵੇ ਦੀ ਜਾਂ ਤੁਸੀਂ ਪ੍ਰਮਾਤਮਾ ਨਾਲ ਜਾਂ ਵਧੇਰੇ ਉੱਚੇ ਜਾਂ ਉੱਚਤਮ ਕ੍ਰਮ ਦੇ ਚਲੇ ਗਏ ਗੁਰੂਆਂ ਨਾਲ ਗੱਲਬਾਤ ਕਰਨ ਦੇ ਯੋਗ ਹੋ ਸਕਦੇ ਹੋ। ਉਦਾਹਰਣ ਵਜੋਂ, ਈਸਾ ਮਸੀਹ, ਸ਼ਾਕਿਆਮੁਨੀ ਬੁੱਧ, ਅਮਿਤਭਾ ਬੁੱਧ, ਆਦਿ।ਪੁਰਾਣੇ ਸਮੇਂ ਦੇ ਸਾਰੇ ਸੰਤ ਸਾਡੇ ਲਈ ਸਤਿਕਾਰ ਦੇ ਯੋਗ ਹਨ, ਉਨ੍ਹਾਂ ਦੀ ਪੂਜਾ ਕਰਨ ਦੇ ਯੋਗ ਹਨ, ਉਨ੍ਹਾਂ ਦੀਆਂ ਸਿੱਖਿਆਵਾਂ ਦੀ ਪਾਲਣਾ ਕਰਨ ਦੇ ਯੋਗ ਹਨ। ਪਰ ਸਾਨੂੰ ਹਮੇਸ਼ਾ ਪ੍ਰਮਾਤਮਾ ਦੀ ਕਿਰਪਾ ਨੂੰ ਯਾਦ ਰੱਖਣਾ ਚਾਹੀਦਾ ਹੈ। ਭਾਵੇਂ ਅਸੀਂ ਗੁਰੂਆਂ ਤੋਂ ਬਿਨਾਂ ਨਹੀਂ ਰਹਿ ਸਕਦੇ - ਅਸੀਂ ਪ੍ਰਮਾਤਮਾ ਨੂੰ ਨਹੀਂ ਦੇਖ ਸਕਦੇ, ਅਸੀਂ ਪ੍ਰਮਾਤਮਾ ਨੂੰ ਸੁਣ ਨਹੀਂ ਸਕਦੇ ਗੁਰੂਆਂ ਦੀ ਸ਼ਕਤੀ ਤੋਂ ਬਿਨਾਂ ਜੋ ਸਾਨੂੰ ਇਸ ਭੌਤਿਕ ਮੋਟੇ ਖੇਤਰ ਅਤੇ ਪਵਿੱਤਰ ਪ੍ਰਕਾਸ਼, ਪਵਿੱਤਰ ਸੱਚ, ਪ੍ਰਮਾਤਮਾ ਦੀ ਮੌਜੂਦਗੀ, ਪ੍ਰਮਾਤਮਾ ਦੀ ਆਵਾਜ਼, ਪ੍ਰਮਾਤਮਾ ਦੀ ਸਿੱਖਿਆ ਦੇ ਵਿਚਕਾਰ ਪੁਲ ਬਣਾਉਂਦੀ ਹੈ। ਇਸ ਨੂੰ ਸਤਿਗੁਰੂਆਂ ਵਿੱਚੋਂ ਦੀ ਲੰਘਣਾ ਪਵੇਗਾ। ਇਸੇ ਲਈ ਭਗਵਾਨ ਈਸਾ ਨੇ ਕਿਹਾ, "ਸੱਚਮੁੱਚ, ਤੁਸੀਂ ਮੇਰੇ ਬਿਨਾਂ ਪ੍ਰਮਾਤਮਾ ਕੋਲ ਨਹੀਂ ਜਾ ਸਕਦੇ।" ਇਹ ਇਸ ਤਰਾਂ ਹੈ ਕਿਉਂਕਿ ਇਹ ਭੌਤਿਕ ਸੰਸਾਰ ਸੱਚਮੁੱਚ ਭਿਆਨਕ ਹੈ; ਇਸਨੇ ਸਾਨੂੰ ਸਾਰਿਆਂ ਨੂੰ ਅਧਿਆਤਮਿਕ ਤੌਰ 'ਤੇ ਅੰਨ੍ਹਾ, ਬੋਲ਼ਾ ਅਤੇ ਗੂੰਗਾ ਬਣਾ ਦਿੱਤਾ ਹੈ, ਸੋ ਗੁਰੂਆਂ ਤੋਂ ਬਿਨਾਂ, ਅਸੀਂ ਕਦੇ ਵੀ ਪ੍ਰਮਾਤਮਾ ਨੂੰ ਜਾਣਨ ਬਾਰੇ ਸੋਚ ਵੀ ਨਹੀਂ ਸਕਦੇ ਸੀ।ਪਰ ਗੁਰੂ ਦੀ ਸ਼ਕਤੀ ਨਾਲ, ਦੀਖਿਆ ਦੇ ਤੁਰੰਤ ਸਮੇਂ, ਗੁਰੂ ਤੁਹਾਡੀ ਅੱਖ, ਤੁਹਾਡੀ ਅਸਲੀ ਅੱਖ, ਤੁਹਾਡੇ ਅਸਲੀ ਕੰਨ ਖੋਲ੍ਹਣ, ਤੁਹਾਡੀ ਅਸਲੀ ਬੁੱਧੀ ਖੋਲ੍ਹਣ ਲਈ ਸ਼ਕਤੀ ਦੀ ਵਰਤੋਂ ਕਰੇਗਾ। ਫਿਰ ਤੁਸੀਂ ਤੁਰੰਤ ਪ੍ਰਮਾਤਮਾ ਦੀ ਕਿਰਪਾ ਦਾ ਅਨੁਭਵ ਕਰੋਗੇ, ਸਵਰਗ ਦੀ ਇਕ ਝਲਕ ਵੇਖੋਗੇ, ਪ੍ਰਮਾਤਮਾ ਦੀ ਇਕ ਝਲਕ ਵੇਖੋਗੇ। ਫਿਰ ਤੁਸੀਂ ਸੱਚਮੁੱਚ ਕਹਿ ਸਕਦੇ ਹੋ, "ਮੈਂ ਪ੍ਰਮਾਤਮਾ ਨੂੰ ਜਾਣਦਾ ਹਾਂ। ਮੈਨੂੰ ਪ੍ਰਮਾਤਮਾ ਬਾਰੇ ਥੋੜ੍ਹਾ ਜਿਹਾ ਪਤਾ ਹੈ, ਘੱਟੋ ਘੱਟ ਪ੍ਰਮਾਤਮਾ ਦੀ ਇੱਕ ਝਲਕ, ਸਵਰਗ ਦੀ ਇੱਕ ਝਲਕ।" ਇਸ ਤੋਂ ਬਿਨਾਂ, ਪ੍ਰਮਾਤਮਾ ਦੇ ਗੁਣ, ਪ੍ਰਮਾਤਮਾ ਦਾ ਪ੍ਰਕਾਸ਼, ਪ੍ਰਮਾਤਮਾ ਦੀ ਕਿਰਪਾ, ਪ੍ਰਮਾਤਮਾ ਦੀ ਦਇਆ, ਪ੍ਰਮਾਤਮਾ ਦੇ ਪਿਆਰ ਨੂੰ ਜਾਣੇ ਬਿਨਾਂ, ਤੁਸੀਂ ਇਹ ਐਲਾਨ ਨਹੀਂ ਕਰ ਸਕਦੇ ਕਿ ਤੁਸੀਂ ਪ੍ਰਮਾਤਮਾ ਨੂੰ ਜਾਣਦੇ ਹੋ।ਪਰ ਇਹ ਤੋਹਫ਼ਾ ਸਿਰਫ ਕੁਝ ਭਾਗਸ਼ਾਲੀ ਲੋਕਾਂ ਨੂੰ ਹੀ ਦਿੱਤਾ ਜਾਂਦਾ ਹੈ, ਭਾਵੇਂ ਇਹ ਸਾਰਿਆਂ ਲਈ ਖੁੱਲ੍ਹਾ ਹੈ। ਪਰ ਕਰਮਾਂ ਦੇ ਕਾਰਨ, ਜਾਂ ਗਲਤ ਧਾਰਨਾ ਦੇ ਕਾਰਨ, ਜਾਂ ਇਸ ਸੰਸਾਰ ਵਿੱਚ ਭੌਤਿਕ ਜੀਵਾਂ, ਜਾਂ ਮਾਇਆ, ਜਾਂ ਰਾਖਸ਼ਾਂ ਦੁਆਰਾ ਗੁੰਮਰਾਹ ਕੀਤੇ ਜਾਣ ਦੇ ਕਾਰਨ, ਇਹ ਤੋਹਫ਼ਾ ਹਮੇਸ਼ਾ ਇਸ ਸੰਸਾਰ ਦੇ ਸਾਰੇ ਲੋਕਾਂ ਦੁਆਰਾ ਅਤੇ ਹੋਰ ਸੰਸਾਰਾਂ ਵਿੱਚ, ਹੋਰ ਗ੍ਰਹਿਆਂ ਤੇ ਵੀ ਸਵੀਕਾਰ, ਕਦਰ ਜਾਂ ਲਿਆ ਨਹੀਂ ਜਾਵੇਗਾ। ਇਹ ਦੁਖਦਾਈ ਗੱਲਾਂ ਹਨ। ਮੈਨੂੰ ਹਮੇਸ਼ਾ ਇਸ ਗੱਲ ਦਾ ਦੁੱਖ ਰਹਿੰਦਾ ਹੈ। ਮੈਨੂੰ ਹਮੇਸ਼ਾ ਇਸ ਗੱਲ ਦਾ ਬਹੁਤ ਦੁੱਖ ਰਹਿੰਦਾ ਹੈ। ਮੈਂ ਕਦੇ ਵੀ ਇਸ ਤੋਂ ਪਾਰ ਨਹੀਂ ਹੋ ਸਕੀ। ਮੈਨੂੰ ਇਸਦੀ ਆਦਤ ਕਦੇ ਨਹੀਂ ਪੈ ਸਕਦੀ।ਮੁਕਤੀ ਦਾ ਸੁੰਦਰ, ਸ਼ਾਨਦਾਰ ਤੋਹਫ਼ਾ ਤੁਹਾਡੇ ਅੰਦਰ ਹੀ ਹੈ, ਅਤੇ ਤੁਸੀਂ ਇਸਨੂੰ ਨਜ਼ਰਅੰਦਾਜ਼ ਕਰ ਦਿੰਦੇ ਹੋ; ਲੋਕ ਇਸਨੂੰ ਨਜ਼ਰਅੰਦਾਜ਼ ਕਰਦੇ ਹਨ। ਭਾਵੇਂ ਉਹ ਚਾਹੁਣ, ਉਹਨਾਂ ਨੂੰ ਇਸ ਸੰਸਾਰ ਵਿੱਚ ਬਹੁਤ ਸਾਰੇ, ਬਹੁਤ ਸਾਰੇ ਜਾਲਾਂ ਅਤੇ ਚਾਲਾਂ ਦੁਆਰਾ ਰੋਕਿਆ ਗਿਆ ਹੈ, ਇੱਥੋਂ ਤੱਕ ਕਿ ਉਹਨਾਂ ਦੇ ਆਪਣੇ ਪਰਿਵਾਰਕ ਮੈਂਬਰਾਂ ਦੁਆਰਾ, ਉਹਨਾਂ ਦੇ ਰਿਸ਼ਤੇਦਾਰਾਂ ਅਤੇ ਦੋਸਤਾਂ ਦੁਆਰਾ, ਸਮਾਜਿਕ ਸਥਿਤੀ ਦੁਆਰਾ, ਸੰਸਾਰਿਕ ਮਿਆਰਾਂ ਦੁਆਰਾ, ਉਹਨਾਂ ਲੋਕਾਂ ਦੁਆਰਾ ਜੋ ਦਾਅਵਾ ਕਰਦੇ ਹਨ ਕਿ ਉਹ ਪ੍ਰਮਾਤਮਾ ਨੂੰ ਜਾਣਦੇ ਹਨ ਜਾਂ ਉਹ ਪ੍ਰਮਾਤਮਾ ਬਾਰੇ ਪ੍ਰਚਾਰ ਕਰਦੇ ਹਨ ਅਤੇ ਦੂਜਿਆਂ ਨੂੰ ਗੁਮਰਾਹ ਕਰਦੇ ਹਨ, ਜਿਵੇਂ ਅੰਨ੍ਹਾ ਅੰਨ੍ਹੇ ਦੀ ਅਗਵਾਈ ਕਰਦਾ ਹੈ, ਫਿਰ ਜਲਦੀ ਜਾਂ ਬਾਅਦ ਵਿੱਚ ਦੋਵੇਂ ਇੱਕ ਖਾਈ ਵਿੱਚ ਡਿੱਗਣਗੇ।ਪ੍ਰਮਾਤਮਾ ਨੇ ਸਥਾਪਿਤ ਕੀਤਾ ਹੈ, ਪ੍ਰਮਾਤਮਾ ਨੇ ਸਾਨੂੰ ਘਰ ਜਾਣ ਦਾ ਇਹ ਰਸਤਾ ਦਿੱਤਾ ਹੈ। ਇਹ ਸਾਡੇ ਅੰਦਰ ਹੈ। ਤੁਹਾਡੇ ਕੋਲ ਹੈ, ਤੁਹਾਡੇ ਕੋਲ ਹੈ। ਤੁਹਾਨੂੰ ਸਿਰਫ਼ ਉਸ ਸਤਿਗੁਰੂ ਸ਼ਕਤੀ ਦੀ ਲੋੜ ਹੈ ਜਿਸਨੂੰ ਤੁਹਾਡੇ ਲਈ ਇਸਨੂੰ ਖੋਲ੍ਹਣ ਦੀ ਆਗਿਆ ਹੈ, ਕਿਉਂਕਿ ਸਤਿਗੁਰੂ ਪ੍ਰਮਾਤਮਾ ਨਾਲ ਸਿੱਧੇ ਸੰਪਰਕ ਵਿੱਚ ਹੈ, ਪ੍ਰਮਾਤਮਾ ਨਾਲ ਇੱਕ ਹੈ। ਤੁਸੀਂ ਇਹ ਕਹਿ ਸਕਦੇ ਹੋ। ਇਸੇ ਲਈ ਭਗਵਾਨ ਈਸਾ ਨੇ ਕਿਹਾ, "ਮੈਂ ਅਤੇ ਮੇਰਾ ਪਿਤਾ ਇੱਕ ਹਾਂ।" ਇਹ ਕਹਿਣ ਦੀ ਹਿੰਮਤ ਕੌਣ ਕਰੇਗਾ? ਸਿਰਫ਼ ਭਗਵਾਮ ਈਸਾ ਹੀ ਕਰ ਸਕਦੇ ਹਨ। ਸਿਰਫ਼ ਮਹਾਨ, ਸਭ ਤੋਂ ਉੱਚੇ, ਅਧਿਆਤਮਿਕ ਤੌਰ 'ਤੇ ਗਿਆਨਵਾਨ ਗੁਰੂ ਹੀ ਇਹ ਕਹਿਣ ਦੀ ਹਿੰਮਤ ਕਰ ਸਕਦਾ ਹੈ। ਪਰ ਫਿਰ ਵੀ, ਸੰਸਾਰ ਦੇ ਲੋਕ ਕਹਿਣਗੇ ਕਿ ਉਹ ਨਿੰਦਿਆ ਕਰਨ ਵਾਲੇ ਹਨ, ਇੱਥੋਂ ਤੱਕ ਕਹਿਣਗੇ ਕਿ ਉਹ ਝੂਠ ਬੋਲ ਰਹੇ ਹਨ। ਅਤੇ ਇੱਥੋਂ ਤੱਕ ਕਿ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣਗੇ, ਦੁਖੀ ਕਰਨਗੇ, ਜਾਂ ਉਨ੍ਹਾਂ ਨੂੰ ਵੱਖ-ਵੱਖ ਤਰੀਕਿਆਂ ਨਾਲ, ਵੱਖ-ਵੱਖ ਸਥਿਤੀਆਂ ਵਿੱਚ, ਵੱਖ-ਵੱਖ ਦੇਸ਼ਾਂ ਵਿੱਚ, ਵੱਖ-ਵੱਖ ਅਵਧੀਆਂ ਦੇ ਸਮੇਂ ਵਿੱਚ ਮਾਰ ਦੇਣਗੇ।ਅਤੇ ਫਿਰ ਅਸਲੀ ਗੁਰੂਆਂ, ਪ੍ਰਮਾਤਮਾ ਦੇ ਦੂਤ, ਸਰਬਸ਼ਕਤੀਮਾਨ ਦੇ ਪੁੱਤਰ ਦੇ ਸਰੀਰਕ ਤੌਰ 'ਤੇ ਮਰਨ ਤੋਂ ਬਾਅਦ, ਸੰਸਾਰ ਛੱਡ ਜਾਣ ਤੋਂ ਬਾਅਦ, ਲੋਕ ਉੱਭਰ ਕੇ ਇਸ ਤੋਂ ਮੁਨਾਫ਼ਾ ਕਮਾਉਣਗੇ, ਸੁੰਦਰ ਚਰਚ ਅਤੇ ਉੱਥੇ ਵੱਡੀਆਂ ਜੋਵਮੇਲ ਬਣਾਉਣਗੇ, ਪੈਸੇ ਲੈਣਗੇ ਅਤੇ ਸਾਰਾ ਦਿਨ ਕਿਸੇ ਵੀ ਚੀਜ਼ ਬਾਰੇ ਗੱਲਾਂ ਕਰਨਗੇ। ਕਈ ਵਾਰ ਇਥੋਂ ਤਕ ਪ੍ਰਮਾਤਮਾ ਬਾਰੇ ਵੀ ਨਹੀਂ। ਅਤੇ ਕਈ ਵਾਰ ਪ੍ਰਮਾਤਮਾ ਦੇ ਵਿਰੁੱਧ ਵੀ ਜਾਂਦੇ ਹਨ। ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ, ਮੌਜੂਦਾ ਪੋਪ, ਉਸਦਾ ਨਾਮ ਜੋ ਵੀ ਹੋਵੇ, ਫਰਾਂਸਿਸ। ਚਰਚ ਭਗਵਾਨ ਈਸਾ ਤੋਂ ਹੈ, ਪਰਮੇਸ਼ੁਰ ਤੋਂ ਹੈ, ਭਗਵਾਨ ਈਸਾ ਲਈ ਹੈ, ਪਰਮੇਸ਼ੁਰ ਲਈ ਹੈ। ਪਰ ਇਹ ਉਹ ਵਿਆਕਤੀ ਹੈ ਜੋ ਭਗਵਾਨ ਈਸਾ ਦੇ ਖਿਲਾਫ਼ ਬੋਲਦਾ ਹੈ, ਭਗਵਾਨ ਈਸਾ ਦੀ ਨਿੰਦਿਆ ਕਰਦਾ ਹੈ, ਪ੍ਰਮਾਤਮਾ ਦਾ ਮਜ਼ਾਕ ਉਡਾਉਂਦਾ ਹੈ। ਅਤੇ ਲੋਕ ਅਜੇ ਵੀ ਉਸਦਾ ਅਨੁਸਰਨ ਕਰਦੇ ਹਨ, ਫਿਰ ਵੀ ਉਸਨੂੰ ਉੱਥੇ ਰਹਿਣ ਦਿੰਦੇ ਹਨ। ਅਤੇ ਪੂਰੇ ਸਤਿਕਾਰ ਨਾਲ, ਸੰਸਾਰ ਦੇ ਸਾਰੇ ਨੇਤਾ ਇਹ ਦਿਖਾਉਣ ਲਈ ਕਿ ਉਹ ਧਾਰਮਿਕ ਹਨ, ਇੱਕ ਦੂਜੇ ਦੇ ਵਿਰੁੱਧ ਖੜ੍ਹੇ ਹੁੰਦੇ ਹਨ ਤਾਂ ਜੋ ਉਨ੍ਹਾਂ ਦੇ ਵੋਟਰ ਉਨ੍ਹਾਂ ਨੂੰ ਵੋਟ ਪਾਉਣ ਅਤੇ ਉਨ੍ਹਾਂ ਵਿੱਚ ਵਿਸ਼ਵਾਸ ਰੱਖਣਾ ਜਾਰੀ ਰਖਣ।ਪਰ ਨਾ ਤਾਂ ਪੋਪ, ਨਾ ਹੀ ਚਰਚ ਦੇ ਪੁਜਾਰੀ, ਚਰਚ ਤੋਂ, ਅਤੇ ਨਾ ਹੀ ਇਹ ਰਾਜਨੀਤਿਕ ਆਗੂ ਪ੍ਰਮਾਤਮਾ ਬਾਰੇ ਕੁਝ ਜਾਣਦੇ ਹਨ। ਉਨ੍ਹਾਂ ਨੇ ਕਦੇ ਵੀ ਅਜਿਹੀ ਕੋਈ ਚੀਜ਼ ਨਹੀਂ ਦੇਖੀ ਜੋ ਪ੍ਰਮਾਤਮਾ ਦੀ ਨਿਸ਼ਾਨੀ ਹੋਵੇ, ਕਿਉਂਕਿ ਉਹ ਪ੍ਰਮਾਤਮਾ ਦੇ ਖੇਤਰ ਵਿੱਚ ਨਹੀਂ ਜਾਂਦੇ। ਉਹ ਨਹੀਂ ਕਰ ਸਕਦੇ। ਗੇਟ ਬੰਦ ਹੈ। ਸਵਰਗ ਦਾ ਦਰਵਾਜ਼ਾ ਸਵਰਗ ਵਿੱਚ ਕਿਤੇ ਵੀ ਨਹੀਂ ਹੈ। ਇਹ ਤੁਹਾਡੇ ਅੰਦਰ ਹੈ। ਅਤੇ ਮਾਲਕ ਇਸਨੂੰ ਤੁਹਾਡੇ ਲਈ ਤੁਰੰਤ ਖੋਲ੍ਹ ਸਕਦਾ ਹੈ।Photo Caption: ਸੰਸਾਰ ਬਹੁਤ ਛੋਟਾ ਹੈ, ਰੇਗਿਸਤਾਨ ਤੋਂ ਸ਼ਹਿਰ ਤਕ ਇਹ ਸਿਰਫ ਇਕ ਹਲ ਲੈਂਦਾ ਹੈ