ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਹ ਅਖੌਤੀ ਨਕਲੀ ਗੁਰੂ, ਉਹ ਕੁਝ ਨਹੀਂ ਜਾਣਦੇ। ਉਹ ਕਿਸੇ ਗੱਲ ਤੋਂ ਨਹੀਂ ਡਰਦੇ। ਉਹ ਸਿਰਫ ਮੰਚ 'ਤੇ ਬੈਠਦੇ ਹਨ, ਇੱਕ ਵੱਡੀ ਚੀਜ਼ ਵਾਂਗ ਦਿਖਾਈ ਦਿੰਦੇ ਹਨ, ਪਰ ਉਹ ਸਿਰਫ ਵੱਡੇ ਅਹੰਕਾਰ ਹਨ, ਤੁਸੀਂ ਦੱਸ ਸਕਦੇ ਹੋ। ਕੋਈ ਵੀ ਜਿਸ ਕੋਲ ਥੋੜੀ ਜਿਹੀ ਅਧਿਆਤਮਿਕ ਬੁੱਧੀ ਹੈ ਉਹ ਤੁਰੰਤ ਦੱਸ ਸਕਦਾ ਹੈ ਕਿ ਕੌਣ ਕੌਣ ਹੈ। ਉਹ ਜਿਸ ਤਰ੍ਹਾਂ ਨਾਲ ਬੈਠਦੇ ਹਨ, ਉਨ੍ਹਾਂ ਦੇ ਬੋਲਣ ਦਾ ਤਰੀਕਾ, ਉਨ੍ਹਾਂ ਦੀਆਂ ਅੱਖਾਂ ਦੀ ਦਿੱਖ, ਸ਼ਬਦ ਜੋ ਉਹ ਵਰਤਦੇ ਹਨ, ਸਟੇਜ 'ਤੇ ਅਤੇ ਰੋਜ਼ਾਨਾ ਜੀਵਨ ਵਿੱਚ ਉਨ੍ਹਾਂ ਦੀਆਂ ਕਾਰਵਾਈਆਂ, ਤੁਸੀਂ ਤੁਰੰਤ ਦੇਖ ਸਕਦੇ ਹੋ। ਇਹ ਬਸ ਇੱਕ ਅਸਲੀ ਹਉਮੈ ਹੈ, ਇੱਕ ਸ਼ੈਤਾਨ ਇੱਕ ਮਨੁੱਖੀ ਸਰੀਰ ਵਿੱਚ ਪ੍ਰਗਟ ਹੋਇਆ, ਅਤੇ ਇਹ ਉਹਨਾਂ ਨੂੰ ਬਸ ਵੇਖਣਾ ਜਾਂ ਉਹਨਾਂ ਬਾਰੇ ਸੋਚਣਾ ਵੀ ਅਸਲ ਵਿੱਚ ਦੁਖਦਾਈ ਹੁੰਦਾ ਹੈ। [...] ਉਨ੍ਹਾਂ ਦਾ ਚਿਹਰਾ, ਉਨ੍ਹਾਂ ਦੀ ਹਉਮੈ, ਸਟੇਜ 'ਤੇ ਉਨ੍ਹਾਂ ਦੀ ਕਾਰਵਾਈ ਅਸਲ ਵਿੱਚ ਪਹਿਲਾਂ ਹੀ ਦੁਖਦਾਈ ਹੈ। ਜੇ ਤੁਸੀਂ ਉਨ੍ਹਾਂ ਦੀ ਗੱਲ ਕਰਦੇ ਹੋ ਤਾਂ ਇਹ ਹੋਰ ਕਿਤਨਾ ਦੁਖਦਾਈ ਹੋਵੇਗਾ? ਸੱਚਮੁੱਚ ਇਸ ਤਰ੍ਹਾਂ। ਮੈਨੂੰ ਸਿਰਫ਼ ਉਨ੍ਹਾਂ ਕਮਜ਼ੋਰ ਲੋਕਾਂ ਲਈ ਅਫ਼ਸੋਸ ਹੈ ਜਿਨ੍ਹਾਂ ਨੂੰ ਉਨ੍ਹਾਂ ਦੁਆਰਾ ਧੋਖਾ ਦਿੱਤਾ ਗਿਆ ਹੈ, ਉਨ੍ਹਾਂ ਦੁਆਰਾ ਭਰਮਾਇਆ ਗਿਆ ਹੈ ਅਤੇ ਉਨ੍ਹਾਂ ਦੁਆਰਾ ਆਰਥਿਕ, ਅਧਿਆਤਮਿਕ ਜਾਂ ਸਰੀਰਕ ਤੌਰ 'ਤੇ ਦੁਰਵਿਵਹਾਰ ਕੀਤਾ ਗਿਆ ਹੈ। [...]ਉਹ ਆਤਮਾਹੀਣ, ਬੇਰਹਿਮ ਹਨ, ਉਨਾਂ ਕੋਲ ਬਸ ਹਉਮੈ ਅਤੇ ਲਾਲਚ ਹੀ ਹੈ। ਜਦੋਂ ਮੈਂ ਉਨ੍ਹਾਂ ਨੂੰ ਇੰਟਰਨੈੱਟ 'ਤੇ ਦੇਖਦੀ ਹਾਂ, ਉਥੇ ਸ਼ਾਇਦ ਵੱਡੀਆਂ ਪੱਗਾਂ ਜਾਂ/ਅਤੇ ਵੱਡੇ ਪੁਸ਼ਾਕਾਂ, ਜਾਂ ਜੋ ਵੀ ਰੰਗੀਨ ਕਿਸਮਾਂ ਦੇ ਬਸਤਰ, ਜਾਂ ਡਿਜ਼ਾਈਨਰ ਸੂਟ ਨਾਲ ਬੈਠੇ। ਭਿਕਸ਼ੂਆਂ ਦੇ ਬਸਤਰਾਂ ਸਮੇਤ, ਪਿਆਰ ਅਤੇ ਬੁੱਧੀ ਦੇ ਹਰ ਪ੍ਰਕਾਰ ਦੇ ਪਵਿੱਤਰ ਪ੍ਰਤੀਕ ਨਾਲ, ਪਰ ਉਥੇ ਖਾਲੀ ਬੈਠੇ ਜਾਂ ਖੜ੍ਹੇ ਬਸ ਝੂਠ ਅਤੇ ਝੂਠ ਨਾਲ ਭਰੇ ਹੋਏ , ਇੱਥੋਂ ਤੱਕ ਕਿ ਬੇਕਾਰ ਜਾਂ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਫਜ਼ੂਲ ਗੱਲਾਂ ਕਰਦੇ ਹੋਏ, ਲੋਕਾਂ ਨੂੰ ਇਥੋਂ ਤਕ ਕੁਰਾਹੇ ਪਾਉਣ ਲਈ ਕਹਿੰਦੇ ਹਨ, ਕਿ ਬੁਧਾਂ ਦੇ ਨਾਵਾਂ ਦਾ ਪਾਠ ਨਾ ਕਰੋ, ਨਾਵਾਂ ਨੂੰ ਨਾ ਦੁਹਰਾਉ!ਮੇਰੇ ਰਬਾ। ਜੇਕਰ ਲੋਕ ਬੁੱਧਾਂ ਦੇ ਨਾਮ ਜਪਦੇ ਹਨ ਤਾਂ ਇਸ ਦਾ ਕੀ ਨੁਕਸਾਨ ਹੋ ਸਕਦਾ ਹੈ? ਇਸਦਾ ਇਹਨਾਂ ਭਿਕਸ਼ੂਆਂ ਜਾਂ ਪੁਜਾਰੀਆਂ ਨਾਲ ਕੀ ਲੈਣਾ ਦੇਣਾ ਹੈ? ਇੱਥੋਂ ਤੱਕ ਕਿ ਵੈਟੀਕਨ ਵਿੱਚ ਇੱਕ ਪ੍ਰਮੁੱਖ ਪੁਜਾਰੀ ਪ੍ਰਮਾਤਮਾ ਦਾ ਮਜ਼ਾਕ ਉਡਾਉਂਦੇ ਹੋਏ ਪ੍ਰਭੂ ਯਿਸੂ ਦੀ ਨਿੰਦਿਆ ਕਰਦਾ ਹੈ। ਇਹ ਇੱਕ ਮਜ਼ਾਕ ਵਰਗਾ ਹੈ ਜਾਂ ਉਹਨਾਂ ਦੇ ਆਲੇ ਦੁਆਲੇ ਖੇਡਣ ਲਈ ਕਿਸੇ ਵਸਤੂ ਵਾਂਗ ਹੈ।ਮੇਰੇ ਰਬਾ, ਭਾਵੇਂ ਜੇਕਰ ਇਹ ਵਿਆਕਤੀ ਸ਼ੈਤਾਨ ਹਨ, ਨਰਕ ਉਨ੍ਹਾਂ ਨੂੰ ਹਮੇਸ਼ਾ ਲਈ ਅੰਦਰ ਉਥੇ ਬੰਦ ਕਰ ਦੇਵੇਗਾ ਬਲਦੇ ਨਰਕਾਂ ਨਰਕਾਂ ਨਾਲ ਅਤੇ ਹਰ ਕਿਸਮ ਦੇ ਤਿੱਖੇ ਯੰਤਰਾਂ ਨਾਲ ਉਨ੍ਹਾਂ ਨੂੰ ਚੋਭਣ ਲਈ ਅਤੇ ਠੋਕਣ ਲਈ। ਅਤੇ ਕੋਈ ਵੀ ਉਹਨਾਂ ਦੀ ਮਦਦ ਨਹੀਂ ਕਰ ਸਕਦਾ ਕਿਉਂਕਿ ਉਹ ਪ੍ਰਮਾਤਮਾ ਤੋਂ ਇਨਕਾਰ ਕਰਦੇ ਹਨ। ਉਹ ਪ੍ਰਮਾਤਮਾ ਤੋਂ ਦੂਰ ਚਲੇ ਜਾਂਦੇ ਹਨ। ਉਹ ਪ੍ਰਮਾਤਮਾ ਦੇ ਉਲਟ ਦਿਸ਼ਾ ਵਿੱਚ ਚੱਲਦੇ ਹਨ, ਅਤੇ ਇੱਥੋਂ ਤੱਕ ਕਿ ਉਹਨਾਂ ਗੁਰੂਆਂ ਦੀ ਨਿੰਦਿਆ ਕਰਦੇ ਹਨ ਜਿਹਨਾਂ ਦੀਆਂ ਸਿੱਖਿਆਵਾਂ ਨੇ ਉਹਨਾਂ ਨੂੰ ਪੁਜਾਰੀਵਾਦ ਦੇ ਸਿਖਰ-ਦੀ-ਲਾਈਨ ਦਾ ਬਣਨ ਵਿੱਚ ਮਦਦ ਕੀਤੀ ਹੈ, ਪੂਰੇ ਵੈਟੀਕਨ ਦੇ ਮਾਲਕ ਹਨ ਅਤੇ ਉਹਨਾਂ ਦੇ ਧਰਮ ਵਿੱਚ ਬਹੁਤ ਸਾਰੇ ਵਫ਼ਾਦਾਰਾਂ ਉੱਤੇ ਰਾਜ ਕਰਦੇ ਹਨ। ਇੰਤਨਾ ਬੇਸ਼ਰਮ ਅਤੇ ਘਿਣਾਉਣਾ - ਸ਼ੈਤਾਨਾਂ ਨਾਲੋਂ ਵੀ ਭੈੜਾ। ਜੇ ਮੈਂ ਉਨ੍ਹਾਂ ਨੂੰ ਸ਼ੈਤਾਨ ਆਖਦੀ ਹਾਂ, ਤਾਂ ਇਹ ਇੱਕ ਬਹੁਤ ਹੀ ਨਰਮ ਸ਼ਬਦ ਹੈ ਕਿਉਂਕਿ ਸਾਡੇ ਕੋਲ ਉਨ੍ਹਾਂ ਨੂੰ ਬੁਲਾਉਣ ਲਈ ਹੋਰ ਮਾੜੇ ਸ਼ਬਦ ਨਹੀਂ ਹਨ।ਸ਼ੈਤਾਨ, ਉਹ ਕੰਮ ਕਰਦੇ ਹਨ ਪਰ ਅਸੂਲਾਂ, ਸਿਧਾਂਤ ਨਾਲ। ਉਹ ਲੋਕਾਂ ਨੂੰ ਭਰਮਾਉਂਦੇ ਹਨ, ਪਰ ਜੇ ਲੋਕ ਮਜ਼ਬੂਤਅਤੇ ਨੇਕ ਹਨ, ਤਾਂ ਉਹ ਉਨ੍ਹਾਂ ਨੂੰ ਇਕੱਲੇ ਛੱਡ ਦਿੰਦੇ ਹਨ ਅਤੇ ਉਨ੍ਹਾਂ ਦਾ ਸਤਿਕਾਰ ਵੀ ਕਰਦੇ ਹਨ ਅਤੇ ਦੂਰ ਰਹਿੰਦੇ ਹਨ ਜਾਂ ਕਈ ਵਾਰ ਉਨ੍ਹਾਂ ਦੀ ਮਦਦ ਕਰਦੇ ਹਨ। ਪਰ ਇਹ ਲੋਕ - ਨਕਲੀ ਪੁਜਾਰੀ, ਨਕਲੀ ਪੋਪ, ਨਕਲੀ ਭਿਕਸ਼ੂ, ਨਕਲੀ ਮਾਸਟਰ, ਨਕਲੀ ਗੁਰੂ - ਰਬਾ... ਇਹਨਾਂ ਦਾ ਵਰਣਨ ਕਰਨ ਲਈ ਕੋਈ ਸ਼ਬਦ ਨਹੀਂ ਹੈ। ਉਹ ਸਿਰਫ਼ ਰੂਹ-ਰਹਿਤ, ਬੇਰਹਿਮ, ਸਿਰਫ਼ ਲਾਲਚੀ, ਸ਼ੈਤਾਨਾਂ ਤੋਂ ਵੀ ਪਰੇ ਹਨ। ਇਸ ਲਈ ਮੇਰੇ ਕੋਲ ਉਨ੍ਹਾਂ ਲਈ ਕੋਈ ਸ਼ਬਦ ਨਹੀਂ ਹਨ।ਮੈਨੂੰ ਉਨ੍ਹਾਂ ਲਈ ਕੋਈ "ਮਾਫੀ, ਅਫਸੋਸ" ਨਹੀਂ ਹੈ। ਮੈਨੂੰ ਉਨ੍ਹਾਂ ਲਈ ਕੋਈ ਤਰਸ ਨਹੀਂ ਹੈ, ਬਿਲਕੁਲ ਵੀ ਨਹੀਂ ਹੈ। ਮੈਂ ਬਸ ਚਾਹੁੰਦੀ ਹਾਂ ਕਿ ਉਹ ਜਲਦੀ ਅਲੋਪ ਹੋ ਜਾਣ, ਜਲਦੀ ਨਰਕ ਵਿੱਚ ਚਲੇ ਜਾਣ, ਕਮਜ਼ੋਰ, ਘਾਇਲ ਲੋਕਾਂ ਨੂੰ ਇਕੱਲੇ ਛੱਡ ਦੇਣ। ਉਹਨਾਂ ਦੀ ਮੌਜੂਦਗੀ ਤੋਂ ਬਿਨਾਂ, ਲੋਕ ਸ਼ਾਇਦ ਉਹਨਾਂ ਦੀ ਮਦਦ ਕਰਨ ਲਈ ਹੋਰ ਬਿਹਤਰ ਅਧਿਆਪਕਾਂ ਜਾਂ ਅਸਲ ਗੁਰੂਆਂ ਵੱਲ ਮੁੜ ਸਕਦੇ ਹਨ ਨਰਕ ਦੀ ਅੱਗ ਤੋਂ ਬਚਣ ਅਤੇ ਸਵਰਗ ਵਿੱਚ ਮੁਕਤ ਹੋ ਜਾਣ ਲਈ, ਪ੍ਰਮਾਤਮਾ ਦੀ ਕਿਰਪਾ ਦਾ ਤੇ ਸਵਰਗਾਂ ਵਿੱਚ ਇਕ ਅਸਲੀ ਸਤਿਗੁਰੂ ਦੀਆਂ ਉੱਚੀਆਂ ਸਿੱਖਿਆਵਾਂ ਦਾ ਆਨੰਦ ਮਾਨਣ ਲਈ ।ਅਤੇ ਜੇਕਰ ਉਨ੍ਹਾਂ ਨੂੰ ਉਪਦੇਸ਼ ਦੇਣ ਲਈ ਇਕ ਗੁਰੂ ਹੋਵੇ, ਇਕ ਅਸਲੀ ਗੁਰੂ, ਅਤੇ ਉਹ ਸਤਿਗੁਰੂ ਦੇ ਉਪਦੇਸ਼ਾਂ 'ਤੇ ਚੱਲਦੇ ਹਨ, ਤਾਂ ਉਨ੍ਹਾਂ ਦੀਆਂ ਨੌਂ, ਦਸ ਪੀੜ੍ਹੀਆਂ ਵੀ ਮੁਕਤ ਹੋ ਜਾਣਗੀਆਂ, ਉਨ੍ਹਾਂ ਦੇ ਨਾਲ ਸਵਰਗ ਵਿੱਚ ਅਨੰਦਿਤ ਹੋ ਜਾਣਗੀਆਂ। ਪਰ ਇਹ ਨਕਲੀ ਗੁਰੂ, ਦੁਸ਼ਟ ਸੰਨਿਆਸੀ ਅਤੇ ਪੁਜਾਰੀ ਅਤੇ ਪੋਪ ਅਤੇ ਹੋਰ ਜੋ ਵੀ ਤੁਸੀਂ ਇਹਨਾਂ ਨੂੰ ਕਹਿੰਦੇ ਹੋ, ਇਹ ਲੋਕਾਂ ਨੂੰ ਅਸਲੀ ਗੁਰੂਆਂ ਦੀਆਂ ਅਸਲ ਸਿੱਖਿਆਵਾਂ ਤੱਕ ਪਹੁੰਚਣ ਵਿੱਚ ਰੁਕਾਵਟ ਪਾਉਂਦੇ ਹਨ। ਇਹ ਉਨ੍ਹਾਂ ਦਾ ਸਭ ਤੋਂ ਵੱਡਾ ਪਾਪ ਹੈ। ਇਸ ਲਈ ਉਹ ਪ੍ਰਮਾਤਮਾ ਦੁਆਰਾ ਮਾਫ਼ ਕਰਨ ਯੋਗ ਨਹੀਂ ਹਨ, ਕਿਉਂਕਿ ਉਹ ਪ੍ਰਮਾਤਮਾ ਵਿੱਚ ਵਿਸ਼ਵਾਸ ਨਹੀਂ ਕਰਦੇ ਹਨ। ਨਹੀਂ ਤਾਂ, ਉਹ ਨਰਕ ਤੋਂ ਡਰਨਗੇ ਅਤੇ ਪ੍ਰਮਾਤਮਾ ਦਾ ਮਜ਼ਾਕ ਉਡਾਉਣ ਨਾਲੋਂ, ਪ੍ਰਮਾਤਮਾ ਦੀ ਖਿਲੀ ਉਡਾਉਣ ਨਾਲੋਂ ਅਤੇ ਯਿਸੂ ਮਸੀਹ ਵਰਗੇ ਪ੍ਰਮਾਤਮਾ ਦੇ ਮਹਾਨ ਪੁੱਤਰ ਦੀ ਨਿੰਦਿਆ ਕਰਨ ਦੀ ਬਜਾਏ, ਪ੍ਰਮਾਤਮਾ ਦੀ ਉਸਤਤ ਕਰਨਗੇ। ਮੇਰੇ ਕੋਲ ਕਹਿਣ ਲਈ ਕੋਈ ਸ਼ਬਦ ਨਹੀਂ ਜੋ ਤੁਹਾਨੂੰ ਸਮਝਾ ਸਕਣ ਇਹਨਾਂ ਨੀਚ ਲੋਕਾਂ, ਨੀਵੇਂ-ਨਰਕ ਵਾਲੇ ਜੀਵ ਕਿ ਉਹ ਅੰਦਰ ਕਿਹੋ ਜਿਹੇ ਹਨ। ਬਸ ਦੇਖੋ ਕਿ ਉਹ ਕੀ ਕਹਿ ਰਹੇ ਹਨ ਅਤੇ ਦੇਖੋ ਕਿ ਉਹ ਕੀ ਕਰ ਰਹੇ ਹਨ, ਅਤੇ ਤੁਸੀਂ ਪਹਿਲਾਂ ਹੀ ਜਾਣ ਲਵੋਂਗੇ।Photo Caption: ਮੌਸਮੀ ਬਸੰਤ ਸੁੰਦਰ ਹੈ ਅੰਦਰੂਨੀ ਬਸੰਤ ਇਸ ਤੋਂ ਵੀ ਹੋਰ ਵਧ ਹੈ!