Media Report from Fox News — Feb 20, 2025, Hillary Vaughn: 2023 ਵਿੱਚ ਇੱਕ ਇੰਸਪੈਕਟਰ ਜਨਰਲ ਨੇ ਪਾਇਆ ਕਿ ਸਮਾਜਿਕ ਸੁਰੱਖਿਆ ਪ੍ਰਸ਼ਾਸਨ ਕੋਲ 1920 ਤੋਂ ਪਹਿਲਾਂ ਪੈਦਾ ਹੋਏ 18.9 ਮਿਲੀਅਨ ਲੋਕਾਂ ਦੀ ਮੌਤ ਦੀ ਮਿਤੀ ਨਹੀਂ ਸੀ। ਸਮਾਜਿਕ ਸੁਰੱਖਿਆ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਡੇਟਾਬੇਸ ਵਿੱਚ ਅਜੇ ਵੀ ਜ਼ਿੰਦਾ ਇਨ੍ਹਾਂ 18 ਮਿਲੀਅਨ ਮ੍ਰਿਤਕਾਂ ਵਿੱਚੋਂ ਕਿਸੇ ਨੂੰ ਵੀ ਲਾਭ ਨਹੀਂ ਮਿਲ ਰਿਹਾ ਹੈ, ਪਰ ਇੰਸਪੈਕਟਰ ਜਨਰਲ ਦਾ ਕਹਿਣਾ ਹੈ ਕਿ ਕਿਉਂਕਿ ਸਮਾਜਿਕ ਸੁਰੱਖਿਆ ਨੇ ਉਨ੍ਹਾਂ ਨੂੰ ਮ੍ਰਿਤਕ ਵਜੋਂ ਪਛਾਣਿਆ ਨਹੀਂ ਹੈ, ਸੋ ਹੋਰ ਏਜੰਸੀਆਂ ਜੋ ਉਨ੍ਹਾਂ ਦੀ ਡੈਥ ਮਾਸਟਰ ਫਾਇਲ 'ਤੇ ਭਰੋਸਾ ਕਰਦੀਆਂ ਹਨ, ਇਨ੍ਹਾਂ ਲੋਕਾਂ ਨੂੰ ਗਲਤ ਭੁਗਤਾਨ ਕਰ ਸਕਦੀਆਂ ਹਨ। ਸਰਕਾਰੀ ਜਵਾਬਦੇਹੀ ਦਫ਼ਤਰ ਦਾ ਕਹਿਣਾ ਹੈ ਕਿ 2023 ਵਿੱਚ, ਲੋਕਾਂ ਨੂੰ 236 ਬਿਲੀਅਨ ਅਮਰੀਕੀ ਡਾਲਰ ਤੋਂ ਵੱਧ ਦੀ ਗਲਤ ਅਦਾਇਗੀ ਕੀਤੀ ਗਈ ਸੀ, ਜਿਨ੍ਹਾਂ ਵਿੱਚ ਮ੍ਰਿਤਕ ਲੋਕ ਵੀ ਸ਼ਾਮਲ ਹਨ।Media Report from Forbes Breaking News — Feb 19, 2025, His Excellency Donald J. Trump: ਜਦੋਂ ਮੈਂ ਸੋਸ਼ਲ ਸਿਕਿਉਰਿਟੀ ਨੰਬਰ ਦੇਖੇ, ਮੈਂ ਕਿਹਾ, "ਵਾਹ, ਇਹ ਸੱਚਮੁੱਚ ਕੁਝ ਹੈ।" ਤਾਂ ਸਾਡੇ ਕੋਲ ਹੈ - ਆਓ 100 ਸਾਲ ਤੋਂ ਉੱਪਰ ਦੀ ਉਮਰ ਵਾਲਿਆਂ ਵਲ ਚੱਲੀਏ - ਸਾਡੇ ਕੋਲ 100 ਸਾਲ ਤੋਂ ਵੱਧ ਉਮਰ ਦੇ ਲੱਖਾਂ-ਕਰੋੜਾਂ ਲੋਕ ਹਨ। ਹਰ ਕੋਈ ਜਾਣਦਾ ਹੈ ਕਿ ਅਜਿਹਾ ਨਹੀਂ ਹੈ। ਉਨ੍ਹਾਂ ਵਿੱਚੋਂ ਕਿੰਨੇ ਲੋਕਾਂ ਨੂੰ ਸਮਾਜਿਕ ਸੁਰੱਖਿਆ ਦਾ ਭੁਗਤਾਨ ਕੀਤਾ ਜਾ ਰਿਹਾ ਸੀ? ਜੇਕਰ ਅਜਿਹਾ ਹੈ, ਤਾਂ ਇਹ ਬਹੁਤ ਵੱਡਾ ਧੋਖਾ ਹੈ। ਪੈਸਾ ਕਿੱਥੇ ਖਰਚ ਕੀਤਾ ਜਾ ਰਿਹਾ ਹੈ?ਆਓ ਇੱਕ ਸਕਿੰਟ ਲਈ ਇਸ ਵਿੱਚ ਜਾਈਏ। ਚੋਣਾਂ ਅਤੇ ਰਾਜਨੀਤਿਕ ਪ੍ਰਕਿਰਿਆ ਮਜ਼ਬੂਤੀ ਕਰਨ ਲਈ ਕਨਸੋਰਟੀਅਮ ਨੂੰ 486 ਮਿਲੀਅਨ ਅਮਰੀਕੀ ਡਾਲਰ ਦਿਤਾ ਗਿਆ, ਜਿਸ ਵਿੱਚ ਮੋਲਡੋਵਾ ਵਿੱਚ ਸਮਾਵੇਸ਼ੀ ਅਤੇ ਭਾਗੀਦਾਰੀ ਰਾਜਨੀਤਿਕ ਪ੍ਰਕਿਰਿਆ ਲਈ 22ਮਿਲੀਅਨ ਅਮਰੀਕੀ ਡਾਲਰ ਅਤੇ ਭਾਰਤ ਵਿੱਚ ਵੋਟਰਾਂ ਦੀ ਗਿਣਤੀ ਲਈ 21 ਮਿਲੀਅਨ ਅਮਰੀਕੀ ਡਾਲਰ ਸ਼ਾਮਲ ਹਨ। ਇਹਨਾਂ ਨੰਬਰਾਂ ਨੂੰ ਸੁਣੋ। ਇਹ ਸਭ ਧੋਖਾਧੜੀ ਹੈ। ਵੋਟਰਾਂ ਦੇ ਵਿਸ਼ਵਾਸ ਲਈ 1.5 ਮਿਲੀਅਨ ਅਮਰੀਕੀ ਡਾਲਰ। ਅਸੀਂ ਉਨ੍ਹਾਂ ਨੂੰ ਲਾਇਬੇਰੀਆ ਵਿੱਚ ਵਿਸ਼ਵਾਸ ਦਿਵਾਉਣਾ ਚਾਹੁੰਦੇ ਹਾਂ। ਮਾਲੀ ਵਿੱਚ ਸਮਾਜਿਕ ਏਕਤਾ ਲਈ 14 ਮਿਲੀਅਨ ਅਮਰੀਕੀ ਡਾਲਰ।Excerpt from “Former USAID Employee on Waste, Fraud, and Abuse in the Agency” by The Heritage Foundation — Feb 13, 2025, Max Primorac: ਸ੍ਰੀਮਾਨ ਚੇਅਰਮੈਨ, ਸਾਡੇ ਸਹਾਇਤਾ ਦ੍ਰਿਸ਼ਟੀਕੋਣ ਨੇ ਸਾਡੀ ਵਿਸ਼ਵਵਿਆਪੀ ਸਥਿਤੀ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਹੈ। USAID ਦਾ ਮਾਨਵਤਾਵਾਦੀ ਸਿਸਟਮ ਵੀ ਟੁੱਟ ਚੁੱਕਾ ਹੈ। ਗਾਜ਼ਾ ਵਿੱਚ, ਅਮਰੀਕੀ ਸਹਾਇਤਾ ਨੇ ਹਮਾਸ ਦੇ ਇਜ਼ਰਾਈਲ ਨੂੰ ਖਤਮ ਕਰਨ ਦੀ ਮੁਹਿੰਮ ਨੂੰ ਵਿੱਤ ਪ੍ਰਦਾਨ ਕੀਤਾ। ਇਸੇ ਤਰ੍ਹਾਂ ਅਫਗਾਨਿਸਤਾਨ, ਯਮਨ, ਅਤੇ ਸੀਰੀਆ ਵਿੱਚ, ਜਿੱਥੇ ਸਾਡੀ ਸਹਾਇਤਾ ਅੱਤਵਾਦੀਆਂ ਵੱਲ ਨਾ ਮੋੜੀ ਜਾਵੇ, ਇਹ ਯਕੀਨੀ ਬਣਾਉਣ ਲਈ ਸਾਡੀ ਭੌਤਿਕ ਮੌਜੂਦਗੀ ਦੀ ਘਾਟ ਹੈ, ਸਾਡੀ ਸਹਾਇਤਾ ਇਨ੍ਹਾਂ ਯੁੱਧ ਅਰਥਵਿਵਸਥਾਵਾਂ ਨੂੰ ਕਾਇਮ ਰੱਖ ਰਹੀ ਹੈ। USAID ਆਪਣੇ ਹਵਾਲੇ ਕੀਤੇ ਅਰਬਾਂ ਡਾਲਰਾਂ ਦਾ ਸਹੀ ਢੰਗ ਨਾਲ ਪ੍ਰਬੰਧਨ ਕਰਨ ਵਿੱਚ ਅਸਫਲ ਰਿਹਾ। ਇਸ ਕਮੇਟੀ ਨੇ ਪਾਇਆ ਕਿ USAID ਭਾਈਵਾਲ ਓਵਰਹੈੱਡ ਲਈ 50%ਜਾਂ ਹੋਰ ਵੀ ਵੱਧ ਚਾਰਜ ਕਰ ਰਹੇ ਸਨ।Media Report from Forbes Breaking News — Feb 14, 2025, The Honorable Rand Paul: ਮੈਂ ਇੱਕ ਟ੍ਰਿਲੀਅਨ ਡਾਲਰ ਤੋਂ ਵੱਧ ਸਰਕਾਰੀ ਬਰਬਾਦੀ ਖਰਚ ਦਾ ਪਰਦਾਫਾਸ਼ ਕੀਤਾ, ਜਿਸ ਵਿੱਚ ਵਿਦੇਸ਼ ਵਿਭਾਗ ਅਤੇ USAID ਸਭ ਤੋਂ ਭੈੜੇ ਅਪਰਾਧੀਆਂ ਵਿੱਚੋਂ ਕੁਝ ਸਨ। ਮੈਂ ਤੁਹਾਨੂੰ ਕੁਝ ਉਦਾਹਰਣਾਂ ਦਿੰਦਾ ਹਾਂ ਕਿ ਇਹ ਅਣਚੁਣੇ ਨੌਕਰਸ਼ਾਹ ਤੁਹਾਡੀ ਮਿਹਨਤ ਦੀ ਕਮਾਈ ਕਿਸ ਉੱਤੇ ਖਰਚ ਕਰ ਰਹੇ ਹਨ। ਸੋਸ਼ਲ ਮੀਡੀਆ ਪ੍ਰਭਾਵਕਾਂ ਨੂੰ ਫੰਡ ਦੇਣ ਲਈ 4.8 ਮਿਲੀਅਨ ਅਮਰੀਕੀ ਡਾਲਰ ਕੀਵ ਵਿੱਚ ਯੂਕਰੇਨ ਦੇ ਜਨਤਕ ਮਾਮਲਿਆਂ ਦੇ ਦਫ਼ਤਰ ਨੂੰ ਗਏ। USAID ਨੇ ਗੁਆਟੇਮਾਲਾ ਵਿੱਚ ਟਰਾਂਸਜੈਂਡਰ ਸਰਜਰੀਆਂ, ਹਾਰਮੋਨ ਥੈਰੇਪੀ, ਅਤੇ ਲਿੰਗ-ਪੁਸ਼ਟੀ ਦੇਖਭਾਲ 'ਤੇ US$2 ਮਿਲੀਅਨ ਖਰਚ ਕੀਤੇ। USAID ਨੇ ਈਕੋਹੈਲਥ ਅਲਾਇੰਸ ਨੂੰ 54 ਮਿਲੀਅਨ ਅਮਰੀਕੀ ਡਾਲਰ ਤੋਂ ਵੱਧ ਦੀ ਰਕਮ ਦਿੱਤੀ, ਜੋ ਕਿ ਵੁਹਾਨ ਇੰਸਟੀਟਿਊਟ ਆਫ਼ ਵਾਇਰੋਲੋਜੀ ਨਾਲ ਜੁੜੀ ਸੰਸਥਾ ਨੂੰ ਫੰਡਿੰਗ ਕਰਦੀ ਹੈ, ਜੋ ਕਿ COVID-19 ਮਹਾਂਮਾਰੀ ਦੀ ਸੰਭਾਵਤ ਉਤਪਤੀ ਹੈ। ਸ਼ਰਮਨਾਕ! ਤਾਲੀਬਾਨ-ਨਿਯੰਤਰਿਤ ਅਫਗਾਨਿਸਤਾਨ ਨੂੰ ਮੂੰਹ ਰਾਹੀਂ ਗਰਭ ਨਿਰੋਧਕ ਅਤੇ ਕੰਡੋਮ ਵੰਡਣ ਲਈ 15 ਮਿਲੀਅਨ ਅਮਰੀਕੀ ਡਾਲਰ ਦਿੱਤੇ ਗਏ ਸਨ।Media Report from New York Post — Feb 5, 2025, The Honorable Marco Rubio: ਇਹ ਇਕ 90-ਦਿਨਾਂ ਦਾ ਫ੍ਰੀਜ਼ ਹੈ ਜਿਸ ਰਾਹੀਂ ਇਹ ਸਾਨੂੰ ਹੁਣ ਪ੍ਰੋਗਰਾਮਾਂ ਦੀ ਸਮੀਖਿਆ ਕਰਨ ਦੀ ਆਗਿਆ ਦਿੰਦਾ ਹੈ। ਤੁਸੀਂ ਜਾਣਦੇ ਹੋ, ਫ੍ਰੀਜ਼ ਕਰਨ ਤੋਂ ਪਹਿਲਾਂ, ਸਾਨੂੰ ਇਹਨਾਂ ਵਿੱਚੋਂ ਕੁਝ ਪ੍ਰੋਗਰਾਮਾਂ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ। ਅਤੇ ਖਾਸ ਕਰਕੇ USAID, ਉਨ੍ਹਾਂ ਨੇ ਸਾਨੂੰ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ ਸੀ। ਅਸੀਂ ਤੁਹਾਨੂੰ ਇਹ ਨਹੀਂ ਦੱਸਾਂਗੇ ਕਿ ਪੈਸਾ ਕਿਸ ਲਈ ਜਾ ਰਿਹਾ ਹੈ, ਪੈਸਾ ਕਿੱਥੇ ਕਾਹਦੇ ਲਈ ਹੈ, ਕਿਸ ਕੋਲ ਹੈ, ਇਹ ਕਿਸ ਠੇਕੇਦਾਰ (ਨਾਲ) ਕੋਲ ਹੈ । ਕੁਝ ਮਾਮਲਿਆਂ ਵਿੱਚ, ਇਹ ਚਾਰ ਵੱਖ-ਵੱਖ ਠੇਕੇਦਾਰਾਂ ਵਿੱਚੋਂ ਲੰਘਦਾ ਹੈ ਇਸ ਤੋਂ ਪਹਿਲਾਂ ਕਿ ਇਹ ਲੋੜੀਂਦੇ ਪ੍ਰਾਪਤਕਰਤਾ ਤੱਕ ਪਹੁੰਚਦਾ ਹੈ। ਕੁਝ ਮਾਮਲਿਆਂ ਵਿੱਚ, USAID 10, 12, 13% ਦੇ ਨਾਲ, ਸ਼ਾਇਦ ਘੱਟ ਪੈਸਾ ਅਸਲ ਵਿੱਚ ਪ੍ਰਾਪਤਕਰਤਾ ਤੱਕ ਪਹੁੰਚ ਰਿਹਾ ਸੀ ਅਤੇ ਬਾਕੀ ਓਵਰਹੈੱਡ ਅਤੇ ਨੌਕਰਸ਼ਾਹੀ ਵਿੱਚ ਜਾ ਰਿਹਾ ਸੀ।ਆਦਿ…
ਉਹ ਬਸ ਨਾਗਰਿਕਾਂ ਨੂੰ ਪਰੇਸ਼ਾਨ ਕਰਨਾ ਜਾਰੀ ਰਖ ਰਹੇ ਹਨ। ਉਦਾਹਰਣ ਵਜੋਂ, ਜੇ ਤੁਸੀਂ ਆਪਣੀ ਸਾਰੀ ਉਮਰ ਕੁਝ ਪੈਸੇ ਬਚਾਏ ਹਨ ਅਤੇ ਆਪਣੇ ਬੈਂਕ ਵਿੱਚ ਕੁਝ ਲੱਖ ਡਾਲਰ ਵੀ ਪਾ ਦਿੱਤੇ ਹਨ, ਅਤੇ ਫਿਰ ਉਹ ਤੁਹਾਡਾ ਪਿੱਛਾ ਕਰਨਗੇ, ਤੁਹਾਨੂੰ ਪੁੱਛਣਗੇ ਕਿ ਇਹ ਕਿੱਥੋਂ ਆਏ ਹਨ। ਅਤੇ ਤੁਹਾਨੂੰ ਸਾਰੇ ਪੁਰਾਣੇ ਰਿਕਾਰਡ ਅਤੇ ਕਾਗਜ਼ਾਤ, ਜੇ ਤੁਹਾਡੇ ਕੋਲ ਹਨ, ਲੱਭਣ ਦੀ ਕੋਸ਼ਿਸ਼ ਕਰਨ ਵਿੱਚ ਸਿਰ ਦਰਦ ਹੁੰਦਾ ਹੈ। ਉਦਾਹਰਣ ਵਜੋਂ ਇਸ ਤਰਾਂ। ਸੋ ਸਰਕਾਰ ਇਹ ਸਾਰਾ ਪੈਸਾ ਰੱਖ ਸਕਦੀ ਹੈ, ਬੈਂਕ ਇਸਨੂੰ ਰੱਖ ਸਕਦੇ ਹਨ, ਅਤੇ ਫਿਰ ਜੋ ਵੀ ਕਰ ਸਕਦੇ ਹਨ, ਸਾਨੂੰ ਪਤਾ ਵੀ ਨਹੀਂ ਇਹ ਕੀ ਹੈ। ਪਰ ਇਹ ਦੇਸ਼ ਨੂੰ ਸਾਫ਼ ਰੱਖਣ ਦਾ ਹੱਲ ਨਹੀਂ ਹੈ।ਜੇਕਰ ਸਰਕਾਰਾਂ ਕਾਫ਼ੀ ਸਿਆਣਪ ਵਾਲੀਆਂ ਨਹੀਂ ਹਨ, ਲੋਕਾਂ ਦੀ ਸੱਚਮੁੱਚ ਰੱਖਿਆ ਨਹੀਂ ਕਰਦੀਆਂ, ਨਾਗਰਿਕਾਂ ਦੇ ਹਿੱਤਾਂ ਨੂੰ ਸੱਚਮੁੱਚ ਆਪਣੇ ਏਜੰਡੇ ਦੇ ਸਿਖਰ 'ਤੇ ਨਹੀਂ ਰੱਖਦੀਆਂ, ਤਾਂ ਦੇਸ਼ ਅਜੇ ਵੀ ਸਥਿਰ ਨਹੀਂ ਹਨ, ਅਜੇ ਵੀ ਬਹੁਤ ਸਾਰੀਆਂ ਹੋਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ ਅਤੇ ਹੱਲ ਕਰਨਾ ਪਵੇਗਾ। ਪੁਰਾਣੇ ਸਮਿਆਂ ਵਿੱਚ, ਲੋਕ ਕਹਿੰਦੇ ਸਨ ਕਿ ਇੱਕ ਵਿਅਕਤੀ ਨੂੰ ਪਹਿਲਾਂ ਆਪਣੇ ਆਪ ਨੂੰ ਸ਼ੁੱਧ ਕਰਨਾ ਪੈਂਦਾ ਹੈ, ਸਾਰੇ ਸਿਧਾਂਤਾਂ ਦਾ ਅਭਿਆਸ ਕਰਨਾ ਪੈਂਦਾ ਹੈ, ਅਤੇ ਫਿਰ ਉਹ ਆਪਣੇ ਪਰਿਵਾਰ ਦੀ ਸਹੀ ਢੰਗ ਨਾਲ ਦੇਖਭਾਲ ਕਰ ਸਕਦਾ ਹੈ। ਅਤੇ ਫਿਰ, ਜੇ ਉਹ ਚਾਹੁੰਦਾ ਹੈ, ਤਾਂ ਉਹ ਸਰਕਾਰੀ ਪ੍ਰਣਾਲੀ ਵਿੱਚ ਜਾ ਸਕਦਾ ਹੈ ਅਤੇ ਆਪਣੇ ਦੇਸ਼ ਦਾ ਪ੍ਰਬੰਧਨ ਕਰ ਸਕਦਾ ਹੈ। ਅਤੇ ਫਿਰ ਉਹ ਸੰਸਾਰ ਨੂੰ ਸ਼ਾਂਤ ਵੀ ਕਰ ਸਕਦਾ ਹੈ। ਜੇਕਰ ਹਰ ਦੇਸ਼ ਵਿੱਚ ਇੱਕ ਅਜਿਹੀ ਸਰਕਾਰ ਹੋਵੇ ਜੋ ਸ਼ੁੱਧ ਅਤੇ ਸਾਫ਼-ਸੁਥਰੀ ਹੈ, ਸਿੱਧੀ, ਇਮਾਨਦਾਰ ਅਤੇ ਸੱਚਮੁੱਚ ਲੋਕਾਂ ਲਈ ਕੰਮ ਕਰਦੀ ਹੈ, ਜੋ ਉਨ੍ਹਾਂ ਨੂੰ ਭੁਗਤਾਨ ਵੀ ਕਰਦੀ ਹੈ - ਤਾਂ ਲੋਕ ਆਪਣੇ ਟੈਕਸਾਂ ਰਾਹੀਂ ਸਰਕਾਰਾਂ ਨੂੰ ਭੁਗਤਾਨ ਕਰਦੇ ਹਨ। ਜੇਕਰ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਸਾਫ਼ ਅਤੇ ਸ਼ੁੱਧ ਹੋਣ, ਤਾਂ ਬੇਸ਼ੱਕ, ਹਰੇਕ ਦੇਸ਼ ਸੰਸਾਰ ਵਿੱਚ ਸ਼ਾਂਤੀ ਦਾ ਯੋਗਦਾਨ ਪਾਵੇਗਾ।Photo Caption: ਹੂਰੇ, ਅਸੀਂ ਮੌਜ਼ੂਦ ਹਾਂ, ਅਸੀਂ ਮੁਸਕੁਰਾਉਂਦੇ ਹਾਂ, ਅਸੀਂ ਖੁਸ਼ ਹਾਂ, ਅਸੀਂ ਪ੍ਰਮਾਤਮਾ ਦੇ ਪਿਆਰ ਵਿਚ ਜਿਉਂਦੇ ਹਾਂ...ਕੁਆਨ ਯਿੰਨ ਮੈਡੀਟੇਸ਼ਨ ਅਭਿਆਸ ਪ੍ਰਮਾਤਮਾ ਵਲ ਸਿਧਾ ਰਸਤਾ ਹੈ, ਨੌਂ ਹਿਸਿਆਂ ਦਾ ਦੂਸਰਾ ਭਾਗ
2025-03-02
ਵਿਸਤਾਰ
ਡਾਓਨਲੋਡ Docx
ਹੋਰ ਪੜੋ
ਨਾ ਤਾਂ ਪੋਪ, ਨਾ ਹੀ ਚਰਚ ਵਿਚ ਪੁਜਾਰੀ, ਨਾ ਹੀ ਚਰਚ ਤੋਂ, ਅਤੇ ਨਾ ਹੀ ਇਹ ਰਾਜਨੀਤਿਕ ਆਗੂ ਪ੍ਰਮਾਤਮਾ ਬਾਰੇ ਕੁਝ ਜਾਣਦੇ ਹਨ। ਉਨ੍ਹਾਂ ਨੇ ਕਦੇ ਵੀ ਅਜਿਹੀ ਕੋਈ ਚੀਜ਼ ਨਹੀਂ ਦੇਖੀ ਜੋ ਪ੍ਰਮਾਤਮਾ ਦੀ ਨਿਸ਼ਾਨੀ ਹੋਵੇ, ਕਿਉਂਕਿ ਉਹ ਪ੍ਰਮਾਤਮਾ ਦੇ ਖੇਤਰ ਵਿੱਚ ਨਹੀਂ ਜਾਂਦੇ। ਉਹ ਨਹੀਂ ਕਰ ਸਕਦੇ। ਦਰਵਾਜ਼ਾ ਬੰਦ ਹੈ।ਸਵਰਗ ਦਾ ਦਰਵਾਜ਼ਾ ਸਵਰਗ ਵਿੱਚ ਕਿਤੇ ਵੀ ਨਹੀਂ ਹੈ। ਇਹ ਤੁਹਾਡੇ ਅੰਦਰ ਹੈ। ਅਤੇ ਸਤਿਗੁਰੂ ਇਸਨੂੰ ਤੁਹਾਡੇ ਲਈ ਤੁਰੰਤ ਖੋਲ੍ਹ ਸਕਦਾ ਹੈ। ਪ੍ਰਚਾਰ ਕਰਨ ਜਾਂ ਤੁਹਾਨੂੰ ਦੱਸਣ ਤੋਂ ਪਹਿਲਾਂ ਕੀ, ਕਿਵੇਂ ਮੈਡੀਟੇਸ਼ਨ ਕਰਨਾ ਹੈ ਜਾਂ ਕੁਝ ਵੀ ਅਜਿਹਾ, ਗੁਰੂ ਇਹ ਪਹਿਲਾਂ ਹੀ, ਤੁਰੰਤ ਕਰ ਸਕਦੇ ਹਨ। ਤੁਹਾਨੂੰ ਮਿਲ ਕੇ, ਜੇ ਤੁਸੀਂ ਸੱਚਮੁੱਚ, ਦਿਲੋਂ ਬੇਨਤੀ ਕਰਦੇ ਹੋ, ਤਾਂ ਤੁਸੀਂ ਪ੍ਰਮਾਤਮਾ ਵੇਖੋਗੇ, ਤੁਸੀਂ ਪ੍ਰਮਾਤਮਾ ਦਾ ਪ੍ਰਕਾਸ਼ ਵੇਖੋਗੇ, ਤੁਸੀਂ ਪ੍ਰਮਾਤਮਾ ਦੀ ਆਵਾਜ਼ ਤੁਰੰਤ ਸੁਣੋਗੇ। ਫਿਰ ਤੁਸੀਂ ਉਸ ਪਲ ਅਤੇ ਹਮੇਸ਼ਾ ਲਈ ਆਜ਼ਾਦ ਹੋ ਜਾਂਦੇ ਹੋ। ਤੁਸੀਂ ਆਪਣੇ ਸੱਚੇ ਘਰ ਜਾ ਰਹੇ ਹੋਵੋਗੇ, ਸੱਚੀ ਖੁਸ਼ੀ, ਸੱਚਾ ਅਨੰਦ, ਸੱਚੀ ਅਮੀਰੀ, ਅੰਦਰ ਅਤੇ ਬਾਹਰ ਦਾ ਆਨੰਦ ਮਾਣ ਰਹੇ ਹੋਵੋਗੇ।ਸੱਚਮੁੱਚ ਬਿਨਾਂ, ਕਿਉਂਕਿ ਸਵਰਗ ਦਾ ਰਸਤਾ ਸੋਨੇ ਨਾਲ ਜੜਿਆ ਹੋਇਆ ਹੈ। ਹਰ ਜਗ੍ਹਾ ਤੁਸੀਂ ਰਤਨ ਦੇਖ ਸਕਦੇ ਹੋ, ਜਿਨ੍ਹਾਂ ਨੂੰ ਤੁਸੀਂ ਬਹੁਤ ਕੀਮਤੀ ਸਮਝਦੇ ਹੋ ਅਤੇ ਇੰਨੀ ਮਿਹਨਤ ਕਰਦੇ ਹੋ ਕਿ ਤੁਸੀਂ ਇੱਕ ਚੌਪਸਟਿਕ ਦੇ ਸਿਰੇ ਦੇ ਆਕਾਰ ਦਾ ਇੱਕ ਛੋਟਾ ਜਿਹਾ ਹੀਰਾ ਵੀ ਰੱਖ ਸਕਦੇ ਹੋਵੋਂ। ਇਹ ਕਲਪਨਾਯੋਗ ਨਹੀਂ ਹੈ। ਮੈਂ ਇਸ ਬਾਰੇ ਹਮੇਸ਼ਾ ਲਈ ਗੱਲ ਕਰ ਸਕਦੀ ਹਾਂ, ਪਰ ਮੈਂ ਕਦੇ ਨਹੀਂ ਸਮਝ ਸਕੀ ਕਿ ਮਨੁੱਖ ਆਪਣੇ ਆਪ ਨੂੰ ਇਸ ਤਰਾਂ ਕਿਵੇਂ ਨੀਵਾਂ ਕਰਦੇ ਹਨ, ਪ੍ਰਮਾਤਮਾ ਦੇ ਬੱਚਿਆਂ ਤੋਂ ਭੌਤਿਕ ਹੋਂਦ ਦੇ ਗੁਲਾਮ ਬਣ ਜਾਂਦੇ ਹਨ, ਅਤੇ ਫਿਰ ਆਪਣੇ ਆਪ ਨੂੰ ਨਰਕ ਵਿੱਚ ਕਿਵੇਂ ਪਤਿਤ, ਨੀਵਾਂ ਕਰਦੇ ਹਨ।ਸੋ ਅਸੀਂ ਇਸ ਸੁੰਦਰ ਈਡਨ ਨੂੰ ਪਹਿਲਾਂ ਹੀ ਅੱਧਾ ਇਕ ਨਰਕ ਬਣਾ ਦਿੱਤਾ ਹੈ। ਅਤੇ ਅਸੀਂ ਇਸ ਗੱਲ ਦੀ ਗਰੰਟੀ ਵੀ ਨਹੀਂ ਦੇ ਸਕਦੇ ਕਿ ਅਸੀਂ ਇਸ ਗ੍ਰਹਿ 'ਤੇ ਰਹਿਣਾ ਜਾਰੀ ਰੱਖ ਵੀ ਸਕਦੇ ਹਾਂ। ਅਤੇ ਅਸੀਂ ਆਪਣੇ ਘਰ, ਗ੍ਰਹਿ ਨੂੰ, ਹਰ ਰੋਜ਼ ਹੋਰ ਅਤੇ ਹੋਰ ਤਬਾਹ ਕਰ ਰਹੇ ਹਾਂ, ਅਤੇ ਸਾਡੇ ਕੋਲ ਹਰ ਸਮੇਂ ਬਦ ਤੋਂ ਬਦਤਰ ਆਫ਼ਤਾਂ ਆਉਂਦੀਆਂ ਰਹਿੰਦੀਆਂ ਹਨ। ਸਾਰੇ ਸੰਤ ਅਤੇ ਰਿਸ਼ੀ, ਵਰਤਮਾਨ ਜਾਂ ਭਵਿੱਖ ਜਾਂ ਭੂਤਕਾਲ ਦੇ, ਸਾਡੀ ਬਹੁਤ ਮਦਦ ਕਰ ਰਹੇ ਹਨ, ਪਰ ਅਸੀਂ ਬਸ ਹੇਠਾਂ ਡੁਬਕੀ ਲਗਾਉਂਦੇ ਹਾਂ, ਉੱਪਰ ਵੱਲ ਵੀ ਨਹੀਂ ਦੇਖਦੇ ਕਿ ਅਸੀਂ ਕਿੱਥੇ ਜਾ ਰਹੇ ਹਾਂ।ਅਤੇ ਸੰਸਾਰ ਦੇ ਸਾਰੇ ਆਗੂ, ਮੈਨੂੰ ਕਹਿਣਾ ਪਵੇਗਾ, ਉਹ ਬਹੁਤਾ ਕੁਝ ਨਹੀਂ ਕਰਦੇ। ਆਗੂਆਂ ਨੂੰ ਲੋਕਾਂ ਨੂੰ ਸਹੀ ਦਿਸ਼ਾ ਵੱਲ ਲੈ ਜਾਣਾ ਚਾਹੀਦਾ ਹੈ, ਪਰ ਆਗੂ ਖੁਦ ਵੀ ਨਹੀਂ ਜਾਣਦੇ ਕਿ ਉਹ ਕਿੱਥੇ ਜਾ ਰਹੇ ਹਨ, ਜਾਂ ਸ਼ਾਇਦ ਉਨ੍ਹਾਂ ਨੂੰ ਕੋਈ ਪਰਵਾਹ ਨਹੀਂ ਹੈ। ਕਿਉਂਕਿ ਉਹ ਅਸਲ ਵਿੱਚ ਪ੍ਰਮਾਤਮਾ ਵਿੱਚ ਵਿਸ਼ਵਾਸ ਨਹੀਂ ਕਰਦੇ।ਸਿਆਣੇ ਸ਼ਬਦ, ਚਮਕਦੇ ਸੰਤ ਅਤੇ ਰਿਸ਼ੀ ਆਉਂਦੇ-ਜਾਂਦੇ ਰਹਿੰਦੇ ਹਨ, ਪਰ ਕੋਈ ਉਨ੍ਹਾਂ ਵੱਲ ਨਹੀਂ ਦੇਖਦਾ। ਜੇ ਉਹ ਉਨ੍ਹਾਂ ਨੂੰ ਨਹੀਂ ਮਾਰਦੇ ਜਾਂ ਕਿਸੇ ਵੀ ਤਰੀਕੇ ਨਾਲ ਤਸੀਹੇ ਨਹੀਂ ਦਿੰਦੇ, ਤਾਂ ਇਹ ਪਹਿਲਾਂ ਹੀ ਬਹੁਤ ਚੰਗਾ ਹੈ। ਉਨ੍ਹਾਂ ਨੂੰ ਸੁਣਨ ਅਤੇ ਉਨ੍ਹਾਂ ਦਾ ਪਾਲਣ ਕਰਨ ਬਾਰੇ ਗੱਲ ਕਰਨੀ ਤਾਂ ਪਾਸੇ ਰਹੀ। ਸੋ, ਅਨਾਦਿ ਕਾਲ ਤੋਂ, ਗੁਰੂਆਂ ਦੇ ਕਦੇ ਵੀ ਬਹੁਤੇ ਪੈਰੋਕਾਰ ਨਹੀਂ ਹੁੰਦੇ ਸਨ, ਮੇਰਾ ਮਤਲਬ ਹੈ ਕਿ ਉਨ੍ਹਾਂ ਦੇ ਜੀਵਨ ਕਾਲ ਵਿੱਚ। ਮੈਨੂੰ ਲੱਗਦਾ ਹੈ ਕਿ ਇਸ ਸਮੇਂ ਦੌਰਾਨ, ਪੂਰੇ ਸੰਸਾਰ ਵਿੱਚ ਮੈਂ ਹੀ ਇਕੱਲੀ ਹਾਂ ਜਿਸਦੇ ਸਭ ਤੋਂ ਵੱਧ ਚੇਲੇ ਹਨ। ਦੂਜੇ ਗੁਰੂ, ਜਾਂ ਤਾਂ ਉਹ ਨਹੀਂ ਚਾਹੁੰਦੇ, ਜਾਂ ਉਹ ਉਸ ਜ਼ਹਿਰ ਦੀ ਮੋਟਾਈ, ਸੰਘਣੇਪਣ ਵਿੱਚੋਂ ਨਹੀਂ ਲੰਘ ਸਕਦੇ ਜੋ ਸੰਸਾਰ ਦੇ ਲੋਕ ਲੰਬੇ, ਲੰਬੇ, ਲੰਬੇ ਸਮੇਂ ਤੋਂ ਪੀ ਰਹੇ ਹਨ।ਮੇਰਾ ਸਮਾਂ - ਮੈਂ ਅਜੇ ਵੀ ਜ਼ਿੰਦਾ ਹਾਂ, ਪਰ ਮੇਰਾ ਸਮਾਂ, ਮੈਨੂੰ ਲੱਗਦਾ ਹੈ ਕਿ ਬਹੁਤ ਛੋਟਾ, ਛੋਟਾ ਅਤੇ ਹੋਰ ਛੋਟਾ ਹੁੰਦਾ ਜਾ ਰਿਹਾ ਹੈ। ਇਸੇ ਲਈ ਮੈਨੂੰ ਬਹੁਤ ਜ਼ਰੂਰੀ ਲੱਗਦਾ ਹੈ। ਮੇਰੇ ਦਿਲ ਵਿੱਚ, ਮੈਂ ਪੁੱਛਦੀ ਰਹਿੰਦੀ ਹਾਂ, "ਮੈਂ ਹੋਰ ਕੀ ਕਰ ਸਕਦੀ ਹਾਂ? ਮੈਂ ਹੋਰ ਕੀ ਕਰ ਸਕਦੀ ਹਾਂ?" ਮੇਰੇ ਅਖੌਤੀ ਪ੍ਰਮਾਤਮਾ ਦੇ ਪੈਰੋਕਾਰਾਂ ਵਰਗੇ ਬਹੁਤ ਸਾਰੇ ਇਮਾਨਦਾਰ ਸਹਾਇਕਾਂ ਦੇ ਨਾਲ ਵੀ, ਉਹ ਸਭ ਕੁਝ ਕਰ ਰਹੇ ਹਨ ਜੋ ਉਹ ਕਰ ਸਕਦੇ ਹਨ, ਪਰ ਫਿਰ ਵੀ, ਸੰਸਾਰ ਸੱਚਮੁੱਚ ਪੂਰੀ ਤਰ੍ਹਾਂ ਜਾਗ੍ਰਿਤ ਨਹੀਂ ਹੋਇਆਾ ਹੈ। ਆਫ਼ਤਾਂ ਆਉਂਦੀਆਂ ਰਹਿੰਦੀਆਂ ਹਨ। ਜੰਗ ਅਤੇ ਮੁਸੀਬਤ ਸਾਡੇ ਸੰਸਾਰ ਨੂੰ ਤਬਾਹ ਕਰ ਰਹੀ ਹੈ, ਪਰ ਆਗੂ, ਬਹੁਤ ਕੁਝ ਨਹੀਂ ਕਰ ਰਹੇ।ਉਹ ਅਜੇ ਵੀ ਨਹੀਂ ਜਾਗ ਰਹੇ। ਭਾਵੇਂ ਜਾਨਵਰਾਂ-ਲੋਕਾਂ ਦੇ ਮਾਸ ਦਾ ਇੱਕ ਟੁਕੜਾ ਹੀ ਕਿਉਂ ਨਾ ਹੋਵੇ, ਉਹ ਇਸਨੂੰ ਥੁੱਕ ਨਹੀਂ ਸਕਦੇ, ਅਤੇ ਇਸਨੂੰ ਵੀਗਨ ਪ੍ਰੋਟੀਨ ਨਾਲ ਬਦਲ ਨਹੀਂ ਸਕਦੇ ਹਨ। ਅਤੇ ਫਿਰ ਉਹ ਨਸ਼ੇੜੀ ਲੋਕਾਂ ਜਾਂ ਲੁਟੇਰਿਆਂ, ਚੋਰਾਂ ਦੀ ਨਿੰਦਾ ਕਰਦੇ ਰਹਿੰਦੇ ਹਨ, ਕਿਉਂਕਿ ਉਹ ਹੋਰ ਬਹੁਤ ਕੁਝ ਨਹੀਂ ਕਰ ਸਕਦੇ ਅਤੇ ਉਨ੍ਹਾਂ ਕੋਲ ਕਰਨ ਲਈ ਹੋਰ ਬਹੁਤੇ ਹੋਰ ਕੰਮ ਨਹੀਂ ਹਨ, ਜਾਂ ਉਨ੍ਹਾਂ ਨੂੰ ਨਹੀਂ ਪਤਾ ਕਿ ਹੋਰ ਕੀ ਕਰਨਾ ਹੈ, ਜਾਂ ਉਹ ਲੁੱਟ-ਖੋਹ,ਚੋਰੀ ਜਾਂ ਨਸ਼ੇ ਕਰਨ ਦੀਆਂ ਆਪਣੀਆਂ ਆਦਤਾਂ ਨਹੀਂ ਛੱਡ ਸਕਦੇ। ਉਹ ਚੀਜ਼ਾਂ ਇਨ੍ਹਾਂ ਅਪਰਾਧ ਕਰਨ ਵਾਲਿਆਂ ਲਈ ਵਧੇਰੇ ਜ਼ਰੂਰੀ ਹਨ, ਜਿਵੇਂ ਕਿ ਨਸ਼ੇ ਲੈਣਾ, ਸ਼ਰਾਬ ਦੀ ਦੁਰਵਰਤੋਂ, ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਵੇਂ ਕਿ ਡਕੈਤੀ ਅਤੇ ਚੋਰੀ, ਜਾਂ ਘੁਟਾਲਾ, ਜਿਵੇਂ ਕਿ ਲੋਕਾਂ ਨੂੰ ਔਨਲਾਈਨ ਧੋਖਾ ਦੇਣਾ, ਉਦਾਹਰਣ ਵਜੋਂ ਇਸ ਤਰਾਂ। ਉਨ੍ਹਾਂ ਨੂੰ ਇਹ ਕਰਨਾ ਹੀ ਪਿਆ। ਉਨ੍ਹਾਂ ਵਿੱਚੋਂ ਕਈਆਂ ਨੂੰ ਇਹ ਕਰਨਾ ਪੈਂਦਾ ਹੈ, ਅਜਿਹਾ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ, ਤਾਂ ਜੋ ਉਹ ਆਪਣੀ ਰੋਜ਼ੀ-ਰੋਟੀ ਲਈ ਜੀ ਸਕਣ ਕਿਉਂਕਿ ਅਜਿਹੀ ਇਕ ਨੌਕਰੀ ਲੱਭਣੀ ਜੋ ਉਹ ਕਰ ਸਕਣ ਹਮੇਸ਼ਾ ਆਸਾਨ ਨਹੀਂ ਹੁੰਦਾ ।ਮੈਂ ਅਪਰਾਧੀਆਂ ਲਈ ਬਹਾਨੇ ਨਹੀਂ ਬਣਾ ਰਹੀ, ਪਰ ਮੈਂ ਸਿਰਫ਼ ਇਹ ਕਹਿ ਰਹੀ ਹਾਂ ਕਿ ਸਮਾਜ ਸੰਪੂਰਨ ਨਹੀਂ ਹੈ। ਸਾਡਾ ਸਮਾਜ ਲੋਕਾਂ ਨੂੰ ਸਹੀ ਦਿਸ਼ਾ ਵੱਲ ਲੈ ਜਾਣ ਲਈ ਕਾਫ਼ੀ ਵਧੀਆ ਨਹੀਂ ਹੈ, ਅਤੇ ਸੰਸਾਰ ਦੇ ਨੇਤਾਵਾਂ ਨੂੰ ਆਪਣੇ ਨਾਗਰਿਕਾਂ ਨੂੰ ਸਹੀ ਦਿਸ਼ਾ ਵੱਲ ਲੈ ਜਾਣ ਲਈ ਇੱਕ ਚਮਕਦਾਰ ਉਦਾਹਰਣ ਬਣਾਉਣਾ ਚਾਹੀਦਾ ਹੈ। ਪਰ ਚੰਗਿਆਈ, ਧਾਰਮਿਕਤਾ, ਖਰਾਪਣ, ਇਮਾਨਦਾਰੀ ਦੀਆਂ ਉਦਾਹਰਣਾਂ ਬਹੁਤ ਘੱਟ ਹਨ। ਇਹ ਵੱਖ-ਵੱਖ ਦੇਸ਼ਾਂ ਦੀਆਂ ਬਹੁਤ ਸਾਰੀਆਂ ਸਰਕਾਰਾਂ ਵਿੱਚ ਬਹੁਤ ਜ਼ਿਆਦਾ ਫੈਲਿਆ ਹੋਇਆ ਹੈ ਜਿੱਥੇ ਰਿਸ਼ਵਤਖੋਰੀ ਸੁਰੱਖਿਆ ਦੇ ਨਾਲ ਹਰ ਜਗ੍ਹਾ ਹੈ, ਹਰ ਜਗ੍ਹਾ ਹੈ । ਅਮਰੀਕਾ ਵਿੱਚ ਵੀ, ਉਨ੍ਹਾਂ ਨੂੰ ਹੁਣੇ ਪਤਾ ਲੱਗਾ ਹੈ ਕਿ ਸਾਬਕਾ ਸਰਕਾਰ ਚੰਗੀ ਨਹੀਂ ਸੀ, ਕਾਫ਼ੀ ਇਮਾਨਦਾਰ ਨਹੀਂ ਸੀ, ਕਾਫ਼ੀ ਸਾਫ਼ ਨਹੀਂ ਸੀ। ਖਰਚ ਵਿੱਚ ਬਹੁਤ ਜ਼ਿਆਦਾ ਬਰਬਾਦੀ, ਨਾਗਰਿਕਾਂ ਦੇ ਮਿਹਨਤ-ਨਾਲ ਕਮਾਏ ਟੈਕਸ ਦੇ ਪੈਸੇ ਦੀ ਬਹੁਤ ਜ਼ਿਆਦਾ ਦੁਰਵਰਤੋਂ। ਇਹ ਸਿਰਫ਼ ਅਮਰੀਕਾ ਨਹੀਂ ਹੈ। ਇਹ ਸਿਰਫ਼ ਇੰਨਾ ਹੈ ਕਿ ਦੂਜੇ ਦੇਸ਼ਾਂ ਵਿੱਚ, ਉਨ੍ਹਾਂ ਨੇ ਅਜੇ ਤੱਕ ਇਹ ਪਤਾ ਲਗਾਉਣ ਦੀ ਕੋਸ਼ਿਸ਼ ਨਹੀਂ ਕੀਤੀ ਹੈ।