ਵਿਸਤਾਰ
ਡਾਓਨਲੋਡ Docx
ਹੋਰ ਪੜੋ
ਹਾਲੋ, ਔਰਤਾਂ ਅਤੇ ਸੱਜਣੋ। ਸੁਆਗਤ ਹੈ। ਮੈਨੂੰ ਇੱਥੇ ਇੰਨੇ ਸਾਰੇ ਲੋਕਾਂ ਨੂੰ ਆਉਂਦੇ ਦੇਖ ਕੇ ਬਹੁਤ ਖੁਸ਼ੀ ਹੋਈ। ਇਹ ਇੱਕ ਬਹੁਤ ਹੀ, ਬਹੁਤ ਹੀ ਵਿਲੱਖਣ ਮੌਕਾ ਹੈ ਇੱਕ ਬਹੁਤ ਹੀ ਗਿਆਨਵਾਨ ਹਸਤੀ, ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ) ਨੂੰ ਵੇਖਣ ਦਾ, ਜੋ ਪਹਿਲੀ ਵਾਰ ਸਕਾਟਲੈਂਡ ਆਏ ਹਨ। ਅਸੀਂ, ਸਕਾਟਲੈਂਡ ਦੇ ਪੈਰੋਕਾਰ, ਇਹ ਸੁਣ ਕੇ ਬਹੁਤ ਖੁਸ਼ ਹੋਏ ਕਿ ਉਹਨਾਂ ਨੇ ਆਪਣੇ ਯੂਰਪੀ ਦੌਰੇ ਵਿੱਚ ਸਕਾਟਲੈਂਡ ਨੂੰ ਸ਼ਾਮਲ ਕੀਤਾ। ਉਹ ਯੂਰਪ ਵਿੱਚ ਪਿਆਰ ਅਤੇ ਸ਼ਾਂਤੀ ਲਿਆਉਣ ਆਏ ਹਨ। ਅਤੇ ਹੁਣ ਤੱਕ, ਅਸੀਂ ਕੋਸੋਵੋ ਵਿੱਚ ਸੰਭਾਵਿਤ ਸ਼ਾਂਤੀ ਬਾਰੇ ਸੁਣਦੇ ਹਾਂ, ਜੋ ਕਿ ਮੇਰਾ ਮੰਨਣਾ ਹੈ ਕਿ ਹਜ਼ਾਰਾਂ ਲੋਕਾਂ ਦੁਆਰਾ ਹੁਣ ਯੂਰਪ ਵਿੱਚ ਕੁਆਨ ਯਿਨ ਵਿਧੀ ਨਾਲ ਮੈਡੀਟੇਸ਼ਨ ਕਰਨਾ ਸ਼ੁਰੂ ਕਰਨ ਦਾ ਨਤੀਜਾ ਹੈ। ਅਤੇ ਜਦੋਂ ਤੁਸੀਂ ਉਹਨਾਂ ਦੇ ਦੌਰੇ ਦੇ ਸ਼ਡਿਊਲ 'ਤੇ ਨਜ਼ਰ ਮਾਰਦੇ ਹੋ, ਤਾਂ ਉਹਨਾਂ ਨੇ ਕੋਸੋਵੋ ਦੇ ਆਲੇ-ਦੁਆਲੇ ਦੇ ਸਾਰੇ ਦੇਸ਼ਾਂ ਦਾ ਦੌਰਾ ਕੀਤਾ। ਅਤੇ ਇਹ ਬਸ ਸ਼ਾਨਦਾਰ ਹੈ। ਹੁਣ ਅਸੀਂ ਇੱਕ ਛੋਟੀ ਜਿਹੀ ਵੀਡੀਓ ਦੇਖਾਂਗੇ ਜੋ ਤੁਹਾਨੂੰ ਪਰਮ ਸਤਿਗੁਰੂ ਚਿੰਗ ਹਾਈ ਜੀ ਦੇ ਜੀਵਨ ਬਾਰੇ ਜਾਣੂ ਕਰਵਾਉਣ ਵਾਲੀ ਹੈ । ਅਤੇ ਬਾਅਦ ਵਿੱਚ, ਸਤਿਗੁਰੂ ਜੀ ਆਉਣਗੇ ਅਤੇ ਸਾਡੇ ਨਾਲ ਗੱਲ ਕਰਨਗੇ। ਉਹਨਾਂ ਦੇ ਭਾਸ਼ਣ ਦੌਰਾਨ, ਤੁਹਾਡੇ ਕੋਲ ਸ਼ਾਇਦ ਪੁੱਛਣ ਲਈ ਕੁਝ ਸਵਾਲ ਹੋਣ; ਕਿਰਪਾ ਕਰਕੇ ਕਾਗਜ਼ ਦੇ ਟੁਕੜਿਆਂ 'ਤੇ ਇੱਕ ਨੋਟ ਲਿਖ ਲਓ ਜੋ ਤੁਹਾਨੂੰ ਆਪਣੀ ਛੋਟੀ ਜਿਹੀ ਕਿਤਾਬਚੀ ਵਿੱਚ ਮਿਲਣਗੇ ਜੋ ਤੁਹਾਨੂੰ ਆਉਣ ਸਾਰ ਮਿਲੀ ਸੀ। ਅਤੇ ਜਿਵੇਂ ਹੀ ਸਵਾਲ-ਜਵਾਬ ਦਾ ਸਮਾਂ ਸ਼ੁਰੂ ਹੋਵੇਗਾ, ਲੋਕ ਆ ਕੇ ਤੁਹਾਡੇ ਤੋਂ ਇਹ ਕਾਗਜ਼ ਲੈਣਗੇ। ਅਤੇ ਬਾਅਦ ਵਿੱਚ, ਕੁਆਨ ਯਿਨ ਵਿਧੀ ਵਿੱਚ ਦੀਖਿਆ ਪ੍ਰਾਪਤ ਕਰਨ ਦਾ ਮੌਕਾ ਹੈ। ਕੁਆਨ ਯਿਨ ਵਿਧੀ ਅੰਦਰੂਨੀ (ਸਵਰਗੀ) ਪ੍ਰਕਾਸ਼ ਅਤੇ ਅੰਦਰੂਨੀ (ਸਵਰਗੀ) ਧੁਨੀ 'ਤੇ ਧਿਆਨ ਲਗਾਉਣ ਦਾ ਤਰੀਕਾ ਹੈ। ਇਸ ਲਈ ਰੋਜ਼ਾਨਾ ਢਾਈ ਘੰਟੇ ਮੈਡੀਟੇਸ਼ਨ ਅਤੇ ਜੀਵਨ ਭਰ ਲਈ ਇਕ ਵੀਗਨ ਖੁਰਾਕ ਦੀ ਲੋੜ ਹੁੰਦੀ ਹੈ। ਇਸਤਰੀਓ ਅਤੇ ਸੱਜਣੋ, ਆਓ ਪਰਮ ਸਤਿਗੁਰੂ ਚਿੰਗ ਹਾਈ ਜੀ ਦੇ ਜੀਵਨ ਦੀ ਵੀਡੀਓ ਦਾ ਆਨੰਦ ਮਾਣੀਏ। ਤੁਹਾਡਾ ਧੰਨਵਾਦ। Master: ਤਾਂ, ਹੁਣ ਮੈਂਨੂੰ ਕੀ ਕਰਨਾ ਚਾਹੀਦਾ ਹੈ? ਕੀ ਮੈਂ ਤੁਹਾਡਾ ਸਕਾਟਲੈਂਡ ਵਿੱਚ ਸਵਾਗਤ ਕਰਾਂ, ਜੋ ਕਿ ਇਕੇਰਾਂ ਮੇਰਾ ਸੁੰਦਰ ਘਰ ਸੀ? ਬਹੁਤ ਲਮਾਂ ਸਮਾਂ ਪਹਿਲਾਂ। ਉਹ ਬਹੁਤ ਸੋਹਣਾ ਸੀ। ਇਹ ਬਹੁਤ ਹੀ, ਬਹੁਤ ਆਮ ਸਕਾਟਲੈਂਡ ਹੈ। ਅਤੇ ਇਹ ਸਾਨੂੰ ਘਰ ਦੀ ਯਾਦ ਦਿਵਾਉਂਦਾ ਹੈ। ਘਰ, ਮੇਰਾ ਮਤਲਬ ਸਵਰਗ । ਉੱਚ ਰਾਜ ਵਿੱਚ, ਅਸੀਂ ਇਸ ਤਰਾਂ ਦਾ ਸੰਗੀਤ ਸੁਣ ਸਕਦੇ ਹਾਂ। ਓਹ, ਉਹ! ਮੈਂ ਬਸ ਇੱਕ ਭੇਤ ਖੋਲ੍ਹਿਆ ਹੈ। ਕਿਸੇ ਹੋਰ ਨੂੰ ਨਾ ਦੱਸਣਾ। ਸਿਵਾਏ ਇਸ ਦੇ ਕਿ ਸਾਨੂੰ ਯੰਤਰ ਦੀ ਲੋੜ ਨਹੀਂ ਹੈ। ਇਹ ਸ੍ਰਿਸ਼ਟੀ ਦੀ ਅਦਿੱਖ ਸ਼ਕਤੀ ਦੁਆਰਾ ਆਪਣੇ ਆਪ ਹੀ ਖੇਡਿਆ ਜਾਵੇਗਾ। ਇਹ ਸਕਾਟਿਸ਼ ਬੈਗਪਾਈਪ ਵਿਸ਼ਵਵਿਆਪੀ ਭਾਸ਼ਾ ਵਿੱਚ ਸਭ ਤੋਂ ਉੱਚੀਆਂ ਪ੍ਰਤੀਕਾਤਮਕ ਧੁਨੀਆਂ ਵਿੱਚੋਂ ਇੱਕ ਹੈ। ਅਤੇ ਮੈਨੂੰ ਯਕੀਨ ਹੈ ਕਿ ਪ੍ਰਾਚੀਨ ਸਮੇਂ ਵਿੱਚ ਤੁਹਾਡੇ ਲੋਕ, ਇਸ ਬੈਗਪਾਈਪ ਦੀ ਕਾਢ ਕੱਢਣ ਤੋਂ ਪਹਿਲਾਂ, ਤੁਹਾਡੇ ਪ੍ਰਾਚੀਨ ਪੁਰਖਿਆਂ ਨੂੰ ਇਸ ਸਾਜ਼ ਦੀ ਕਾਢ ਕੱਢਣ ਲਈ ਪ੍ਰਮਾਤਮਾ ਦੇ ਰਾਜ ਦੇ ਉੱਚ ਪੱਧਰ ਬਾਰੇ ਜ਼ਰੂਰ ਪਤਾ ਹੋਣਾ ਹੈ, ਕਿਉਂਕਿ ਇਹ ਬਹੁਤ ਹੱਦ ਤੱਕ ਸਵਰਗੀ ਸੰਗੀਤ ਵਰਗਾ ਲੱਗਦਾ ਹੈ। […] ਇਹ ਮੇਰੇ ਮਨਪਸੰਦ ਸੰਗੀਤ ਯੰਤਰਾਂ ਵਿੱਚੋਂ ਇੱਕ ਹੈ। […] Photo Caption: ਜਿੰਦਗੀ ਦੇ ਤੋਹਫੇ ਦਾ ਖੁਸ਼ੀ ਨਾਲ ਅਨੰਦ ਮਾਣਦੇ ਹੋਏ!