ਖੋਜ
ਪੰਜਾਬੀ
 

ਵਿਘਨ-ਸ਼ਾਂਤੀ ਵਾਲੇ ਸੰਸਾਰ ਉਤੇ ਜਿਤ, ਗਿਆਰਾਂ ਹਿਸਿਆਂ ਦਾ ਨੌਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸ੍ਰੀ ਮਾਨ ਐਲੋਨ ਮਸਕ, ਤੁਹਾਡਾ ਪੁੱਤਰ ਬਹੁਤ ਸੁੰਦਰ ਹੈ ਅਤੇ ਉਹ ਬਹੁਤ ਹੁਸ਼ਿਆਰ ਲੱਗਦਾ ਹੈ, ਬਿਲਕੁਲ ਆਪਣੇ ਪਿਤਾ ਵਾਂਗ। ਹੋ ਸਕਦਾ ਹੈ ਕਿ ਉਸਦਾ ਭਵਿੱਖ ਉੱਜਵਲ ਹੋਵੇ, ਅਤੇ ਉਹ ਤੁਹਾਡੇ ਦੇਸ਼ ਲਈ ਵੀ ਕੁਝ ਕਰੇਗਾ। ਪਰ ਹੁਣ ਨਹੀਂ। ਉਸਨੂੰ ਆਪਣੇ ਮਾਸੂਮ ਬਚਪਨ ਦਾ ਆਨੰਦ ਮਾਣਨ ਦਿਓ ਅਤੇ ਜੋ ਵੀ ਹੁੰਦਾ ਹੈ, ਅਸੀਂ ਦੇਖਾਂਗੇ। ਜੋ ਵੀ ਹੁੰਦਾ ਹੈ, ਅਸੀਂ ਦੇਖਾਂਗੇ। ਸਾਡੇ ਕੋਲ ਉਸਨੂੰ ਦੇਖਣ ਜਾਂ/ਅਤੇ ਸਿਖਲਾਈ ਦੇਣ ਲਈ ਕਾਫ਼ੀ ਸਮਾਂ ਹੋਵੇਗਾ। ਬਸ ਆਪਣੇ ਪੁੱਤਰ ਦੀ ਰੱਖਿਆ ਕਰੋ। ਉਸਨੂੰ ਵਿਵਾਦਪੂਰਨ ਸਥਿਤੀਆਂ ਤੋਂ ਉਲਝਣ ਵਾਲੀ ਜਾਂ ਅਸ਼ਾਂਤ ਊਰਜਾ ਤੋਂ ਬਚਾਓ। ਉਸਨੂੰ ਇਸ ਸਭ ਤੋਂ ਬਚਾਓ, ਭਾਵੇਂ ਉਹ ਆਪਣੀ ਉਮਰ ਵਿੱਚ ਸਮਝ ਨਹੀਂ ਸਕਦਾ ਸੀ, ਪਰ ਉਸਦੀ ਆਤਮਾ ਸਮਝਦੀ ਹੈ। ਉਸਦੀ ਆਤਮਾ ਸਮਝਦੀ ਹੈ ਅਤੇ ਉਸਦਾ ਦਿਲ ਇਸਨੂੰ ਮਹਿਸੂਸ ਕਰੇਗਾ। ਉਸਦੀ ਸਹਿਜ ਸਮਰੱਥਾ ਸਭ ਕੁਝ ਆਪਣੇ ਅੰਦਰ ਲੈ ਲਵੇਗੀ। ਸੋ ਉਸਨੂੰ ਇਸ ਸਭ ਤੋਂ ਬਚਾਓ।

ਅਤੇ ਸ੍ਰੀ ਮਸਕ, ਸਭ ਤੋਂ ਵੱਧ ਆਪਣੇ ਪੁੱਤਰ ਨੂੰ ਖ਼ਤਰੇ ਦੇ ਸੰਭਾਵੀ ਜੋਖਮ ਤੋਂ ਬਚਾਓ! ਤੁਹਾਨੂੰ ਪਤਾ ਹੈ ਮੇਰਾ ਕੀ ਮਤਲੱਬ ਹੈ… ਮੈਨੂੰ ਤੁਹਾਡਾ ਪੁੱਤਰ ਬਹੁਤ ਪਸੰਦ ਹੈ। ਉਹ ਬਹੁਤ ਸੋਹਣਾ ਹੈ। ਕਿਰਪਾ ਕਰਕੇ ਉਸਦਾ ਧਿਆਨ ਰੱਖੋ। ਅਤੇ ਜੇ ਮੈਂ ਤੁਹਾਨੂੰ ਕਿਸੇ ਵੀ ਤਰ੍ਹਾਂ ਨਾਰਾਜ਼ ਕੀਤਾ ਹੈ ਤਾਂ ਮੈਨੂੰ ਮਾਫ਼ ਕਰਨਾ। ਮੈਂ ਤੁਹਾਨੂੰ, ਤੁਹਾਡੇ ਪੁੱਤਰ ਨੂੰ, ਅਤੇ ਤੁਹਾਡੇ ਪਰਿਵਾਰ ਨੂੰ ਸ਼ੁਭਕਾਮਨਾਵਾਂ ਦਿੰਦੀ ਹਾਂ। ਅਤੇ ਅਮਰੀਕਾ ਦੀ ਮਦਦ ਕਰਨ ਲਈ ਤੁਹਾਡਾ ਧੰਨਵਾਦ। ਰਾਸ਼ਟਰਪਤੀ ਟਰੰਪ ਦੀ ਮਦਦ ਕਰਕੇ ਸੰਸਾਰ ਦੀ ਮਦਦ ਕਰਨ ਲਈ ਧੰਨਵਾਦ। ਭਗਵਾਨ ਤੁਹਾਡਾ ਭਲਾ ਕਰੇ। ਪ੍ਰਮਾਤਮਾ ਤੁਹਾਨੂੰ ਅਸੀਸ ਦੇਵੇ, ਸੋਹਣਾ ਆਦਮੀ, ਅਮੀਰ ਆਦਮੀ, ਸ਼ਕਤੀਸ਼ਾਲੀ ਆਦਮੀਂ। ਮੈਨੂੰ ਖੁਸ਼ੀ ਹੈ ਕਿ ਤੁਸੀਂ ਇਸ ਸੰਸਾਰ ਵਿੱਚ ਹੋ।

ਅਤੇ ਸ੍ਰੀ ਮਸਕ, ਸਭ ਤੋਂ ਵੱਧ, ਲੋਕ ਜੋ ਵੀ ਕਹਿਣ, ਹੌਸਲਾ ਨਾ ਹਾਰੋ। ਲੋਕ, ਉਹ ਲੋਕ ਹਨ। ਉਨ੍ਹਾਂ ਸਾਰਿਆਂ ਦੇ ਵੱਖੋ-ਵੱਖਰੇ ਵਿਚਾਰ ਹਨ, ਵੱਖਰੀ ਸੋਚ ਹੈ, ਵੱਖੋ-ਵੱਖਰੇ ਸੰਕਲਪ ਹਨ। ਬਸ ਉਹੀ ਕਰੋ ਜੋ ਤੁਹਾਨੂੰ ਸਹੀ ਲੱਗਦਾ ਹੈ। ਰਾਸ਼ਟਰਪਤੀ ਟਰੰਪ ਦੀ ਮਦਦ ਕਰੋ, ਸੰਯੁਕਤ ਰਾਜ ਅਮਰੀਕਾ ਦੀ ਮਦਦ ਕਰੋ, ਇਸ ਤਰਾਂ ਸੰਸਾਰ ਦੀ ਮਦਦ ਕਰੋ, ਨਤੀਜੇ ਵਜੋਂ। ਤੁਹਾਡਾ ਦੁਬਾਰਾ, ਬਾਰ ਬਾਰ ਧੰਨਵਾਦ। ਪ੍ਰਮਾਤਮਾ ਤੁਹਾਨੂੰ ਮਜ਼ਬੂਤ ​​ਅਤੇ ਸਿਹਤਮੰਦ, ਖੁਸ਼ ਅਤੇ ਬੁੱਧੀਮਾਨ ਰੱਖੇ ਤਾਂ ਜੋ ਤੁਸੀਂ ਜੋ ਕਰ ਰਹੇ ਹੋ - ਨੇਕ, ਬਿਨਾਂ ਸ਼ਰਤ, ਨਿਰਸਵਾਰਥ ਸੇਵਾ ਕਰਦੇ ਰਹੋ। ਭਗਵਾਨ ਭਲਾ ਕਰੇ। ਮੈਂ ਤੁਹਾਡਾ ਬਹੁਤ ਧੰਨਵਾਦ ਕਰ ਦੀ ਹਾਂ, ਅਤੇ ਜੇ ਮੈਂ ਤੁਹਾਨੂੰ ਠੇਸ ਪਹੁੰਚਾਈ ਹੈ ਤਾਂ ਮੈਨੂੰ ਮਾਫ਼ ਕਰਨਾ।

ਮੈਂ ਜਾਣਦੀ ਹਾਂ ਕਿ ਤੁਸੀਂ ਸਵਰਗ ਵਿੱਚ ਦੌਲਤ ਅਤੇ ਖੁਸ਼ਹਾਲੀ ਦੇ ਰਾਜਾ ਹੋ। ਅਸੀਂ ਇੱਕ ਦੂਜੇ ਨੂੰ ਆਤਮਿਕ ਸੰਸਾਰ ਵਿੱਚ ਮਿਲੇ ਹਾਂ । ਤਾਂ ਇਹ ਬਸ ਮੇਰੀ ਨਿਮਰ ਸਲਾਹ ਹੈ। ਰਾਸ਼ਟਰਪਤੀ ਟਰੰਪ ਦੀ ਮਦਦ ਕਰਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ, ਕਿਉਂਕਿ ਉਨ੍ਹਾਂ ਦੀ ਮਦਦ ਕਰਨ ਦਾ ਮਤਲਬ ਹੈ ਅਮਰੀਕਾ ਦੀ ਮਦਦ ਕਰਨਾ ਅਤੇ ਸੰਸਾਰ ਦੀ ਵੀ ਮਦਦ ਕਰਨਾ। ਬਹੁਤ ਸਾਰੇ ਲੋਕ ਤੁਹਾਡੀ ਜੀਵਨ ਸ਼ੈਲੀ, ਤੁਹਾਡੇ ਫੈਸਲਿਆਂ, ਤੁਹਾਡੀ ਬੁੱਧੀ, ਅਤੇ ਤੁਹਾਡੇ ਇਮਾਨਦਾਰ ਜੀਵਨ ਢੰਗ, ਤੁਹਾਡੀ ਹਮਦਰਦੀ, ਅਤੇ ਦੂਜਿਆਂ ਦੀ ਮਦਦ ਕਰਨ, ਆਪਣੇ ਦੇਸ਼ ਦੀ ਮਦਦ ਕਰਨ ਅਤੇ ਸੰਸਾਰ ਦੀ ਮਦਦ ਕਰਨ ਦੇ ਤੁਹਾਡੇ ਸੁੰਦਰ, ਉੱਤਮ ਗੁਣ ਦੀ ਨਕਲ ਕਰਨਗੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਪ੍ਰਮਾਤਮਾ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਅਸੀਸ ਦਿੰਦਾ ਰਹੇ, ਅਤੇ ਤੁਹਾਨੂੰ ਆਪਣੇ ਨੇਕ ਮਿਸ਼ਨ ਨੂੰ ਜਾਰੀ ਰੱਖਣ ਲਈ ਕਾਫ਼ੀ ਤਾਕਤ ਮਿਲੇ। ਆਮੀਨ, ਸ੍ਰੀ ਐਲੋਨ ਮਸਕ।

ਹਾਂਜੀ, ਆਓ ਇਨ੍ਹਾਂ ਸਾਰੇ ਮਹਾਨ ਲੋਕਾਂ ਨੂੰ ਆਪਣਾ ਕੰਮ ਖੁਦ ਕਰਨ ਲਈ ਛੱਡ ਦੇਈਏ।

ਹੁਣ, ਕੱਲ੍ਹ ਮੈਂ ਸਾਡੇ ਸੁਪਰੀਮ ਸਤਿਗੁਰੂ ਟੀਵੀ ਲਈ ਖ਼ਬਰਾਂ ਦੇਖ ਰਹੀ ਸੀ, ਉਹ ਖ਼ਬਰਾਂ ਜੋ ਤੁਸੀਂ ਕਈ ਵਾਰ ਦੇਖਦੇ ਹੋ, ਉਹ ਖ਼ਬਰਾਂ ਦੀ ਟੀਮ ਦੁਆਰਾ ਨੋਟਵਰਥੀ ਨਿਊਜ਼ "ਡੇਲੀ ਸਟ੍ਰੀਮਿੰਗ ਨਿਊਜ਼" ਨਾਮਕ ਸ਼ੋਅ ਤੋਂ ਬਾਅਦ ਦੇ ਸ਼ੋਅ ਵਿੱਚ, ਮੇਰੇ ਕੁਝ ਯੋਗਦਾਨ ਹਨ। ਕਿਉਂਕਿ ਮੈਂ ਮਜ਼ਾਕੀਆ ਜਾਨਵਰਾਂ-ਲੋਕਾਂ ਜਾਂ ਸੰਸਾਰ ਦੀਆਂ ਵੱਖ-ਵੱਖ ਸਥਿਤੀਆਂ ਦੀਆਂ ਕੁਝ ਖ਼ਬਰਾਂ, ਹਰ ਤਰ੍ਹਾਂ ਦੀਆਂ ਚੀਜ਼ਾਂ - ਵਿਗਿਆਨਕ ਨਵੀਆਂ ਕਾਢਾਂ, ਅਤੇ ਇਸ ਤਰਾਂ ਦੀਆਂ ਚੀਜ਼ਾਂ ਨੂੰ ਸਕੈਨ ਕਰ ਰਹੀ ਸੀ।

ਫਿਰ ਮੈਂ ਉਨ੍ਹਾਂ ਲੋਕਾਂ ਬਾਰੇ ਕੁਝ ਵੀਡੀਓ ਲੇਖ ਦੇਖੇ ਜੋ ਜੰਗਲ ਵਿੱਚ ਰਹਿੰਦੇ ਸਨ ਅਤੇ ਪੂਰੀ ਸੰਸਾਰ ਦੇ ਸਭ ਤੋਂ ਠੰਡੇ ਇਲਾਕੇ ਵਿੱਚ ਰਹਿੰਦੇ ਸਨ। ਉਦਾਹਰਣ ਵਜੋਂ, ਸਾਇਬੀਰੀਆ ਵਿੱਚ, ਮੈਂ ਦੋ ਲੋਕਾਂ ਨੂੰ ਦੇਖਿਆ। ਇੱਕ ਔਰਤ ਹੈ। ਉਹ ਉੱਥੇ 70 ਸਾਲ ਰਹੀ ਹੈ ਅਤੇ ਅਜੇ ਵੀ ਉੱਥੇ ਰਹਿੰਦੀ ਹੈ, ਸਾਇਬੇਰੀਆ ਦੇ ਸਭ ਤੋਂ ਠੰਡੇ ਜੰਗਲੀ ਇਲਾਕਿਆਂ ਵਿੱਚ। ਅਤੇ ਉਹ ਉੱਥੇ ਇਕੱਲੀ ਹੁੰਦੀ ਸੀ ਕਿਉਂਕਿ ਸਾਰਾ ਪਰਿਵਾਰ ਮਰ ਗਿਆ ਸੀ। ਉਸਦੇ ਪਰਿਵਾਰ ਦਾ ਉੱਥੇ ਜਾਣ ਦਾ ਕਾਰਨ ਇਹ ਸੀ ਕਿ ਦੇਸ਼ ਸਟਾਲਿਨ ਦੇ ਅਧੀਨ ਸੀ, ਅਤੇ ਪਰਿਵਾਰ ਸਟਾਲਿਨ ਦੇ ਅਧੀਨ ਇਸ ਸ਼ਾਸਨ ਤੋਂ ਇੰਨਾ ਡਰਿਆ ਹੋਇਆ ਸੀ ਕਿ ਉਹ ਸ਼ਹਿਰ ਛੱਡ ਕੇ, ਜਿੱਥੇ ਵੀ ਸਨ, ਛੱਡ ਕੇ, ਜੰਗਲੀ ਜੰਗਲ ਵਿੱਚ ਡੂੰਘੇ ਚਲੇ ਗਏ।

ਉੱਥੇ ਰਿੱਛ- ਅਤੇ ਬਘਿਆੜ- ਅਤੇ ਲੂੰਬੜੀ- ਲੋਕਾਂ ਅਤੇ ਹੋਰ ਵੱਡੇ ਜਾਨਵਰ- ਲੋਕਾਂ ਤੋਂ ਇਲਾਵਾ ਕੁਝ ਵੀ ਨਹੀਂ ਸੀ ਜੋ ਬਚ ਸਕਦੇ ਸਨ। ਸਰਦੀਆਂ ਵਿੱਚ, ਇਹ ਮਨਫ਼ੀ 71 (ਡਿਗਰੀ) ਸੈਲਸੀਅਸ ਹੋ ਸਕਦੀ ਹੈ। ਜਾਂ ਕੀ ਇਹ ਫਾਰਨਹਾਇਟ ਹੈ, ਮੈਂ ਭੁੱਲ ਗਈ। ਕੋਈ ਗੱਲ ਨਹੀਂ, ਇਹ ਮੈਨੂੰ ਬਹੁਤ ਠੰਡਾ ਲੱਗਦਾ ਹੈ, ਬਹੁਤ ਠੰਡਾ। ਜਿੱਥੇ ਮੈਂ ਰਹਿੰਦੀ ਹਾਂ ਉੱਥੇ ਬਹੁਤ ਠੰਢ ਹੁੰਦੀ ਹੈ, ਕਈ ਵਾਰ ਬਰਫ਼ ਪੈਂਦੀ ਹੈ, ਪਰ ਓਨੀ ਠੰਢ ਨਹੀਂ ਹੁੰਦੀ। ਇਹ ਜ਼ੀਰੋ ਤੋਂ ਕੁਝ ਡਿਗਰੀ ਹੇਠਾਂ ਹੋ ਸਕਦੀ ਹੈ, ਪਰ 71 ਨਹੀਂ, ਗ੍ਰਹਿ ਦਾ ਸਭ ਤੋਂ ਠੰਡਾ ਖੇਤਰ ਨਹੀਂ।

ਅਤੇ 20 ਸਾਲਾਂ ਤੱਕ, ਉਹ ਆਪਣੇ ਪਰਿਵਾਰ ਦੀ ਮੌਤ ਤੋਂ ਬਾਅਦ ਵੀ ਇਕੱਲੀ ਰਹਿ ਗਈ ਕਿਉਂਕਿ ਉਜਾੜ ਵਿੱਚ ਕੁਝ ਵਾਪਰਿਆ, ਸ਼ਾਇਦ ਮੌਸਮ ਜਾਂ ਕੁਝ ਹੋਰ, ਸੋ ਉਨ੍ਹਾਂ ਦੀ ਫ਼ਸਲ ਚਲੀ ਗਈ। ਮੈਨੂੰ ਯਾਦ ਹੈ, ਮੈਂ ਇਸਨੂੰ ਕਿਸੇ ਹੋਰ ਵੀਡੀਓ ਵਿੱਚ ਕਿਤੇ ਉਸੇ ਔਰਤ ਬਾਰੇ ਦੇਖਿਆ ਸੀ। ਅਤੇ ਮਾਂ ਨੂੰ ਭੁੱਖਾ ਰਹਿਣਾ ਪਿਆ ਤਾਂ ਜੋ ਬੱਚੇ ਜਿਉਂਦੇ ਰਹਿ ਸਕਣ, ਪਰ ਬਾਅਦ ਵਿੱਚ, ਪਿਤਾ ਵੀ ਮਰ ਗਿਆ, ਭੈਣ-ਭਰਾ ਵੀ ਮਰ ਗਏ। ਸੋ ਸਾਰੇ ਮਰ ਗਏ, ਸਿਰਫ਼ ਉਹ ਇਕੱਲੀ ਰਹਿ ਗਈ ਸੀ।

ਅਤੇ ਇੱਕ ਸਮੇਂ, ਪਰਿਵਾਰ ਕੋਲ ਕਣਕ ਬਣਾਉਣ ਲਈ ਜ਼ਮੀਨ ਵਿੱਚ ਬੀਜਣ ਲਈ ਕਣਕ ਦਾ ਸਿਰਫ਼ ਇੱਕ ਛੋਟਾ ਜਿਹਾ ਬੀਜ ਸੀ, ਅਤੇ ਉਨ੍ਹਾਂ ਕੋਲ ਸਿਰਫ਼ ਇੱਕ ਟੁਕੜਾ ਬਚਿਆ ਸੀ। ਉਹ ਸ਼ਹਿਰ ਵਾਪਸ ਜਾਣਾ ਵੀ ਨਹੀਂ ਚਾਹੁੰਦੇ ਸਨ ਕਿਉਂਕਿ ਉਹ ਸਟਾਲਿਨ ਤੋਂ ਬਹੁਤ ਡਰਦੇ ਹਨ ਕਿਉਂਕਿ ਉਨ੍ਹਾਂ ਦੇ ਬਹੁਤ ਸਾਰੇ ਰਿਸ਼ਤੇਦਾਰ ਜਾਂ ਹੋਰ ਪਰਿਵਾਰਕ ਮੈਂਬਰ ਮਰ ਗਏ ਸਨ, ਕੁਝ ਇਸ ਤਰਾਂ। ਸੋ ਉਹ ਭੱਜ ਗਏ। ਅਤੇ ਉਨ੍ਹਾਂ ਕੋਲ ਕਣਕ ਦੀ ਉਸ ਇੱਕ ਟਾਹਣੀ ਵਿੱਚੋਂ ਸਿਰਫ਼ ਇੱਕ ਹੀ ਬਚੀ ਸੀ ਅਤੇ ਉਨ੍ਹਾਂ ਨੇ ਇਸਨੂੰ ਬਚਾ ਲਿਆ ਅਤੇ ਫਿਰ ਉਸ ਤੋਂ ਬਾਅਦ ਉਨ੍ਹਾਂ ਨੇ ਇਸਨੂੰ ਬੀਜਿਆ ਅਤੇ ਇਹ ਇੱਕ ਛੋਟਾ ਜਿਹਾ ਖੇਤ ਬਣ ਗਿਆ। ਅਤੇ ਇਸ ਤਰਾਂ ਉਹ ਇਸ 'ਤੇ ਗੁਜ਼ਾਰਾ ਕਰਦੇ ਸਨ ਅਤੇ ਫਿਰ ਉਨ੍ਹਾਂ ਨੂੰ ਜੰਗਲ ਵਿੱਚ ਜੋ ਵੀ ਸੀ, ਉਸ ਦੀ ਵਾਢੀ ਕਰਨੀ ਪੈਂਦੀ ਸੀ। ਉਨ੍ਹਾਂ ਵਿੱਚ ਘਰ ਜਾਣ ਦੀ ਹਿੰਮਤ ਨਹੀਂ ਸੀ। ਇਸੇ ਲਈ, ਇੱਕ ਵਾਰ ਮਾਂ ਨੇ ਕੁਰਬਾਨੀ ਦਿੱਤੀ ਅਤੇ ਭੁੱਖੀ ਮਰ ਗਈ ਤਾਂ ਜੋ ਬੱਚਿਆਂ ਨੂੰ ਖਾਣ ਲਈ ਭੋਜਨ ਮਿਲਦਾ ਰਹੇ, ਜਿੰਨਾ ਸੰਭਵ ਹੋ ਸਕੇ ਥੋੜ੍ਹਾ ਜਿਹਾ, ਪਰ ਉਹ ਬਚ ਗਏ। ਪਰ ਫਿਰ ਵਿਗਿਆਨੀ, ਭੂ-ਵਿਗਿਆਨੀ ਜਾਂ ਕੁਝ ਹੋਰ, ਉੱਥੇ ਗਏ ਅਤੇ ਉਨ੍ਹਾਂ ਨਾਲ ਰਹੇ, ਕਿਸੇ ਕਾਰਨ ਕਰਕੇ ਉਨ੍ਹਾਂ ਨੂੰ ਮਿਲਣ ਗਏ, ਸ਼ਾਇਦ ਉਤਸੁਕ ਸਨ। ਅਤੇ ਫਿਰ, ਕਿਉਂਕਿ ਵਿਗਿਆਨੀਆਂ ਵਿਚੋਂ ਇਕ ਨੂੰ ਇੱਕ ਬਿਮਾਰੀ ਸੀ, ਸੋ ਉਸਨੇ ਇਸਨੂੰ ਪੂਰੇ ਪਰਿਵਾਰ ਵਿੱਚ ਫੈਲਾ ਦਿੱਤਾ। ਖੁਸ਼ਕਿਸਮਤੀ ਨਾਲ, ਕੁੜੀ ਨੂੰ ਕੁਝ ਵੀ ਨਹੀਂ ਹੋਇਆ ਸੀ। ਸਿਰਫ਼ ਭੈਣ ਭਰਾ ਹੀ ਮਰ ਗਏ। ਫਿਰ ਬਾਅਦ ਵਿੱਚ, ਪਿਤਾ ਵੀ ਮਰ ਗਿਆ।

ਪਰ ਬਾਅਦ ਵਿੱਚ, ਉਹ ਫਿਰ ਵੀ ਉੱਥੇ ਇਕੱਲੀ ਰਹਿੰਦੀ ਰਹੀ। ਓਹ, ਇਹ ਨਾਮੰਨਣਯੋਗ ਹੈ। ਮੈਨੂੰ ਨਹੀਂ ਲੱਗਦਾ ਕਿ ਮੈਂ ਇਹ ਕਰ ਸਕਦੀ ਹਾਂ। ਇਤਨੀ ਠੰਢ। ਅਤੇ ਸਭ ਕੁਝ ਘੱਟ: ਭੋਜਨ ਨਹੀਂ, ਲੋਕ ਨਹੀਂ, ਆਲੇ-ਦੁਆਲੇ ਕੋਈ ਨਹੀਂ। ਉਹ ਇਸੇ ਤਰ੍ਹਾਂ ਜੀਉਂਦੀ ਰਹੀ।

Excerpts from “Surviving in the Siberian Wilderness for 70 Years” by VICE — Apr 10, 2013, Narrator: ਸਟਾਲਿਨ ਦੇ ਹੱਥੋਂ ਜ਼ੁਲਮ ਅਤੇ ਮੌਤ ਦੇ ਡਰੋਂ, ਅਗਾਫੀਆ ਦੇ ਪਿਤਾ ਕਾਰਪ 1936 ਵਿੱਚ ਆਪਣੇ ਪਰਿਵਾਰ ਨਾਲ ਸਾਇਬੀਰੀਆ ਦੇ ਸਯਾਨ ਪਹਾੜਾਂ ਵਿੱਚ ਭੱਜ ਗਏ। ਅਗਾਫੀਆ ਦਾ ਜਨਮ 1944 ਵਿੱਚ ਇਸ ਕਠੋਰ ਜੰਗਲ ਵਿੱਚ ਹੋਇਆ ਸੀ। ਲਾਇਕੋਵ ਪਰਿਵਾਰ 40 ਸਾਲਾਂ ਤੱਕ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਰਿਹਾ, ਇੱਕ ਅਜਿਹੇ ਵਾਤਾਵਰਣ ਵਿੱਚ ਜੀਵਨ ਬਤੀਤ ਕੀਤਾ ਜਿੱਥੇ ਸਰਦੀਆਂ ਦਾ ਤਾਪਮਾਨ ਆਮ ਤੌਰ 'ਤੇ ਮਨਫੀ 30 ਤੱਕ ਡਿੱਗ ਜਾਂਦਾ ਸੀ। ਗਰਮੀਆਂ ਦਾ ਉਗਾਉਣ ਦਾ ਮੌਸਮ ਛੋਟਾ ਹੁੰਦਾ ਹੈ, ਅਤੇ ਰਿੱਛ ਅਤੇ ਬਘਿਆੜ ਬਹੁਤ ਜ਼ਿਆਦਾ ਘੁੰਮਦੇ ਰਹਿੰਦੇ ਹਨ। ਹਾਲਾਂਕਿ, ਭੋਜਨ ਹਮੇਸ਼ਾ ਘੱਟ ਹੀ ਮਿਲਦਾ ਸੀ।

ਅਤੇ 1961 ਵਿੱਚ, ਅਗਾਫੀਆ ਦੀ ਮਾਂ ਅਕੁਲੀਨਾ ਨੇ ਆਪਣੇ ਆਪ ਨੂੰ ਭੁੱਖਾ ਮਾਰ ਦਿੱਤਾ ਤਾਂ ਜੋ ਉਸਦੇ ਬੱਚਿਆਂ ਨੂੰ ਖਾਣ ਲਈ ਕਾਫ਼ੀ ਭੋਜਨ ਮਿਲ ਸਕੇ। ਜਿਸ ਇਲਾਕੇ ਵਿੱਚ ਉਹ ਵਸੇ ਸਨ, ਉਹ ਵਰਤਮਾਨ ਵਿੱਚ ਨਜ਼ਦੀਕੀ ਸ਼ਹਿਰ ਤੋਂ 160 ਮੀਲ (257 ਕਿਲੋਮੀਟਰ) ਤੋਂ ਵੱਧ ਦੂਰ ਹੈ। ਗਰਮੀਆਂ ਵਿੱਚ, ਸੱਤ ਦਿਨਾਂ ਦੀ ਡੰਗੀ ਯਾਤਰਾ ਦੁਆਰਾ ਲਾਇਕੋਵ ਦੇ ਕੈਬਿਨ ਤੱਕ ਪਹੁੰਚਣਾ ਸੰਭਵ ਹੈ। ਸਰਦੀਆਂ ਵਿੱਚ, ਜਦੋਂ ਕਿ ਅਸੀਂ ਇੱਕ ਖਤਰਨਾਕ ਸਨੋਮੋਬਾਈਲ ਰੂਟ ਦੀਆਂ ਅਫਵਾਹਾਂ ਸੁਣੀਆਂ ਸਨ, ਇਹ ਹੈਲੀਕਾਪਟਰ ਤੋਂ ਇਲਾਵਾ ਕਿਸੇ ਹੋਰ ਚੀਜ਼ ਦੁਆਰਾ ਲਗਭਗ ਪਹੁੰਚਯੋਗ ਨਹੀਂ ਹੁੰਦਾ।

1978 ਵਿੱਚ, ਰੂਸੀ ਭੂ-ਵਿਗਿਆਨੀਆਂ ਦੀ ਇੱਕ ਟੀਮ ਨੇ ਆਪਣੇ ਹੈਲੀਕਾਪਟਰ ਤੋਂ ਲਾਇਕੋਵ ਦੇ ਪਹਾੜੀ ਫਾਰਮ ਨੂੰ ਦੇਖਿਆ। ਬਾਅਦ ਵਿੱਚ ਉਹ ਉਨ੍ਹਾਂ ਨੂੰ ਮਿਲਣ ਲਈ ਪੈਦਲ ਚੱਲੇ। ਇਹ 40 ਸਾਲਾਂ ਤੋਂ ਵੱਧ ਸਮੇਂ ਵਿੱਚ ਲਾਇਕੋਵ ਪਰਿਵਾਰ ਦਾ ਬਾਹਰੀ ਲੋਕਾਂ ਨਾਲ ਪਹਿਲਾ ਸੰਪਰਕ ਸੀ, ਅਤੇ ਇਸਨੇ ਉਨ੍ਹਾਂ ਦੇ ਇਕੱਲਤਾ ਦੇ ਅੰਤ ਨੂੰ ਦਰਸਾਇਆ। ਉਨ੍ਹਾਂ ਨੂੰ ਇੱਕ ਅਣਕਿਆਸੀ ਦੁਖਾਂਤ ਦਾ ਵੀ ਸਾਹਮਣਾ ਕਰਨਾ ਪਿਆ ਜਦੋਂ ਤਿੰਨ ਵੱਡੇ ਬੱਚੇ ਇੱਕ ਦੂਜੇ ਤੋਂ ਹਫ਼ਤਿਆਂ ਦੇ ਅੰਦਰ-ਅੰਦਰ ਮਰ ਗਏ, ਸ਼ਾਇਦ ਭੂ-ਵਿਗਿਆਨੀਆਂ ਦੀ ਫੇਰੀ ਤੋਂ ਹੋਏ ਨਮੂਨੀਆ ਕਾਰਨ। ਅਗਾਫੀਆ ਦੇ ਪਿਤਾ ਕਾਰਪ ਦੀ ਮੌਤ ਬਾਅਦ ਵਿੱਚ 1988 ਵਿੱਚ ਹੋਈ, ਉਸਦੀ ਪਤਨੀ ਦੇ ਦੇਹਾਂਤ ਤੋਂ 27 ਸਾਲ ਬਾਅਦ। ਸੋ ਹੁਣ, ਉਨ੍ਹਾਂ ਦੇ ਪਹਿਲੇ ਸੰਪਰਕ ਤੋਂ 35 ਸਾਲ ਬਾਅਦ, ਅਗਾਫੀਆ ਇਕਲੌਤੀ ਲਾਇਕੋਵ ਬਚੀ ਹੈ, ਜੋ ਆਪਣੇ ਜਨਮ ਤੋਂ ਲੈ ਕੇ ਉਸੇ ਤਰ੍ਹਾਂ ਜੀ ਰਹੀ ਹੈ ਜਿਵੇਂ ਉਹ ਆਪਣੇ ਜਨਮ ਤੋਂ ਲੈ ਕੇ ਰਹੀ ਹੈ ਅਤੇ ਇੱਕੋ ਇੱਕ ਤਰੀਕਾ ਹੈ ਜਿਸਨੂੰ ਉਹ ਜਾਣਦੀ ਹੈ, ਧਰਤੀ ਤੋਂ ਬਾਹਰ, ਧਰਤੀ ਦੇ ਸਭ ਤੋਂ ਵੱਧ ਗੈਰ-ਪ੍ਰਾਹੁਣਚਾਰੀ ਵਾਲੇ ਵਾਤਾਵਰਣਾਂ ਵਿੱਚੋਂ ਇੱਕ ਵਿੱਚ।

Reporter: ਕੀ ਤਾਈਗਾ ਵਿੱਚ ਇਕੱਲੇ ਰਹਿਣਾ ਔਖਾ ਹੈ?

Agafia: ਹਾਂਜੀ। ਤੈਗਾ ਵਿੱਚ ਇਕੱਲਾ, ਹਾਂਜੀ। ਖਾਸ ਕਰਕੇ ਜਦੋਂ ਤੁਸੀਂ ਇਕ ਘਰ ਸੰਭਾਲ ਰਹੇ ਹੋ।

Reporter: ਕੀ ਕੋਈ ਵਿਅਕਤੀ ਤਾਈਗਾ ਵਿੱਚ ਇਕੱਲਾ ਰਹਿ ਸਕਦਾ ਹੈ?

Agafia: ਜੇਕਰ ਤੁਸੀਂ ਜਵਾਨ ਅਤੇ ਸਿਹਤਮੰਦ ਹੋ। ਮੇਰੀ ਉਮਰ ਵਿੱਚ, ਅਤੇ ਮੇਰੀ ਸਿਹਤ ਵਿੱਚ ਨਹੀਂ।

ਇਹ ਦੇਖਣ ਤੋਂ ਬਾਅਦ, ਮੈਨੂੰ ਲੱਗਾ ਕਿ ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਅੱਜਕੱਲ੍ਹ ਤੁਹਾਡੇ ਕੋਲ ਕੰਮ ਕਰਨ ਲਈ ਜਾਂ ਗਰਮ ਰੱਖਣ ਲਈ ਵੀ ਸੂਰਜੀ ਊਰਜਾ ਹੈ। ਜਾਂ ਗਰਮ ਪੈਕ, ਜੇ ਮੈਨੂੰ ਲੋੜ ਹੋਵੇ ਤਾਂ ਜੋ ਵੀ ਮੇਰੇ ਕੋਲ ਹੋਵੇ। ਅਤੇ ਇੱਕ ਕੰਬਲ ਵੀ। ਅਤੇ ਖਾਣਾ। ਕਿਉਂਕਿ ਅੱਜਕੱਲ੍ਹ, ਅਸੀਂ ਜੰਗ ਵਿੱਚ ਨਹੀਂ ਹਾਂ ਅਤੇ ਤੁਸੀਂ ਟੈਕਸੀ ਲੈ ਸਕਦੇ ਹੋ, ਤੁਸੀਂ ਕਿਤੇ ਵੀ ਜਾ ਸਕਦੇ ਹੋ, ਭੋਜਨ ਖਰੀਦ ਸਕਦੇ ਹੋ ਅਤੇ ਵਾਪਸ ਆ ਸਕਦੇ ਹੋ। ਜਾਂ ਤੁਸੀਂ ਔਨਲਾਈਨ ਆਰਡਰ ਕਰਦੇ ਹੋ ਅਤੇ ਫਿਰ ਤੁਸੀਂ ਇੱਕ ਪਤਾ ਦਿੰਦੇ ਹੋ। ਭਾਵੇਂ ਤੁਹਾਡੇ ਕੋਲ ਕਾਰ ਨਹੀਂ ਹੈ ਜਾਂ ਤੁਹਾਨੂੰ ਟੈਕਸੀ ਨਹੀਂ ਮਿਲ ਰਹੀ, ਤੁਸੀਂ ਇੱਕ ਪਤਾ ਦੇ ਸਕਦੇ ਹੋ ਅਤੇ ਫਿਰ ਤੁਸੀਂ ਉੱਥੇ ਰੁਕ ਸਕਦੇ ਹੋ, ਉਨ੍ਹਾਂ ਦੇ ਆਉਣ ਦੀ ਉਡੀਕ ਕਰੋ ਅਤੇ ਆਪਣਾ ਖਾਣਾ ਘਰ ਲੈ ਕੇ ਆਓ। ਉੱਥੋਂ, ਟੈਕਸੀ ਲੈ ਕੇ ਵਾਪਸ ਆਓ, ਜਾਂ ਸ਼ਾਇਦ ਟਰਾਲੀ ਲੈ ਕੇ ਘਰ ਚੱਲੋ।

ਇੰਨੀ ਅਸੁਵਿਧਾ ਵੀ, ਜਿਵੇਂ ਗਰਮ ਪਾਣੀ ਨਾ ਮਿਲਣਾ, ਪਰ ਮੈਂ ਖੁਸ਼ ਹਾਂ। ਜੇ ਮੇਰੀ ਕਿਤੇ ਕੋਈ ਡਿਊਟੀ, ਜਿੰਮੇਵਾਰੀ ਨਹੀਂ ਹੈ, ਤਾਂ ਮੈਂ ਕਿਤੇ ਵੀ ਨਹੀਂ ਜਾਣਾ ਚਾਹਾਂਗੀ। ਮੈਂ ਇਸ ਜ਼ਿੰਦਗੀ ਨੂੰ ਕਿਸੇ ਹੋਰ ਚੀਜ਼ ਨਾਲ ਨਹੀਂ ਬਦਲਣਾ ਚਾਹਾਂਗੀ। ਪਰ ਕਿਰਪਾ ਕਰਕੇ, ਮੇਰੀ ਨਕਲ ਨਾ, ਅਨੁਸਰਨ ਨਾ ਕਰੋ, ਮੇਰੀ ਨਕਲ ਨਾ ਕਰੋ। ਤੁਹਾਡੇ ਕੋਲ ਇਕ ਮਜ਼ਬੂਤ​ਇੱਛਾ ਸ਼ਕਤੀ ਹੋਣੀ ਚਾਹੀਦੀ ਹੈ ਅਤੇ ਅਸੁਰੱਖਿਆ ਵੀ ਹੈ। ਉਜਾੜ ਵਿੱਚ ਰਹਿਣ ਦੇ ਜੋਖਮ ਵੀ ਹਨ, ਅਤੇ ਕਈ ਤਰੀਕਿਆਂ ਨਾਲ ਅਸੁਵਿਧਾਵਾਂ ਵੀ ਹਨ। ਤੁਹਾਨੂੰ ਹਰ ਵੇਰਵੇ ਵੱਲ ਸੱਚਮੁੱਚ ਧਿਆਨ ਦੇਣਾ ਪਵੇਗਾ ਅਤੇ ਅੰਦਰੋਂ ਮਜ਼ਬੂਤ ਮਹਿਸੂਸ ਕਰਨਾ ਪਵੇਗਾ, ਨਹੀਂ ਤਾਂ ਤੁਸੀਂ ਕੁਝ ਭੁੱਲ ਸਕਦੇ ਹੋ ਅਤੇ ਬਿਮਾਰ ਹੋ ਸਕਦੇ ਹੋ, ਅਤੇ ਠੀਕ ਹੋਣਾ ਬਹੁਤ ਮੁਸ਼ਕਲ ਹੈ। ਇਹ ਭੌਤਿਕ ਚੀਜ਼ਾਂ ਨਹੀਂ ਹਨ ਜਿਨ੍ਹਾਂ ਬਾਰੇ ਮੈਂ ਚਿੰਤਾ ਕਰਦੀ ਹਾਂ। ਮੈਨੂੰ ਆਪਣੇ ਕੰਮ ਦੀ ਚਿੰਤਾ ਹੈ। ਮੈਨੂੰ ਸਿਹਤਮੰਦ ਰਹਿਣਾ ਪਵੇਗਾ। ਸੋ ਮੈਂ ਜਿੰਨਾ ਹੋ ਸਕੇ ਆਪਣਾ ਧਿਆਨ ਰੱਖਦੀ ਹਾਂ, ਬੇਸ਼ੱਕ, ਪਰ ਇਹ ਸਭ ਤੋਂ ਔਖਾ ਹਿੱਸਾ ਹੈ। ਮੈਂ ਦੂਜੇ ਲੋਕਾਂ ਦੀ ਦੇਖਭਾਲ ਬਹੁਤ ਖੁਸ਼ੀ ਨਾਲ ਕਰਦੀ ਹਾਂ; ਮੈਂ ਆਪਣਾ ਖਿਆਲ ਰੱਖਦੀ ਹਾਂ - ਮੈਨੂੰ ਪਸੰਦ ਨਹੀਂ। ਜਦੋਂ ਤੋਂ ਮੈਂ ਇਕ ਬਚੀ ਸੀ, ਜੇ ਮੇਰਾ ਪਿਤਾ ਮੈਨੂੰ ਕਿਸੇ ਵੀ ਚੀਜ਼ ਲਈ ਦਵਾਈ ਦਿੰਦੇ ਸਨ, ਓਹ, ਮੈਂ ਭੱਜ ਜਾਂਦੀ ਸੀ। ਮੈਨੂੰ ਇਹ ਪਸੰਦ ਨਹੀਂ ਆਇਆ। ਅਤੇ ਫਿਰ ਉਨ੍ਹਾਂ ਨੂੰ ਮੈਨੂੰ ਫਰਸ਼ 'ਤੇ ਲਟਕਾ ਕੇ ਚਮਚੇ ਨਾਲ ਮੇਰਾ ਮੂੰਹ ਖੋਲ੍ਹਣਾ ਪਿਆ ਤਾਂ ਜੋ ਦਵਾਈ ਜ਼ਬਰਦਸਤੀ ਅੰਦਰ ਜਾ ਸਕੇ। ਪਰ ਅੱਜਕੱਲ੍ਹ, ਮੈਂ ਵੱਡੀ ਹੋ ਗਈ ਹਾਂ ਅਤੇ ਮੈਂ ਵਧੇਰੇ ਜ਼ਿੰਮੇਵਾਰ ਹਾਂ, ਦਵਾਈ ਅਤੇ ਉਹ ਸਭ ਕੁਝ ਲੈਂਦੀ ਹਾਂ, ਪਰ ਫਿਰ ਵੀ ਮੈਨੂੰ ਸਿਹਤਮੰਦ ਰਹਿਣਾ ਪੈਂਦਾ ਹੈ।

ਪਰ ਨਹੀਂ ਤਾਂ, ਸਾਦੀ ਜ਼ਿੰਦਗੀ, ਮੈਨੂੰ ਇਹ ਪਸੰਦ ਹੈ। ਮੈਨੂੰ ਸੱਚਮੁੱਚ ਇੱਕ ਸਾਦਾ ਜੀਵਨ, ਇਕੱਲਾ ਅਤੇ ਸ਼ਾਂਤ, ਸ਼ਾਂਤੀ ਪਸੰਦ ਹੈ, ਤਾਂ ਜੋ ਮੇਰੇ ਕੋਲ ਖਾਲੀ ਸਮਾਂ ਹੋਵੇ - ਸੁਪਰੀਮ ਸਤਿਗੁਰੂ ਟੀਵੀ ਕੰਮ ਕਰਨ ਤੋਂ ਬਾਅਦ, ਮੇਰੇ ਕੋਲ ਖਾਲੀ ਸਮਾਂ ਹੋਵੇ। ਮੈਂ ਬੈਠ ਕੇ ਸੋਚ ਸਕਦੀ ਹਾਂ, ਥੋੜ੍ਹਾ ਜਿਹਾ ਗਰਮ ਪਾਣੀ ਪੀ ਸਕਦੀ ਹਾਂ, ਜਾਂ ਥੋੜ੍ਹੀ ਜਿਹੀ ਚਾਹ ਪੀ ਸਕਦੀ ਹਾਂ, ਜਾਂ ਕੁਝ ਸਾਦਾ ਖਾਣਾ ਖਾ ਸਕਦੀ ਹਾਂ, ਜੇ ਬਹੁਤ ਜ਼ਿਆਦਾ ਕੰਮ ਹੋਵੇ, ਮਨ 'ਤੇ ਬਹੁਤ ਜ਼ਿਆਦਾ ਬੋਝ ਹੋਵੇ, ਸੋ ਮੈਂ ਇਸ ਤਰਾਂ ਇਕ ਬ੍ਰੇਕ ਲੈਂਦੀ ਹਾਂ। ਇਸ ਤਰਾਂ ਬਹੁਤ ਵਧੀਆ ਹੈ। ਬਹੁਤ ਸਾਰੀਆਂ ਚੀਜ਼ਾਂ ਪਕਾਉਣਾ ਮੁਸ਼ਕਲ ਹੈ। ਮੇਰੇ ਕੋਲ ਇਨ੍ਹਾਂ ਸਭ ਚੀਜ਼ਾਂ ਦੀ ਦੇਖਭਾਲ ਕਰਨ ਲਈ ਸਮਾਂ ਨਹੀਂ ਹੈ, ਜਿਵੇਂ ਕਿ ਧੋਣਾ। ਮੀਂਹ ਦੇ ਪਾਣੀ ਦੇ ਨਾਲ, ਤੁਹਾਨੂੰ ਇਹ ਵੀ ਸੋਚਣਾ ਪਵੇਗਾ, ਤੁਸੀਂ ਚੀਜ਼ਾਂ ਨੂੰ ਜ਼ਿਆਦਾ ਨਹੀਂ ਕਰ ਸਕਦੇ, ਇਸਦੀ ਜ਼ਿਆਦਾ ਵਰਤੋਂ ਨਹੀਂ ਕਰ ਸਕਦੇ।

ਪਰ ਮੈਨੂੰ ਅਜੇ ਵੀ ਲੱਗਦਾ ਹੈ, ਫਿਰ ਵੀ, ਮੈਂ ਪੁਰਾਣੇ ਰਾਜਿਆਂ ਨਾਲੋਂ ਜ਼ਿਆਦਾ ਖੁਸ਼ਕਿਸਮਤ ਹਾਂ, ਪੁਰਾਣੇ ਸਮੇਂ ਦੇ ਰਾਜਿਆਂ ਨਾਲੋਂ ਜ਼ਿਆਦਾ ਸ਼ਕਤੀਸ਼ਾਲੀ ਹਾਂ, ਕਿਉਂਕਿ ਪੁਰਾਣੇ ਸਮੇਂ ਦੇ ਰਾਜਿਆਂ ਕੋਲ ਇੰਟਰਨੈੱਟ ਨਹੀਂ ਸੀ, ਉਨ੍ਹਾਂ ਕੋਲ ਟੈਲੀਫ਼ੋਨ ਨਹੀਂ ਸਨ, ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਸੰਸਾਰ ਵਿੱਚ ਅਤੇ ਉਨ੍ਹਾਂ ਦੇ ਦੇਸ਼ ਵਿੱਚ ਕੀ ਹੋ ਰਿਹਾ ਹੈ, ਇੱਥੋਂ ਤੱਕ ਕਿ ਉਨ੍ਹਾਂ ਦੀ ਆਪਣੀ ਰਾਜਧਾਨੀ ਵਿੱਚ ਵੀ। ਸਾਰੀਆਂ ਖ਼ਬਰਾਂ ਉਨ੍ਹਾਂ ਤੱਕ ਪਹੁੰਚਣ ਵਿੱਚ ਬਹੁਤ ਸਮਾਂ ਲੱਗਿਆ। ਪਰ ਅੱਜਕੱਲ੍ਹ, ਤੁਸੀਂ ਸਿਰਫ਼ ਇੰਟਰਨੈੱਟ ਖੋਲ੍ਹ ਸਕਦੇ ਹੋ, ਕੁਝ ਦੇਰ ਖੋਜ ਕਰਦੇ ਹੋ ਅਤੇ ਤੁਹਾਡੇ ਕੋਲ ਉਹ ਸਾਰੀਆਂ ਖ਼ਬਰਾਂ ਹੁੰਦੀਆਂ ਹਨ ਜੋ ਤੁਸੀਂ ਦੇਖਣਾ ਚਾਹੁੰਦੇ ਹੋ। ਤੁਹਾਨੂੰ ਬਹੁਤ ਸਾਰੇ ਸਕੱਤਰਾਂ ਦੀ ਲੋੜ ਨਹੀਂ ਹੈ, ਤੁਹਾਡੇ ਕੋਲ ਬਹੁਤ ਸਾਰੇ ਖੁਸਰਿਆਂ ਦੀ ਲੋੜ ਨਹੀਂ ਹੈ, ਤੁਹਾਡੇ ਲਈ ਕੁਝ ਕਰਨ ਲਈ ਬਹੁਤ ਸਾਰੇ ਗਾਰਡਾਂ ਦੀ ਲੋੜ ਨਹੀਂ । ਤੁਸੀਂ ਸਭ ਕੁਝ ਇਕੱਲੇ ਹੀ ਕਰਦੇ ਹੋ। ਅਤੇ ਤੁਹਾਨੂੰ ਇਹ ਦੇਖਣ ਲਈ ਕਿ ਕੀ ਇਹ ਜ਼ਹਿਰੀਲਾ ਹੈ ਜਾਂ ਨਹੀਂ, ਪਹਿਲਾਂ ਆਪਣੇ ਭੋਜਨ ਦਾ ਸੁਆਦ ਲੈਣ ਲਈ ਖੁਸਰਿਆਂ ਦੀ ਲੋੜ ਨਹੀਂ ਹੈ। ਸੋ ਇਹ ਕਈ ਤਰੀਕਿਆਂ ਨਾਲ ਸ਼ਾਂਤ ਅਤੇ ਆਰਾਮਦਾਇਕ ਮਹਿਸੂਸ ਹੁੰਦਾ ਹੈ।

Photo Caption: ਅਕਿਹਾ ਇਕ ਖੂਬਸੂਰਤ ਸੰਸਾਰ, ਪ੍ਰਮਾਤਮਾ ਦੀ ਰਚਨਾ!

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (9/11)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-15
3774 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-16
2658 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-17
2412 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-18
2388 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-19
2512 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-20
1957 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-21
1634 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-22
1523 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-23
1664 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-24
1489 ਦੇਖੇ ਗਏ
11
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-25
1563 ਦੇਖੇ ਗਏ