ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਸ ਸੰਸਾਰਂ ਵਿੱਚ ਵੀ ਇਹੀ ਗੱਲ ਹੈ। ਜੇ ਸਾਡੇ ਕੋਲ ਕੁਝ ਨਹੀਂ ਹੈ, ਅਤੇ ਗੁਆਂਢੀਆਂ ਕੋਲ ਵੀ ਕੁਝ ਨਹੀਂ ਹੈ, ਤਾਂ ਸਾਨੂੰ ਕਦੇ ਵੀ ਕੁਝ ਮਹਿਸੂਸ ਨਹੀਂ ਹੁੰਦਾ। ਪਰ ਜਿਉਂ ਹੀ ਅਸੀਂ ਦੇਖਦੇ ਹਾਂ ਕਿ ਉਨ੍ਹਾਂ ਕੋਲ ਕੁਝ ਹੈ, ਓਹ… ਫਿਰ ਅਸੀਂ ਕਹਿੰਦੇ ਹਾਂ, "ਵਾਹ, ਮੈਂ ਕਿਉਂ ਨਹੀਂ?" ਫਿਰ ਅਸੀਂ ਆਪਣੇ ਆਪ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੰਦੇ ਹਾਂ, ਅਸੀਂ ਚੀਜ਼ਾਂ ਦੀ ਇੱਛਾ ਕਰਨ ਲੱਗ ਪੈਂਦੇ ਹਾਂ। ਅਤੇ ਫਿਰ ਅਸੀਂ ਕੰਮ ਕਰਨ, ਪੈਸਾ ਕਮਾਉਣ, ਅਤੇ ਆਪਣੇ ਆਪ ਨੂੰ ਉਸ ਚੀਜ਼ ਲਈ ਵੇਚਣ ਦੀ ਕੋਸ਼ਿਸ਼ ਕਰਨਾ ਸ਼ੁਰੂ ਕਰ ਦਿੰਦੇ ਹਾਂ ਜੋ ਗੁਆਂਢੀਆਂ ਕੋਲ ਹੈ। […] ਇਹ ਸੱਚ ਹੈ, ਕਿਉਂਕਿ ਜੇਕਰ ਅਸੀਂ ਸ਼ਾਂਤੀ ਪ੍ਰਾਪਤ ਕਰਨਾ ਚਾਹੁੰਦੇ ਹਾਂ, ਤਾਂ ਸਾਨੂੰ ਕੁਝ ਕੁਰਬਾਨ ਕਰਨਾ ਪਵੇਗਾ। ਸਾਨੂੰ ਕਿਸੇ ਚੀਜ਼ ਤੋਂ ਬਿਨਾਂ ਰਹਿਣਾ ਪਵੇਗਾ, ਕਿਉਂਕਿ ਇਸ ਸੰਸਾਰਂ ਵਿੱਚ, ਸਾਡੇ ਕੋਲ ਕਦੇ ਵੀ ਕਾਫੀ ਨਹੀਂ ਹੁੰਦਾ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਸਾਡੇ ਕੋਲ ਕਿੰਨਾ ਹੈ। ਠੀਕ ਹੈ? ਸਾਡੇ ਕੋਲ ਅਜੇ ਵੀ ਕਾਫ਼ੀ ਨਹੀਂ ਹੈ, ਜਾਂ ਸ਼ਾਇਦ ਅਸੀਂ ਭੁੱਲ ਗਏ ਹਾਂ। […] ਸੋ, ਮੈਂ ਤੁਹਾਨੂੰ ਦੱਸਦੀ ਹਾਂ ਕਿ ਤੁਹਾਡੇ ਕੋਲ ਕਦੇ ਵੀ ਕਾਫ਼ੀ ਸ਼ਿਕਾਇਤਾਂ ਨਹੀਂ ਹੋਣਗੀਆਂ। ਸੋ, ਤੁਹਾਡੇ ਕੋਲ ਜੋ ਵੀ ਹੋਵੇ, ਉਸ ਨਾਲ ਤੁਸੀਂ ਬਸ ਸੰਤੁਸ਼ਟ ਰਹੋ। […]ਇਸ ਤੋਂ ਇਲਾਵਾ, ਸੱਚ ਦੱਸਾਂ ਤਾਂ ਮੇਰੇ ਕੋਲ ਇਕ ਦਫ਼ਤਰ ਵੀ ਨਹੀਂ ਸੀ। ਇਹ ਦਫ਼ਤਰ ਪਿਛਲੇ ਸਾਲ ਹੀ ਬਣਿਆ ਹੈ। ਤਾਂ ਫਿਰ, ਸਭ ਕੁਝ 10 ਸਾਲਾਂ ਬਾਅਦ ਆਉਂਦਾ ਹੈ। ਤਾਂ, ਤੁਸੀਂ ਦੇਖੋ, ਤੁਹਾਨੂੰ 10 ਸਾਲ ਅਭਿਆਸ ਕਰਦੇ ਰਹਿਣਾ ਪਵੇਗਾ, ਅਤੇ ਫਿਰ ਤੁਹਾਡੇ ਕੋਲ ਮੇਰੇ ਵਾਂਗ ਸਭ ਕੁਝ ਹੋਵੇਗਾ। ਸੋ, ਸ਼ਿਕਾਇਤ ਨਾ ਕਰੋ। ਦੇਖਿਆ? ਮੈਨੂੰ 10 ਸਾਲਾਂ ਤੋਂ ਵੱਧ ਸਮੇਂ ਲਈ ਅਭਿਆਸ ਕਰਨਾ ਹੈ, ਅਤੇ ਮੈਨੂੰ ਇਨ੍ਹਾਂ 10 ਸਾਲਾਂ ਦੇ ਸਮੇਂ ਦੌਰਾਨ ਹਜ਼ਾਰਾਂ ਲੋਕਾਂ ਨੂੰ ਅਭਿਆਸ ਕਰਨ ਵਿੱਚ ਮਦਦ ਕਰਨੀ ਪਈ। ਅਤੇ ਫਿਰ ਮੈਂ ਉਹ ਛੋਟੀ ਜਿਹੀ ਯੋਗਤਾ ਇਕੱਠੀ ਕਰਦੀ ਹਾਂ, ਅਤੇ ਫਿਰ ਮੈਂ ਪ੍ਰਾਪਤ ਕਰ ਸਕਦੀ ਹਾਂ ਬਹੁ-ਰੰਗੀ, ਬਹੁ-ਕਿਸਮ ਦੇ ਕ੍ਰੇਅਨ। ਤੁਸੀਂ ਦੇਖਿਆ? ਤਾਂ, ਤੁਸੀਂ ਸਿਰਫ਼ 10 ਦਿਨ ਅਭਿਆਸ ਕੀਤਾ ਹੈ, ਸ਼ਿਕਾਇਤ ਨਾ ਕਰੋ। […]Photo Caption: ਸੁੰਦਰਤਾ, ਨੇਕੀ ਅਤੇ ਸਚ ਤਕ ਪਹੁੰਚਣਾ!