ਵਿਸਤਾਰ
ਡਾਓਨਲੋਡ Docx
ਹੋਰ ਪੜੋ
ਪ੍ਰਮਾਤਮਾ ਦੀ ਸ਼ਕਤੀ ਬਹੁਤ ਹੀ ਨਿਰਪੱਖ, ਬਹੁਤ ਪਿਆਰੀ, ਬਹੁਤ ਹੀ ਦਿਆਲੂ ਹੈ। ਪ੍ਰਮਾਤਮਾ ਬਾਰੇ ਉਥੇ ਕੋਈ ਨਫ਼ਰਤ ਨਹੀਂ, ਕੋਈ ਨਿਰਣਾ ਨਹੀਂ, ਕੋਈ ਚੰਗਾ ਜਾਂ ਮਾੜਾ ਨਹੀਂ ਹੈ। ਪ੍ਰਮਾਤਮਾ ਸਾਰੇ ਪਾਪੀਆਂ ਅਤੇ ਨੇਕ ਲੋਕਾਂ ਨੂੰ ਇੱਕੋ ਜਿਹਾ ਪਿਆਰ ਕਰਦਾ ਹੈ। ਉਹ ਕਦੇ ਵੀ ਸਾਡਾ ਨਿਰਣਾ ਨਹੀਂ ਕਰਦਾ। ਉਹ ਸਾਨੂੰ ਕਦੇ ਵੀ ਨਰਕ ਵਿੱਚ ਨਹੀਂ ਸੁੱਟਦਾ। ਉਹ ਕਦੇ ਨਹੀਂ ਕਹਿੰਦਾ ਕਿ ਤੁਸੀਂ ਸਵਰਗ ਦੇ ਲਾਇਕ ਨਹੀਂ ਹੋ। ਇਹ ਸਿਰਫ਼ ਇਹ ਹੈ ਕਿਉਂਕਿ ਸਰੀਰ ਅਤੇ ਦਿਮਾਗ ਦੇ ਇਸ ਭੌਤਿਕ ਯੰਤਰ ਰਾਹੀਂ, ਅਸੀਂ ਇੱਕ ਹੋਰ ਕਿਸਮ ਦੀ ਸ਼ਕਤੀ ਪੈਦਾ ਕਰਦੇ ਹਾਂ, ਜੋ ਕਿ ਹਨੇਰੀ, ਨਕਾਰਾਤਮਕ ਹੈ, ਅਤੇ ਇਸ ਸੰਸਾਰ ਵਿੱਚ ਬਹੁਤ ਸਾਰੀਆਂ ਮੁਸੀਬਤਾਂ ਅਤੇ ਬੇਆਰਾਮ, ਅਣਸੁਖਾਵੀਆਂ ਘਟਨਾਵਾਂ ਦਾ ਕਾਰਨ ਬਣ ਸਕਦੀ ਹੈ, ਜਿਸ ਵਿੱਚ ਖਰਾਬ ਮੌਸਮ, ਯੁੱਧ, ਆਫ਼ਤ, ਹਰ ਤਰ੍ਹਾਂ ਦੀਆਂ ਚੀਜ਼ਾਂ ਸ਼ਾਮਲ ਹਨ।ਇੱਕ ਦੂਜੇ ਨਾਲ ਗੱਲਬਾਤ ਰਾਹੀਂ, ਹਾਲਾਤਾਂ ਜਾਂ ਵਾਤਾਵਰਣ ਰਾਹੀਂ, ਅਸੀਂ ਇੱਕ ਹੋਰ ਕਿਸਮ ਦੀ ਭਾਵਨਾ ਪੈਦਾ ਕਰਦੇ ਹਾਂ ਜਿਵੇਂ ਕਿ ਨਫ਼ਰਤ, ਨਾਪਸੰਦ, ਅਤੇ ਤੀਬਰ ਈਰਖਾ, ਇਸ ਤਰਾਂ ਦੀਆਂ ਚੀਜ਼ਾਂ। ਅਤੇ ਇਸ ਤਰਾਂ ਦੀ ਊਰਜਾ ਆਪਣੇ ਆਪ ਵਿਕਸਤ ਹੁੰਦੀ ਹੈ ਕਿਉਂਕਿ ਇਹ ਨਕਾਰਾਤਮਕ ਹੈ। ਨਫ਼ਰਤ ਸਕਾਰਾਤਮਕ ਨਹੀਂ ਹੈ, ਈਰਖਾ ਸਕਾਰਾਤਮਕ ਨਹੀਂ ਹੈ, ਯੁੱਧ ਸਕਾਰਾਤਮਕ ਨਹੀਂ ਹੈ, ਸੋ ਇਹ ਆਪਣੇ ਆਪ ਨਕਾਰਾਤਮਕ ਸ਼ਕਤੀ ਵਿੱਚ ਵਿਕਸਤ ਹੁੰਦਾ ਹੈ। ਅਤੇ ਜਿੰਨੇ ਜ਼ਿਆਦਾ ਲੋਕਾਂ ਵਿੱਚ ਇਹ ਸਾਰੀ ਨਕਾਰਾਤਮਕ ਊਰਜਾ ਹੁੰਦੀ ਹੈ, ਓਨੀ ਹੀ ਜ਼ਿਆਦਾ ਨਕਾਰਾਤਮਕ ਸ਼ਕਤੀ ਸੰਘਣੀ ਹੁੰਦੀ ਜਾਂਦੀ ਹੈ - ਇਸ ਨੂੰ ਅਸੀਂ ਸ਼ੈਤਾਨ ਕਹਿੰਦੇ ਹਾਂ। ਪ੍ਰਮਾਤਮਾ ਇਹ ਨਹੀਂ ਕਰਦਾ। ਸੋ, ਸਾਨੂੰ ਸਮਝਦਾਰੀ ਨਾਲ ਚੋਣ ਕਰਨੀ ਪਵੇਗੀ। ਸਾਨੂੰ ਗਿਆਨਵਾਨ ਹੋਣਾ ਚਾਹੀਦਾ ਹੈ ਤਾਂ ਜੋ ਅਸੀਂ ਜਾਣ ਸਕੀਏ ਕਿ ਕੀ ਵਧੀਆ ਹੈ, ਪ੍ਰਮਾਤਮਾ ਦੀ ਇੱਛਾ ਕੀ ਹੈ, ਫਿਰ ਅਸੀਂ ਦੁਬਾਰਾ ਕਦੇ ਗਲਤ ਨਹੀਂ ਹੋਵਾਂਗੇ।ਬਸ ਪ੍ਰਮਾਤਮਾ ਨੂੰ ਆਪਣੀ ਜ਼ਿੰਦਗੀ ਵਿੱਚ ਲਿਆਓ। ਜਿਵੇਂ ਮੈਂ ਤੁਹਾਨੂੰ ਦਿਖਾਵਾਂਗੀ ਕਿ ਹਰ ਰੋਜ਼ ਮੈਡੀਟੇਸ਼ਨ ਦੇ ਤਰੀਕੇ ਨਾਲ ਮਿਹਨਤੀ ਅਭਿਆਸ ਕਰਕੇ ਆਪਣੇ ਜੀਵਨ ਵਿੱਚ ਹੋਰ ਪ੍ਰਮਾਤਮਾ, ਹੋਰ (ਅੰਦਰੂਨੀ ਸਵਰਗੀ) ਪ੍ਰਕਾਸ਼ ਲਿਆਓ, ਫਿਰ ਤੁਹਾਡੀ ਇੱਛਾ ਤੁਹਾਨੂੰ ਛੱਡ ਦੇਵੇਗੀ। ਅਤੇ ਭਾਵੇਂ ਜੇਕਰ ਤੁਹਾਡੇ ਕੋਲ ਇਛਾ ਹੈ, ਪ੍ਰਮਾਤਮਾ ਤੁਹਾਨੂੰ ਇਸ ਤਰੀਕੇ ਨਾਲ ਪ੍ਰਕਾਸ਼ਮਾਨ ਕਰੇਗਾ ਕਿ ਉਹ ਤੁਹਾਡੀ ਇੱਛਾ ਨੂੰ ਸੋਧ ਦੇਵੇਗਾ, ਜਿੱਥੇ ਉਹ ਤੁਹਾਨੂੰ ਦਿਖਾਏਗਾ ਕਿ ਕਿਹੜੀ ਇੱਛਾ ਵਧੀਆ ਹੈ, ਅਤੇ ਕਿਹੜੀ ਪ੍ਰਮਾਤਮਾ ਦੁਆਰਾ ਬਖਸ਼ਿਸ਼ ਕੀਤੀ ਗਈ ਹੈ, ਤਾਂ ਜੋ ਤੁਸੀਂ ਦੋਸ਼ ਦਾ ਬੋਝ ਮਹਿਸੂਸ ਨਾ ਕਰੋ, ਜੋ ਇਸ ਸੰਸਾਰ ਤੋਂ ਵਿਦਾ ਹੋਣ ਵੇਲੇ ਤੁਹਾਡੇ ਉੱਤੇ ਭਾਰ ਪਾਵੇਗਾ ਅਤੇ ਤੁਹਾਨੂੰ ਸ੍ਰਿਸ਼ਟੀ ਦੇ ਹੇਠਲੇ ਪੱਧਰ 'ਤੇ ਰੱਖੇਗਾ। ਪ੍ਰਮਾਤਮਾ ਹੀ ਹਰ ਚੀਜ਼ ਦਾ ਇੱਕੋ ਇੱਕ ਇਲਾਜ ਹੈ, ਸਰੀਰਕ ਬਿਮਾਰੀਆਂ ਦਾ ਵੀ।ਮੈਂ ਇੱਥੇ ਕਿਸੇ ਇੱਕ ਜਾਂ ਦੂਜੇ ਲਈ ਇਸ਼ਤਿਹਾਰ ਦੇਣ ਲਈ ਨਹੀਂ ਹਾਂ। ਮੈਨੂੰ ਆਪਣੇ ਵੱਖ-ਵੱਖ ਅਭਿਆਸਾਂ ਰਾਹੀਂ ਪਤਾ ਹੈ ਕਿ ਇਹ ਪ੍ਰਮਾਤਮਾ ਤੱਕ ਪਹੁੰਚਣ ਦਾ ਸਿੱਧਾ ਰਸਤਾ ਹੈ। ਅਤੇ ਤੁਹਾਡਾ ਹਰ ਸਮੇਂ ਮੇਰੀ ਬਿਨਾਂ-ਸ਼ਰਤ ਸੇਵਾ ਵਿੱਚ ਸਵਾਗਤ ਹੈ। ਕੋਈ ਖਰਚਾ ਨਹੀਂ, ਕਦੇ ਨਹੀਂ, ਕਦੇ ਵੀ ਨਹੀਂ। ਕੋਈ ਸ਼ਰਤ ਨਹੀਂ, ਕੋਈ ਜ਼ਿੰਮੇਵਾਰੀ ਨਹੀਂ, ਕੁਝ ਵੀ ਨਹੀਂ। […]Photo Caption: ਹੁਣ, ਅਜੇ ਵੀ ਸ਼ਰਮੀਲਾ ਮਹਿਸੂਸ ਕਰਦੇ? ਜਲਦੀ ਹੀ, ਸਭ ਕੁਝ ਰੌਸ਼ਨ ਹੋ ਜਾਵੇਗਾ!