ਵਿਸਤਾਰ
ਡਾਓਨਲੋਡ Docx
ਹੋਰ ਪੜੋ
ਠੀਕ ਹੈ। ਉਥੇ ਇੱਕ ਵਿਅਕਤੀ ਹੈ ਜੋ ਸੈਲਾਨੀਆਂ ਦੇ ਇੱਕ ਸਮੂਹ ਨਾਲ, ਜਾਂ ਕਿਸੇ ਕਿਸਮ ਦੇ ਇਕ ਖੋਜ ਸਮੂਹ ਨਾਲ ਅਫਰੀਕਾ ਜਾ ਰਿਹਾ ਸੀ ਜਾਂ ਕੁਝ ਅਜਿਹਾ। ਅਤੇ ਬੇਸ਼ੱਕ, ਉਧਰ ਉੱਥੇ, ਕੋਈ ਆਵਾਜਾਈ ਨਹੀਂ ਹੈ, ਅਤੇ ਸੰਚਾਰ ਬਹੁਤ ਔਖਾ ਹੈ। ਸੋ, ਉਹਨਾਂ ਨੂੰ ਕਈ ਵਾਰ ਹੈਲੀਕਾਪਟਰਾਂ ਦੀ ਵਰਤੋਂ ਕਰਨੀ ਪੈਂਦੀ ਸੀ। ਤਾਂ ਹੁਣ, ਉਥੇ ਇੱਕ ਵਿਅਕਤੀ ਹੈ ਜਿਸਨੂੰ ਅਨੁਵਾਦ ਵਿੱਚ ਉਹਨਾਂ ਦੀ ਮਦਦ ਕਰਨੀ ਚਾਹੀਦੀ ਸੀ, ਜਾਂ ਮੂਲ ਗਾਈਡ ਵਿਗਿਆਨੀਆਂ ਨਾਲ, ਖੋਜ ਸਮੂਹ ਦੇ ਨਾਲ ਜਾ ਰਿਹਾ ਸੀ। ਅਤੇ ਫਿਰ ਜਿਉਂ ਹੀ ਉਹ ਹੈਲੀਕਾਪਟਰ ਵਿੱਚ ਸਵਾਰ ਹੋਇਆ, ਉਸਨੇ ਸ਼ਿਕਾਇਤ ਕੀਤੀ, "ਹੈਲੀਕਾਪਟਰ ਬਹੁਤ ਜ਼ਿਆਦਾ ਰੌਲਾ ਪਾ ਰਿਹਾ । ਲੋਕ ਬਹੁਤ ਜ਼ਿਆਦਾ ਗੱਲਾਂ ਕਰ ਰਹੇ ਹਨ। ਉਹ ਬਹੁਤ ਜ਼ਿਆਦਾ ਸਿਗਰਟ ਪੀ ਰਹੇ ਹਨ, ਅਤੇ ਸੀਟ ਬਹੁਤ ਤੰਗ ਹੈ, ਜਗ੍ਹਾ ਬਹੁਤ ਤੰਗ ਹੈ..." ਅਤੇ ਉਹ ਹਰ ਵੇਲੇ ਰੋਂਦਾ, ਸ਼ਿਕਾਇਤ ਕਰਦਾ, ਕੁਰਲਾਉਂਦਾ ਅਤੇ ਚੀਕਦਾ ਰਿਹਾ। ਸੋ, ਕਰੂ ਮੈਂਬਰ ਉਸਨੂੰ ਬਾਹਰ ਲੈ ਗਿਆ, ਉਸਨੂੰ ਖੰਭ ਜਾਂ ਕਿਸੇ ਹੋਰ ਚੀਜ਼ 'ਤੇ ਲਟਕਾ ਦਿੱਤਾ, ਉਸਨੂੰ ਰੱਸੀ 'ਤੇ ਟੰਗ ਦਿੱਤਾ ਅਤੇ ਆਲੇ-ਦੁਆਲੇ ਲਟਕਾਇਆ: "ਆਹ ਲਵੋ ਤੁਸੀਂ, ਤੁਹਾਡੇ ਕੋਲ ਬਹੁਤ ਜਗ੍ਹਾ ਹੈ।" ਅਤੇ ਫਿਰ ਉਸ ਸਮੇਂ, ਉਹ ਹੋਰ ਵੀ ਉੱਚੀ ਚੀਕਿਆ, "ਕਿਰਪਾ ਕਰਕੇ ਮੈਨੂੰ ਅੰਦਰ ਆਉਣ ਦਿਓ!"ਤਾਂ, ਸਾਡੇ ਨਾਲ ਵੀ ਇਹੀ ਸਮੱਸਿਆ ਹੈ। ਕਈ ਵਾਰ ਅਸੀਂ ਚੰਗੀ ਸਥਿਤੀ, ਜਾਂ ਇੱਕ ਚੰਗੇ ਦੋਸਤ, ਜਾਂ ਇੱਕ ਚੰਗੇ ਸਾਥੀ ਦੀ ਕਦਰ ਨਹੀਂ ਕਰਦੇ, ਜਦੋਂ ਤੱਕ ਅਸੀਂ ਉਸਨੂੰ ਗੁਆ ਨਹੀਂ ਦਿੰਦੇ, ਜਦੋਂ ਤੱਕ ਅਸੀਂ ਸਥਿਤੀ ਗੁਆ ਨਹੀਂ ਦਿੰਦੇ, ਜਾਂ ਜਦੋਂ ਤੱਕ ਸਥਿਤੀ ਬਦਤਰ ਨਹੀਂ ਹੋ ਜਾਂਦੀ, ਹੋਰ ਅਸਹਿਣਯੋਗ ਨਹੀਂ ਹੋ ਜਾਂਦੀ, ਅਤੇ ਫਿਰ, ਅਸੀਂ ਸਿਰਫ਼ ਉਹੀ ਪ੍ਰਾਪਤ ਕਰਕੇ ਖੁਸ਼ ਹੋਵਾਂਗੇ ਜੋ ਸਾਡੇ ਕੋਲ ਸੀ।ਇਸੇ ਤਰ੍ਹਾਂ, ਜ਼ਿੰਦਗੀ ਵਿੱਚ, ਜੇਕਰ ਅਸੀਂ ਬਹੁਤ ਜ਼ਿਆਦਾ ਸ਼ਿਕਾਇਤ ਕਰਦੇ ਹਾਂ, ਬਹੁਤ ਜ਼ਿਆਦਾ, ਬਿਨਾਂ ਵਜ੍ਹਾ, ਤਾਂ ਪ੍ਰਮਾਤਮਾ ਸਾਨੂੰ ਬਹੁਤ ਸਾਰੀਆਂ ਮੁਸੀਬਤਾਂ ਵਿੱਚੋਂ ਲੰਘਾਏਗਾ। ਜਦੋਂ ਤੱਕ ਅਸੀਂ ਆਪਣਾ ਮੂੰਹ ਬੰਦ ਨਹੀਂ ਕਰਦੇ ਅਤੇ ਫਿਰ ਸ਼ਾਇਦ, ਅਸੀਂ ਉਸ ਸਮੇਂ ਪ੍ਰਾਰਥਨਾ ਕਰਦੇ ਹਾਂ, "ਓਹ, ਕਿਰਪਾ ਕਰਕੇ!" ਇਹ ਹੈ ਜਿਵੇਂ ਲੋਕ ਹਰ ਰੋਜ਼ ਪ੍ਰਾਰਥਨਾ ਕਰਦੇ ਹਨ ਬਸ ਕਿਉਂਕਿ ਉਹ ਪਹਿਲਾਂ ਸ਼ਿਕਾਇਤ ਕਰਦੇ ਹੁੰਦੇ ਸਨ ਅਤੇ ਫਿਰ ਮੁਸੀਬਤ ਵਿੱਚ ਫਸ ਜਾਂਦੇ ਸਨ। ਅਤੇ ਫਿਰ ਉਹ ਦੁਬਾਰਾ ਸੋਚਦੇ ਹਨ ਕਿ ਉਨ੍ਹਾਂ ਕੋਲ ਕੀ ਸੀ, ਅਤੇ ਫਿਰ ਉਹ ਇਸਦੀ ਹੋਰ ਕਦਰ ਕਰਦੇ ਹਨ। ਤੁਸੀਂ ਹੁਣ ਸਮਝ ਗਏ? (ਹਾਂਜੀ।)Photo Caption: ਅਸਲੀ ਰੋਸ਼ਨੀ, ਪ੍ਰਕਾਸ਼ ਕਦੇ ਵੀ ਢਕਿਆ ਨਹੀਂ ਜਾ ਸਕਦਾ, ਭਾਵੇਂ ਦੁਨਿਆਵੀ ਏਜੰਟ ਇਸਨੂੰ ਅਸਪਸ਼ਟ ਕਰਨਾ ਬਹੁਤ ਹੀ ਚਾਹੁੰਦੇ ਹਨ!