ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੈਂ ਇਸ ਸੰਸਾਰ ਅਤੇ ਲੋਕਾਂ ਦੇ ਕੰਮ ਕਰਨ ਦੇ ਤਰੀਕੇ ਤੋਂ ਸੱਚਮੁੱਚ ਥੱਕ ਗਈ ਹਾਂ। ਮੈਨੂੰ ਨਹੀਂ ਪਤਾ ਕਿ ਇਸ ਸੰਸਾਰ ਵਿੱਚ ਹੁਣ ਕਿੰਨੇ ਦਿਆਲੂ ਲੋਕ ਹੋਰ ਬਚੇ ਹਨ। ਜਿਉਂ ਹੀ ਤੁਸੀਂ ਕਿਸੇ ਦੀ ਮਦਦ ਕਰਨੀ ਚਾਹੁੰਦੇ ਹੋ, ਉਹ ਚਾਹੁੰਦੇ ਹਨ ਕਿ ਤੁਸੀਂ ਪਹਿਲਾਂ ਉਨ੍ਹਾਂ ਦੀ ਮਦਦ ਕਰੋ। ਅਤੇ ਇਹ ਨਹੀਂ ਕਿ ਇਹ ਇੰਨਾ ਜ਼ਰੂਰੀ ਹੈ; ਉਹ ਸਿਰਫ਼ ਚੀਜ਼ਾਂ ਚਾਹੁੰਦੇ ਹਨ। ਕਿਉਂਕਿ ਉਹ ਸੋਚਦੇ ਹਨ ਕਿ ਉਹ ਇਸਦੇ ਹੱਕਦਾਰ ਹਨ, ਉਹ ਸੋਚਦੇ ਹਨ ਕਿ ਉਨ੍ਹਾਂ ਨੂੰ ਇਹ ਕਰਨ ਦਾ ਅਧਿਕਾਰ ਹੈ। […] ਪਰ ਅਸਲ ਵਿੱਚ, ਜਦੋਂ ਮੈਂ ਔਲੈਕਸੀਜ਼ (ਵੀਐਤਨਾਮੀਜ਼) ਸ਼ਰਨਾਰਥੀਆਂ ਲਈ ਕੰਮ ਕਰ ਰਹੀ ਸੀ ਅਤੇ ਜਦੋਂ ਮੈਨੂੰ ਘਰ-ਘਰ ਜਾ ਕੇ ਆਪਣੇ ਆਪ ਨੂੰ ਨਿਮਰ ਬਣਾਉਣਾ ਪਿਆ ਅਤੇ ਕੋਈ ਨਹੀਂ… ਮੈਂ ਬੋਲ਼ੇ ਕੰਨਾਂ ਨਾਲ ਗੱਲ ਕੀਤੀ ਅਤੇ ਇਹ ਸਭ ਕੁਝ, ਅਤੇ ਇੰਨੀਆਂ ਸਾਰੀਆਂ ਸਮੱਸਿਆਵਾਂ ਅਤੇ ਇੰਨੀ ਜ਼ਿਆਦਾ ਰਿਸ਼ਵਤਖੋਰੀ, ਅਤੇ ਮੈਂ ਸੱਚਮੁੱਚ ਗੰਭੀਰਤਾ ਨਾਲ ਸੋਚ ਰਹੀ ਸੀ ਕਿ ਸ਼ਾਇਦ ਮੈਨੂੰ ਉਨ੍ਹਾਂ ਲਈ ਇੱਕ ਰਾਸ਼ਟਰ ਬਣਾਉਣਾ ਪਵੇਗਾ। […] ਉਦਾਹਰਣ ਵਜੋਂ, ਜੇਕਰ ਸਾਡਾ ਆਪਣਾ ਇੱਕ ਦੇਸ਼ ਹੈ, ਸਾਰੇ ਵੀਗਨ, ਮੈਡੀਟੇਸ਼ਨ ਕਰਨ ਵਾਲੇ, ਕੋਈ ਸਮੱਸਿਆ ਨਹੀਂ, ਦੌੜਨ ਦੀ ਕੋਈ ਲੋੜ ਨਹੀਂ, ਹਰ ਕੋਈ ਆਪਣੇ ਆਪ ਦੌੜਦਾ ਹੈ। (ਹਾਂਜੀ।) […] ਇਹੀ ਬਸ, ਇਸ ਸੰਸਾਰ ਵਿੱਚ, ਉਹ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਕਰਦੇ ਹਨ, ਉਹ ਸਾਨੂੰ ਅਜਿਹਾ ਨਹੀਂ ਕਰਨ ਦਿੰਦੇ। ਨਹੀਂ ਤਾਂ, ਸਾਡੇ ਪੈਰੋਕਾਰ (ਹਰ ਇਕ) ਇੱਕ ਵਿਅਕਤੀ ਨੂੰ ਲੈ ਜਾਂਦੇ। ਕੋਈ ਸਮੱਸਿਆ ਨਹੀ। ਸਾਰੇ ਹੈਤੀਅਨ ਲੋਕ, ਅਫ਼ਰੀਕਨ ਲੋਕ ਵੀ, ਅਸੀਂ ਉਨ੍ਹਾਂ ਸਾਰਿਆਂ ਨੂੰ ਲੈ ਲਵਾਂਗੇ। ਕੋਈ ਵਿਤਕਰਾ ਨਹੀਂ।Photo Caption: ਪ੍ਰਮਾਤਮਾ ਸਾਰੀ ਜਿੰਦਗੀ ਨਾਲ ਇਤਨਾ ਪਿਆਰ ਕਰਦੇ ਹਨ, ਇਸ ਤਰਾਂ ਕਿਤੇ ਵੀ ਅਸੀਂ ਖੁਸ਼ੀ ਨਾਲ ਵਧਦੇ-ਫੁਲਦੇ ਹਾਂ!