ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਵਿਘਨ-ਸ਼ਾਂਤੀ ਵਾਲੇ ਸੰਸਾਰ ਉਤੇ ਜਿਤ, ਗਿਆਰਾਂ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਪ੍ਰਮਾਤਮਾ ਨੇ ਇਸ ਸੰਸਾਰ ਵਿੱਚ ਗੁਰੂਆਂ ਨੂੰ ਵਾਰ-ਵਾਰ ਭੇਜਿਆ ਹੈ ਤਾਂ ਜੋ ਉਨ੍ਹਾਂ ਰੂਹਾਂ ਨੂੰ ਬਚਾਇਆ ਜਾ ਸਕੇ ਜੋ ਘਰ ਵਾਪਸ ਜਾਣਾ ਚਾਹੁੰਦੀਆਂ ਹਨ, ਜਿਨ੍ਹਾਂ ਨੂੰ ਮੁਕਤੀ ਦੀ ਸਖ਼ਤ ਲੋੜ ਹੈ। ਹੋਰ ਇਨਸਾਨ, ਸ਼ਾਇਦ ਉਹਨਾਂ ਨੂੰ ਅਜੇ ਇਹ ਲੋੜ ਮਹਿਸੂਸ ਨਹੀਂ ਹੋਈ, ਸੋ ਉਹ ਅਜੇ ਵੀ ਆਲੇ-ਦੁਆਲੇ ਘੁੰਮਦੇ ਹਨ ਅਤੇ ਵੱਖ-ਵੱਖ ਚੀਜ਼ਾਂ ਦੀ ਕੋਸ਼ਿਸ਼ ਕਰ ਰਹੇ। ਕੁਝ ਚੀਜ਼ਾਂ ਉਨ੍ਹਾਂ ਲਈ ਚੰਗੀਆਂ ਹੁੰਦੀਆਂ ਹਨ, ਕੁਝ ਚੀਜ਼ਾਂ ਉਨ੍ਹਾਂ ਲਈ ਮਾੜੀਆਂ ਹਨ। ਅਤੇ ਸਤਿਗੁਰੂਆਂ ਨੂੰ ਹਮੇਸ਼ਾ ਹੇਠਾਂ ਆਉਣਾ ਪੈਂਦਾ ਹੈ, ਉਨ੍ਹਾਂ ਨਾਲ ਦੁੱਖ ਝੱਲਣਾ, ਉਨ੍ਹਾਂ ਨੂੰ ਬਚਾਉਣਾ, ਉਹਨਾਂ ਦੀ ਮਦਦ ਕਰਨੀ, ਉਹਨਾਂ ਨੂੰ ਉੱਚਾ ਚੁੱਕਣਾ, ਪਰ ਕਈ ਵਾਰ ਉਨ੍ਹਾਂ ਦੇ ਹੱਥਾਂ ਵਿੱਚ ਮਰ ਜਾਂਦੇ ਹਨ। ਅਫ਼ਸੋਸ ਦੀ ਗੱਲ ਹੈ ਕਿ ਤੁਸੀਂ ਇਹ ਜਾਣਦੇ ਹੋ।

ਅਤੇ ਕਿਉਂਕਿ ਜਦੋਂ ਅਸੀਂ ਲੜਾਈ ਵਾਲੇ ਸੰਸਾਰ ਨੂੰ ਖਤਮ ਕਰ ਦਿੱਤਾ, ਤਾਂ ਪਿਆਰ ਕਰਨ ਵਾਲਾ ਸੰਸਾਰ ਆਜ਼ਾਦ ਹੋ ਗਿਆ, ਕਿਉਂਕਿ ਇਸ ਤੋਂ ਪਹਿਲਾਂ, ਲੜਾਈ ਵਾਲਾ ਸੰਸਾਰ ਸਿਰਫ਼ ਇੱਕ ਦੂਜੇ ਨਾਲ ਹੀ ਨਹੀਂ ਲੜ ਰਿਹਾ ਸੀ, ਸਗੋਂ ਕਈ ਵਾਰ ਉਹ ਇਕੱਠੇ ਹੋ ਜਾਂਦੇ ਸਨ ਅਤੇ ਆਪਣੇ ਆਲੇ ਦੁਆਲੇ ਦੇ ਸੰਸਾਰਾਂ ਨੂੰ ਪਰੇਸ਼ਾਨ ਕਰਦੇ ਸਨ। ਅਤੇ ਉਹ ਪਿਆਰ ਕਰਨ ਵਾਲੇ ਸੰਸਾਰ 'ਤੇ ਬਹੁਤ, ਬਹੁਤ ਜ਼ੁਲਮ ਕਰ ਰਹੇ ਸਨ, ਕਿ ਉਨ੍ਹਾਂ ਨੇ ਮਦਦ ਲਈ ਪੁਕਾਰ ਕੀਤੀ, ਕਿਉਂਕਿ ਉਹ ਲੜਨ ਲਈ ਪੈਦਾ ਨਹੀਂ ਹੋਏ ਹਨ। ਉਹ ਪਿਆਰ ਕਰਨ ਵਾਲੀਆਂ ਹਸਤੀਆਂ ਹਨ, ਪਿਆਰ ਕਰਨ ਵਾਲੇ ਜੀਵ ਹਨ, ਸੋ ਉਹ ਲੜ ਨਹੀਂ ਸਕਦੇ। ਉਹ ਨਹੀਂ ਜਾਣਦੇ ਕਿਵੇਂ। ਸੋ ਲੜਾਕੂ ਸੰਸਾਰ ਲਈ ਉਨ੍ਹਾਂ 'ਤੇ ਜ਼ੁਲਮ ਕਰਨਾ ਅਤੇ ਦੁਰਵਿਵਹਾਰ ਕਰਨਾ ਸੌਖਾ ਹੈ। ਅੰਤ ਵਿੱਚ, ਨਿਰਾਸ਼ਾ ਵਿੱਚ, ਉਨ੍ਹਾਂ ਨੇ ਮਦਦ ਲਈ ਪੁਕਾਰ ਕੀਤੀ, ਸੋ ਅਸੀਂ ਆਏ ਅਤੇ ਉਨ੍ਹਾਂ ਨੂੰ ਬਚਾਇਆ, ਉਨ੍ਹਾਂ ਨੂੰ ਆਜ਼ਾਦ ਕਰਵਾਇਆ। ਜਦੋਂ ਉਹ ਆਜ਼ਾਦ ਹੋਏ, ਤਾਂ ਉਹ ਸਾਰੇ ਆਏ ਅਤੇ ਕਿਹਾ, "ਤੁਹਾਡੇ ਪਿਆਰ ਵਾਲੇ ਸੰਸਾਰ ਤੋਂ ਪਿਆਰ।" ਮੈਂ ਕਦੇ ਨਹੀਂ ਸੋਚਿਆ ਸੀ ਕਿ ਕੋਈ ਵੀ ਸੰਸਾਰ ਮੇਰਾ ਹੈ, ਪਰ ਹੁਣ ਉਹ ਮਹਿਸੂਸ ਕਰਦੇ ਹਨ ਕਿ ਮੈਂ ਉਨ੍ਹਾਂ ਦੀ “ਮਾਲਕ” ਹਾਂ, ਜਾਂ ਉਹ ਮੇਰੇ ਲਈ ਕੁਝ ਦੇਣਦਾਰ ਹਨ। ਤਾਂ ਉਹ ਕਹਿੰਦੇ ਹਨ, "ਤੁਹਾਡੇ ਪਿਆਰ ਵਾਲੇ ਸੰਸਾਰ ਤੋਂ ਪਿਆਰ।"

ਪਹਿਲਾਂ ਤਾਂ, ਮੈਂ ਹੈਰਾਨ ਰਹਿ ਗਈ, ਮੈਂ ਕਿਹਾ, "'ਤੁਹਾਡਾ ਪਿਆਰ ਵਾਲਾ ਸੰਸਾਰ?' ਮੇਰਾ ਪਿਆਰ ਵਾਲਾ ਸੰਸਾਰ?" ਉਨ੍ਹਾਂ ਨੇ ਕਿਹਾ, "ਹਾਂਜੀ, ਹਾਂਜੀ, ਅਸੀਂ ਤੁਹਾਡੇ ਹਾਂ। ਅਸੀਂ ਤੁਹਾਡੇ ਹਾਂ। ਅਸੀਂ ਤੁਹਾਡੇ ਹਾਂ।" ਉਹ ਇਸ ਤਰਾਂ ਜੈਕਾਰੇ ਲਗਾ ਰਹੇ ਸਨ। ਇਹ ਜਿੱਤਣਾ ਆਸਾਨ ਲੱਗਦਾ ਹੈ, ਪਰ ਇਹ ਇੱਕ ਬਹੁਤ ਹੀ, ਬਹੁਤ ਭਿਆਨਕ ਲੜਾਈ ਸੀ। ਭਾਵੇਂ ਐਸਟਰਲ, ਸੂਖਮ ਸੰਸਾਰ ਵਿੱਚ, ਭਾਵ ਅਦਿੱਖ ਸੰਸਾਰ ਵਿੱਚ, ਇਸ ਸੰਸਾਰ ਤੋਂ ਇਲਾਵਾ - ਸਿਰਫ਼ ਇਸ ਸੰਸਾਰ ਵਿੱਚ ਅਸੀਂ ਦੇਖ ਸਕਦੇ ਹਾਂ, ਸੁਣ ਸਕਦੇ ਹਾਂ, ਛੂਹ ਸਕਦੇ ਹਾਂ - ਜੇਕਰ ਕਿਸੇ ਵੀ ਜੀਵ ਕੋਲ ਇੱਥੇ ਮਨੁੱਖਾਂ ਵਾਂਗ ਮਨੁੱਖੀ ਸਰੀਰ ਨਹੀਂ ਹੈ, ਤਾਂ ਉਸਦੀ ਦੇਖਭਾਲ ਕਰਨਾ ਆਸਾਨ ਹੈ। ਬੇਸ਼ੱਕ, ਇਹ ਹਮੇਸ਼ਾ ਆਸਾਨ ਨਹੀਂ ਹੁੰਦਾ, ਪਰ ਫਿਰ ਵੀ ਮੈਨੂੰ ਲੱਗਦਾ ਹੈ ਕਿ ਇਹ ਇਸ ਸੰਸਾਰ ਦੀ ਦੇਖਭਾਲ ਕਰਨ ਨਾਲੋਂ ਬਹੁਤ ਸੌਖਾ ਹੈ।

ਓਹ, ਹੁਣ ਸਾਨੂੰ ਯਾਦ ਹੈ ਕਿ ਪਰਮਹੰਸ ਯੋਗਾਨੰਦ ਜੀ ਦਾ ਇੱਕ ਗੁਰੂ ਸੀ। ਉਸਦਾ ਨਾਮ ਗੁਰੂ ਯੁਕਤੇਸ਼ਵਰ ਸੀ। ਅਤੇ ਇਸ ਭੌਤਿਕ ਖੇਤਰ ਨੂੰ ਛੱਡਣ ਤੋਂ ਬਾਅਦ, ਉਹ ਐਸਟਰਲ, ਸੂਖਮ ਸੰਸਾਰ ਵਿੱਚ ਚਲੇ ਗਏ ਅਤੇ ਉੱਥੇ, ਚੰਗੇ ਐਸਟਰਲ, ਸੂਖਮ ਜੀਵ ਸੰਸਾਰ ਵਿੱਚ, ਐਸਟਰਲ, ਸੂਖਮ ਜੀਵਾਂ ਦੇ ਅਧਿਆਪਕ ਵਜੋਂ ਨਿਯੁਕਤ ਕੀਤੇ ਗਏ। ਸੋ, ਜਦੋਂ ਉਹ ਵਾਪਸ ਆਏ ਅਤੇ ਯੋਗਾਨੰਦ ਜੀ ਨਾਲ ਗੱਲ ਕੀਤੀ, ਤਾਂ ਉਨ੍ਹਾਂ ਨੇ ਕਿਹਾ ਕਿ ਐਸਟਰਲ, ਸੂਖਮ ਸੰਸਾਰ ਵਿੱਚ, ਲੋਕਾਂ ਨੂੰ ਸਿਖਾਉਣਾ ਬਹੁਤ ਸੌਖਾ ਹੈ। ਐਸਟਰਲ, ਸੂਖਮ ਸੰਸਾਰ ਦੇ ਲੋਕ, ਉਹ ਵਧੇਰੇ ਸਮਝਦਾਰ, ਵਧੇਰੇ ਦਿਆਲੂ ਹਨ। ਉਹਨਾਂ ਲਈ ਸਿੱਖਿਆ ਨੂੰ ਗ੍ਰਹਿਣ ਕਰਨਾ ਆਸਾਨ ਹੁੰਦਾ ਹੈ। ਅਤੇ ਉਹ ਸਾਡੇ ਸੰਸਾਰ ਵਿੱਚ ਹੋਣ ਦੀ ਬਜਾਏ ਉੱਥੇ ਗੁਰੂ ਬਣ ਕੇ ਖੁਸ਼ ਸਨ। ਕਲਪਨਾ ਕਰੋ ਇਹਦੇ ਬਾਰੇ!

ਸਾਰੇ ਅਸਲੀ ਗੁਰੂਆਂ ਨੂੰ ਪੁੱਛੋ, ਉਹ ਤੁਹਾਨੂੰ ਵੀ ਇਹੀ ਦੱਸਣਗੇ। ਕੋਈ ਵੀ ਸੱਚਮੁੱਚ ਇੱਥੇ ਨਹੀਂ ਆਉਣਾ ਚਾਹੁੰਦਾ। ਇਹ ਸਿਰਫ਼ ਪਿਆਰ ਅਤੇ ਪ੍ਰਮਾਤਮਾ ਦੀ ਕਿਰਪਾ ਕਾਰਨ ਹੈ, ਸੋ ਉਹ ਹੇਠਾਂ ਆਉਂਦੇ ਹਨ ਅਤੇ ਦੁਖੀ ਅਤੇ ਮਾਯੂਸ ਮਨੁੱਖਾਂ ਦੀ ਮਦਦ ਕਰਦੇ ਹਨ ਜੋ ਘਰ ਵਾਪਸ ਜਾਣਾ ਚਾਹੁੰਦੇ ਹਨ। ਪਰ ਉਹ ਬਹੁਤ ਦੁੱਖ ਝੱਲਦੇ ਹਨ। ਕਿਸੇ ਵੀ ਗੁਰੂ ਲਈ ਇਹ ਆਸਾਨ ਨਹੀਂ ਹੈ, ਸਿਰਫ਼ ਨਕਲੀ ਗੁਰੂਆਂ ਲਈ। ਜਾਂ ਉਹ ਜਿਨ੍ਹਾਂ ਕੋਲ ਕੁਝ ਨਹੀਂ, ਕੋਈ ਸ਼ਕਤੀ ਨਹੀਂ, ਕੁਝ ਵੀ ਨਹੀਂ, ਸਵਰਗ ਵਿੱਚ ਕਿਤੇ ਵੀ ਕੋਈ ਨਾਮ ਨਹੀਂ ਹੈ, ਅਤੇ ਉਹ ਆਪਣੇ ਆਪ ਨੂੰ "ਸਤਿਗੁਰੂ ਜੀ," "ਗੁਰੂ ਜੀ," ਜੋ ਵੀ ਕਹਾਉਂਦੇ ਹਨ। ਉਹਨਾਂ ਨੂੰ ਜ਼ਿਆਦਾ ਦੁੱਖ ਨਹੀਂ ਹੁੰਦਾ। ਉਹ ਬਹੁਤ ਸਾਰਾ ਪੈਸਾ ਕਮਾਉਂਦੇ ਹਨ। ਉਨ੍ਹਾਂ ਦੇ ਬਹੁਤ ਸਾਰੇ ਅਨੁਯਾਈ ਹਨ ਕਿਉਂਕਿ ਉਹ ਇੱਕੋ ਜਿਹੇ ਹਨ। ਬਸ ਅਸਲੀ ਗੁਰੂ, ਉਨ੍ਹਾਂ ਕੋਲ ਪੈਰੋਕਾਰਾਂ ਲਈ "ਬਹੁਤ ਸਾਰੇ" ਨਿਯਮ ਹਨ ਤਾਂ ਜੋ ਉਨ੍ਹਾਂ ਨੂੰ ਇਸ ਸੰਸਾਰ ਵਿੱਚ ਫਸਣ ਤੋਂ ਵੱਖ ਕੀਤਾ ਜਾ ਸਕੇ, ਜਿਵੇਂ ਕਿ ਪਰੇਸ਼ਾਨ ਕਰਨ ਵਾਲੇ ਸ਼ਾਂਤੀ ਵਾਲਾ ਸੰਸਾਰ, ਜਾਂ ਈਰਖਾ ਵਾਲਾ ਸੰਸਾਰ, ਜਾਂ ਲਾਲਚੀ ਸੰਸਾਰ, ਜਾਂ ਮਾਲਕੀ ਵਾਲਾ ਸੰਸਾਰ, ਜਾਂ ਲੜਾਈ ਵਾਲਾ ਸੰਸਾਰ, ਉਦਾਹਰਣ ਵਜੋਂ ਇਸ ਤਰਾਂ।

ਅਤੇ ਬਹੁਤ ਸਾਰੇ ਮਨੁੱਖ ਉਨ੍ਹਾਂ (ਅਸਲੀ ਗੁਰੂਆਂ) ਨੂੰ ਪਸੰਦ ਨਹੀਂ ਕਰਦੇ, ਕਿਉਂਕਿ ਝੂਠੇ ਗੁਰੂ ਜਾਂ ਸ਼ਕਤੀਹੀਣ ਗੁਰੂ ਦੀ ਪਾਲਣਾ ਕਰਨਾ ਬਹੁਤ ਆਸਾਨ ਹੈ। ਉਹ ਤੁਹਾਨੂੰ ਬਸ ਕਹਿੰਦੇ ਹਨ, "ਠੀਕ ਹੈ, ਹੁਣ ਤੁਸੀਂ ਮੇਰੇ ਪੈਰੋਕਾਰ ਹੋ।" ਇਹੀ ਗੱਲ ਹੈ। ਤੁਸੀਂ ਕੁਝ ਦਾਨ ਦਿਓ, ਜਿੰਨਾ ਜ਼ਿਆਦਾ ਓਨਾ ਹੀ ਬਿਹਤਰ। ਬੱਸ ਇਹੀ। ਅਤੇ ਫਿਰ ਤੁਸੀਂ ਇੱਕ ਪੈਰੋਕਾਰ ਬਣ ਜਾਂਦੇ ਹੋ। ਅਤੇ ਫਿਰ ਤੁਹਾਡੇ ਕੋਲ ਇੱਕ ਅਖੌਤੀ ਗੁਰੂ ਜਾਂ ਅਧਿਆਪਕ ਹੈ, ਤੁਸੀਂ ਉਹਨਾਂ ਨੂੰ ਗੁਰੂ ਜੀ ਜਾਂ ਸਤਿਗੁਰੂ ਕਹਿੰਦੇ ਹੋ, ਜੋ ਵੀ ਹੋਵੇ। ਸਤਿਗੁਰੂ ਦਾ ਅਰਥ ਹੈ "ਅਸਲੀ ਗੁਰੂ," ਪਰ ਉਹ ਅਸਲੀ ਨਹੀਂ ਹਨ। ਉਹ ਤਾਂ ਇਥੋਂ ਤਕ ਬਿਲਕੁਲ ਵੀ ਗੁਰੂ ਨਹੀਂ ਹਨ। ਉਹ ਕੁਝ ਨਹੀਂ ਸਮਝਦੇ। ਉਨ੍ਹਾਂ ਕੋਲ ਤੁਹਾਨੂੰ ਆਜ਼ਾਦ ਕਰਨ ਦੀ ਕੋਈ ਸ਼ਕਤੀ ਨਹੀਂ ਹੈ। ਅਤੇ ਜੇਕਰ ਉਹ ਸ਼ੈਤਾਨ ਸੰਸਾਰ ਨਾਲ ਜੁੜੇ ਹੋਏ ਹਨ ਤਾਂ ਉਹ ਤੁਹਾਡੇ ਲਈ ਨੁਕਸਾਨਦੇਹ ਹੋ ਸਕਦੇ ਹਨ। ਅਤੇ ਉਹ ਤੁਹਾਨੂੰ ਉਸ ਕਿਸਮ ਦੀ ਊਰਜਾ ਦੇਣਗੇ, ਅਤੇ ਹੌਲੀ-ਹੌਲੀ ਤੁਸੀਂ ਉਨ੍ਹਾਂ ਵਰਗੇ ਬਣ ਜਾਓਗੇ। ਅਤੇ ਫਿਰ ਤੁਸੀਂ ਮਨੁੱਖੀ ਸੰਸਾਰ ਵਿਚ ਵਾਪਸ ਵੀ ਨਹੀਂ ਜਾ ਸਕਦੇ। ਤੁਸੀਂ ਸ਼ੈਤਾਨ ਸੰਸਾਰ ਵਿੱਚ ਜਾਂਦੇ ਹੋ, ਹੋਰ ਵੀ ਦੁੱਖ ਝੱਲਦੇ ਹੋ, ਜਾਂ ਬਹੁਤ ਸਾਰੇ ਬੁਰੇ ਕੰਮ ਕਰਦੇ ਹੋ। ਜਿੰਨੇ ਜ਼ਿਆਦਾ ਬੁਰੇ ਕੰਮ ਤੁਸੀਂ ਕਰੋਗੇ, ਓਨਾ ਹੀ ਜ਼ਿਆਦਾ ਤੁਹਾਨੂੰ ਦੁੱਖ ਹੋਵੇਗਾ, ਹੁਣ ਜਾਂ ਬਾਅਦ ਵਿੱਚ।

ਤਾਂ ਇਹ ਪਿਆਰ ਕਰਨ ਵਾਲਾ ਸੰਸਾਰ, ਜਾਂ ਲੜਾਈ ਵਾਲਾ ਸੰਸਾਰ ਹਨ, ਜਾਂ ਪਰੇਸ਼ਾਨ ਕਰਨ ਵਾਲਾ, ਵਿਘਨ-ਸ਼ਾਂਤੀ ਸੰਸਾਰ ਹੈ। ਉਹ ਸਰੀਰਕ ਨਹੀਂ ਹਨ। ਹੋ ਸਕਦਾ ਹੈ ਕਿ ਉਨ੍ਹਾਂ ਵਿੱਚੋਂ ਕੁਝ ਮਨੁੱਖਾਂ ਜਾਂ ਕਿਸੇ ਜਾਨਵਰ-ਲੋਕਾਂ ਜਾਂ ਕਿਸੇ ਹੋਰ ਚੀਜ਼ ਵਰਗੇ ਦਿਖਾਈ ਦੇਣ, ਪਰ ਉਨ੍ਹਾਂ ਵਿੱਚ ਆਤਮਾਵਾਂ ਨਹੀਂ ਹੁੰਦੀਆਂ ਅਤੇ ਉਹ ਉਸ ਮਨਘੜਤ ਮਨੁੱਖੀ ਸਰੀਰ ਜਾਂ ਕਿਸੇ ਜਾਨਵਰ-ਵਿਆਕਤੀ ਦੇ ਸਰੀਰ ਵਿੱਚ ਹਮੇਸ਼ਾ ਲਈ ਨਹੀਂ ਰਹਿ ਸਕਦੇ। ਇਹ ਊਰਜਾ, ਮਾੜੀ ਜਾਂ ਚੰਗੀ ਊਰਜਾ ਤੋਂ ਉਤਪੰਨ ਹੋਏ ਹਨ ਜੋ ਮਨੁੱਖਾਂ ਜਾਂ ਇਸ ਗ੍ਰਹਿ ਦੇ ਹੋਰ ਜੀਵਾਂ ਦੁਆਰਾ ਪੈਦਾ ਕੀਤੀ ਗਈ ਹੈ। ਊਰਜਾ ਇਕ ਮਨੁੱਖੀ ਸਰੀਰ ਵਿੱਚ ਪ੍ਰਗਟ ਹੋ ਸਕਦੀ ਹੈ ਜਾਂ ਨਹੀਂ, ਜਾਂ ਸਿਰਫ਼ ਐਸਟਰਲ, ਸੂਖਮ ਸਰੀਰਾਂ ਵਿੱਚ। ਪਰ ਉਨ੍ਹਾਂ ਕੋਲ ਸ਼ਕਤੀ ਹੈ ਕਿਉਂਕਿ ਸ਼ਕਤੀ ਊਰਜਾ ਹੈ। ਊਰਜਾ ਹੀ ਸ਼ਕਤੀ ਹੈ।

ਸੋ, ਉਦਾਹਰਣ ਵਜੋਂ, ਅੱਜਕੱਲ੍ਹ ਉਹ ਹਵਾ ਨੂੰ ਪਾਣੀ ਵਿੱਚ ਬਦਲ ਸਕਦੇ ਹਨ। ਤੁਹਾਨੂੰ ਗੈਸ ਦਿਖਾਈ ਨਹੀਂ ਦਿੰਦੀ, ਪਰ ਜੇ ਤੁਸੀਂ ਜਾਣਦੇ ਹੋ ਕਿ ਇਸਨੂੰ ਕਿਵੇਂ ਫੜਨਾ ਹੈ, ਇਸਨੂੰ ਕਿਵੇਂ ਸਟੋਰ ਕਰਨਾ ਹੈ, ਤਾਂ ਤੁਸੀਂ ਇਸਦੀ ਵਰਤੋਂ ਆਪਣੇ ਸਰੀਰ ਨੂੰ ਗਰਮ ਕਰਨ ਜਾਂ ਆਪਣਾ ਭੋਜਨ ਪਕਾਉਣ, ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਲਈ ਕਰ ਸਕਦੇ ਹੋ। ਇਹੀ ਹੈ ਜੋ ਇਹ ਹੈ। ਅਤੇ ਸੂਰਜੀ ਊਰਜਾ ਵਾਂਗ, ਸੂਰਜੀ ਊਰਜਾ, ਤੁਸੀਂ ਇਸਨੂੰ ਨਹੀਂ ਦੇਖਦੇ, ਪਰ ਤੁਸੀਂ ਇਸਨੂੰ ਫੜ ਸਕਦੇ ਹੋ, ਇਸਨੂੰ ਸੋਲਰ ਪੈਨਲਾਂ ਵਿੱਚ ਸਟੋਰ ਕਰ ਸਕਦੇ ਹੋ, ਅਤੇ ਇਸਨੂੰ ਇੱਕ ਬੈਟਰੀ ਵਿੱਚ ਸਟੋਰ ਕਰ ਸਕਦੇ ਹੋ, ਜਿਵੇਂ ਕਿ ਮੈਂ ਹੁਣ ਵਰਤ ਰਹੀ ਹਾਂ। ਫਿਰ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਕਰ ਸਕਦੇ ਹੋ। ਤੁਸੀਂ ਪੂਰੇ ਸੰਸਾਰ ਨਾਲ ਸੰਪਰਕ ਕਰ ਸਕਦੇ ਹੋ। ਇਹਨਾਂ ਸੋਲਰ ਪੈਨਲਾਂ ਤੋਂ ਬਿਨਾਂ, ਮੈਂ ਤੁਹਾਡੇ ਨਾਲ ਗੱਲ ਨਹੀਂ ਕਰ ਸਕਦੀ ਜਾਂ ਤੁਹਾਨੂੰ ਕੁਝ ਵੀ ਨਹੀਂ ਭੇਜ ਸਕਦੀ। ਮੈਂ ਪਰਦੇ ਪਿੱਛੇ ਸੁਪਰੀਮ ਮਾਸਟਰ ਟੈਲੀਵਿਜ਼ਨ ਲਈ ਕੋਈ ਕੰਮ ਵੀ ਨਹੀਂ ਕਰ ਸਕਦੀ। ਮੈਂ ਸੁਪਰੀਮ ਮਾਸਟਰ ਟੈਲੀਵਿਜ਼ਨ ਕੰਪਿਊਟਰ ਜਾਂ ਬਿਨਾਂ ਸਿਮ ਵਾਲੇ ਫੋਨ 'ਤੇ ਨਹੀਂ ਦੇਖ ਸਕਾਂਗੀ। ਇਹ ਪਹਿਲਾਂ ਹੀ ਬਹੁਤ ਅਦੁਭਤ ਹੈ। ਬਸ ਇਹ ਡਿਵਾਈਸ ਤੁਹਾਡੀ ਹਥੇਲੀ ਜਿੰਨਾ ਵੱਡਾ ਹੈ। ਅਤੇ ਤੁਸੀਂ ਹਜ਼ਾਰਾਂ ਜਾਂ ਸੈਂਕੜੇ ਹਜ਼ਾਰਾਂ ਮੀਲ ਦੂਰ, ਪਹਾੜਾਂ, ਨਦੀਆਂ ਅਤੇ ਸਮੁੰਦਰਾਂ ਦੇ ਉੱਪਰੋਂ ਟੈਲੀਵਿਜ਼ਨ ਵੀ ਦੇਖ ਸਕਦੇ ਹੋ। ਤੁਸੀਂ ਆਪਣੇ ਦੋਸਤਾਂ, ਰਿਸ਼ਤੇਦਾਰਾਂ, ਅਜ਼ੀਜ਼ਾਂ, ਗ੍ਰਹਿ ਦੇ ਦੂਜੇ ਸਿਰੇ ਤੋਂ, ਜਾਂ ਚੰਦਰਮਾ ਤੱਕ, ਜਾਂ ਸ਼ਾਇਦ ਜਲਦੀ ਹੀ ਮੰਗਲ ਗ੍ਰਹਿ ਦੇ ਲੋਕਾਂ ਨਾਲ, ਜਾਂ ਮੰਗਲ ਗ੍ਰਹਿ ਦੇ ਸਥਾਨ ਨਾਲ ਗੱਲ ਕਰ ਸਕਦੇ ਹੋ।

ਬਹੁਤ ਸਮਾਂ ਪਹਿਲਾਂ, ਮੈਂ ਤੁਹਾਡੇ ਨਾਲ ਇਸ ਬਾਰੇ, ਮੰਗਲ ਗ੍ਰਹਿ ਦੀ ਸਥਿਤੀ ਬਾਰੇ ਗੱਲ ਕੀਤੀ ਸੀ। ਉਸ ਸਮੇਂ, ਮੈਂ ਸੋਚ ਰਹੀ ਸੀ ਕਿ ਕੀ ਤੁਹਾਡੇ ਵਿੱਚੋਂ ਕੋਈ ਮੇਰੀ ਗੱਲ 'ਤੇ ਵਿਸ਼ਵਾਸ ਕਰਦਾ ਹੈ। ਪਰ ਹੁਣ ਤੁਸੀਂ ਕਰਦੇ ਹੋ ਕਿਉਂਕਿ ਉਨ੍ਹਾਂ ਨੇ ਇਸਦੀ ਫੋਟੋ ਵੀ ਖਿੱਚੀ ਹੈ। ਓਹ, ਇਹ ਬਹੁਤ ਅਦੁਭਤ ਹੈ ਕਿ ਉਹ ਜ਼ਮੀਨਦੋਜ਼ ਫੋਟੋਆਂ ਖਿੱਚ ਸਕਦੇ ਹਨ। ਭਾਵੇਂ ਉਹ ਮੰਗਲ ਗ੍ਰਹਿ 'ਤੇ ਭੂਮੀਗਤ ਨਹੀਂ ਜਾ ਸਕੇ, ਫਿਰ ਵੀ ਉਨ੍ਹਾਂ ਨੇ ਕੁਝ ਤਸਵੀਰਾਂ ਖਿੱਚੀਆਂ, ਅਤੇ ਅਜਿਹਾ ਲੱਗਦਾ ਹੈ ਕਿ ਉੱਥੇ ਹੇਠਾਂ ਸ਼ਹਿਰ ਸਨ, ਬਿਲਕੁਲ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ। ਸੋ ਕਈ ਵਾਰ, ਅਸੀਂ ਇੱਕ ਫੋਟੋ ਖਿੱਚਣ ਲਈ ਬਹੁਤ ਸਾਰੀ ਮਨੁੱਖੀ ਸ਼ਕਤੀ ਅਤੇ ਵਿਗਿਆਨਕ ਯੰਤਰਾਂ ਦੀ ਵਰਤੋਂ ਕਰਦੇ ਹਾਂ। ਪਰ ਜੇ ਤੁਸੀਂ ਕੁਆਨ ਯਿਨ ਵਿਧੀ ਦਾ ਅਭਿਆਸ ਕਰਦੇ ਹੋ ਜੋ ਮੈਂ ਤੁਹਾਨੂੰ ਸਿਖਾਈ ਹੈ, ਤਾਂ ਤੁਸੀਂ ਦੇਖ ਸਕਦੇ ਹੋ… ਤੁਹਾਨੂੰ ਉੱਥੇ ਜਾਣ ਅਤੇ ਦੇਖਣ ਲਈ ਇਕ UFO, ਯੂਐਫਓ ਦੀ ਵੀ ਲੋੜ ਨਹੀਂ ਹੈ। ਤੁਸੀਂ ਇਸਨੂੰ ਆਪਣੇ ਬੈੱਡਰੂਮ ਤੋਂ, ਜਾਂ ਆਪਣੇ ਵਿਹੜੇ ਦੇ ਪਿਛਲੇ ਪਾਸੇ ਤੋਂ, ਜਾਂ ਆਪਣੇ ਐਟਿਕ ਤੋਂ, ਜਾਂ ਤੰਬੂ ਤੋਂ ਦੇਖ ਸਕਦੇ ਹੋ। ਇਹ ਇੱਕ ਸ਼ਕਤੀ ਹੈ ਜੋ ਮਨੁੱਖਾਂ ਕੋਲ ਹੈ। ਸਾਰੇ ਮਨੁੱਖਾਂ ਕੋਲ ਇਹ ਹੈ। ਸਾਰੇ ਮਨੁੱਖਾਂ ਕੋਲ ਇਕ ਆਤਮਾ ਹੈ। ਪਰ ਉਹ ਭੁੱਲ ਗਏ ਕਿ ਇਸਨੂੰ ਕਿਵੇਂ ਪ੍ਰਾਪਤ ਕਰਨਾ ਹੈ। ਇਹ ਬਹੁਤ ਹੀ ਤਰਸਯੋਗ ਗੱਲ ਹੈ। ਉਹ ਬਹੁ-, ਬਹੁ-, ਬਹੁ-ਗਜ਼ੀਲੀਅਨ-ਪਤੀ ਵਰਗੇ ਹਨ। ਪਰ, ਤੁਲਨਾਤਮਕ ਤੌਰ 'ਤੇ, ਉਹ ਬਿਲਕੁਲ ਸੜਕ 'ਤੇ ਭਿਖਾਰੀਆਂ ਵਾਂਗ ਹਨ।

ਤਾਂ ਗੱਲ ਇਹ ਹੈ ਕਿ, ਹੌਲੀ-ਹੌਲੀ, ਮਨੁੱਖ ਆਪਣੇ ਵਜੂਦ ਦੀ ਅਸਲ ਸਥਿਤੀ ਤੋਂ ਵੱਖਰੇ ਹੋ ਗਏ ਹਨ ਅਤੇ ਫਿਰ ਉਹ ਹੋਰ ਹੇਠਲੇ ਹਾਈਬ੍ਰਿਡਾਂ ਨਾਲ ਵੀ ਰਲ ਗਏ ਹਨ ਅਤੇ ਹੋਰ ਵੀ ਵੱਖਰੇ ਹੋ ਗਏ ਹਨ, ਆਪਣੀ ਅਸਲ ਮਹਿਮਾ ਅਤੇ ਚੰਗਿਆਈ ਤੋਂ ਹੋਰ ਦੂਰ ਹੋ ਗਏ। ਅਤੇ ਇਸ ਤਰਾਂ, ਉਹ ਆਪਣੇ ਵਾਤਾਵਰਣ ਵਿੱਚ ਮਾੜੇ ਵਾਈਬਸ, ਬੁਰੀ ਊਰਜਾ, ਬੁਰੀਆਂ ਘਟਨਾਵਾਂ ਪੈਦਾ ਕਰਦੇ ਹਨ ਅਤੇ ਦੁੱਖ ਝੱਲਦੇ ਹਨ। ਅਤੇ ਕਿਉਂਕਿ ਉਹ ਪ੍ਰਮਾਤਮਾ ਦੇ ਬੱਚੇ ਹਨ, ਉਹਨਾਂ ਦੇ ਅੰਦਰ ਪ੍ਰਮਾਤਮਾ ਹੈ, ਸੋ ਜੇ ਉਹ ਗਲਤ ਕਰਦੇ ਹਨ, ਉਹ ਪਾਪੀ ਕੰਮ ਕਰਦੇ ਹਨ, ਤਾਂ ਉਹ ਇਸਨੂੰ ਜਾਣਦੇ ਹਨ, ਭਾਵੇਂ ਉਹ ਇਕਬਾਲ ਨਹੀਂ ਕਰਦੇ ਜਾਂ ਉਹ ਇਸਨੂੰ ਸਵੀਕਾਰ ਨਹੀਂ ਕਰਦੇ। ਉਨ੍ਹਾਂ ਦੇ ਜਾਣ ਦੇ ਸਮੇਂ, ਉਹਨਾਂ ਨੇ ਜੋ ਵੀ ਕੀਤਾ, ਭਾਵੇਂ ਉਹ ਬੁਰਾ ਹੋਵੇ ਜਾਂ ਚੰਗਾ, ਉਨ੍ਹਾਂ ਕੋਲ ਵਾਪਸ ਆ ਜਾਵੇਗਾ, ਅਤੇ ਉਹ ਸਿਰਫ਼ ਆਪਣੇ ਆਪ ਦਾ ਨਿਰਣਾ ਕਰਨਗੇ। ਇਸ ਤਰਾਂ, ਉਹ ਨਰਕ ਬਣਾਉਂਦੇ ਹਨ, ਜਾਂ ਇਸ ਤਰਾਂ ਦੇ ਨਰਕ ਉਨ੍ਹਾਂ ਤੋਂ ਪਹਿਲਾਂ ਹੋਰ ਹਾਈਬ੍ਰਿਡ ਮਨੁੱਖਾਂ ਦੁਆਰਾ ਪਹਿਲਾਂ ਹੀ ਬਣਾਏ ਜਾ ਚੁੱਕੇ ਹਨ, ਅਤੇ ਫਿਰ ਉਹ ਉੱਥੇ ਜਾਣਗੇ ਅਤੇ ਇਕੱਠੇ ਰਹਿਣਗੇ, ਅਜਿਹੇ ਅਸੰਭਵ ਦਰਦ, ਪੀੜਾ, ਦੁੱਖ ਅਤੇ ਦਹਿਸ਼ਤ ਨੂੰ ਸਹਿਣ ਕਰਨਗੇ।

ਕੁਝ ਤਾਂ ਹਮੇਸ਼ਾ ਲਈ ਸਜ਼ਾ ਦਿੱਤੇ ਜਾਂਦੇ ਜਾਪਦੇ ਹਨ। ਜੇ ਤੁਸੀਂ ਇਸਨੂੰ ਦੇਖੋ ਤਾਂ ਇਹ ਬਹੁਤ ਹੀ ਇਕ ਦਿਲ ਦਹਿਲਾ ਦੇਣ ਵਾਲਾ ਦ੍ਰਿਸ਼ ਹੈ। ਕਈ ਵਾਰ ਪ੍ਰਮਾਤਮਾ ਤੁਹਾਨੂੰ ਇਹ ਦੇਖਣ ਨਹੀਂ ਦਿੰਦਾ। ਕੁਝ ਲੋਕ ਜੋ ਮਰਦੇ ਹਨ ਅਤੇ ਪ੍ਰਭੂ ਯਿਸੂ ਦੇ ਰੂਪ ਵਿੱਚ ਸਵਰਗ ਦੇ ਪ੍ਰਤੀਨਿਧੀਆਂ ਨੂੰ ਮਿਲਦੇ ਹਨ, ਉਹ ਵੀ ਕੁਝ ਦੇਖ ਸਕਦੇ ਹਨ, ਪਰ ਬਹੁਤ ਸਾਰੇ ਭਿਆਨਕ, ਗੈਰ-ਰਾਹਤਮੰਦ, ਕਦੇ ਵੀ ਇਸ ਤੋਂ ਮੁਕਤ ਨਹੀਂ ਹੋ ਸਕਦੇ, ਪ੍ਰਮਾਤਮਾ ਨਹੀਂ ਚਾਹੁੰਦੀ ਕਿ ਚੰਗੇ ਮਨੁੱਖ ਇਸਨੂੰ ਦੇਖਣ। ਉਹ ਹਸਤੀ, ਪ੍ਰਭੂ ਯਿਸੂ ਦੇ ਡਿੱਗੇ ਹੋਏ ਰੂਪ ਜਾਂ ਬੁੱਧ ਦਾ ਰੂਪ ਵਿੱਚ ਬ੍ਰਹਮਤਾ, ਈਸ਼ਵਰਤਾ ਜਿਸਨੂੰ ਮਨੁੱਖ ਨਰਕ ਜਾਂ ਸਵਰਗ ਦਿਖਾਉਣ ਦਾ ਸਨਮਾਨ ਪ੍ਰਾਪਤ ਹੋਇਆ ਹੈ, ਉਹ ਦਿਆਲੂ ਹਸਤੀ ਜੋ ਪ੍ਰਭੂ ਯਿਸੂ ਜਾਂ ਬੁੱਧ ਵਰਗੀ ਦਿਖਾਈ ਦਿੰਦੀ ਹੈ, ਇਸ ਵਿਸ਼ੇਸ਼ ਅਧਿਕਾਰ ਪ੍ਰਾਪਤ ਵਿਅਕਤੀ ਨੂੰ ਬ੍ਰਹਿਮੰਡ ਵਿੱਚ ਸਭ ਤੋਂ ਭੈੜਾ ਨਰਕ ਨਹੀਂ ਦੇਖਣ ਦੇਵੇਗੀ।

Photo Caption: ਜੰਗਲ? ਇਕ ਮਾਈਕਰੋ ਮੌਸ ਸੰਸਾਰ ਦਾ ਭੁਲੇਖਾ

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (3/11)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-15
2407 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-16
1927 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-17
1691 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
36:52
ਧਿਆਨਯੋਗ ਖਬਰਾਂ
2025-03-17
190 ਦੇਖੇ ਗਏ
ਗਿਆਨ ਭਰਪੂਰ ਸ਼ਬਦ
2025-03-17
410 ਦੇਖੇ ਗਏ
ਧਰਤੀ ਗ੍ਰਹਿ: ਸਾਡਾ ਸਨੇਹੀ ਘਰ
2025-03-17
167 ਦੇਖੇ ਗਏ
ਭਲੇ ਲੋਕ, ਭਲੇ ਕੰਮ
2025-03-17
118 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-17
1691 ਦੇਖੇ ਗਏ
19:21
ਸ਼ੋ
2025-03-17
135 ਦੇਖੇ ਗਏ
ਧਿਆਨਯੋਗ ਖਬਰਾਂ
2025-03-16
1596 ਦੇਖੇ ਗਏ
ਧਿਆਨਯੋਗ ਖਬਰਾਂ
2025-03-16
481 ਦੇਖੇ ਗਏ
37:29
ਧਿਆਨਯੋਗ ਖਬਰਾਂ
2025-03-16
241 ਦੇਖੇ ਗਏ
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-03-16
960 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ