ਖੋਜ
ਪੰਜਾਬੀ
 

ਯੂਕੇਰਨ (ਯੂਰੇਨ) ਅਤੇ ਸੰਸਾਰ ਵਿਚ ਸ਼ਾਂਤੀ ਦਾ ਰਾਹ, ਤੇਰਾਂ ਹਿਸਿਆਂ ਦਾ ਪੰਜਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ ਯੂਰਪ ਲਈ ਰੂਸ ਨਾਲ ਸਬੰਧ ਤੋੜਨਾ, ਇਹ ਸੱਚਮੁੱਚ ਇੱਕ ਇਤਿਹਾਸਕ ਕਿਸਮ ਦੀ ਕਾਰਵਾਈ ਵੀ ਸੀ, ਕਿ ਉਨ੍ਹਾਂ ਨੇ ਘੱਟੋ ਘੱਟ ਭਾਵਨਾ ਨਾਲ ਤੁਹਾਡਾ ਸਮਰਥਨ ਦਿਖਾਉਣ ਲਈ ਇਸ ਤਰਾਂ ਦਾ ਫੈਸਲਾ ਕੀਤਾ। ਇਹ ਉਨ੍ਹਾਂ ਲਈ ਬਹੁਤ, ਬਹੁਤ, ਬਹੁਤ ਪ੍ਰਸ਼ੰਸਾਯੋਗ ਹੈ ਕਿਉਂਕਿ ਇਸ ਨਾਲ ਉਨ੍ਹਾਂ ਨੂੰ ਬਹੁਤ ਜ਼ਿਆਦਾ ਕੀਮਤ ਵੀ ਚੁਕਾਉਣੀ ਪਵੇਗੀ। ਅਤੇ ਉਹ ਉਸ ਸਾਰੇ ਬਾਲਣ ਦਾ ਬਦਲ ਲੱਭਣ ਲਈ ਸੰਘਰਸ਼ ਕਰ ਰਹੇ ਸਨ ਜਿਸਦੀ ਵਰਤੋਂ ਲਈ ਉਹ ਰੂਸ 'ਤੇ ਨਿਰਭਰ ਕਰਦੇ ਸਨ। ਸੋ ਇਸ ਸੰਸਾਰ ਵਿੱਚ, ਇਸ ਸਭ ਬਾਰੇ ਗੱਲ ਕਰਦੇ ਹੋਏ, ਅਸੀਂ ਚੰਗੀ ਤਰ੍ਹਾਂ ਦੇਖ ਸਕਦੇ ਹਾਂ ਕਿ ਅਸੀਂ ਸਾਰੇ ਜੀਣ ਲਈ ਇੱਕ ਦੂਜੇ 'ਤੇ ਨਿਰਭਰ ਕਰਦੇ ਹਾਂ।

ਅਤੇ ਇੱਕ ਗੱਲ ਜੋ ਮੈਂ ਤੁਹਾਨੂੰ ਇਮਾਨਦਾਰੀ ਨਾਲ ਕਹਿਣਾ ਚਾਹੁੰਦੀ ਹਾਂ, ਅਮਰੀਕਾ ਦੇ ਸਮਰਥਨ ਤੋਂ ਬਿਨਾਂ, ਰਾਸ਼ਟਰਪਤੀ ਟਰੰਪ ਤੋਂ ਬਿਨਾਂ, ਤੁਹਾਡੇ ਦੇਸ਼ ਵਿੱਚ ਕਦੇ ਵੀ, ਕਦੇ ਵੀ, ਕਦੇ ਵੀ ਸ਼ਾਂਤੀ ਨਹੀਂ ਹੋਵੇਗੀ। ਤੁਸੀਂ ਆਪਣਾ ਦੇਸ਼ ਵੀ ਗੁਆ ਸਕਦੇ ਹੋ। ਕਿਉਂਕਿ ਯੂਰਪ ਜੰਗ ਲਈ ਤਿਆਰ ਨਹੀਂ ਸੀ। ਉਨ੍ਹਾਂ ਲਈ ਤੁਹਾਨੂੰ ਕੋਈ ਵੀ ਹਥਿਆਰ ਦੇਣਾ ਬਹੁਤ ਮੁਸ਼ਕਲ ਸੀ। ਤੁਸੀਂ ਇਹ ਖੁਦ ਜਾਣਦੇ ਹੋ। ਪਾਰਟੀਆਂ ਵਿਚਕਾਰ ਬਹੁਤ ਸਾਰੀਆਂ ਬਹਿਸਾਂ, ਲੋਕਾਂ ਵਿਚਕਾਰ, ਬਹੁਤ ਸਾਰਾ ਵਿਚਾਰ-ਵਟਾਂਦਰਾ, ਹਰ ਤਰ੍ਹਾਂ ਦੀਆਂ ਚੀਜ਼ਾਂ, ਇਸ ਤੋਂ ਪਹਿਲਾਂ ਕਿ ਉਹ ਤੁਹਾਨੂੰ ਕੁਝ ਦੇਣ। ਅਤੇ ਬਹੁਤ ਜ਼ਿਆਦਾ ਨਹੀਂ, ਅਤੇ ਅਮਰੀਕਨਾਂ ਦੀ ਤਰਾਂ ਸ਼ਕਤੀਸ਼ਾਲੀ ਵੀ ਨਹੀਂ ਜੋ ਤੁਹਾਡੇ ਦੇਸ਼ ਦੀ ਹਰ ਸੰਭਵ ਮਦਦ ਲਈ ਹਥਿਆਰ ਅਤੇ ਪੈਸਾ ਦਿੰਦੇ ਹਨ। ਉਨ੍ਹਾਂ ਦੇ ਆਪਣੇ ਹੀ ਨਾਗਰਿਕ ਵੀ ਤੁਹਾਡੇ ਨਾਲ ਲੜਨ ਲਈ ਆਏ। ਪਰ ਯੂਰਪ, ਕੀ ਤੁਸੀਂ ਕਿਸੇ ਨੂੰ ਆਪਣੇ ਨਾਲ ਲੜਦੇ ਹੋਏ ਦੇਖਿਆ? ਆਪਣੀ ਮਰਜ਼ੀ ਨਾਲ ਵੀ? ਸ਼ਾਇਦ ਕੁਝ, ਪਰ ਥੋੜ੍ਹੇ। ਮੈਂ ਖੁਦ ਇਸਨੂੰ ਇੰਟਰਨੈੱਟ 'ਤੇ ਨਹੀਂ ਪੜ੍ਹਿਆ। ਮੈਂ ਕੁਝ ਅਮਰੀਕਨਾਂ ਬਾਰੇ ਪੜ੍ਹਿਆ ਹੈ ਜੋ ਤੁਹਾਡੇ ਦੇਸ਼ ਵਿੱਚ ਮਰਜ਼ੀ ਨਾਲ ਲੜਨ ਲਈ ਆਏ ਸਨ, ਤੁਹਾਡੇ ਲੋਕਾਂ ਨਾਲ। ਅਤੇ ਜ਼ਖਮੀ ਹੋਣ ਕਰਕੇ, ਜੰਗ ਕਾਰਨ ਅਪਾਹਜ ਹੋਣ ਕਰਕੇ ਜਾਂ ਚਲੇ ਜਾਣ ਕਰਕੇ, ਆਪਣੀਆਂ ਜਾਨਾਂ ਗੁਆ ਬੈਠਦੇ ਹਨ।

ਅਤੇ ਅਮਰੀਕਨ ਇਹ ਕਰਨ ਤੋਂ ਨਹੀਂ ਰਹਿ ਸਕਦੇ। ਰਾਸ਼ਟਰਪਤੀ ਟਰੰਪ ਵੀ ਤੁਹਾਨੂੰ ਹਰ ਤਰ੍ਹਾਂ ਦੀ ਵਿੱਤੀ ਸਹਾਇਤਾ ਅਤੇ ਹਥਿਆਰਾਂ ਦੀ ਸਹਾਇਤਾ ਜਾਰੀ ਰੱਖਣਾ ਚਾਹੁੰਦੇ ਹਨ, ਪਰ ਉਹ ਅਜਿਹਾ ਨਹੀਂ ਕਰ ਸਕਦੇ। ਕਿਉਂਕਿ ਉਸਨੂੰ ਆਪਣੇ ਦੇਸ਼ ਨੂੰ ਜਵਾਬਦੇਹ ਹੋਣਾ ਪੈਂਦਾ ਹੈ। ਉਹ ਉਨ੍ਹਾਂ ਦੇ ਟੈਕਸ ਦੇ ਸਾਰੇ ਪੈਸੇ ਇਕ ਦੇਸ਼ 'ਤੇ ਕਿਉਂ ਖਰਚ ਕਰੇਗਾ ਜਿਸ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਵੀ ਨਹੀਂ ਹੈ? ਯੂਰਪੀਅਨ ਮਹਾਂਦੀਪ ਵਿੱਚ ਬਹੁਤ ਦੂਰ ਅਤੇ ਅਮਰੀਕਾ ਨੂੰ ਵੀ ਕੋਈ ਬਹੁਤੀ ਮਦਦ ਨਹੀਂ। ਸੋ ਉਨ੍ਹਾਂ ਨੇ ਤੁਹਾਡੇ ਲਈ ਜੋ ਕੁਝ ਵੀ ਕੀਤਾ ਹੈ, ਉਹ ਪਹਿਲਾਂ ਹੀ ਬਹੁਤ ਹੀ ਉਦਾਰ ਹੈ। ਪਰ ਉਹ ਆਪਣੀ ਸ਼ਕਤੀ ਅਤੇ ਵਿੱਤੀ ਸਥਿਰਤਾ ਨੂੰ ਖਤਮ ਕਰ ਰਹੇ ਹਨ। ਸੋ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ, ਇਸ ਵੇਲੇ ਰਾਸ਼ਟਰਪਤੀ ਟਰੰਪ ਕਿਸੇ ਵੀ ਅਜਿਹੀ ਚੀਜ਼ 'ਤੇ ਦਸਤਖਤ ਨਹੀਂ ਕਰ ਸਕਦੇ ਜੋ ਤੁਹਾਨੂੰ ਸਭ ਕੁਝ ਦੇਵੇ ਅਤੇ ਅਮਰੀਕਾ ਦੀ ਮਦਦ ਲਈ ਕੁਝ ਨਾ ਦੇਵੇ। ਉਹ ਆਪਣੇ ਦੇਸ਼ ਦੇ ਲੋਕਾਂ ਨੂੰ ਇਸਦਾ ਜਵਾਬ ਨਹੀਂ ਦੇ ਸਕਦੇ।

ਸੋ ਤੁਹਾਨੂੰ ਉਸਦਾ ਸਾਥ ਦੇਣਾ ਪਵੇਗਾ। ਲੈਣ-ਦੇਣ ਹੋਣਾ ਜ਼ਰੂਰੀ ਹੈ। ਅਤੇ ਕੀ ਤੁਸੀਂ ਇਕ ਸਥਾਈ ਆਧਾਰ 'ਤੇ ਅਮਰੀਕਨ ਹਥਿਆਰਾਂ, ਵਿੱਤ ਅਤੇ ਸਹਾਇਤਾ ਤੋਂ ਬਿਨਾਂ ਇਕੱਲੇ ਰਹਿਣਾ ਪਸੰਦ ਕਰੋਗੇ? ਅਤੇ ਤੁਸੀਂ ਯੂਰਪ ਨਾਲ ਇੱਕ ਸੌਦਾ ਕਰਨਾ ਚਾਹੁੰਦੇ ਹੋ? ਓਹ, ਕਿਰਪਾ ਕਰਕੇ। ਮੈਨੂੰ ਨਹੀਂ ਪਤਾ ਕਿ ਯੂਰਪੀਅਨਾਂ ਕੋਲ ਤੁਹਾਡੇ ਦੇਸ਼ ਨਾਲ ਕਾਰੋਬਾਰ ਕਰਨ ਲਈ ਕਾਫ਼ੀ ਉਪਕਰਣ, ਮਨੁੱਖੀ ਸ਼ਕਤੀ ਅਤੇ ਮੁਹਾਰਤ ਹੈ ਜਾਂ ਨਹੀਂ। ਅਤੇ ਉਹ ਖਣਿਜ ਸੌਦਾ ਜੋ ਵੀ ਹੈ, ਮੈਨੂੰ ਨਹੀਂ ਲੱਗਦਾ ਕਿ ਉਹ ਇਸਨੂੰ ਪੂਰਾ ਕਰ ਸਕਦੇ ਹਨ। ਖੈਰ, ਘੱਟੋ ਘੱਟ ਇੱਕ ਲੰਬੇ, ਲੰਬੇ, ਲੰਬੇ, ਲੰਬੇ, ਲੰਬੇ ਸਮੇਂ ਬਾਅਦ ਨਹੀਂ। ਅਤੇ ਉਸ ਸਮੇਂ ਤੱਕ, ਤੁਹਾਡਾ ਦੇਸ਼ ਪਹਿਲਾਂ ਹੀ ਖਤਮ ਹੋ ਸਕਦਾ ਹੈ।

ਮੈਨੂੰ ਹੈਰਾਨੀ ਹੋਈ ਕਿ ਯੁੱਧ ਦੇ ਪਹਿਲੇ ਦੌਰ ਦੌਰਾਨ, ਨਾਟੋ ਨੇ ਤੁਹਾਡੀ ਮਦਦ ਨਹੀਂ ਕੀਤੀ। ਉਹ ਤੁਹਾਡੇ ਲਈ ਕੁਝ ਨਹੀਂ ਕਰਨਾ ਚਾਹੁੰਦੇ ਸਨ ਅਤੇ ਇਥੋਂ ਤਕ ਤੁਹਾਡੀ ਸੁਰਖਿਆ ਨੂੰ ਸੁੰਘੜਨ ਦਿਤਾ ਇਸ ਨੂੰ ਸੀਮਤ ਕਰਨ ਲਈ। ਉਨ੍ਹਾਂ ਨੇ ਤੁਹਾਨੂੰ ਨੋ-ਫਲਾਈ ਜ਼ੋਨ ਵੀ ਨਹੀਂ ਦਿੱਤਾ। ਅਤੇ ਇਸ ਦੌਰਾਨ, ਰੂਸ ਸਾਰੇ ਯੂਰਪੀ ਦੇਸ਼ਾਂ ਨਾਲ ਤੁਹਾਡੀ ਸਰਹੱਦ ਨੂੰ ਖਾ ਰਿਹਾ ਸੀ। ਅਤੇ ਮੈਨੂੰ, ਇੱਕ ਛੋਟੀ ਜਿਹੀ ਪੇਂਡੂ ਔਰਤ, ਜੋ ਰਾਜਨੀਤਿਕ ਖੇਤਰ ਵਿੱਚ ਨਹੀਂ ਹੈ, ਆਪਣੇ ਜੋਖਮ 'ਤੇ ਉਨ੍ਹਾਂ ਨੂੰ ਇਹ ਦੱਸਣਾ ਪਵੇਗਾ। ਸੋ ਸਾਰਾ ਯੂਰਪ 'ਤੇ ਨਿਰਭਰ ਨਾ ਰਹੋ। ਉਨ੍ਹਾਂ ਕੋਲ ਸਦਭਾਵਨਾ ਹੈ, ਉਨ੍ਹਾਂ ਦਾ ਇਰਾਦਾ ਚੰਗਾ ਹੈ, ਪਰ ਮੈਨੂੰ ਨਹੀਂ ਪਤਾ ਕਿ ਉਨ੍ਹਾਂ ਕੋਲ ਕਾਫੀ ਤਾਕਤ ਅਤੇ ਸਾਜ਼ੋ-ਸਾਮਾਨ ਹੈ ਕਿ ਉਹ ਲੰਬੇ ਸਮੇਂ ਲਈ ਤੁਹਾਡੀ ਮਦਦ ਕਰ ਸਕਣ ਕਿਸੇ ਵੀ ਤਰ੍ਹਾਂ ਸਰੀਰਕ, ਵਿੱਤੀ ਤੌਰ 'ਤੇ ਥੱਕ ਜਾਣ ਤੋਂ ਬਿਨਾਂ।

ਯੂਰਪੀਅਨ ਲੋਕ, ਜ਼ਿਆਦਾਤਰ ਯੂਰਪੀਅਨ ਦੇਸ਼, ਉਹ ਵੀ ਸ਼ਾਂਤੀ-ਪਸੰਦ ਦੇਸ਼ ਹਨ। ਉਹ ਜੰਗ ਲਈ ਪੈਦਾ ਨਹੀਂ ਹੋਏ, ਕੁਝ ਪਹਿਲੇ ਵਿਸ਼ਵ ਯੁੱਧ, ਦੂਜੇ ਵਿਸ਼ਵ ਯੁੱਧ ਨੂੰ ਛੱਡ ਕੇ, ਜੋ ਇੱਕ ਜਾਂ ਦੋ ਦੇਸ਼ਾਂ ਦੇ ਪਾਗਲ ਲੋਕਾਂ ਦੁਆਰਾ ਸ਼ੁਰੂ ਕੀਤੇ ਗਏ ਸਨ। ਪਰ ਜ਼ਿਆਦਾਤਰ ਯੂਰਪੀਅਨ ਦੇਸ਼, ਜਿਨ੍ਹਾਂ ਵਿੱਚ ਉਨ੍ਹਾਂ ਦੇ ਨੇਤਾ ਵੀ ਸ਼ਾਮਲ ਹਨ, ਭਾਵੇਂ ਉਹ ਮਾੜੇ ਹੀ ਕਿਉਂ ਨਾ ਹੋਣ, ਉਹ ਜੰਗ ਨਹੀਂ ਚਾਹੁੰਦੇ। ਕੋਈ ਵੀ ਜੰਗ ਨਹੀਂ ਕਰਨਾ ਚਾਹੁੰਦਾ। ਸੋ ਉਹ ਇਸ ਮਾਨਸਿਕਤਾ ਵਿੱਚ ਨਹੀਂ ਹਨ ਕਿ ਉਹ ਤੁਹਾਡੇ ਨਾਗਰਿਕਾਂ ਵਾਂਗ ਤੁਹਾਡੇ ਨਾਲ ਮੌਤ ਤੱਕ ਲੜਨ, ਜਿਵੇਂ ਕਿ ਹੁਣ ਜਾਂ ਯੁੱਧ ਦੀ ਸ਼ੁਰੂਆਤ ਤੋਂ ਬਾਅਦ। ਉਹਨਾਂ ਕੋਲ ਇੰਨੀ ਦਿਲਚਸਪੀ ਨਹੀਂ ਹੈ ਕਿ ਉਹ ਆਪਣਾ ਸਭ ਕੁਝ ਜੰਗ ਵਿੱਚ ਲਗਾ ਦੇਣ। ਅਤੇ ਉਸ ਲੜਨ ਵਾਲੀ ਮਾਨਸਿਕਤਾ ਤੋਂ ਬਿਨਾਂ ਜਿਵੇਂ ਤੁਹਾਡੇ ਦੇਸ਼ ਵਿੱਚ ਇਸ ਸਮੇਂ ਹੈ, ਉਹ ਜਿੱਤ ਨਹੀਂ ਸਕਦੇ। ਉਹ ਜਿੱਤ ਨਹੀਂ ਸਕਦੇ। ਅਤੇ ਤੁਸੀਂ ਇਕੱਲੇ ਰਹਿ ਜਾਓਗੇ ਅਤੇ ਫਿਰ ਤੁਹਾਡਾ ਦੇਸ਼ ਚਲਾ ਜਾਵੇਗਾ। ਅਤੇ ਇਹ ਤੁਹਾਡੇ ਲਈ ਮਰਨ ਤੱਕ ਜੀਉਣ ਲਈ ਸਭ ਤੋਂ ਦੁਖਦਾਈ, ਦਰਦਨਾਕ ਚੀਜ਼ ਹੋਵੇਗੀ।

ਤਿੰਨ ਸਾਲਾਂ ਦੀ ਜੰਗ ਤੋਂ ਬਾਅਦ, ਪਹਿਲਾਂ ਹੀ ਕਿੰਨਾ ਦੁੱਖ ਹੈ? ਅਤੇ ਹੁਣ ਯੂਰਪ ਆਪਣੀ ਤਾਕਤ ਦਿਖਾਉਣਾ ਚਾਹੁੰਦਾ ਹੈ ਅਤੇ ਇਹ ਦਿਖਾਉਣਾ ਚਾਹੁੰਦਾ ਹੈ ਕਿ ਉਹ ਤੁਹਾਡੇ ਦੋਸਤ ਹਨ, ਅਮਰੀਕਨਾਂ ਨਾਲੋਂ ਬਿਹਤਰ। ਉਹ ਕਿੰਨਾ ਚਿਰ ਤੁਹਾਡਾ ਸਮਰਥਨ ਕਰ ਸਕਦੇ ਹਨ? ਸੋ ਇਸ ਬਾਰੇ ਸੋਚੋ। ਨਾਲੇ, ਤੁਸੀਂ ਉਨ੍ਹਾਂ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ। ਜਿਵੇਂ ਕਿ ਯੂਰਪੀਅਨਾਂ ਨੇ ਜੰਗ ਤੋਂ ਇਕ ਸਾਹ ਲਿਆ, ਆਪਣੀਆਂ ਜ਼ਮੀਨਾਂ ਨੂੰ ਦੁਬਾਰਾ ਬਣਾਇਆ ਅਤੇ ਸ਼ਾਂਤੀ ਨਾਲ ਆਪਣੀ ਖੁਸ਼ਹਾਲੀ ਦਾ ਆਨੰਦ ਮਾਣ ਰਹੇ। ਇਹ ਉਨ੍ਹਾਂ ਲਈ ਉਚਿਤ ਨਹੀਂ ਹੈ ਕਿ ਉਹ ਆਪਣੀਆਂ ਜਾਨਾਂ ਕੁਰਬਾਨ ਕਰ ਦੇਣ, ਜੰਗ ਲਈ ਮਜਬੂਰ ਹੋਣ, ਸਿਰਫ਼ ਕਿਉਂਕਿ ਕੋਈ ਹੋਰ ਇਹ ਚਾਹੁੰਦਾ ਸੀ!

ਇੱਕ ਆਦਮੀਂ ਦਾ ਮਾਣ ਪੂਰੇ ਦੇਸ਼ ਦੀ ਤੰਦਰੁਸਤੀ ਅਤੇ ਵਿਸ਼ਵ ਸ਼ਾਂਤੀ ਦੇ ਮੁਕਾਬਲੇ ਕੁਝ ਵੀ ਨਹੀਂ ਹੈ। ਸੋ ਕਿਰਪਾ ਕਰਕੇ, ਮੁੜ ਵਿਚਾਰ ਕਰੋ, ਰਾਸ਼ਟਰਪਤੀ ਟਰੰਪ ਨਾਲ ਦੋਸਤੀ ਕਰੋ, ਉਸਨੂੰ ਆਪਣੀ ਇਮਾਨਦਾਰੀ ਤੋਂ ਜਾਣੂ ਕਰਵਾਓ, ਅਤੇ ਉਸ ਇਕਰਾਰਨਾਮੇ 'ਤੇ ਦਸਤਖਤ ਕਰੋ ਜਿਸ 'ਤੇ ਤੁਸੀਂ ਸ਼ੁਰੂ ਵਿੱਚ ਸਹਿਮਤ ਹੋਏ ਸੀ। ਉਸ ਸ਼ਾਂਤੀ ਸਮਝੌਤੇ ਦੇ ਉਸ ਇਕਰਾਰਨਾਮੇ ਤੋਂ ਮੂੰਹ ਨਾ ਮੋੜੋ। ਜੇਕਰ ਤੁਸੀਂ ਅਮਰੀਕਨਾਂ ਨਾਲ ਕੰਮ ਕਰਨਾ ਜਾਰੀ ਰੱਖਦੇ ਹੋ ਅਤੇ ਅਮਰੀਕਨਾਂ ਦੀ ਤੁਹਾਡੇ ਦੇਸ਼ ਵਿੱਚ ਦਿਲਚਸਪੀ ਹੈ ਅਤੇ ਉਨ੍ਹਾਂ ਨਾਲ ਕਾਰੋਬਾਰ ਹੈ, ਤਾਂ ਇਸਦਾ ਮਤਲਬ ਹੈ ਕਿ ਰੂਸ ਦੀ ਸੰਭਾਵਨਾ ਜਿਆਦਾ ਹੋਵੇਗੀ ਕਿ ਉਹ ਤੁਹਾਡੇ ਦੇਸ਼ ਨੂੰ ਇਕੱਲਾ ਛੱਡ ਦੇਵੇਗਾ। ਉਹ ਅਮਰੀਕਾ ਨਾਲ ਜੰਗ ਕਰਨ ਦੀ ਹਿੰਮਤ ਨਹੀਂ ਕਰਨਗੇ। ਕਿਰਪਾ ਕਰਕੇ ਇਸ 'ਤੇ ਵਿਚਾਰ ਕਰੋ। ਇਹ ਮੇਰੀ ਨਿਮਰ ਰਾਏ ਹੈ, ਪਰ ਇਹ ਤਰਕਪੂਰਨ ਹੈ। ਕਿਰਪਾ ਕਰਕੇ ਵਿਚਾਰ ਕਰੋ।

ਕਿਰਪਾ ਕਰਕੇ ਆਪਣੇ ਆਪ ਨੂੰ ਭੁੱਲ ਜਾਓ। ਭਾਵੇਂ ਤੁਸੀਂ ਰਾਸ਼ਟਰਪਤੀ ਹੋ ਅਤੇ ਤੁਸੀਂ ਦੇਸ਼ ਦੇ ਨਾਇਕ ਹੋ, ਅਤੇ ਮੈਂ ਤੁਹਾਨੂੰ ਬਹਾਦਰੀ ਲਈ ਸ਼ਾਈਨਿੰਗ ਵਰਲਡ ਅਵਾਰਡ ਦੀ ਪੇਸ਼ਕਸ਼ ਵੀ ਕੀਤੀ ਹੈ ਕਿਉਂਕਿ ਮੈਂ ਤੁਹਾਡੀ ਹਿੰਮਤ ਅਤੇ ਆਪਣੇ ਦੇਸ਼ ਦੀ ਰੱਖਿਆ ਕਰਨ ਦੇ ਤੁਹਾਡੇ ਜਨੂੰਨ ਦੀ ਪ੍ਰਸ਼ੰਸਾ ਕਰਦੀ ਹਾਂ। ਪਰ ਫਿਰ ਵੀ, ਅਸੀਂ ਕੁਝ ਵੀ ਨਹੀਂ ਹਾਂ, ਰਾਸ਼ਟਰਪਤੀ ਜ਼ੇਲੇਨਸਕੀ। ਅਸੀਂ ਕੁਝ ਵੀ ਨਹੀਂ ਹਾਂ। ਅਸੀਂ ਬਿਨਾਂ ਕੁਝ ਪੈਦਾ ਹੋਏ ਹਾਂ; ਅਸੀਂ ਬਿਨਾਂ ਕੁਝ ਮਰ ਜਾਵਾਂਗੇ। ਸਾਨੂੰ ਸਿਰਫ਼ ਦੂਜਿਆਂ ਲਈ ਜੀਣਾ ਪੈਂਦਾ ਹੈ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਕਿੰਨੀ ਵੀ ਮੁਸੀਬਤ ਹੋਵੇ, ਸਾਡੇ ਹੰਕਾਰ ਨੂੰ ਕਿੰਨਾ ਨੁਕਸਾਨ ਹੋਵੇ, ਜਾਂ ਸਾਡਾ ਹੰਕਾਰ ਵੀ ਹੋਵੇ।

ਸਾਡੇ ਕੋਲ ਜਿੰਨਾ ਵੱਡਾ ਅਹੁਦਾ ਹੈ, ਸਾਨੂੰ ਓਨਾ ਹੀ ਨਿਮਰ ਹੋਣਾ ਚਾਹੀਦਾ ਹੈ, ਖਾਸ ਕਰਕੇ ਲੋੜ ਦੇ ਸਮੇਂ, ਜਦੋਂ ਸਾਨੂੰ ਦੂਜਿਆਂ ਦੀ ਸੇਵਾ ਕਰਨ ਲਈ, ਉਨ੍ਹਾਂ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਆਪਣਾ ਮਾਣ ਭੁੱਲਣਾ ਪੈਂਦਾ ਹੈ ਜੋ ਸਾਡੇ ਲਈ ਪਿਆਰੇ ਅਤੇ ਕੀਮਤੀ ਹਨ। ਸੋ ਕਿਰਪਾ ਕਰਕੇ ਇੱਕ ਮਹਾਨ ਆਦਮੀ ਬਣੋ, ਹੰਕਾਰ ਨੂੰ ਕਾਬੂ ਕਰੋ, ਹੰਕਾਰ ਨੂੰ ਕਾਬੂ ਕਰੋ, ਬਸ ਆਪਣੇ ਦੇਸ਼ ਅਤੇ ਸੰਸਾਰ ਵਿੱਚ ਸ਼ਾਂਤੀ ਬਾਰੇ ਸੋਚੋ। ਕਿਰਪਾ ਕਰਕੇ, ਕਿਰਪਾ ਕਰਕੇ, ਸਾਰੇ ਬੱਚਿਆਂ ਲਈ, ਤੁਹਾਡੇ ਦੇਸ਼ ਅਤੇ ਰੂਸ ਦੇ ਸਾਰੇ ਕਮਜ਼ੋਰਾਂ, ਮਾਸੂਮਾਂ, ਨਾਜ਼ੁਕ ਔਰਤਾਂ ਲਈ। ਕਿਰਪਾ ਕਰਕੇ ਆਪਣੇ ਦੁਸ਼ਮਣ ਨਾਲੋਂ ਬਿਹਤਰ ਬਣੋ। ਕੁਝ ਅਜਿਹਾ ਮਹਾਨ ਬਣੋ ਜਿਸਦੀ ਤੁਹਾਡੇ ਬੱਚੇ ਪ੍ਰਸ਼ੰਸਾ ਕਰਨ, ਜਿਸਦੇ ਲਈ ਤੁਹਾਡੇ ਦੇਸ਼ ਵਾਸੀ ਧੰਨਵਾਦੀ ਹੋਣ, ਅਤੇ ਪ੍ਰਮਾਤਮਾ ਦੇ ਇੱਕ ਚੰਗੇ ਪੁੱਤਰ, ਪ੍ਰਮਾਤਮਾ ਦੇ ਚੰਗੇ ਪੁੱਤਰ ਬਣੋ। ਪ੍ਰਮਾਤਮਾ ਕਦੇ ਵੀ ਕੋਈ ਯੁੱਧ ਨਹੀਂ ਚਾਹੁੰਦਾ। ਸੋ ਤੁਸੀਂ ਪਰਮੇਸ਼ੁਰ ਦੇ ਬੱਚੇ ਹੋ, ਪਰਮੇਸ਼ੁਰ ਦੇ ਬੱਚਿਆਂ ਵਿੱਚੋਂ ਇੱਕ। ਕਿਰਪਾ ਕਰਕੇ ਸ਼ਾਂਤੀ ਬਣਾਓ।

ਅਤੇ ਇੱਕ ਗੱਲ ਮੈਂ ਤੁਹਾਨੂੰ ਦੋਵਾਂ ਨੂੰ ਅਤੇ ਤੁਹਾਨੂੰ ਸਾਰਿਆਂ ਨੂੰ, ਸੰਸਾਰ ਦੇ ਨੇਤਾਵਾਂ ਨੂੰ, ਬੇਨਤੀ ਕਰਦੀ ਹਾਂ ਕਿ ਕਿਰਪਾ ਕਰਕੇ, ਕਿਰਪਾ ਕਰਕੇ ਤੁਰੰਤ ਵੀਗਨਿਜ਼ਮ ਲਈ ਇੱਕ ਪ੍ਰਣਾਲੀ ਸਥਾਪਤ ਕਰੋ। ਸੰਸਾਰ ਦੇ ਸਾਰੇ ਬੁੱਚੜਖਾਨਿਆਂ ਨੂੰ ਤਬਾਹ ਕਰ ਦਿਓ ਜਿੱਥੇ ਇਸ ਸੰਸਾਰ ਵਿੱਚ ਸ਼ਾਂਤੀ ਜੀਵਨ ਦੇ ਹਰ ਸਕਿੰਟ 'ਤੇ ਕਤਲੇਆਮ - ਯੁੱਧ ਚੱਲ ਰਿਹਾ ਹੈ। ਹਰ ਛੋਟਾ ਜਿਹਾ ਕਸਾਈ ਚਾਕੂ ਜੋ ਕਿਸੇ ਵੀ ਜਾਨਵਰ-ਲੋਕਾਂ 'ਤੇ ਡਿੱਗਦਾ ਹੈ, ਉਹ ਇਸ ਸੰਸਾਰ ਦੀ ਸ਼ਾਂਤੀ ਨੂੰ ਖਤਮ ਕਰਨ ਲਈ ਇੱਕ ਚਾਕੂ ਹੈ। ਇਹ ਸ਼ਾਇਦ ਤੁਰੰਤ ਨਾ ਹੋਵੇ, ਪਰ ਇਹ ਵਧਦਾ ਜਾਵੇਗਾ ਅਤੇ ਦੁਬਾਰਾ ਜੰਗ ਛੇੜੇਗਾ। ਸੋ ਕਿਰਪਾ ਕਰਕੇ, ਮਹਾਮਹਿਮ, ਮਹਾਨ ਰਾਸ਼ਟਰਪਤੀ ਟਰੰਪ, ਮਹਾਮਹਿਮ, ਯੂਕਰੇਨ ਦੇ ਬਹਾਦਰ ਰਾਸ਼ਟਰਪਤੀ ਜ਼ੇਲੇਨਸਕੀ - ਮੈਂ ਤੁਹਾਡੇ ਦੇਸ਼ ਨੂੰ ਯੂਰੇਨ ਬੁਲਾਉਂਦੀ ਹਾਂ - ਕਿਰਪਾ ਕਰਕੇ ਸੰਸਾਰ ਵਿੱਚ ਇੱਕ ਦੂਜੇ ਨਾਲ ਸ਼ਾਂਤੀ ਬਣਾਓ ਅਤੇ ਜਾਨਵਰਾਂ-ਲੋਕਾਂ ਨਾਲ ਸ਼ਾਂਤੀ ਬਣਾਓ।

ਉਹ ਹਨ, ਬਹੁਤ ਸਾਰੇ ਜਾਨਵਰ-ਲੋਕ ਸੰਤਮਈ ਜੀਵ ਹਨ। ਉਹ ਅਭਿਆਸੀ ਯੋਗੀ ਹਨ ਜੋ ਇਸ ਸੰਸਾਰ ਵਿੱਚ ਸ਼ਾਂਤੀ ਅਤੇ ਪਿਆਰ ਲਿਆਉਂਦੇ ਹਨ। ਤੁਸੀਂ ਇਹ ਸਭ ਕੁਝ ਜਾਨਵਰ-ਲੋਕਾਂ ਬਾਰੇ ਸਾਰੇ ਦਸਤਾਵੇਜ਼ਾਂ ਤੋਂ ਦੇਖ ਸਕਦੇ ਹੋ, ਕਿ ਉਹ ਇੱਕ ਦੂਜੇ ਦੀ ਕਿਵੇਂ ਮਦਦ ਕਰਦੇ ਹਨ। ਵੱਖ-ਵੱਖ ਪ੍ਰਜਾਤੀਆਂ ਵੀ, ਕਿਵੇਂ ਉਹ ਖ਼ਤਰਨਾਕ ਸਥਿਤੀਆਂ ਵਿੱਚ ਮਨੁੱਖਾਂ ਨੂੰ ਬਚਾਉਂਦੇ ਹਨ, ਆਪਣੀਆਂ ਜਾਨਾਂ ਭੁੱਲ ਜਾਂਦੇ ਹਨ। ਉਨ੍ਹਾਂ ਦੀਆਂ ਬਹੁਤ ਸਾਰੀਆਂ ਉਦਾਹਰਣਾਂ, ਮਨੁੱਖਾਂ ਲਈ ਦੇਖਣਾ ਸ਼ਰਮ ਦੀ ਗੱਲ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਦੀ ਨਕਲ ਵੀ ਨਹੀਂ ਕਰ ਸਕਦੇ।

ਮਹਾਨ ਆਦਮੀ ਬਣੋ। ਇੱਕ ਮਹਾਨ ਰਾਸ਼ਟਰਪਤੀ ਤੋਂ ਵੀ ਵੱਡੇ ਬਣੋ। ਸਾਰਿਆਂ ਲਈ ਇਕ ਹੀਰੋ ਬਣੋ, ਸਿਰਫ਼ ਆਪਣੇ ਨਾਗਰਿਕਾਂ ਲਈ ਹੀ ਨਹੀਂ, ਸਿਰਫ਼ ਆਪਣੇ ਸਾਥੀ ਸੰਸਾਰ ਦੇ ਲੋਕਾਂ ਲਈ ਹੀ ਨਹੀਂ, ਸਗੋਂ ਹੋਰ ਪ੍ਰਜਾਤੀਆਂ ਲਈ ਵੀ, ਜਾਨਵਰਾਂ-ਲੋਕਾਂ ਲਈ ਵੀ, ਅਤੇ ਜੰਗਲਾਂ ਲਈ ਵੀ। ਸੰਸਾਰ ਦੇ ਨਾਗਰਿਕਾਂ ਦੀ ਰੱਖਿਆ ਕਰੋ, ਜਾਨਵਰਾਂ ਦੀ ਰੱਖਿਆ ਕਰੋ, ਜੰਗਲੀ-ਨਾਗਰਿਕਾਂ ਦੀ ਰੱਖਿਆ ਕਰੋ ਜੋ ਸਾਨੂੰ ਚੰਗਿਆਈ ਤੋਂ ਇਲਾਵਾ ਕੁਝ ਨਹੀਂ ਦਿੰਦੇ।

Photo Caption: ਬਸੰਤ ਹਮੇਸ਼ਾਂ ਪਿਆਰ ਅਤੇ ਉਮੀਦ ਲਈ ਵਾਪਸ ਆਉਂਦੀ ਹੈ

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (5/13)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-26
1766 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-27
1607 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-28
1259 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-29
1169 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-30
1171 ਦੇਖੇ ਗਏ