ਵਿਸਤਾਰ
ਡਾਓਨਲੋਡ Docx
ਹੋਰ ਪੜੋ
ਲੋੜਵੰਦ ਲੋਕਾਂ ਨਾਲ ਹਮੇਸ਼ਾ ਹਮਦਰਦੀ ਰੱਖੋ। ਪਰ ਸਮੱਸਿਆ ਸਿਰਫ ਅੱਗ ਬੁਝਾਉਣ ਦੀ ਨਹੀਂ ਹੈ। ਉਥੇ ਬਹੁਤ ਸਾਰੀਆਂ ਸਮੱਸਿਆਵਾਂ ਹਨ। ਉਦਾਹਰਨ ਲਈ, ਸਿਗਰਟ ਦੇ ਬੱਟ ਜੋ ਲੋਕ ਹਾਈਵੇ ਉਤੇ ਜਾਂ ਕਾਰ ਵਿੱਚ ਸਿਗਰਟ ਪੀਂਦੇ ਹਨ ਅਤੇ ਫਿਰ ਉਹ ਸਿਗਰਟ ਨੂੰ ਬਾਹਰ ਸੁੱਟਣ ਤੋਂ ਪਹਿਲਾਂ (ਇਸਨੂੰ ਬੁਝਾਉਣਾ) ਭੁੱਲ ਜਾਂਦੇ ਹਨ। […] ਅਤੇ ਫਿਰ ਹੁਣ ਉਹ ਕਹਿੰਦੇ ਹਨ ਕਿ ਉਹ ਬੇਘਰੇ, ਭਟਕਦੇ ਲੋਕਾਂ 'ਤੇ ਦੋਸ਼ ਲਗਾਉਂਦੇ ਹਨ ਜਿਨ੍ਹਾਂ ਨੇ ਆਪਣੇ ਆਪ ਨੂੰ ਸੇਕਿਆ ਅਤੇ ਅੱਗ ਸ਼ੁਰੂ ਕੀਤੀ। ਪਰ ਇਹ ਕੁਝ ਵੀ ਹੋ ਸਕਦਾ ਹੈ। ਅਤੇ ਇਹ ਸਭ ਕਰਮ ਹੋ ਸਕਦਾ ਹੈ। […] ਅਤੇ ਹੋ ਸਕਦਾ ਹੈ ਕਿ ਕੋਕਾ-ਕੋਲਾ ਜਾਂ ਸਪ੍ਰਾਈਟ ਜਾਂ ਕੋਈ ਵੀ ਡੱਬੇ, ਕਿਸੇ ਵੀ ਕਿਸਮ ਦੇ ਕੈਨ, ਜੋ ਚਮਕਦੇ ਹਨ ਅਤੇ ਸੂਰਜ ਦੀ ਧੁਪ ਨੂੰ ਆਪਣੇ ਗੋਲ ਆਕਾਰ ਨਾਲ ਇਕੱਠਾ ਕਰਦੇ ਜਿਸ ਨਾਲ ਅੱਗ ਵੀ ਲੱਗ ਸਕਦੀ ਹੈ। ਅਤੇ ਕਦੇ-ਕਦੇ ਲੱਕੜ, ਉਹ ਖੁਦ ਅੱਗ ਦਾ ਕਾਰਨ ਹਨ। ਉਹ ਇੱਕ ਦੂਜੇ ਦੀ ਮਾਲਸ਼ ਕਰਦੇ ਹਨ, ਇੱਕ ਦੂਜੇ ਨੂੰ ਇਕ ਲੰਮੇਂ ਸਮੇਂ ਲਈ ਰਗੜਦੇ ਹਨ ਅਤੇ ਫਿਰ ਇਹ, ਮੈਂ ਸੁਣਿਆ ਹੈ, ਅੱਗ ਦਾ ਕਾਰਨ ਵੀ ਬਣਦਾ ਹੈ। […] ਇਸ ਲਈ, ਅਸੀਂ ਕਦੇ ਵੀ ਨਿਸ਼ਚਤ ਨਹੀਂ ਹੋ ਸਕਦੇ ਕਿ ਇਸ ਸੰਸਾਰ ਤੋਂ ਆਪਣੇ ਆਪ ਨੂੰ ਕਿਵੇਂ ਬਚਾਇਆ ਜਾਵੇ। ਸੋ ਹੁਣ, ਸਾਨੂੰ ਸਭ ਤੋਂ ਵੱਧ ਸੁਰੱਖਿਆ ਕਿੱਥੋਂ ਮਿਲ ਸਕਦੀ ਹੈ? ਹਾਂਜੀ, ਆਪਣੇ ਆਪ ਤੋਂ, ਪ੍ਰਮਾਤਮਾ ਤੋਂ। ਇਹ ਸਭ ਤੋਂ ਸਥਾਈ ਹੈ। ਕਿਉਂਕਿ ਘੱਟੋ ਘੱਟ ਅਸੀਂ ਜਾਣਦੇ ਹਾਂ। ਅਸੀਂ ਜਾਣਦੇ ਹਾਂ ਕਿ ਇਹਨਾਂ ਸਾਰੀਆਂ ਪਦਾਰਥਕ ਚੀਜ਼ਾਂ ਤੋਂ ਇਲਾਵਾ ਸਾਡੇ ਕੋਲ ਕੁਝ ਹੋਰ ਹੈ। ਅਤੇ ਫਿਰ ਜਲਦੀ ਨਾਲ ਜਾਂ ਬਾਅਦ ਵਿਚ, ਅਸੀਂ ਉਸ ਪਾਸੇ ਵਾਪਸ ਆਵਾਂਗੇ ਜਿੱਥੇ ਸਾਡੇ ਕੋਲ ਸਭ ਕੁਝ ਹੈ, ਸਮੁਚਾ ਰਾਜ ਹੈ। […]ਪਰ ਮੈਨੂੰ ਤੁਹਾਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਮੇਰੇ ਖਿਆਲ ਵਿੱਚ ਸਾਡੇ ਕਿਸੇ ਵੀ ਪੈਰੋਕਾਰ ਨੂੰ, ਜੋ ਉਸ ਖੇਤਰ ਵਿੱਚ ਰਹਿੰਦੇ ਹਨ, ਉਨਾਂ ਨੂੰ ਕੋਈ ਸਮੱਸਿਆ ਨਹੀਂ ਸੀ। ਮੇਰਾ ਮਤਲਬ, ਕੋਈ ਘਰ ਨਹੀਂ ਸੜਿਆ, ਠੀਕ ਹੈ? ਜਾਂ ਕੋਈ ਸੀ? (ਨਹੀਂ।) ਨਹੀਂ। ਠੀਕ ਹੈ। ਕਿਉਂਕਿ ਸਾਡੇ ਬਹੁਤ ਸਾਰੇ ਲੋਕ ਉਸ ਖੇਤਰ ਵਿੱਚ ਰਹਿੰਦੇ ਹਨ, ਸੈਂਟਾ ਅਨਾ ਅਤੇ ਇਹ ਸਭ । […] ਹਰ ਕੁਆਨ ਯਿਨ ਅਭਿਆਸੀ ਗ੍ਰਹਿ ਨੂੰ ਕੁਝ ਹੱਦ ਤੱਕ ਸਾਫ਼ ਕਰਨ ਵਿੱਚ ਜ਼ਿੰਮੇਵਾਰੀ ਨੂੰ ਸਾਂਝਾ ਕਰਦਾ ਹੈ। ਇਸ ਲਈ, ਜਦੋਂ ਤੁਸੀਂ ਇੱਥੇ ਇੱਕ ਸਮੂਹ ਵਿੱਚ ਇਕੱਠੇ ਬੈਠ ਕੇ ਮੈਡੀਟੇਸ਼ਨ, ਸਿਮਰਨ ਕਰਦੇ ਹੋ, ਇਹ ਇਹ ਨਹੀਂ ਹੈ ਕਿ ਤੁਸੀਂ ਇਹ ਆਪਣੇ ਲਈ ਜਾਂ ਆਪਣੀਆਂ ਪੰਜ-ਪੀੜ੍ਹੀਆਂ ਦੀ ਮੁਕਤੀ ਲਈ ਜਾਂ ਅਮਰੀਕਾ ਲਈ ਜਾਂ ਸਿਰਫ ਆਪਣੇ ਪਰਿਵਾਰ ਲਈ ਕਰਦੇ ਹੋ - ਇਹ ਪੂਰੇ ਗ੍ਰਹਿ ਲਈ ਹੈ। ਅਤੇ ਜਿੰਨੇ ਜ਼ਿਆਦਾ ਲੋਕ ਅਜਿਹਾ ਕਰਦੇ ਹਨ, ਉੱਨਾ ਹੀ ਵਧੀਆ। […]ਹੁਣ, ਕਿਉਂਕਿ ਲੋਕ ਪਿਛਲੇ ਜਨਮ ਦੇ ਕਰਮ ਨੂੰ ਯਾਦ ਨਹੀਂ ਰੱਖਦੇ, ਇਸ ਲਈ, ਉਹ ਕਈ ਵਾਰ ਪ੍ਰਮਾਤਮਾ ਨੂੰ ਦੋਸ਼ੀ ਠਹਿਰਾਉਂਦੇ ਹਨ ਅਤੇ ਕਹਿੰਦੇ ਹਨ, "ਮੈਂ ਇਸ ਜੀਵਨ ਵਿਚ ਚੰਗਾ ਕਰ ਰਿਹਾ ਹਾਂ। ਮੈਂ ਕੁਝ ਨਹੀਂ ਕਰ ਰਿਹਾ, ਅਤੇ ਤੁਸੀਂ ਅਜੇ ਵੀ ਮੇਰਾ ਘਰ ਸਾੜ ਰਹੇ ਹੋ।" ਉਹ 30 ਸਾਲ ਪਹਿਲਾਂ, ਜਨਮ ਤੋਂ ਪਹਿਲਾਂ, ਕੀ ਕਰਦੇ ਸਨ, ਜਾਂ ਉਹ ਕਿੱਥੇ ਰਹੇ ਹਨ, ਅਜਿਹਾ ਸਭ ਕੁਝ ਭੁੱਲ ਗਏ ਸਨ। ਇਹ ਭੁੱਲਣਾ ਬਹੁਤ ਆਸਾਨ ਹੈ ਕਿ ਅਸੀਂ ਪਿਛਲੇ ਸਾਲ ਕੀ ਕੀਤਾ ਸੀ, ਪਿਛਲੀ ਜ਼ਿੰਦਗੀ ਜਾਂ ਬਹੁਤ ਸਾਰੀਆਂ ਜ਼ਿੰਦਗੀਆਂ ਨੂੰ ਯਾਦ ਕਰਨਾ ਤਾਂ ਦੂਰ ਦੀ ਗਲ ਹੈ। ਇਸ ਲਈ, ਜਦੋਂ ਤੁਸੀਂ ਅਧਿਆਤਮਿਕ ਤਰੀਕੇ ਨਾਲ ਗਿਆਨ ਪ੍ਰਾਪਤ ਕਰਨ ਲਈ ਅਭਿਆਸ ਕਰਦੇ ਹੋ, ਤੁਹਾਨੂੰ ਇਹ ਜਾਣਨਾ ਹੋਵੇਗਾ: ਅਸੀਂ ਇਹ ਬਿਨਾਂ ਕਿਸੇ ਸ਼ਰਤ ਦੇ ਕਰਦੇ ਹਾਂ। ਭਾਵੇਂ ਅਸੀਂ ਕੁਆਨ ਯਿਨ ਵਿਧੀ ਦੀ ਪਾਲਣਾ ਕਰਦੇ ਹਾਂ, ਅਸੀਂ ਸਭ ਤੋਂ ਉੱਚੇ ਤਰੀਕੇ ਦਾ ਅਭਿਆਸ ਕਰਦੇ ਹਾਂ, ਫਿਰ ਵੀ ਸਾਨੂੰ ਕੁਝ ਛੋਟੀਆਂ ਜਾਂ ਕਈ ਵਾਰ ਵੱਡੀਆਂ ਸਮੱਸਿਆਵਾਂ ਜਾਂ ਆਫ਼ਤਾਂ ਨੂੰ ਸਵੀਕਾਰ ਕਰਨਾ ਪੈਂਦਾ ਹੈ ਜੋ ਸਾਡੇ ਕੋਲ ਆਉਂਦੀਆਂ ਹਨ। ਪਰ ਖੁਸ਼ਕਿਸਮਤੀ ਨਾਲ, ਉਥੇ ਆਮ ਲੋਕਾਂ ਨਾਲੋਂ ਘੱਟ ਹਨ ਜੋ ਅਭਿਆਸ ਨਹੀਂ ਕਰਦੇ ਹਨ। […]Photo Caption: ਇਹ ਸੰਸਾਰ ਅਤੇ ਹੋਰ ਸੰਸਾਰ ਅਸਲ ਵਿਚ ਉਸੇ ਹੀ ਖੇਤਰ ਵਿਚ ਹਨ