ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

'ਸਾਰੇ ਬ੍ਰਹਿਮੰਡਾਂ ਨੂੰ ਮਨਜ਼ੂਰੀ, ਅਤੇ ਪ੍ਰਮਾਤਮਾ ਨੇ ਇਕ ਬੁਧ, ਸਤਿਗੁਰੂ ਨੂੰ ਅਣਗਿਣਤ ਆਤਮਾਵਾਂ ਨੂੰ ਬਚਾਉਣ ਲਈ ਸ਼ਕਤੀ ਪ੍ਰਦਾਨ ਕੀਤੀ। ਬੁਧ, ਮਹਾਨ ਸਤਿਗੁਰੂ ਸਿਰਫ ਸਿਰਲੇਖ ਹੀ ਨਹੀਂ ਹੈ!',ਦਸ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਬੁਧ ਕੋਈ ਉਪਾਧੀ ਨਹੀਂ ਹੈ। ਇਹ ਯੋਗਤਾ, ਕੁਰਬਾਨੀ, ਪਿਆਰ, ਰਹਿਮ, ਦਇਆ ਮਿਲਾ ਕੇ ਇਕ ਅਥਾਹ ਸ਼ਬਦ ਹੈ, ਅਤੇ ਹੋਰ - ਗਿਆਨ ਵੀ। ਇਹ ਕੋਈ ਸਿਰਲੇਖ ਨਹੀਂ ਹੈ। ਸੋ ਭਾਵੇਂ ਜੇਕਰ ਦੇਵਦਤ ਆਪਣੇ ਆਪ ਨੂੰ "ਬੁਧ" ਵਜੋਂ ਐਲਾਨ ਕੀਤਾ, ਜਾਂ ਮੂਰਖ ਪੈਰੋਕਾਰਾਂ ਵਿਚੋਂ ਕਿਸੇ ਨੇ ਵੀ ਉਸ ਦਾ ਅਨੁਸਰਨ ਕੀਤਾ ਅਤੇ ਇਹਦੇ ਨਾਲ ਸਹਿਮਤ ਸਨ, ਉਸ ਦੇ ਕੋਲ ਕਖ ਨਹੀਂ ਸੀ! ਉਸ ਦੇ ਕੋਲ ਬੁਧ ਦੀ ਸ਼ਕਤੀ ਨਹੀਂ ਸੀ। ਬੁਧ ਨੇ ਲੋਕਾਂ ਨੂੰ ਆਸ਼ੀਰਵਾਦ ਦਿਤੀ; ਉਹ ਮੁਕਤ ਹੋ ਗਏ। ਦੇਵਦਤ ਨੇ ਲੋਕਾਂ ਨੂੰ ਅੰਦਰ ਭਰਮਾਇਆ; ਉਹ ਸਾਰੇ ਉਹਦੇ ਨਾਲ ਨਰਕ ਨੂੰ ਗਏ! ਸਾਰੇ ਅਨੁਯਾਈਆਂ ਨੂੰ ਇਹ ਯਾਦ ਰਖਣਾ ਚਾਹੀਦਾ ਹੈ। ਸਾਰੇ ਪੈਰੋਕਾਰ, ਤੁਹਾਨੂੰ ਆਪਣੇ ਪਧਰਾਂ ਬਾਰੇ ਪਤਾ ਹੋਣਾ ਚਾਹੀਦਾ ਹੈ ਅਤੇ ਦੂਜਿਆਂ ਨੂੰ ਆਪਣੀ ਪ੍ਰਾਪਤੀ ਦੀ ਸ਼ੇਖੀ ਮਾਰ ਕੇ ਨੁਕਸਾਨਦੇਹ ਕੰਮ ਨਾ ਕਰੋ ਜਦੋਂ ਤੁਸੀਂ ਉਥੇ ਨਹੀਂ ਅਜ਼ੇ ਪਹੁੰਚੇ।

ਉਹ (ਦੇਵਦਤ) ਕਿਸੇ ਵਿਆਕਤੀ ਦੀ ਮਦਦ ਕਰਨ ਲਈ ਕੁਝ ਨਹੀਂ ਕਰ ਸਕ‌ਿਆ। ਉਹ ਇਥੋਂ ਤਕ ਉਸੇ ਜ਼ਿਲੇ ਵਿਚ ਦੂਰੋਂ ਇਕ ਸਰੀਰ ਦਾ ਵਾਲ ਵੀ ਨਹੀਂ ਚੁਕ ਸਕਦਾ ਸੀ, ਦੂਰੋਂ ਵਖ ਵਖ ਦੇਸ਼ਾਂ ਤੋਂ ਇਹਦੀ ਗਲ ਕਰਨੀ ਤਾਂ ਪਾਸੇ ਰਹੀ। ਪਰ ਉਹ ਬੁਧ ਹੈ। ਬੁਧ ਉਹ ਸਭ ਕਰ ਸਕਦੇ ਸਨ। ਇਥੋਂ ਤਕ ਕੁਝ ਬੋਧੀਸਾਤਵਾ ਵੀ ਪਹਿਲੇ ਹੀ ਕਰ ਸਕਦੇ ਹਨ। ਸਾਡੇ ਕੋਲ ਬੋਧੀ ਕਥਾਵਾਂ ਵਿਚ ਸਭ ਕਿਸਮ ਦੀਆਂ ਕਹਾਣੀਆਂ ਹਨ, ਅਤੇ ਉਨਾਂ ਵਿਚੋਂ ਮੈਂ ਤੁਹਾਨੂੰ ਪਹਿਲੇ ਹੀ ਕਈ ਪੜ ਕੇ ਸੁਣਾਈਆਂ ਹਨ। ਇਹ ਅਨੇਕ ਹੀ ਹੋਰ ਚੰਗੇ ਧਾਰਮਿਕ ਕਥਾਵਾਂ ਦੇ ਸਮਾਨ ਹਨ। ਸਾਡੇ ਕੋਲ ਬਹੁਤ ਹੀ ਹਨ। ਮੈਂ ਤੁਹਾਨੂੰ ਪੜ ਕੇ ਸੁਣਾਈਆਂ ਹਨ। ਸੋ ਇਹ ਸਿਰਫ ਬੁਧ ਹੀ ਨਹੀਂ। ਬਹੁਤ ਸਾਰੇ ਸੰਤਾਂ ਅਤੇ ਰਿਸ਼ੀ ਮੁਨੀਆਂ ਨੇ ਪਿਆਰ ਲਈ ਕੁਰਬਾਨੀ ਦਿਤੀ, ਜੀਵਾਂ ਲਈ ਤਰਸ ਮਹਿਸੂਸ ਕਰਦੇ ਹੋਏ, ਅਤੇ ਨਾਲੇ ਪ੍ਰਮਾਤਮਾ ਨੇ ਮੁਸ਼ਕਲ ਅਤੇ ਦੁਖੀ ਸੰਸਾਰ ਨੂੰ ਥਲੇ ਆਉਣ ਲਈ ਉਨਾਂ ਨੂੰ ਨਿਯੁਕਤ ਕੀਤਾ ਸੀ, ਪ੍ਰਮੇਸ਼ੁਰੀ ਲੜੀ ਦੇ ਸਿਸਟਮ ਵਿਚ ਦੂਜੇ ਭਰਾਵਾਂ ਅਤੇ ਭੈਣਾਂ ਦੀ ਮਦਦ ਕਰਨ ਲਈ।

ਇਹ ਸਿਰਲੇਖ ਨਹੀਂ ਹੈ - ਮੇਰੇ ਰਬਾ! ਭਾਵੇਂ ਜੇਕਰ ਤੁਸੀਂ ਸੋਚਦੇ ਹੋ ਤੁਸੀਂ ਇਕ ਬੁਧ ਹੋ, ਤੁਸੀਂ ਕੁਝ ਵੀ ਨਹੀਂ ਹੋ! ਤੁਸੀਂ ਇਕ ਬੁਧ ਕਿਵੇਂ ਹੋ ਸਕਦੇ ਹੋ ਜਦੋਂ ਤੁਸੀਂ ਕੁਝ ਨਹੀਂ ਜਾਣਦੇ? ਅਤੇ ਕਦੇ ਕਦਾਂਈ, ਤੁਸੀਂ ਸ਼ਾਇਦ ਕੁਝ ਸਿਸਟਮ ਤੇ ਨਿਰਭਰ ਕਰਦੇ ਹੋ ਬੁਧ ਤੋਂ ਇਕ ਸੰਦੇਸ਼ ਲਈ, ਮਿਸਾਲ ਵਜੋਂ - ਪਰ ਜੇਕਰ ਤੁਸੀਂ ਬਹੁਤ ਘਟ, ਨੀਵੇਂ ਹੋ, ਤੁਸੀਂ ਇਹ ਇਥੋਂ ਤਕ ਚੰਗੀ ਤਰਾਂ ਸੁਣ ਵੀ ਨਹੀਂ ਸਕਦੇ। ਜਾਂ ਤੁਹਾਡਾ ਨੀਵਾਂ ਪਧਰ ਸਿਰਫ ਦਾਨਵਾਂ ਨੂੰ ਆਕਰਸ਼ਿਤ ਕਰੇਗਾ, ਜਿਹੜੇ ਤੁਹਾਡੀ ਅਭਿਲਾਸ਼ੀ ਹਉਮੈਂ ਨੂੰ ਕੂੜੇ ਨਾਲ ਖੁਆ ਕੇ ਬਹੁਤ ਖੁਸ਼ ਹਨ, ਫਿਰ ਤੁਹਾਡੇ ਤੇ ਹਸਦੇ ਹਨ! ਤੁਸੀਂ ਸਾਰੀਆਂ ਗਲਤੀਆਂ ਕਰਦੇ ਹੋ, ਤੁਸੀਂ ਇਹ ਸਭ ਗਲਤ ਸੁਣਦੇ ਹੋ, ਅਤੇ ਤੁਸੀਂ ਇਹ ਸਾਰਾ ਗਲਤ ਕਾਪੀ ਕਰਦੇ ਹੋ। ਅਤੇ ਫਿਰ ਤੁਸੀਂ ਸ਼ਾਇਦ ਸਾਰੇ ਸ਼ਰਧਾਲੂਆਂ ਨੂੰ ਬਾਹਰ ਇਹ ਸਭ ਗਲਤ ਫੈਲਾਉਂਦੇ ਹੋ। ਅਤੇ ਸਾਰੇ ਗਲਤ ਇਕਠੇ - ਇਹੀ ਸਮਸ‌ਿਆ ਹੈ। ਕਿਉਂਕਿ ਜੇਕਰ ਅਸੀਂ ਰੂਹਾਨੀ ਤੌਰ ਤੇ ਕਾਫੀ ਵਿਕਸਤ ਨਹੀਂ ਹੋਏ, ਫਿਰ ਅਸੀਂ ਅਨੇਕ ਹੀ ਗਲਤ ਚੀਜ਼ਾਂ ਕਰਦੇ ਹਾਂ।

"ਬੁਧ ਨੇ ਸਹੀ ਕਿਹਾ ਸੀ: ਧਰਮ ਦਾ ਅੰਤ ਬਹੁਤ ਹੀ ਨੇੜੇ ਹੈ" ਵਿਚੋਂ ਅੰਸ਼ ਜੀਵਤ ਬੁਧ ਨੂੰ ਗ੍ਰਿਫਤਾਰ ਕੀਤਾ ‌ਗਿਆ : ਨੇਪਾਲ ਦੀ ਸੁੰਦਰ ਅਤੇ ਰਹਿਸਮਈ ਧਰਤੀ, ਬੁਧ ਦੇ ਜਨਮ ਸਥਾਨ ਵਿਚ ਪੈਦਾ ਹੋਇਆ। ਰਾਮ ਬਹਾਦਰ ਬੌਮਜਨ ਸੰਸਾਰ ਭਰ ਵਿਚ ਜਾਣ‌ਿਆ ਗਿਆ ਜਦੋਂ ਉਹ ਬਸ 16 ਸਾਲ ਦੀ ਉਮਰ ਵਿਚ ਇਕ ਸੰਨਿਆਸੀ, ਭਿਕਸ਼ੂ ਬਣਨ ਲਈ ਘਰੋਂ ਨਿਕਲ‌ਿਆ ਸੀ। ਛੇ ਮਹੀਨਿਆਂ ਤਕ ਬਿਨਾਂ ਖਾਣ ਜਾਂ ਪੀਣ ਦੇ ਗਤੀ-ਰਹਿਤ ਸਿਮਰਨ ਕਰਨ ਦੀ ਆਪਣੀ ਯੋਗਤਾ ਲਈ ਮਸ਼ਹੂਰ, ਬੌਮਜਨ ਨੂੰ ਨੇਪਾਲ ਦੇ ਰੂਹਾਨੀ ਅਧਿਆਤਮਿਕ ਆਗੂ ਦੇ ਤੌਰ ਤੇ ਮੰਨ‌ਿਆ ਗ‌ਿਆ ਸੀ। ਸਾਰੀ ਜਗਾ ਤੋਂ ਹਜ਼ਾਰਾਂ ਹੀ ਲੋਕ ਉਸ ਨੂੰ ਮਿਲਣ ਅਤੇ ਪੂਜਣ ਲਈ ਆਏ, ਉਸ ਨੰ ਬੁਧ ਦੇ ਇਕ ਪੁਨਰਜਨਮ ਵਜੋਂ ਦੇਖਦੇ ਹੋਏ ਅਤੇ ਉਸ ਨੂੰ "ਬੁਧਾ ਬੌਏ" ਬੁਲਾ ਰਹੇ ਸਨ। ਹਾਲਾਂਕਿ, 20 ਸਾਲਾਂ ਤੋਂ ਬਾਅਦ, ਬਹੁਤ ਸਾਰੇ ਹੈਰਾਨ ਸਨ ਜਦੋਂ "ਬੁਧਾ ਬੌਏ" ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਜਿਨਸੀ ਬਲਾਤਕਾਰ ਅਤੇ ਹੋਰ ਹੋਰਨਾਂ ਦੋਸ਼ਾਂ ਲਈ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ।

ਬੌਮਜਨ, ਅਕਸਰ ਇਕ ਜੀਵਤ ਬੁਧ ਦੇ ਰੂਪ ਵਿਚ ਸਤਿਕਾਰ‌ਿਆ ਜਾਂਦਾ, ਭਜਣ ਦੀ ਕੋਸ਼ਿਸ਼ ਕਰਨ ਦੌਰਾਨ ਗ੍ਰਿਫਤਾਰ ਕਰ ਲਿਆ ਗਿਆ । ਚੌਤੀ ਸਾਲ ਦਾ ਆਦਮੀ ਨੇ ਇਕ ਨਾਬਾਲਗ ਲੜਕੀ ਨਾਲ ਜਿਨਸੀ ਬਦਸਲੂਕੀ ਦੇ ਜਿਨਸੀ ਦੋਸ਼ਾਂ ਦਾ ਸਾਹਮੁਣਾ ਕੀਤਾ ਜੋ ਪਹਿਲਾਂ ਉਸ ਦੇ ਆਸ਼ਰਮ ਵਿਚ ਇਕ ਭਿਕਸ਼ਣੀ ਦੇ ਰੂਪ ਵਿਚ ਰਹਿ ਰਹੀ ਸੀ। ਪੁਲੀਸ ਨੇ ਦਸਿਆ ਕਿ ਉਹ ਬੌਮਜਨ ਤੇ ਨਜ਼ਰ ਰਖ ਰਹੇ ਸੀ ਅਤੇ ਉਸ ਨੂੰ ਗ੍ਰਿਫਤਾਰ ਕੀਤਾ ਜਦ ਉਹ ਭਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਨਾਂ ਨੇ ਦਸ ਮੋਬਾਈਲ ਫੋਨਾਂ ਤੋਂ ਵਧ, ਪੰਜ ਲੈਪਟਾਪ ਅਤੇ ਟੈਬਲਟਾਂ, 30 ਮਿਲੀਅਨ ਨੇਪਾਲੀ ਰੁਪਏ (ਲਗਭਗ ਯੂਐਸ$225,000) ਅਤੇ ਹੋਰ ਵਿਦੇਸ਼ੀ ਮੁਦਰਾਵਾਂ ਯੂਐਸ$22,000 ਦੀ ਕੀਮਤ ਦੇ ਜ਼ਬਤ ਕਰ ਲਏ।

"ਭਿਕਸ਼ੂਆਂ ਨੂੰ ਬੋਧੀ ਚਰਚ ਦੁਆਰਾ ਸਜ਼ਾ ਦਿਤੀ ਗਈ"ਵਿਚੋਂ ਅੰਸ਼ ਜੂਨ 19 ਉਤੇ, ਵੀਐਤਨਾਮ ਬੋਧੀ ਸੰਘਾ ਨੇ ਭਿਕਸ਼ੂ ਥਿਚ ਚਾਨ ਕੁਆਂਗ ਦੇ ਵਿਰੋਧ ਇਕ ਅਨੁਸ਼ਾਸਨੀ ਕਾਰਵਾਈ ਦਾ ਐਲਾਨ ਕੀਤਾ। ਇਸ ਅਨੁਸਾਰ, ਉਸ ਨੂੰ ਦੋ ਸਾਲਾਂ ਲਈ ਥੀਐਨ ਟੌਨ ਫਾਟ ਕੁਆਂਗ ਮੰਦਰ ਜਾਂ ਕਿਸੇ ਵੀ ਹੋਰ ਸਥਿਤੀ ਵਿਚ ਕਿਸੇ ਕਿਸਮ ਦਾ ਪ੍ਰਚਾਰ ਕਰਨਾ ਜਾਂ ਕਿਸੇ ਰੂਪ ਵਿਚ ਵਡੇ ਇਕਠਾਂ ਤੇ ਪ੍ਰਧਾਨਗੀ ਕਰਨ ਦੀ ਮਨਾਹੀ ਕੀਤੀ ਗਈ ਹੈ। ਇਹ ਫੈਂਸਲਾ ਵੀਐਤਨਾਮ ਬੋਧੀ ਸੰਘਾ ਦੇ ਕਾਰਜਕਾਰੀ ਕੌਂਸਲ ਦੀ ਸਥਾਈ ਕਮੇਟੀ ਤੋਂ ਇਕ ਸੂਚਨਾ ਤੇ ਅਧਾਰਿਤ ਸੀ। ਸੂਚਨਾ ਦੇ ਮੁਤਾਬਕ, ਵੀਐਤਨਾਮ ਬੋਧੀ ਸੰਘਾ ਨੂੰ ਬਹੁਤ ਸਾਰੇ ਬੋਧੀਆਂ, ਸਮਾਜ, ਅਤੇ ਮੀਡੀਆ ਤੋਂ ਸ਼ਿਕਾਇਤਾਂ ਪ੍ਰਾਪਤ ਕੀਤੀਆਂ ਗਈਆਂ, ਜੋ ਇਹ ਦਸਦੇ ਹਨ ਕਿ ਸਭ ਤੋਂ ਸਤਿਕਾਰਯੋਗ ਥਿਚ ਚਾਨ ਕੁਆਂਗ ਦੀਆਂ ਸਿਖਿਆਵਾਂ ਨੇ ਸਮਾਜ਼ ਵਿਚ ਭੰਬਲਭੂਸੇ ਪੈਦਾ ਕੀਤੇ ਹਨ, ਭਾਈਚਾਰਕ ਪ੍ਰਤੀਕਰਮ ਨੂੰ ਭੜਕਾਇਆ, ਬੁਧ ਧਰਮ ਵਿਚ ਵਿਸ਼ਵਾਸ਼ ਨੂੰ ਘਟਾਇਆ, ਅਤੇ ਸੰਘਾ ਦੀ ਸਾਖ ਨੂੰ ਨੁਕਸਾਨ ਪਹੁੰਚਾਇਆ। ਭਿਕਸ਼ੂ ਥਿਚ ਚਾਨ ਕੁਆਂਗ ਆਪਣੇ ਵਿਵਾਦਪੂਰਨ ਬਿਆਨਾਂ ਲਈ ਕਰਮਾਂ ਬਾਰੇ, ਦਾਨ ਲਈ ਕਾਲ ਕਰਨ ਲਈ, ਅਤੇ ਹੋਰ ਦੂਜੇ ਭਿਕਸ਼ੂਆਂ ਦੀ ਅਲੋਚਨਾ ਲਈ ਸੋਸ਼ੀਅਲ ਮੀਡੀਆ ਉਤੇ ਮਸ਼ਹੂਰ ਹੈ। ਸੋਸ਼ਲ ਪਲੈਟਫਾਰਮਾਂ ਤੇ ਜਿਵੇਂ ਕਿ ਯੂਟਿਊਬ, ਫੇਸਬੁਕ, ਅਤੇ ਟਿਕਟੌਕ ਤੇ, ਉਸ ਦੀਆਂ ਵਿਵਾਦਪੂਰਨ ਟਿਪਣੀਆਂ ਨੂੰ ਲਭਣਾ ਆਸਾਨ ਹੈ। ਭਿਕਸ਼ੂ ਥਿਚ ਚਾਨ ਕੁਆਂਗ ਦੇ ਕੁਝ ਵਿਵਾਦਪੂਰਨ ਬਿਆਨਾਂ ਵਿਚ ਸ਼ਾਮਲ ਹਨ: "ਤੁਹਾਨੂੰ ਉਚ-ਸੰਮਤ ਬਿਲ ਲਭਣੇ ਜ਼ਰੂਰੀ ਹਨ ਅਤੇ ਉਨਾਂ ਨੂੰ ਐਬਟ, ਮਠਾਰੂ ਨੂੰ ਦੇ ਦਿਓ। ਤਦ ਹੀ ਮਠਾਰੂ ਧਾਰਮਿਕ ਕੰਮ ਕਰ ਸਕਦਾ ਹੈ," "ਤੁਹਾਡੇ ਕੋਲ ਅਜਿਹਾ ਇਕ ਖੂਬਸੂਰਤ ਚਿਹਰਾ ਕਿਉਂ ਹੈ? ਇਹ ਹੈ ਕਿਉਂਕਿ ਤੁਸੀਂ ਇਕ ਪਿਛਲੇ ਜਨਮ ਵਿਚ ਇਕ ਬੁਤ ਕਾਸਟਿੰਗ ਸਮਾਰੋਹ ਵਿਚ ਹਿਸਾ ਲ‌ਿਆ ਸੀ ਅਤੇ ਨਾਲੇ ਭੇਟਾ ਵੀ ਚੜਾਈਆਂ ਸੀ," "ਉਹ ਜਿਨਾਂ ਕੋਲ ਇਕ ਸਚਾ ਧਾਰਮਿਕ ਦਿਲ ਹੈ ਇਥੋਂ ਤਕ ਆਪਣਾ ਘਰ ਵੀ ਮੰਦਰ ਨੂੰ ਦਾਨ ਕਰੇਗਾ ਅਤੇ ਕਿਸੇ ਹੋਰ ਜਗਾ ਚਲ‌ਿਆ ਜਾਵੇਗਾ," ਅਤੇ "ਉਹ ਜਿਹੜੇ ਕਾਰੇਓਕੇ ਬਹੁਤ ਜਿਆਦਾ ਗਾਉਂਦੇ ਹਨ ਉਨਾਂ ਕੋਲ ਉਨਾਂ ਕੋਲ ਮੌਤ ਤੋਂ ਬਾਅਦ ਗੂੰਗੇ ਭੂਤ ਬਣਨ ਦਾ ਇਕ ਉਚ ਖਤਰਾ ਹੈ।" ਜੇਕਰ ਸ੍ਰੀ ਮਾਨ ਥਿਚ ਚਾਨ ਕੁਆਂ ਨੂੰ ਇਹਨਾਂ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਨੂੰ ਪਾਇਆ ਜਾਂਦਾ ਹੈ, ਸਖਤ ਕਾਰਵਾਈ ਕੀਤੀ ਜਾਵੇਗੀ। ਉਹੀ ਅਖਬਾਰ ਦੇ ਮੁਤਾਬਕ, ਭਿਕਸ਼ੂ ਥਿਚ ਚਾਨ ਕੁਆਂਗ ਦੇ ਔਨਲਾਈਨ ਵਿਡੀਓਆਂ ਵਿਚ ਬਿਆਨ ਬੋਧੀ ਸਿਖਿਆਵਾਂ ਦੇ ਨਾਲ, ਕਾਨੂੰਨਾਂ, ਸਭਿਆਚਾਰਕ ਪਰੰਪਾਵਾਂ ਨਾਲ, ਅਤੇ ਔ ਲੈਕ (ਵੀਐਤਨਾਮ) ਦੇ ਇਤਿਹਾਸ ਨਾਲ ਅਸੰਗਤ ਹਨ, ਅਤੇ ਉਸਨੇ ਬੁਧ ਧਰਮ ਦੇ ਸਰਟੀਫੀਕੇਟ ਦੇ ਤਿੰਨ ਗਹਿਣਿਆਂ ਵਿਚ ਸਿਧਾਂਤਾਂ ਨੂੰ ਬਦਲ ਦਿਤਾ ਸੀ। ਅਤੇ ਔ ਲੈਕ (ਵੀਐਤਨਾਮ) ਦੇ ਇਤਿਹਾਸ ਨਾਲ ਅਸੰਗਤ ਹਨ, ਅਤੇ ਉਸਨੇ ਬੁਧ ਧਰਮ ਦੇ ਸਰਟੀਫੀਕੇਟ ਦੇ ਤਿੰਨ ਗਹਿਣਿਆਂ ਵਿਚ ਸਿਧਾਂਤਾਂ ਨੂੰ ਬਦਲ ਦਿਤਾ ਸੀ।

ਜੂਨ 6 ਨੂੰ, ਵੀਐਤਨਾਮ ਬੋਧੀ ਸੰਘਾ ਨੇ ਸਤਿਕਾਰਯੋਗ ਥਿਚ ਨੁਆਨ ਡੁਕ ਦੇ ਵਿਰੁਧ ਇਕ ਅਨੁਸ਼ਾਸਨੀ ਕਾਰਵਾਈ ਜਾਰੀ ਕੀਤੀ ਜੋ ਉਸ ਨੂੰ ਇਕ ਸਾਲ ਲਈ ਕਿਸੇ ਵੀ ਰੂਪ ਵਿਚ ਪ੍ਰਚਾਰ ਕਰਨ ਤੋਂ ਮਨਾਹੀ ਕਰਦੀ ਹੈ। ਸੰਘਾ ਦੇ ਮੁਤਾਬਕ, ਸਤਿਕਾਰਯੋਗ (ਥਿਚ) ਨੁਆਨ ਡੁਕ ਦੇ ਬਿਆਨ ਅਤੇ ਉਪਦੇਸ਼ਾਂ ਨੇ ਸਮਾਜ ਦੇ ਬੁਧ ਧਰਮ ਵਿਚ ਵਿਸ਼ਵਾਸ਼ ਨੂੰ ਢਾਹ ਦਿਤਾ ਹੈ। ਉਨਾਂ ਦੇ ਕੁਝ ਵਿਵਾਦਗ੍ਰਸਤ ਬਿਆਨਾਂ ਵਿਚ ਸ਼ਾਮਲ ਹਨ: "ਕਈ ਔਰਤਾਂ ਨੇ ਬੁਧ ਦੇ ਨਾਮ ਦੇ ਇਤਨੇ ਨਾਅਰੇ ਲਾਏ, ਉਨਾਂ ਦੀਆਂ ਲਤਾਂ ਥਕ ਗਈਆਂ। ਕਈ ਚੌੜੀਆਂ ਪੈਂਟਾਂ ਪਹਿਨਦੀਆਂ ਹਨ, ਅਤੇ ਜਦੋਂ ਕੋਈ ਵਿਆਕਤੀ ਪੰਛੀਆਂ ਨੂੰ ਛਡ ਰਿਹਾ ਹੁੰਦਾ ਹੈ, ਪੰਛੀ ਉਨਾਂ ਦੇ ਪੈਂਟਾਂ ਵਿਚ ਉਡਦੇ ਹਨ," "ਇਕ ਲੰਮੇਂ ਸਮੇਂ ਲਈ ਬੁਧ ਦੇ ਨਾਮ ਦਾ ਜਪ ਕਰਨ ਤੋਂ ਬਾਅਦ, ਤੁਸੀਂ ਔਰਤਾਂ ਬਹੁਤ ਖੂਬਸੂਰਤ ਬਣ ਜਾਂਦੀਆਂ ਹਨ, ਅਤੇ ਜਦੋਂ ਤੁਸੀਂ ਮੇਰੇ ਸਾਹਮੁਣੇ ਬੈਠਦੀਆਂ ਹੋ, ਮੈਂਨੂੰ ਬਸ ਲਾਰਾਂ ਛਡਣ ਤੋਂ ਰਿਹਾ ਨਹੀਂ ਜਾਂਦਾ," ਅਤੇ "ਜੇਕਰ ਤੁਸੀਂ ਕੁਝ ਸੁਆਦੀ ਚੀਜ਼ ਦੀ ਪੇਸ਼ਕਸ਼ ਚੜਾਉਂਦੀਆਂ ਹੋ; ਆਖਰਕਾਰ, ਕੀ ਭਿਕਸ਼ੂ ਚੰਗੇ ਭੋਜਨ ਦਾ ਅਨੰਦ ਨਹੀਂ ਮਾਣਦੇ?"

ਸਤਿਕਾਰਯੋਗ ਥਿਚ ਟਰੁਕ ਆਏ ਮਿੰਨ, ਬਾ ਵਾਂਗ ਪਾਗੋਡਾ ਦੇ ਮਠਾਰੂ, ਐਬਟ ਨੇ ਬਹੁਤ ਸਾਰੇ ਬਿਆਨ, ਕਾਰਵਾਈਆਂ, ਅਤੇ ਗਤੀਵਿਧੀਆਂ ਕੀਤੀਆਂ ਹਨ ਜਿਸ ਕਾਰਨ ਸਾਲਾਂ ਤੋਂ ਜਨਤਕ ਹੰਗਾਮਾ ਹੋਇਆ ਹੈ। 2024 ਦੇ ਸ਼ੁਰੂ ਵਿਚ, ਸਤਿਕਾਰਯੋਗ ਥਿਚ ਟਰੁਕ ਥਾਏ ਮਿੰਨ ਨੂੰ ਵੀਐਤਨਾਮ ਬੋਧੀ ਸੰਘਾ ਦੁਆਰਾ "ਬੁਧ ਦੇ ਵਾਲਾਂ ਦੇ ਅਵਸ਼ੇਸ਼" ਦੀ ਇਕ ਪ੍ਰਦਰਸ਼ਨੀ ਦੇ ਆਯੋਜਨ ਲਈ ਤਾੜਨਾ ਕੀਤੀ ਗਈ ਸੀ। ਇਸ ਤੋਂ ਇਲਾਵਾ, ਉਸ ਨੂੰ 7.5 ਮਿਲੀਅਨ ਵੀਐਨਡੀ (ਯੂਐਸ$300) ਦਾ ਜੁਰਮਾਨਾ ਵੀ ਲਗਾਇਆ ਗਿਆ ਸੀ ਕੁਆਂਗ ਨਿੰਨ ਸੂਬੇ ਵਿਚ ਯੂਓਂਗ ਬੀ ਸ਼ਹਿਰ ਦੀ ਲੋਕ ਕਮੇਟੀ ਦੁਆਰਾ ਵਿਸ਼ਵਾਸ਼ ਅਤੇ ਧਰਮ ਉਤੇ ਕਾਨੂੰਨ ਦੀ ਉਲੰਘਣਾ ਕਰਨ ਲਈ ਇਸ ਸਮਾਗਮ ਦਾ ਆਯੋਜਨ ਕਰਕੇ। ਉਸ (ਘਟਨਾ) ਤੋਂ ਬਾਅਦ, ਸਤਿਕਾਰਯੋਗ ਥਿਚ ਟਰੁਕ ਥਾਏ ਮਿੰਨ ਅਤੇ ਬਾ ਵਾਂਗ ਪਾਗੋਡਾ ਨੂੰ ਮੰਦਰ ਵਿਚ ਇਕ ਸਾਲ ਲਈ ਕੋਈ ਵੀ ਅੰਤਰਰਾਸ਼ਟਰੀ ਐਕਸਚੇਂਜ ਸਮਾਗਮ ਨਾ ਰਖਣ ਦੇ ਨਿਰਦੇਸ਼ ਦਿਤੇ ਸਨ। ਸਾਲਾਂ ਦੌਰਾਨ, ਬਾ ਵਾਂਗ ਪਾਗੋਡਾ ਨੇ ਵਖ-ਵਖ ਕਾਰਵਾਈਆਂ ਕੀਤੀਆਂ ਜਿਵੇਂ ਕਿ ਕਰਮਾਂ ਦੀ "ਸਫਾਈ" ਅਤੇ ਰੂਹਾਂ ਨੂੰ ਬੁਲਾਉਣਾ। ਖਾਸ ਤੌਰ ਤੇ, ਉਹ ਜਿਹੜੇ ਆਪਣੇ ਕਰਮਾਂ ਨੂੰ ਸਾਫ ਕਰਨ ਲਈ ਚਾਹਵਾਨ ਹਨ, ਉਨਾਂ ਨੂੰ ਪੈਸ‌ਿਆਂ ਦੀ ਇਕ ਕਾਫੀ ਵਡੀ ਰਕਮ ਭੁਗਤਾਨ ਕਰਨੀ ਪਈ। ਇਹਨਾਂ ਗਤੀਵਿਧੀਆਂ ਨੇ ਕਾਫੀ ਬਹਿਸ ਦੀ ਭੜਕਾਹਟ ਮਚਾ ਦਿਤੀ ਹੈ।

ਇਸੇ ਕਰਕੇ ਸਾਨੂੰ ਬਹੁਤ ਸਾਰਾ ਮੈਡੀਟੇਸ਼ਨ ਕਰਨਾ ਜ਼ਰੂਰੀ ਹੈ, ਨਿਮਰ ਹੋਣਾ, ਸ਼ੁਕਰਗੁਜ਼ਾਰ ਹੋਣਾ, ਜਦੋਂ ਤਕ ਪ੍ਰਮਾਤਮਾ ਸਚਮੁਚ ਤੁਹਾਨੂੰ ਦਸ ਨਹੀਂ ਦਿੰਦੇ ਕਿ ਤੁਸੀਂ ਇਕ ਬੁਧ ਹੋ। ਅਤੇ ਇਥੋਂ ਤਕ ਫਿਰ ਵੀ, ਇਹ ਹਮੇਸ਼ਾਂ ਤੁਹਾਡਾ ਕੰਮ ਨਹੀਂ ਹੈ ਬਾਹਰ ਜਾ ਕੇ ਅਤੇ ਦੂਜੇ ਲੋਕਾਂ ਨੂੰ ਬਚਾਉਣਾ, ਕਿਉਂਕਿ ਤੁਹਾਡੇ ਕੋਲ ਲੋੜੀਂਦੀ ਸ਼ਕਤੀ ਨਹੀਂ ਹੈ। ਸ਼ਾਇਦ ਤੁਸੀਂ ਇਕ ਜਾਂ ਦੋਆਂ ਨੂੰ ਬਚਾ ਸਕਦੇ ਹੋ; ਇਹ ਨਿਰਭਰ ਕਰਦਾ ਹੈ ਕਿਤਨੇ ਗੁਣ, ਕਿਤਨੀ ਸ਼ਕਤੀ ਤੁਹਾਡੇ ਕੋਲ ਆਪਣੇ "ਬੈਂਕ ਖਾਤੇ" ਵਿਚ ਹੈ। ਅਤੇ ਉਹ "ਬੈਂਕ ਖਾਤਾ" ਉਥੇ ਇਕਠਾ ਹੁੰਦਾ ਰਿਹਾ ਹੈ ਕਿਉਂਕਿ ਮੈਂ ਨਹੀਂ ਜਾਣਦੀ ਕਿਤਨੀਆਂ ਸਦੀਆਂ ਤਕ। ਸੋ ਸਾਰੇ ਗੁਰੂਆਂ ਨੂੰ ਬਾਰ ਬਾਰ ਅਭਿਆਸ ਕਰਨਾ ਪੈਂਦਾ ਸੀ, ਬਹੁਤ, ਬਹੁਤ, ਬਹੁਤ ਸਾਰੇ ਜੀਵਨਕਾਲਾਂ ਦੇ ਸਮੇਂ ਲਈ ਜੇਕਰ ਉਹ ਸ਼ੁਰੂ ਤੋਂ ਸ਼ੁਰੂ ਹੋਏ। ਇਹ ਨਹੀਂ ਹੈ ਕਿ ਜੇਕਰ ਤੁਸੀਂ ਪੰਜਵੇਂ ਪਧਰ ਤਕ ਪਹੁੰਚ ਜਾਵੋਂ ਜਾਂ ਇਥੋਂ ਤਕ ਥੋੜਾ ਘਟ, ਫਿਰ ਤੁਹਾਡੇ ਕੋਲ ਸੰਸਾਰ ਨੂੰ ਬਚਾਉਣ ਦੀ ਯੋਗਤਾ ਹੋਵੇਗੀ ਜਾਂ ਘਟੋ ਘਟ ਕੁਝ ਲੋਕਾਂ ਦੀ ਗਿਣਤੀ ਨੂੰ।

ਬਹੁਤ ਸਾਰੇ ਲੋਕ ਜਿਨਾਂ ਕੋਲ ਇਕ ਮੌਤ-ਨੇੜੇ ਅਨੁਭਵ ਹੋਇਆ ਸੀ ਵਾਪਸ ਆਏ ਅਤੇ ਉਹ ਇਥੋਂ ਤਕ ਜਾਣਦੇ ਕਿ ਉਹ ਪੰਜ ਪਧਰਾਂ ਦਾ ਚੌਥਾ ਪਧਰ ਹੈ ਜੋ ਸਾਡੇ ਕੋਲ ਮੌਜੂਦ ਹਨ, ਜੋ ਮਨੁਖਾਂ ਤਕ ਪਹੁੰਚਯੋਗ ਹੈ। ਸਵਰਗ ਵਿਚ, ਉਚੇ ਸਵਰਗ ਵਿਚ, ਸਾਰੇ ਪਧਰ ਮਨੁਖਾਂ ਲਈ ਪਹੁੰਚਯੋਗ ਨਹੀਂ ਹਨ। ਸੋ, ਉਥੇ ਗੁਰੂਆਂ ਲਈ ਇਕ ਪੰਜਵਾਂ ਪਧਰ ਸਥਾਪਿਤ ਕੀਤਾ ਗਿਆ ਹੈ। ਬਹੁਤ ਸਾਰੇ ਗੁਰੂ ਉਥੇ ਆਰਾਮ ਕਰ ਸਕਦੇ ਹਨ ਅਤੇ ਆਪਣੇ ਆਪ ਨੂੰ ਤਿਆਰ ਕਰ ਸਕਦੇ ਹਨ ਜੇਕਰ ਇਕ ਗੁਰੂ ਬਣਨ ਲਈ ਉਹਨਾਂ ਦੀ ਕਿਸਮਤ ਵਿਚ ਹੈ। ਫਿਰ ਪ੍ਰਮਾਤਮਾ ਉਨਾਂ ਨੂੰ ਬਹੁਤ, ਬਹੁਤ, ਬਹੁਤ ਸ਼ਕਤੀ ਦੇਵੇਗਾ ਤਾਂਕਿ ਜਦੋਂ ਉਹ ਥਲੇ ਆਉਂਦੇ ਹਨ, ਉਨਾਂ ਨੂੰ ਤੁਰੰਤ ਮਾਰ‌ਿਆ ਜਾਂ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ ਅਤੇ ਕਿ ਉਨਾਂ ਕੋਲ ਕਾਫੀ ਕੈਪੀਟਲ ਹੋ ਸਕਦਾ ਹੈ ਹੋਰ ਜੀਵਾਂ ਨੂੰ ਬਚਾਉਣ ਲਈ ਪ੍ਰਮਾਤਮਾ ਦੇ ਹੁਕਮ ਅਨੁਸਾਰ ਅਤੇ ਨਾਲੇ ਉਨਾਂ ਦੇ ਕਰਮਾਂ ਦੇ ਮੁਤਾਬਕ।

ਜੇਕਰ ਤੁਸੀਂ ਇਕ ਕਦਮ ਤੁਰਦੇ ਹੋ, ਸਤਿਗੁਰੂ 99 ਕਦਮ ਤੁਹਾਡੇ ਵਲ ਤੁਰੇਗਾ, ਤੁਹਾਡੇ ਵਲ, ਅਤੇ ਤੁਹਾਡੀ ਅਗੇ ਤੁਰਨ ਵਿਚ ਹੋਰ ਮਦਦ ਕਰੇਗਾ। ਸੋ, ਭਾਵੇਂ ਜੇਕਰ ਅਸੀਂ ਅਭਿਆਸ ਕਰਦੇ ਹਾਂ ਸਿਰਫ ਦਿਹਾੜੀ ਦੇ ਇਕ-ਦਸਵੇਂ ਹਿਸੇ ਲਈ - ਚੌਵੀ ਘੰਟ‌ਿਆਂ ਦੌਰਾਨ ਢਾਈ ਘੰਟੇ, ਉਹ ਇਕ-ਦਸਵਾਂ ਹਿਸਾ ਹੈ - ਸੋ ਉਹ ਅਸਲੀ ਦਸਵੰਧ ਹੇ। ਇਹ ਚਰਚ ਨੂੰ, ਮੰਦਰ ਜਾਂ ਆਸ਼ਰਮ ਨੂੰ ਪੈਸਾ ਨਹੀਂ ਹੈ ਜੋ ਤੁਹਾਨੂੰ ਦੇਣਾ ਚਾਹੀਦਾ ਹੈ ਤਾਂਕਿ ਤੁਸੀਂ ਦਸਵੰਧ ਸਹੀ ਤੌਰ ਤੇ ਕਰਦੇ ਹੋ। ਨਹੀਂ, ਨਹੀਂ, ਨਹੀਂ। ਇਹ ਇਸ ਤਰਾਂ ਨਹੀਂ ਹੈ। ਮੈਂ ਕਦੇ ਲਾਓ ਜ਼ੂ ਨੂੰ ਜ਼ਿਕਰ ਕਰਦਿਆਂ ਨਹੀਂ ਸੁਣ‌ਿਆ ਕਿ ਤੁਹਾਨੂੰ ਦਸਵੰਧ ਦੇਣੀ ਚਾਹੀਦੀ ਹੈ - ਆਪਣੀ ਆਮਦਨ ਦਾ ਇਕ-ਦਸਵਾਂ ਹਿਸਾ, ਜਾਂ ਆਪਣੀ ਜਾਏਦਾਦ ਦਾ ਇਕ-ਦਸਵਾਂ ਹਿਸਾ, ਜਾਂ ਕੋਈ ਚੀਜ਼ ਇਸ ਤਰਾਂ। ਨਹੀਂ। ਸ਼ਾਇਦ ਬਾਅਦ ਵਿਚ ਕੁਝ ਦੇਸ਼ ਵਿਚ, ਜਦੋਂ ਉਹ ਬਹੁਤ ਮਾਯੂਸ ਲੋੜ ਵਿਚ ਸਨ, ਯੁਧ ਵਿਚ ਜਾਂ ਕਾਲ ਵਿਚ ਜਾਂ ਕੁਝ ਅਜਿਹਾ, ਫਿਰ ਸ਼ਾਇਦ ਕਿਸੇ ਗੁਰੂ ਨੇ ਪੈਰੋਕਾਰਾਂ ਨੂੰ ਉਹ ਕਰਨ ਲਈ ਕਿਹਾ ਹੋਵੇਗਾ। ਪਰ ਉਨਾਂ ਦੇ ਖਾਣ ਲਈ ਜਾਂ ਖਰਚਣ ਲਈ, ਜਾਂ ਐਸ਼ੋ ਆਰਾਮ ਵਿਚ ਰਹਿਣ ਲਈ ਨਹੀਂ।

ਪੈਗੰਬਰ ਮਹੰਮਦ, ਉਨਾਂ ਉਪਰ ਸ਼ਾਂਤੀ ਬਣੀ ਰਹੇ - ਹਾਦਿਤ ਵਿਚ, ਮੈਂ ਪੜਿਆ ਕਿ ਸ਼ਾਇਦ ਉਨਾਂ ਨੇ ਅਨੁਯਾਈਆਂ ਨੂੰ ਕਿਹਾ ਸੀ ਕਿ ਉਹ ਦੇ ਸਕਦੇ ਹਨ, ਉਹ ਇਸ ਨੂੰ "ਜ਼ਕਾਤ" ਆਖਦੇ ਹਨ। ਬਸ ਇਕ ਦਸਵੰਧ - ਬਸ ਜਿਵੇਂ ਆਪਣੀ ਜਾਏਦਾਦ ਦਾ, ਆਪਣੇ ਪੈਸੇ ਦਾ, ਆਪਣੀ ਦੌਲਤ ਦਾ ਕੁਝ ਹਿਸਾ ਦੇਣਾ, ਦੂਜਿਆਂ ਦੀ ਮਦਦ ਕਰਨ ਲਈ ਜੋ ਘਟ ਕਿਸਮਤ ਵਾਲੇ ਹਨ। ਜਦੋਂ ਈਸਾ ਮਸੀਹ ਜਿੰਦਾ ਸਨ, ਉਨਾਂ ਨੇ ਕਦੇ ਕੋਈ ਦਸਵੰਧ ਦੀ ਮੰਗ ਨਹੀਂ ਕੀਤੀ ਸੀ। ਉਨਾਂ ਨੇ ਕਿਸੇ ਚੀਜ਼ ਲਈ ਮੰਗ ਨਹੀਂ ਕੀਤੀ ਸੀ; ਉਹ ਨੰਗੇ ਪੈਰੀ ਤੁਰਦੇ ਸਨ ਅਤੇ ਬਹੁਤ ਹੀ ਸਾਦੇ ਕਪੜੇ ਪਹਿਨਦੇ ਸਨ। ਅਤੇ ਜਦੋਂ ਬੁਧ ਜਿੰਦਾ ਸਨ, ਉਥੇ ਇਸ ਤਰਾਂ ਕੁਝ ਚੀਜ਼ ਦੀ ਮੰਗ ਨਹੀਂ ਕੀਤੀ ਗਈ ਸੀ। ਜੇਕਰ ਕੋਈ ਸੰਘਾ ਨੂੰ ਯੋਗਦਾਨ ਪਾਉਣਾ ਚਾਹੁੰਦਾ ਸੀ, ਫਿਰ ਉਹ ਬਸ ਇਹ ਕਰਦੇ। ਨਹੀਂ ਤਾਂ, ਬੁਧ ਆਪਣੀ ਜਾਦੂਮਈ ਸ਼ਕਤੀ ਵਰਤ ਸਕਦੇ ਹੁੰਦੇ ਜਾਨਣ ਲਈ ਕਿਥੇ ਖਜ਼ਾਨਾ ਹੈ ਅਤੇ ਆਪਣੇ ਦਾਨੀਆਂ ਵਿਚੋਂ ਕਈਆਂ ਨੂੰ ਕਹਿੰਦੇ ਜਾ ਕੇ ਅਤੇ ਇਹ ਪ੍ਰਾਪਤ ਕਰਨ ਲਈ, ਮਿਸਾਲ ਵਜੋਂ ਇਸ ਤਰਾਂ। ਪਰ ਇਹ ਇਸ ਲਈ ਨਹੀਂ ਤਾਂਕਿ ਬੁਧ ਐਸ਼ੋ-ਆਰਾਮ ਵਿਚ ਜੀਅ ਸਕਣ - ਨਹੀਂ, ਉਹ ਇਕ ਝੌਂਪੜੀ ਵਿਚ ਰਹਿੰਦੇ ਸਨ!

ਉਹ ਇਸ ਨੂੰ ਖੁਸ਼ਬੂ, ਸੁਗੰਧ ਦਾ ਕਮਰਾ ਆਖਦੇ ਸਨ, ਬਸ ਜਿਵੇਂ ਦੂਜੇ ਕਮਰੇ ਜਾਂ ਦੂਜੀਆਂ ਝੌਂਪੜੀਆਂ। ਸਾਇਦ ਇਹ ਥੋੜੀ ਜਿਹੀ ਵਧੇਰੇ ਦੂਰ ਇਕਾਂਤ ਵਿਚ ਸੀ, ਸੰਘਾ ਦੇ ਜਾਂ ਜਨਤਾ ਦੇ ਵਿਚਾਲੇ ਨਹੀਂ ਸੀ। ਪਰ ਇਹ ਸਿਰਫ ਇਕ ਕਮਰਾ ਸੀ ਉਵੇਂ ਹਰ ਇਕ ਹੋਰ ਕਮਰੇ ਦੀ ਤਰਾਂ ਜੋ ਉਹ ਸੰਘਾ ਦੇ ਲਈ ਪ੍ਰਾਪਤ ਕਰ ਸਕਦੇ ਸਨ। ਕਦੇ ਕਦਾਂਈ, ਉਨਾਂ ਕੋਲ ਕਾਫੀ ਕਮਰੇ ਨਹੀਂ ਹੁੰਦੇ ਸੀ, ਸੋ ਬੁਧ ਨੇ ਇਥੋਂ ਤਕ ਪੁਛਿਆ - ਜਾਂ ਸ਼ਾਇਦ ਉਨਾਂ ਨੇ ਨਹੀਂ ਮੰਗ ਕੀਤੀ, ਪਰ ਕੋਈ ਵਡੇ ਸਤਿਕਾਰਯੋਗ, ਬਜ਼ੁਰਗ ਭਿਕਸ਼ੂ ਆਸ਼ਰਮ ਨੂੰ ਆਏ ਜਿਥੇ ਬੁਧ ਅਤੇ ਸੰਘਾ, ਭਿਕਸ਼ੂ ਰਹਿ ਰਹੇ ਸਨ, ਅਤੇ ਉਥੇ ਕਾਫੀ ਜਗਾ ਨਹੀਂ ਸੀ। ਸੋ ਉਨਾਂ ਦੇ ਪੁਤਰ, ਰਾਹੂਲਾ ਲਈ, ਗੁਸਲਖਾਨੇ ਵਿਚ ਜਾ ਕੇ ਸੌਣਾ ਜ਼ਰੂਰੀ ਸੀ। ਖੈਰ, ਮੈਂ ਆਸ ਕਰਦੀ ਗੁਸਲਖਾਨਾ ਉਸ ਸਮੇਂ ਚੰਗਾ ਸੀ। ਵਿਚਾਰਾ ਰਾਹੂਲਾ। ਬੁਧ ਉਸਦੇ ਨਾਲ ਬਹੁਤ ਸਖਤ ਸਨ, ਕਿਉਂਕਿ ਬੁਧ ਚਾਹੁੰਦੇ ਸੀ ਉਹ ਵਧੀਆ ਬਣੇ, ਜਾਣਦੇ ਹੋਏ ਕਿਸ਼ੋਰੇ ਅਤੇ ਬਚੇ ਕਿਵੇਂ ਪ੍ਰਤਿਕ੍ਰਿਆ ਕਰਦੇ ਹਨ। ਮੈਂ ਬੁਧ ਦੇ ਪੁਤਰ ਲਈ ਵੀ ਬਹੁਤ ਤਰਸ ਮਹਿਸੂਸ ਕਰਦੀ ਹਾਂ, ਕਿਉਂਕਿ ਉਹ ਛੋਟਾ ਸੀ, ਅਤੇ ਉਸ ਨੂੰ ਖਾਣਾ ਪਿਆ ਬਸ ਹਰ ਇਕ ਦੀ ਤਰਾਂ ਇਕ ਭੋਜਨ। ਮੈਂ ਸਚਮੁਚ ਰਾਹੂਲਾ ਲਈ ਬਹੁਤ ਅਫਸੋਸ ਮਹਿਸੂਸ ਕਰਦੀ ਹਾਂ।ਪਰ ਉਹ ਤਰੀਕਾ ਸੀ। ਬੁਧ ਨਿਆਂਪੂਰਨ ਸਨ ਅਤੇ ਨਿਰਪਖ ਸਨ। ਉਨਾਂ ਨੇ ਕਦੇ ਕਿਸੇ ਨਾਲ ਕੋਈ ਖਾਸ ਵਿਹਾਰ ਨਹੀਂ ਕੀਤਾ।

ਇਥੋਂ ਤਕ ਅਨੰਦਾ - ਅਨੰਦਾ ਉਨਾਂ ਦਾ ਸਭ ਤੋਂ ਵਧੀਆ ਸੇਵਾਦਾਰ ਸੀ, ਹਮੇਸ਼ਾਂ ਉਨਾਂ ਦੇ ਬਹੁਤ ਨਜ਼ਦੀਕ, ਸਭ ਕਿਸਮ ਦੀਆਂ ਚੀਜ਼ਾਂ ਬੁਧ ਲਈ ਕੀਤੀਆਂ, ਅਤੇ ਇਥੋਂ ਤਕ ਸਾਰੀਆਂ ਕਹਾਣੀਆਂ , ਸਾਰੇ ਬੁਧ ਦੇ ਭਾਸ਼ਣ ਯਾਦ ਕੀਤੇ - ਬੁਧ ਨੇ ਉਸ ਨਾਲ ਖਾਸ ਵਿਹਾਰ ਨਹੀਂ ਕੀਤਾ ਸੀ। ਅਤੇ ਅਨੰਦਾ ਵੀ ਖਾਸ ਵਿਹਾਰ ਨਹੀਂ ਚਾਹੁੰਦਾ ਸੀ। ਸੋ ਸਤਿਸੰਗ ਦੇ ਉਹਨੂੰ ਬੁਧ ਦੇ ਨਿਜ਼ੀ ਸੇਵਾਦਾਰ ਬਣਨ ਲਈ ਵੋਟ ਕਰਨ ਤੋਂ ਪਹਿਲਾਂ, ਉਨਾਂ ਨੇ ਕੁਝ ਸ਼ਰਤਾਂ ਮੰਗੀਆਂ, ਉਨਾਂ ਦੇ ਸਵੀਕਾਰ ਕਰਨ ਤੋਂ ਪਹਿਲਾਂ। ਜਿਵੇਂ, ਉਨਾਂ ਨੇ ਬੁਧ ਦੇ ਸੇਵਾਦਾਰ ਹੋਣ ਦੀ ਸਥਿਤੀ ਸਵੀਕਾਰ ਕਰਨ ਤੋਂ ਪਹਿਲਾਂ, ਉਨਾਂ ਨੇ ਵਿਧਾਨ ਸਭ ਨੂੰ ਦਸ‌ਿਆ ਕਿ ਉਹਦੇ ਲਈ ਬੁਧ ਤੋਂ ਬਚੇ ਹੋਏ ਜਾਂ ਬੁਧ ਨੂੰ ਦਿਤੇ ਗਏ ਅਤੇ ਬੁਧ ਉਨਾਂ ਨੂੰ ਦੇਣੇ ਚਾਹੁੰਦਾ ਉਨਾਂ ਨੂੰ ਲੈਣ ਦੀ ਕਪੜੇ ਲੈਣ ਲਈ ਇਜਾਜ਼ਤ ਇਹਦੀ ਇਜਾਜ਼ਤ ਨਹੀਂ ਸੀ। ਜਾਂ, ਉਹ ਬੁਧ ਦੇ ਭੀਖ ਦੇ ਕਟੋਰੇ ਤੋਂ ਨਹੀਂ ਖਾ ਸਕਦਾ , ਕਿਉਂਕਿ ਬੁਧ ਦੇ ਭੀਖ ਦੇ ਕਟੋਰਾ ਵਿਚ ਉਥੇ ਕੁਝ ਸੁਆਦੀ ਚੀਜ਼ਾਂ ਹਨ, ਜਾਂ ਸ਼ਾਇਦ ਆਸ਼ੀਰਵਾਦ ਭੋਜ਼ਨ, ਅਤੇ ਉਸ ਕਿਸਮ ਦੀਆਂ ਚੰਗੀਆਂ ਚੀਜ਼ਾਂ। ਸੋ, ਉਹ ਬੁਧ ਦੇ ਕਟੋਰੇ ਤੋਂ ਖਾਣਾ ਨਹੀਂ ਚਾਹੁੰਦਾ ਸੀ, ਮਿਸਾਲ ਵਜੋਂ ਇਸ ਤਰਾਂ - ਭਾਵ ਉਹ ਚਾਹੁੰਦਾ ਹੈ ਕਿ ਸਭਾ ਜਾਣ ਲਵੇ ਅਤੇ ਉਸ ਦੀ ਸ਼ਰਤ ਨੂੰ ਸਵੀਕਾਰ ਕਰਨ, ਕਿ ਉਹ ਬੁਧ ਦੇ ਸੇਵਾਦਾਰ ਦੀ ਸਥਿਤੀ ਤੋਂ ਕੋਈ ਲਾਭ ਨਹੀਂ ਲੈਣਾ ਚਾਹੁੰਦੀ ਸੀ, ਕਿਉਂਕਿ ਉਹ ਬਹੁਤ ਮਹਤਵਪੂਰਨ ਹੈ। ਉਹੀ ਇਕੋ ਸਥਿਤੀ ਹੈ। ਅਤੇ ਅਨੰਦਾ ਨੂੰ ਇਹ ਮਿਲੀ, ਕਿਉਂਕਿ ਬੁਧ ਉਸ ਨੂੰ ਪਸੰਦ ਕਰਦੇ ਸਨ। ਇਹ ਨਹੀਂ ਜਿਵੇਂ ਬੁਧ ਨੇ ਉਸ ਦਾ ਪਖ ਪੂਰਿਆ। ਇਹੀ ਹੈ ਬਸ ਕਿ ਉਨਾਂ ਕੋਲ ਇਕ ਦੂਜੇ ਨਾਲ ਅਨੇਕ, ਅਨੇਕ ਜੀਵਨ ਕਾਲਾਂ ਤੋਂ ਨਾਤਾ ਸੀ।

ਜੇਕਰ ਤੁਸੀਂ ਬੋਧੀ ਕਹਾਣੀਆਂ ਪੜਦੇ ਹੋ, ਤੁਸੀਂ ਜਾਣ ਲਵੋਂਗੇ ਬੁਧ ਅਤੇ ਅਨੰਦਾ, ਜਨਮ ਦਰ ਜਨਮ ਅਕਸਰ ਇਕਠੇ ਹੁੰਦੇ ਸਨ, ਦੂਜੇ ਜੀਵਾਂ ਦੇ ਲਾਭ ਲਈ ਬਹੁਤ ਸਾਰੀਆਂ ਚੀਜ਼ਾਂ ਇਕਠੇ ਕਰਦੇ, ਭਾਵੇ, ਉਸ ਸਮੇਂ, ਬੁਧ ਨੇ ਖੁਲੇਆਮ ਬੁਧ ਵਜੋਂ ਪ੍ਰਗਟ ਨਹੀਂ ਹੋਏ ਸੀ। ਪਰ ਬੁਧ ਇਕ ਲੰਮੇਂ, ਲੰਮੇਂ, ਲੰਮੇਂ ਸਮੇਂ ਤੋਂ ਪਹਿਲੇ ਹੀ ਬੁਧ, ਗਿਆਨਵਾਨ ਗੁਰੂ ਰਹੇ ਸਨ। ਦੇਵਦਤ ਵੀ ਬੁਧ ਨਾਲ ਇਕ ਲੰਮੇਂ ਸਮੇਂ ਤੋਂ ਰਿਹਾ ਸੀ, ਪਰ ਉਹ ਹਮੇਸ਼ਾਂ ਉਥੇ ਬਸ ਬੁਧ ਨੂੰ ਨੁਕਸਾਨ ਪਹੁੰਚਾਉਣ ਲਈ ਸੀ, ਬੁਧ ਲਈ ਰੁਕਾਵਟ ਖੜੀ ਕਰਨ ਲਈ, ਬੁਧ ਬਣਨ ਲਈ ਬੁਧ ਲਈ ਸਮਸ‌ਿਆ ਪੈਦਾ ਕਰਨ ਲਈ। ਜਾਂ, ਜਦੋਂ ਬੁਧ ਬੁਧਵਾਦ ਦੇ ਮਾਰਗ ਉਤੇ ਸਫਰ ਕਰ ਰਿਹਾ ਸੀ, ਦੇਵਦਤ ਹਮੇਸ਼ਾਂ ਕਿਵੇਂ ਨਾ ਕਿਵੇਂ ਉਥੇ ਸੀ, ਪ੍ਰਛਾਵੇਂ ਵਿਚ ਜਾਂ ਕਿਸੇ ਜਗਾ ਲਾਗੇ, ਬੁਧ ਨੂੰ ਨੁਕਸਾਨ ਪਹੁੰਚਾਉਣ ਲਈ। ਅਤੇ ਉਸ ਨੇ ਬਹੁਤ ਹੋਰ ਚੀਜ਼ਾਂ ਕੀਤੀਆਂ ਸੀ, ਜਿਵੇਂ ਉਸ ਨੂੰ ਬਦਨਾਮ ਕਰਨ ਲਈ, ਬੁਧ ਦੇ ਵਿਰੁਧ ਮਾੜਾ ਪ੍ਰਚਾਰ ਕੀਤਾ ਅਤੇ ਦੇਵਦਤ ਨੇ ਆਪਣੇ ਲਈ ਚੰਗਾ ਪ੍ਰਚਾਰ ਕੀਤਾ, ਮਿਸਾਲ ਵਜੋਂ ਇਸ ਤਰਾਂ।

ਇਹ ਸ਼ਾਇਦ ਸੰਸਾਰ ਵਿਚ ਬਸ ਇਕ ਸਿਸਟਮ ਹੈ ਕਿ ਜਿਹੜਾ ਵੀ ਇਕ ਗੁਰੂ ਬਣਦਾ ਹੈ, ਉਥੇ ਹਮੇਸ਼ਾਂ ਕੁਝ ਮਾਇਆ ਦੇ ਅਧੀਨ ਕੁਝ ਉਸ ਦੇ ਨੇੜੇ ਨਿਯੁਕਤ ਕੀਤੇ ਜਾਂਦੇ ਹਨ, ਉਸ ਦੇ ਨੇੜੇ, ਉਸ ਨੂੰ ਰੋਕਣ ਲਈ, ਉਸ ਦੇ ਜੀਵਨ ਲਈ ਨਰਕ ਬਣਾਉਣ ਲਈ ਅਤੇ ਉਸ ਦੀ ਰੂਹਾਨੀ ਪ੍ਰਾਪਤੀ ਲਈ ਵੀ। ਇਸ ਸੰਸਾਰ ਵਿਚ ਇਕ ਬੁਧ ਹੋਣਾ ਇਹ ਬਹੁਤ ਹੀ ਮੁਸ਼ਕਲ ਹੈ। ਇਹ ਨਹੀਂ ਕਿ ਬੁਧ ਪਹਿਲੇ ਹੀ ਇਕ ਬੁਧ ਨਹੀਂ ਸਨ, ਪਰ ਇਹੀ ਹੈ ਬਸ ਕਿ ਉਨਾਂ ਨੂੰ ਥਲੇ ਆਉਣਾ ਪਿਆ ਅਤੇ ਹੋਰਨਾਂ ਸੰਵੇਦਨਸ਼ੀਲ ਜੀਵਾਂ ਨਾਲ ਨੇੜਤਾ ਨਾਤਾ ਸਿਰਜ਼ਣਾ ਪਿਆ ਤਾਂਕਿ ਵਾਪਸ ਇਕ ਬੁਧ ਵਜੋਂ ਆ ਸਕਣ, ਅਤੇ ਫਿਰ ਜਦੋਂ ਉਨਾਂ ਕੋਲ ਕਾਫੀ ਸ਼ਕਤੀ ਸੀ, ਉਹ ਉਨਾਂ ਨੂੰ ਮੁਕਤ ਕਰ ਸਕਦਾ ਹੈ। ਇਸੇ ਕਰਕੇ। ਇਸੇ ਕਰਕੇ ਕੁਝ ਗੁਰੂ ਆਉਂਦੇ ਅਤੇ ਜਾਂਦੇ ਹਨ - ਨਿਰਵਾਣ ਤੋਂ ਵਾਪਸ ਧਰਤੀ ਨੂੰ ਅਤੇ ਫਿਰ ਵਾਪਸ ਦੁਬਾਰਾ ਨਿਰਵਾਣ ਨੂੰ - ਅਤੇ ਬਹੁਤ , ਬਹੁਤ, ਬਹੁਤ, ਅਕਹਿ ਦੁਖ ਪਾਉਂਦੇ। ਪਰ ਕੋਈ ਨਹੀਂ ਦੇਖ ਸਕਦਾ... ਬਹੁਤਾ ਨਹੀਂ।

Photo Caption: ਇਹ ਹੀਰੋ ਖਜ਼ਾਨਾ ਅਤੇ ਸੁੰਦਰਤਾ, ਦਿਲ ਦੇ ਇਤਿਹਾਸ ਵਿਚ!

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (2/10)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
35:48
2025-01-05
170 ਦੇਖੇ ਗਏ
2025-01-04
576 ਦੇਖੇ ਗਏ
35:32
2025-01-04
228 ਦੇਖੇ ਗਏ
2025-01-04
172 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ