ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਆਪਣੇ ਕਰਮਾਂ ਅਨੁਸਾਰ ਖਾਉ, ਛੇ ਹਿਸਿਆਂ ਦਾ ਛੇਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਉਥੇ ਚੀਨ ਵਿਚ ਇਕ ਰਾਜਾ ਸੀ। ਉਹ ਬਹੁਤ ਪ੍ਰਸਿਧ ਸੀ: ਲਿਆਂਗ ਇੰਪੀਰੀਅਲ - ਉਹ ਉਸ ਨੂੰ ਚੀਨ ਵਿਚ "ਲਿਆਂਗ ਵੂ-ਤੀ" ਬੁਲਾਉਂਦੇ ਸਨ। ਉਸ ਨੇ ਪਿਤਾਮਾ ਬੋਧੀਧਰਮਾ ਨੂੰ ਪੁਛਿਆ ਕਿ ਉਸ ਦੇ ਕੋਲ ਕਿਤਨੇ ਗੁਣ ਹੋਣੇਗੇ, ਕਿਉਂਕਿ ਉਸ ਨੇ ਬਹੁਤ ਸਾਰੇ ਮੰਦਰ ਉਸਾਰੇ, ਬਹੁਤ ਸਾਰੇ ਭਿਕਸ਼ੂਆਂ ਨੂੰ ਭੋਜ਼ਨ ਦਿਤਾ, ਅਤੇ ਬਹੁਤ ਸਾਰੇ ਸੂਤਰ ਛਾਪਣ ਦਾ ਹੁਕਮ ਦਿਤਾ ਸੀ। ਇਹ ਇਥੋਂ ਤਕ ਸਭ ਤੋਂ ਉਚੇ ਗੁਣ ਹਨ, ਸਿਰਫ ਭੌਤਿਕ ਦੁਨਿਆਵੀ ਚੀਜ਼ਾਂ ਹੀ ਨਹੀਂ ਹਨ। ਪਰ ਬੋਧੀਧਰਮਾ ਨੇ ਉਸ ਨੂੰ ਕਿਹਾ, "ਕੁਝ ਨਹੀਂ। ਤੁਹਾਨੂੰ ਕੁਝ ਨਹੀਂ ਮਿਲੇਗਾ।" (...)

ਸੋ ਲੋਕ ਜਿਹੜੇ ਦਾਨ ਪੁੰਨ ਦਾ ਕੰਮ ਕਰਦੇ ਹਨ - ਇਥੋਂ ਤਕ ਤੁਸੀਂ ਆਪ ਵੀ, ਜੇਕਰ ਤੁਸੀਂ ਇਹਦੇ ਉਤੇ ਨਿਰਭਰ ਹੁੰਦੇ ਹੋ - ਵਧ ਤੋਂ ਵਧ ਸਭ ਤੋਂ ਉਚੇ ਤੀਸਰੇ ਸੰਸਾਰ ਦੇ ਪਧਰ ਨੂੰ ਜਾ ਸਕੋਨਗੇ - ਬ੍ਰਹਿਮਾ ਸੰਸਾਰ। ਪਰ ਫਿਰ ਤੁਹਾਨੂੰ ਵਾਪਸ ਧਰਤੀ ਨੂੰ ਆਉਣਾ ਪਵੇਗਾ, ਕਿਉਂਕਿ ਇਹ ਇਕ ਮੁਕਤੀ ਕਿਸਮ ਦਾ ਮਾਰਗ ਨਹੀਂ ਹੈ। ਇਹ ਕੇਵਲ ਸਵਰਗ ਅਤੇ ਧਰਤੀ ਲਈ ਗੁਣ ਕਮਾਉਣ ਲਈ ਹੈ। ਇਥੇ, ਜਦੋਂ ਬੁਧ ਨੇ ਇਹਦਾ ਜ਼ਿਕਰ ਕੀਤਾ ਸੀ, ਇਹ ਬੁਧ ਦਾ ਦਰਜਾ ਨਹੀਂ ਸੀ। ਠੀਕ ਹੈ? ਹਾਂਜੀ।

ਈਸਾ ਮਸੀਹ ਨੇ ਵੀ ਲੋਕਾਂ ਨੂੰ ਆਪਣੇ ਆਵਦੇ ਭਰਾ ਅਤੇ ਭੇਣ ਮਨੁਖਾਂ ਦੀ ਮਦਦ ਕਰਨ ਲਈ ਸਲਾਹ ਦਿਤੀ ਸੀ । ਪਰ ਉਨਾਂ ਨੇ ਨਹੀਂ ਕਿਹਾ ਕਿ ਇਹ ਕਰਨ ਦੁਆਰਾ ਤੁਸੀਂ ਪ੍ਰਮਾਤਮਾ ਤਕ ਪਹੁੰਚ ਜਾਵੋਂਗੇ, ਤੁਸੀਂ ਉਨਾਂ ਦੇ ਪਿਤਾ ਦੇ ਮਹਿਲ ਵਿਚ ਵਾਪਸ ਚਲੇ ਜਾਵੋਂਗੇ। ਨਹੀਂ ਤਾਂ, ਉਨਾਂ ਨੇ ਆਪਣੇ 12 ਰਸੂਲਾਂ ਨੂੰ ਉਨਾਂ ਦਾ ਅਨੁਸਰਨ ਕਰਨ ਲਈ ਕਿਉਂ ਕਹਿਣਾ ਸੀ? ਕਿਉਂ ਨਾ ਬਸ ਬਾਹਰਲਾ ਕੰਮ ਕਰਨਾ ਜ਼ਾਰੀ ਰਖੋ? ਅਤੇ ਜੇਕਰ ਮਛੀਆਂ ਪਕੜਨ ਦਾ ਕੰਮ ਨਹੀਂ ਚੰਗਾ, ਉਨਾਂ ਨੇ ਉਨਾਂ ਨੂੰ ਕੋਈ ਹੋਰ ਕੰਮ ਕਰਨ ਦੀ ਸਲਾਹ ਦਿਤੀ ਮਛੀ ਲੋਕਾਂ ਨੂੰ ਮਾਰਨ ਬਿਨਾਂ - ਹੋਰ ਵੀਗਨ ਕੰਮ। ਪਰ ਉਨਾਂ ਨੇ ਉਸ ਦਾ ਅਨੁਸਰਨ ਕਰਨ ਲਈ ਕਿਹਾ ਸੀ, ਉਸਦੇ ਰਸੂਲ ਬਣਨ ਲਈ, ਭਾਵੇਂ ਉਨਾਂ ਦਾ ਅੰਤ ਬਹੁਤ ਦੁਖਦਾਈ ਸੀ, ਇਤਨਾ ਭਿਆਨਕ ਕਿ ਕੋਈ ਇਥੋਂ ਤਕ ਕਲਪਨਾ ਨਹੀਂ ਕਰ ਸਕਦਾ, ਇਥੋਂ ਤਕ ਸਭ ਤੋਂ ਡਰਾਉਣੀਆਂ ਭਿਆਨਕ ਮੂਵੀਆਂ। ਓਹ ਰਬਾ, ਮੈਂ ਨਹੀਂ ਜਾਣਦੀ ਕਿਵੇਂ ਕੋਈ ਸਤਿਗੁਰੂ ਇਸ ਸੰਸਾਰ ਨੂੰ ਇਥੋਂ ਤਕ ਦੁਬਾਰਾ ਵਾਪਸ ਆਉਦਾ ਹੈ। ਇਹ ਭਿਆਨਕ ਹੈ ਜਿਸ ਤਰਾਂ ਅਸੀਂ ਇਕ ਦੂਜੇ ਨਾਲ ਵਿਹਾਰ ਕਰਦੇ ਹਾਂ, ਜਿਵੇਂ ਅਸੀਂ ਸੰਤਾਂ ਅਤੇ ਸਾਧੂਆਂ ਨਾਲ ਅਤੇ ਇਥੋਂ ਤਕ ਜਾਨਵਰ-ਲੋਕਾਂ, ਦਰਖਤਾਂ, ਜ਼ਮੀਨ, ਸਾਗਰਾਂ, ਦਰ‌ਿਆਵਾਂ, ਅਤੇ ਝੀਲ਼ਾਂ ਨਾਲ ਵਿਹਾਰ ਕਰਦੇ ਹਾਂ। ਅਸੀਂ ਜਾਪਦਾ ਹੈ ਉਨਾਂ ਨੂੰ ਹੌਲੀ ਹੌਲੀ ਜਾਂ ਤੇਜ਼ੀ ਨਾਲ ਤਬਾਹ ਕਰ ਰਹੇ ਹਾਂ। ਅਜਕਲ, ਸੰਸਾਰ ਵਿਚ ਜਿਆਦਾਤਰ ਪਾਣੀ ਇਕ ਚੀਜ਼ ਜਾਂ ਕਿਸੇ ਹੋਰ ਦੁਆਰਾ ਦੂਸ਼ਿਤ ਹੈ। ਕੁਝ ਵੀ ਸਾਡੇ ਲਈ ਚੰਗਾ ਨਹੀਂ ਹੈ।

ਤੁਸੀਂ ਦੇਖੋ, ਜੇਕਰ ਚੰਗਾ ਕਾਰੋਬਾਰ ਕਰਨ ਦੁਆਰਾ, ਅਮੀਰ ਹੋਣਾ, ਅਤੇ ਦਾਨ ਦੇਣ ਨਾਲ ਤੁਸੀਂ ਮੁਕਤ ਹੋ ਸਕਦੇ ਹੋਵੋਂ, ਫਿਰ ਬੁਧ ਨੇ ਇਹਦੀ ਵਕਾਲਤ ਕਿਉਂ ਕਰਨੀ ਸੀ। ਬੁਧ ਨੇ ਪੁਰਾਣੇ ਸਮ‌ਿਆਂ ਵਿਚ ਕੁਝ ਵਫਾਦਾਰਾਂ ਦੀਆਂ ਕਹਾਣੀਆਂ ਸੁਣਾਈਆਂ: ਇਕ ਔਰਤ ਨੇ ਇਥੋਂ ਤਕ ਸਿਰਫ ਇਕ ਪਾਟਿਆ ਹੋਇਆ ਕਪੜਾ, ਲੀਰ ਇਕ ਬੁਧ ਨੂੰ ਭੇਟ ਕੀਤਾ, ਅਤੇ ਅਨੇਕ ਹੀ ਜੀਵਨ ਕਾਲਾਂ ਲਈ ਉਸ ਨੇ ਅਮੀਰੀ ਦਾ ਅਨੰਦ ਮਾਣਿਆ ਸੀ, ਇਕ ਆਰਾਮਦਾਇਕ ਜਿੰਦਗੀ, ਆਦਿ, ਹਮੇਸ਼ਾਂ ਇਕ ਰੇਸ਼ਮੀ ਕਪੜੇ ਨਾਲ ਜਨਮ ਤੋਂ ਹੀ ਕੁਦਰਤੀ ਤੌਰ ਤੇ ਉਹਦੇ ਆਲੇ ਦੁਆਲੇ ਵਲੇਟ‌ਿਆ ਹੋਇਆ! ਪਰ ਯਾਦ ਰਖਣਾ, ਇਥੋਂ ਤਕ ਇਕ ਬੁਧ ਨੂੰ ਇਕ ਭੇਟਾ ਦੇਣੀ ਤੁਹਾਡੇ ਲਈ ਕਈ ਜਿੰਦਗੀਆਂ ਵਿਚ ਭੁਲੇਖੇ ਵਾਲੇ ਸੰਸਾਰ ਵਿਚ ਜਨਮ/ਮਰਨ, ਬੁਢਾਪਾ ਲ਼ਿਆਵੇਗਾ, ਨਾਲ ਹੀ ਸਾਰੀਆਂ ਸਬੰਧਿਤ ਚਣੌਤੀਆਂ! ਸਿਰਫ ਸਹੀ ਮੈਡੀਟੇਸ਼ਨ ਦਾ ਅਭਿਆਸ ਕਰਨ ਨਾਲ, ਇਕ ਸਹੀ ਜੀਵਨ ਜੀਣ ਨਾਲ, ਤੁਹਾਨੂੰ ਸਦਾ ਲਈ ਮੁਕਤੀ ਦਿਵਾਏਗਾ!

"ਉਸ ਸਮੇਂ, ਬੁਧ ਨੇ ਸਮੁਚੇ ਇਕਠ ਨੂੰ ਅਤੇ ਅਨੰਦਾ ਨੂੰ ਯਾਦ ਦਿਲਾਇਆ, ਉਹਨਾਂ ਨੇ ਕਿਹਾ, ‘ਅਨੰਦਾ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ, ਪਤਨੀ, ਗਰੀਬ ਪਤਨੀ ਉਸ ਸਮੇਂ ਹੁਣ ਭਿਕਸ਼ਣੀ ਹੈ,’” ਉਹ ਜਿਹੜੀ ਸੂਫੈਦ ਰੇਸ਼ਮੀ ਵਾਲੀ। "'ਕਿਉਂਕਿ ਉਸ ਦੇ ਪਾਸ ਅਜਿਹੀ ਇਕ ਸ਼ੁਧਤਾ ਸੀ, ਅਜਿਹਾ ਇਕ ਸ਼ੁਧ ਦਿਲ, ਅਜਿਹਾ ਇਕ ਸੰਜ਼ੀਦਾ ਨਿਮਰ ਦਿਲ, ਬੁਧ ਨੂੰ ਉਸ ਸਮੇਂ ਇਹ ਕਪੜੇ ਦਾ ਟੋਟਾ ਭੇਟ ਕਰਨ ਲਈ, ਸੋ ਹੁਣ 91 ਯੁਗਾਂ ਲਈ, ਜਿਥੇ ਵੀ ਉਹ ਜਨਮ ਲੈਂਦੀ ਹੈ, ਉਸ ਦੇ ਪਾਸ ਹਮੇਸ਼ਾਂ ਇਹ ਰੇਸ਼ਮੀ ਕਪੜਾ ਹੁੰਦਾ, ਰੇਸ਼ਮੀ ਕਪੜਾ ਉਸੇ ਦੇ ਆਸ ਪਾਸ ਵਲੇਟਿਆ, ਕੁਦਰਤੀ ਅਤੇ ਸਾਫ। […] ਅਤੇ ਉਹ ਨੇ ਹਮੇਸ਼ਾਂ ਇਕ ਅਮੀਰ ਸ਼ਕਤੀਸ਼ਾਲੀ ਪ੍ਰਸਿਧ ਪ੍ਰੀਵਾਰ ਵਿਚ ਜਨਮ ਲਿਆ ਸੀ, ਅਤੇ ਆਪਣੀ ਜਿੰਦਗੀ ਵਿਚ ਕਿਸੇ ਚੀਜ਼ ਦੀ ਕਮੀ ਨਹੀ ਸੀ ।'”

ਪਰ ਕੋਈ ਵੀ ਜਿਹੜਾ ਇਕ ਬੇਘਰ ਭਿਕਸ਼ੂ ਹੋਣਾ ਚਾਹੁੰਦਾ ਸੀ, ਕੋਈ ਜਾਏਦਾਦ ਨਹੀਂ, ਕੋਈ ਗਰੰਟੀਸ਼ੁਦਾ ਭੋਜਨ ਜਾਂ ਕਪੜੇ ਜਾਂ ਆਸਰਾ ਨਹੀਂ, ਉਹ (ਬੁਧ ਨੇ) ਉਨਾਂ ਨੂੰ ਸਵੀਕਾਰ ਕੀਤਾ। ਉਸ ਨੇ ਉਹਦੀ ਵਕਾਲਤ ਕੀਤੀ। ਬਿਨਾਂਸ਼ਕ, ਸਾਨੂੰ ਇਤਨੀ ਜਿਆਦਾ ਮੰਗ ਤਕ ਇਕ ਸਥਿਤੀ, ਇਕ ਅਭਿਆਸ ਵਲ ਜਾਣ ਦੀ ਨਹੀਂ ਲੋੜ। ਅਸੀਂ ਘਰੇ ਰਹਿ ਸਕਦੇ ਹਾਂ, ਅਤੇ ਇਹ ਕਾਫੀ ਹੈ ਜੇਕਰ ਤੁਸੀਂ ਚੰਗਾ ਅਭਿਆਸ ਕਰਦੇ ਹੋ। ਅਤੇ, ਬਿਨਾਂਸ਼ਕ, ਚੰਗੇ ਕੰਮ ਕਰਦੇ ਹੋ। ਪਰ ਇਹ ਆਮ ਹੈ, ਇਕ ਗੁਆਂਡੀ ਦੀ ਜੁੰਮੇਵਾਰੀ - ਆਪਣੇ ਗੁਆਂਢੀਆਂ ਦੀ, ਦੂਜੇ ਸਾਥੀ ਜੀਵਾਂ ਦੀ, ਜਾਂ ਹੋਰਨਾਂ ਜਾਨਵਰ-ਲੋਕਾਂ ਦੀ ਮਦਦ ਕਰਨੀ। ਉਹ ਸਿਰਫ ਸਾਡੀ ਜੁੰਮੇਵਾਰੀ ਹਨ - ਇਸ ਸੰਸਾਰ ਵਿਚ ਲੈਣਾ-ਦੇਣਾ। ਇਹ ਦਿਆਲਤਾ ਹੈ ਜੋ ਸਾਡੇ ਕੋਲ ਹੋਣੀ ਜ਼ੂਰੀ ਹੈ, ਜਿਸ ਨਾਲ ਪ੍ਰਮਾਤਮਾ ਨੇ ਸਾਨੂੰ ਬਖਸ਼ਿਆ ਹੈ। ਪਰ ਇਹ ਮੁਕਤੀ ਨਹੀਂ ਹੈ।

ਇਹ ਮੁਕਤੀ ਲਈ ਨਹੀਂ ਹੈ ਕਿ ਅਸੀਂ ਦਾਨ ਦਾ ਕੰਮ ਕਰਦੇ ਹਾਂ। ਉਹ ਕਾਫੀ ਨਹੀਂ ਹੋਵੇਗਾ। ਬਸ ਤੁਹਾਨੂੰ ਦੁਬਾਰਾ ਯਾਦ ਦਿਲਾਉਣ ਲਈ। ਅਤੇ ਤੁਸੀਂ ਦੇਖ ਸਕਦੇ ਹੋ ਸਾਰੇ ਸੰਤ ਅਤੇ ਸਾਧੂ, ਉਨਾਂ ਨੇ ਪ੍ਰਾਚੀਨ ਸਮ‌ਿਆਂ ਵਿਚ ਕੀ ਕੀਤਾ ਸੀ, ਫਿਰ ਤੁਸੀਂ ਜਾਣ ਲਵੋਂਗੇ ਜੋ ਮੈਂ ਕਹਿ ਰਹੀ ਹਾਂ ਇਹ ਸਚ ਹੈ। ਅਤੇ ਇਹ ਸਿਰਫ ਮੈਂ ਨਹੀਂ ਹਾਂ ਜਿਸ ਨੇ ਇਹ ਕਿਹਾ ਹੈ, ਇਹ ਮੇਰਾ ਅਨੁਭਵ ਹੈ। ਜਾਨਣ ਲਈ, ਉਹ ਮੇਰੇ ਅਨੁਭਵ, ਸੂਝ ਬੂਝ ਦਾ ਇਕ ਹਿਸਾ ਹੈ। ਇਹ ਇਕ ਚੀਜ਼ ਹੈ ਜੋ ਤੁਸੀਂ ਸੰਤਾਂ ਅਤੇ ਸਾਧੂਆਂ ਨੂੰ ਤੁਹਾਨੂੰ ਦਸ‌ਦ‌ਿਆਂ ਨੂੰ ਸੁਣਦੇ ਹੋ ਰੂਹਾਨੀ ਅਭਿਆਸ ਲਈ ਇਹ ਅਤੇ ਉਹ ਹਦਾਇਤ; ਪਰ ਇਕ ਹੋਰ ਚੀਜ਼ ਹੈ ਕਿ ਤੁਸੀਂ ਇਹ ਆਪ ਖੁਦ ਅਨੁਭਵ ਕਰੋ, ਤੁਸੀਂ ਇਹ ਸਭ ਅੰਦਰ ਆਪਣੇ ਵਸਾ ਲਵੋਂ, ਤੁਸੀਂ ਇਹਦੇ ਅਸਲੀ ਭਾਵ ਨੂੰ ਗਹਿਰਾਈ ਨਾਲ ਸਮਝ ਲਵੋਂ ਆਪਣੇ ਆਵਦੇ ਰੂਹਾਨੀ ਅਨੁਭਵਾਂ ਦੁਆਰਾ। ਉਹ ਭਿੰਨ ਹੈ। ਸੋ, ਸਵੈ-ਅਨੁਭਵ ਗਿਆਨ ਹੈ, ਪ੍ਰਮਾਤਮਾ ਨੂੰ ਪਾਉਣਾ ਹੈ, ਇਸ ਸੰਸਾਰ ਵਿਚ ਸਭ ਤੋਂ ਉਚਾ ਸੰਭਵ ਗਿਆਨ ਪ੍ਰਾਪਤ ਕਰਨਾ ਹੈ।

ਜੇਕਰ ਤੁਸੀਂ ਬਸ ਸੁਪਰੀਮ ਮਾਸਟਰ ਟੈਲੀਵੀਜ਼ਨ ਲਈ ਕੰਮ ਕਰਦੇ ਹੋ, ਅਤੇ ਸਚਮੁਚ ਸਤਿਗੁਰੂ ਵਿਚ ਵਿਸ਼ਵਾਸ਼ ਹੈ ਜਿਹੜੇ ਸੁਪਰੀਮ ਮਾਸਟਰ ਟੈਲੀਵੀਜ਼ਨ ਨੂੰ ਸੰਗਠਿਤ ਕਰਦੇ ਹਨ, ਮਿਸਾਲ ਵਜੋਂ, ਫਿਰ ਤੁਹਾਡੇ ਕੋਲ ਵੀ ਗੁਣ ਹੋਣਗੇ। ਅਤੇ ਜੇਕਰ ਤੁਸੀਂ ਵੀਗਨ ਹੋ, ਸੰਜੀਦਾ, ਅਤੇ ਸ਼ੁਧ, ਫਿਰ, ਬਿਨਾਂਸ਼ਕ, ਸਤਿਗੁਰੂ ਵੀ ਤੁਹਾਨੂੰ ਮੁਕਤੀ ਲਈ ਉਚਾ ਚੁਕਣਗੇ। ਪਰ ਇਹ ਇਸ ਕਰਕੇ ਨਹੀਂ ਹੈ ਕਿ ਤੁਸੀਂ ਸੁਪਰੀਮ ਮਾਸਟਰ ਟੈਲੀਵੀਜ਼ਨ ਨੈਟਵਾਰਕ ਵਿਚ ਕੰਮ ਕਰਦੇ ਹੋ ਜਾਂ ਮੈਡੀਟੇਸ਼ਨ ਵਿਚ ਬਸ ਬੈਠਦੇ ਹੋ। ਨਹੀਂ। ਇਹ ਇਹਦੇ ਪਿਛੇ ਸਤਿਗੁਰੂ ਦੇ ਕਰਕੇ ਹੈ, ਸਤਿਗੁਰੂ ਸ਼ਕਤੀ ਨਾਲ, ਜੋ ਤੁਹਾਡੀ ਮਦਦ ਕਰਦੀ ਹੈ। ਬਸ ਜਿਵੇਂ ਕਦੇ ਕਦਾਂਈ, ਸੜਕ ਉਤੇ ਬਾਹਰ ਲੋਕ, ਜਾਂ ਕਿਸੇ ਜਗਾ, ਸਬਬ ਨਾਲ ਸਤਿਗੁਰੂ ਨੂੰ ਦੇਖ ਲੈਣ, ਉਨਾਂ ਦੀਆਂ ਅਖਾਂ ਵਿਚ ਦੇਖਦੇ - ਉਹ ਵਿਆਕਤੀ ਵੀ ਤਦਾਨਸਾਰ ਇਕ ਉਚੇ ਪਧਰ ਨੂੰ ਚੁਕ‌ਿਆ ਜਾਵੇਗਾ, ਅਤੇ ਇਥੋਂ ਤਕ ਇਕੋ ਜੀਵਨਕਾਲ ਵਿਚ ਮੁਕਤ ਹੋ ਜਾਵੇ, ਜਾਂ ਅਗਲੇ ਜਨਮ ਵਿਚ, ਉਸ ਗਿਆਨਵਾਨ ਸਤਿਗੁਰੂ ਦੀ ਆਸ਼ੀਰਵਾਦ ਦੀ ਸ਼ਕਤੀ ਕਰਕੇ।

ਇਹ ਨਹੀਂ ਕਿ ਤੁਸੀਂ ਬਸ ਚੰਗਾ ਕਰਦੇ ਹੋ, ਅਤੇ ਫਿਰ ਤੁਹਾਡੇ ਕੋਲ ਆਸ਼ੀਰਵਾਦ ਹੋਵੇਗੀ ਮੁਕਤ ਹੋਣ ਲਈ ਇਸ ਜੀਵਨਕਾਲ ਵਿਚ ਜਾਂ ਦੋ ਕੁ ਜੀਵਨਕਾਲਾਂ ਤੋਂ ਬਾਅਦ ਵਿਚ - ਨਹੀਂ। ਸਤਿਗੁਰੂ ਸ਼ਕਤੀ ਮੁਖ ਫੋਕਸ ਹੈ; ਮੁਖ ਸਮਗਰੀ ਹੈ ਤੁਹਾਡੀ ਮੁਕਤੀ ਲਈ, ਤੁਹਾਡੀ ਉਚੀ ਗਿਆਨ ਪ੍ਰਾਪਤੀ ਲਈ। ਸਾਰੇ ਗ੍ਰੰਥ ਵਡੇ, ਮੁਖ, ਸਚੇ, ਚੰਗੇ ਧਰਮਾਂ ਦੇ ਇਹਦਾ ਜ਼ਿਕਰ ਕਰਦੇ ਹਨ। ਮੈਂ ਬਸ ਤੁਹਾਨੂੰ ਆਪਣੇ ਆਵਦੇ ਧਰਮ ਬਾਰੇ ਯਾਦ ਦਿਲਾ ਰਹੀ ਹਾਂ, ਤੁਹਾਡੀ ਆਪਣੀ ਧਾਰਮਿਕ ਸਿਖਿਆ ਬਾਰੇ। ਜੇਕਰ ਤੁਸੀਂ ਇਕ ਸਿਖ ਹੋ, ਸਿਖ ਗ੍ਰੰਥ ਵਿਚ ਦੇਖੋ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ। ਜੇਕਰ ਤੁਸੀਂ ਇਕ ਮੁਸਲਮਾਨ ਹੋ, ਕੁਰਾਨ ਵਿਚ ਦੇਖੋ। ਇਹਦਾ ਸਭ ਜਗਾ ਜ਼ਿਕਰ ਕੀਤਾ ਗਿਆ ਹੈ। ਤੁਸੀਂ ਬਸ ਇਹਨੂੰ ਧਿਆਨ ਨਹੀਂ ਦਿਤਾ। ਤੁਸੀਂ ਇਸ ਨੂੰ ਬਸ ਪਾਸੇ ਕਰ ਦਿਤਾ, ਅਤੇ ਸ਼ਾਇਦ ਤੁਸੀਂ ਕਿਵੇਂ ਵੀ ਨਹੀਂ ਸਮਝ‌ਿਆ। ਜੇਕਰ ਤੁਸੀਂ ਇਸਾਈ ਹੋ, ਬਾਈਬਲ ਵਿਚ ਦੇਖੋ, ਇਸਾਈ ਸਿਖਿਆਵਾਂ ਵਿਚ ਦੇਖੋ, ਈਸਾ ਹੋਰਾਂ ਦੀ ਪਿਛੇ-ਛਡੀ ਗਈ ਸਿਖਿਆ ਦਾ ਸਾਰ ਐਸੇਨ ਗ੍ਰੰਥਾਂ ਵਿਚ ਦੇਖੋ।

ਜੇਕਰ ਤੁਸੀਂ ਜ਼ੇਨ ਹੋ, ਭਗਵਾਨ ਮਹਾਂਵੀਰ ਦੀਆਂ, ਅਤੇ ਦੂਜੇ ਅਧਿਆਪਕਾਂ, ਜੇਨ ਗੁਰੂਆਂ ਦੀਆਂ ਸਿਖਿਆਵਾਂ ਵਿਚ ਦੇਖੋ। ਜੇਕਰ ਤੁਸੀਂ ਇਕ ਬੋਧੀ ਹੋ, ਬੁਧ ਦੀਆਂ ਸਿਖਿਆਵਾਂ ਵਿਚ ਦੇਖੋ। ਉਹ ਹਮੇਸ਼ਾਂ ਬੁਧ ਦੀ ਆਸ਼ੀਰਵਾਦ ਦਾ ਜ਼ਿਕਰ ਕਰਦੇ ਹਨ। ਬੁਧ ਇਕ ਗੁਰੂ ਵੀ ਸਨ, ਬਿਨਾਂਸ਼ਕ, ਇਕ ਗਿਆਨਵਾਨ ਸਤਿਗੁਰੂ। ਕਿਸੇ ਵੀ ਗੁਰੂ ਦੁਆਰਾ ਛਡੇ ਗਏ ਕਿਸੇ ਵੀ ਧਰਮ ਵਿਚ ਦੇਖੋ; ਤੁਸੀਂ ਦੇਖੋਂਗੇ ਉਨਾਂ ਨੇ ਹਮੇਸ਼ਾਂ ਇਕ ਸਤਿਗੁਰੂ ਨੂੰ ਜਾਨਣ ਦੇ ਲਾਭ ਬਾਰੇ ਜ਼ਿਕਰ ਕੀਤਾ ਹੈ, ਸਤਿਗੁਰੂ ਦੀ, ਸਚੇ ਗੁਰੂ ਦੀ ਆਸ਼ੀਰਵਾਦ ਦੇ ਲਾਭ ਬਾਰੇ। ਬਸ ਕਿਸੇ ਵੀ ਗੁਰੂ ਦਾ ਸਰਸਰੀ ਤੌਰ ਤੇ ਜ਼ਿਕਰ ਕਰੋ, ਕਬੀਰ ਇਥੋਂ ਤਕ - ਤੁਸੀਂ ਇਹ ਸਭ ਦੇਖ ਲਵੋਂਗੇ। ਹਿੰਦੂ ਧਰਮ, ਜੇਕਰ ਤੁਸੀਂ ਇਕ ਹਿੰਦੂ ਹੋ, ਤੁਹਾਡੇ ਲਈ ਆਪਣੇ ਹਿੰਦੂ ਧਰਮ ਦੇ ਗ੍ਰੰਥਾਂ ਵਿਚ ਦੇਖਣਾ ਜ਼ਰੂਰੀ ਹੈ, ਫਿਰ ਤੁਸੀਂ ਜਾਣ ਲਵੋਂਗੇ ਕੀ ਮੈਂ ਕਹਿ ਰਹੀ ਹਾਂ; ਇਹ ਸਭ ਸਹੀ ਹੈ। ਇਹ ਸਭ ਦੀ ਤੁਹਾਡੇ ਆਪਣੇ ਆਵਦੇ ਧਰਮਾਂ ਵਿਚ ਪੁਸ਼ਟੀ ਕੀਤੀ ਗਈ ਹੈ।

ਜੇਕਰ ਸਾਰੇ ਗੁਰੂ ਜਾਣਦੇ ਜਾਂ ਸਮਝਦੇ ਸਨ ਕਿ ਬਸ ਸੰਨਿਆਸ ਦੁਆਰਾ, ਜਾਂ ਚੰਗੇ ਕਾਰਜ਼ਾਂ ਦੁਆਰਾ, ਦਾਨ ਦੇ ਕੰਮਾਂ ਦੁਆਰਾ, ਦੂਜਿਆਂ ਦੀ ਮਦਦ ਦੁਆਰਾ, ਤੁਸੀਂ ਸਦਾ ਲਈ ਮੁਕਤ ਹੋ ਜਾਵੋਂਗੇ, ਫਿਰ ਉਨਾਂ ਨੇ ਤੁਹਾਨੂੰ ਇਹ ਕਹਿਣਾ ਸੀ। ਨਹੀਂ। ਉਨਾਂ ਵਿਚੋਂ ਕਿਸੇ ਨੇ ਇਹ ਨਹੀਂ ਕਿਹਾ। ਹਾਂ, ਤੁਸੀਂ ਜ਼ਕਾਤ ਲਈ (ਦਾਨ) ਲਈ ਭੁਗਤਾਨ ਕਰਦੇ ਹੋ, ਜਾਂ ਤੁਸੀਂ ਇਸਾਈ ਤਰੀਕੇ ਨਾਲ ਦਾਨ ਕਰਦੇ ਹੋ, ਬੋਧੀ ਤਰੀਕੇ ਨਾਲ, ਹਿੰਦੂ ਤਰੀਕੇ ਨਾਲ, ਸਿਖ ਤਰੀਕੇ ਨਾਲ, ਜਾਂ ਜੈਨ ਤਰੀਕੇ ਨਾਲ, ਪਰ ਕੁਝ ਨਹੀਂ ਕਹਿੰਦਾ ਕਿ ਜੇਕਰ ਤੁਸੀਂ ਚੰਗੇ ਕੰਮ ਕਰਦੇ ਹੋ ਫਿਰ ਤੁਸੀਂ ਮੁਕਤ ਹੋ ਜਾਵੋਂਗੇ। ਨਹੀ, ਉਹ ਜ਼ਿਕਰ ਕਰਦੇ ਹਨ ਕਿ ਤੁਹਾਡੇ ਕੋਲ ਗੁਣ ਹੋਣਗੇ। ਸਵਰਗ ਤੁਹਾਨੂੰ ਆਸ਼ੀਰਵਾਦ ਦੇਵੇਗਾ। ਤੁਹਾਡਾ ਜੀਵਨ ਆਰਾਮਦਾਇਕ ਹੋਵੇਗਾ ਹੁਣ ਜਾਂ ਸ਼ਾਇਦ ਅਗਲਾ ਜੀਵਨ। ਪਰ ਇਹ ਜ਼ਿਕਰ ਨਹੀਂ ਕਰਦਾ ਕਿ ਤੁਸੀਂ ਮੁਕਤ ਹੋ ਜਾਵੋਂਗੇ, ਤੁਸੀਂ ਬੁਧ ਬਣ ਜਾਵੋਂਗੇ, ਜੇਕਰ ਤੁਸੀਂ ਦਾਨੀ ਕੰਮ ਕਰਦੇ ਹੋ।

ਸਭ ਤੋਂ ਦਾਨੀ ਕੁੰਮ, ਸਭ ਤੋਂ ਵਧੀਆ, ਸਭ ਤੋਂ ਉਤਮ, ਸਭ ਤੋਂ ਪ੍ਰਭਾਵਸ਼ਾਲੀ ਸਚ ਦਾ ਦਾਨ ਹੈ, ਭਾਵ ਤੁਸੀਂ ਲੋਕਾਂ ਨੂੰ ਸਚ ਬਾਰੇ ਸਿਖਾਉਂਦੇ ਹੋ। ਤੁਸੀਂ ਕਿਸੇ ਵੀ ਗੁਰੂ, ਬਿਨਾਂਸ਼ਕ ਜਿਉਂਦੇ ਗੁਰੂ ਤੋਂ ਸਚ ਦੀ ਸਿਖਿਆ ਸਿਖਾਉਂਦੇ ਹੋ। ਨਹੀਂ ਤਾਂ, ਬੁਧ ਨੂੰ ਦੁਬਾਰਾ ਜਨਮ ਲੈਣ ਦੀ ਕੀ ਲੋੜ ਸੀ, ਇਤਨੀ ਜਿਆਦਾ ਤਪਸ‌ਿਆ ਜਾਂ ਮੁਸ਼ਕਲਾਂ ਜਾਂ ਅਜ਼ਮਾਇਸ਼ਾਂ ਵਿਚ ਦੀ ਲੰਘਣ ਦੀ ਅਤੇ ਇਥੋਂ ਤਕ ਮਾਰੇ ਜਾਣ ਦੇ ਯਤਨਾਂ ਵਿਚ ਤਾਂਕਿ ਕੋਈ ਹੋਰ ਬੁਧ ਉਥੇ ਹੋਵੇ? ਸਾਡੇ ਕੋਲ ਪ੍ਰਾਚੀਨ ਸਮ‌ਿਆ ਤੋਂ ਬਹੁਤ ਸਾਰੇ ਬੁਧ (ਗਿਆਨਵਾਨ ਗੁਰੂ) ਹੋਏ ਹਨ। ਸ਼ਕਿਆਮੁਨੀ ਬੁਧ ਨੇ ਇਥੋਂ ਤਕ ਇਸ ਦਾ ਜ਼ਿਕਰ ਕੀਤਾ, ਬਿਨਾਂਸ਼ਕ। ਅਤੇ ਈਸਾ ਮਸੀਹ ਨੂੰ ਕਿਉਂ ਦੁਬਾਰਾ ਆਉਣਾ ਪਿਆ, ਸਲੀਬ ਉਤੇ ਤਸੀਹੇ ਝਲਣੇ ਪਏ, ਬਸ ਇਕ ਹੋਰ ਪ੍ਰਮਾਤਮਾ ਦੇ ਪੁਤਰ ਵਜੋਂ ਦੁਬਾਰਾ ਪੁਨਰ ਜਨਮ ਹੋਣ ਲਈ? ਕਿਉਂਕਿ ਈਸਾ ਮਸੀਹ ਉਥੇ ਪਹਿਲਾਂ ਰਹੇ ਸਨ। ਇਹ ਨਹੀਂ ਹੋ ਸਕਦਾ ਕਿ ਬਿਲੀਅਨ, ਮਿਲੀਅਨ ਹੀ ਸਾਲਾਂ ਤੋਂ ਪ੍ਰਮਾਤਮਾ ਨੇ ਸਿਰਫ ਇਕ ਪੁਤਰ ਭੇਜਿਆ ਅਤੇ ਭੁਲ ਗਏ, ਈਸਾ ਤੋਂ ਪਹਿਲਾਂ ਸਭ ਦੀ ਅਣਗਹਿਲੀ ਕੀਤੀ। ਪੈਗੰਬਰ, ਉਨਾਂ ਉਪਰ ਸ਼ਾਂਤੀ ਬਣੀ ਰਹੇ, ਉਹਨਾਂ ਨੂੰ ਕਿਉਂ ਹੇਠਾਂ ਦੁਬਾਰਾ ਆਉਣਾ ਪਿਆ ਅਤੇ ਇਤਨਾ ਦੁਖ ਝਲਣਾ ਪਿਆ? ਕੋਈ ਵੀ ਹੋਰ ਗੁਰੂਆਂ, ਸੰਤਾਂ ਅਤੇ ਸਾਧੂਆਂ ਨੂੰ ਕਿਉਂ ਹੇਠਾਂ ਦੁਬਾਰਾ ਆਉਣਾ ਪਿਆ ਜਦੋਂ ਸਾਡੇ ਕੋਲ ਪਹਿਲੇ ਹੀ, ਇਤਨੇ ਜਿਆਦਾ, ਅਣਗਿਣਤ ਗੁਰੂ, ਸੰਤ ਅਤੇ ਸਾਧੂ ਸਨ, ਅਤੇ ਕਈ ਵਾਰ ਪਹਿਲੇ ਹੀ ਪ੍ਰਮਾਤਮਾ ਦੇ ਪੁਤਰ ਨੂੰ ਥਲੇ ਆਉਣਾ ਪਿਆ।

ਉਨਾਂ ਨੂੰ ਸਾਨੂੰ ਯਾਦ ਦਿਲਾਉਣ ਲਈ ਥਲੇ ਆਉਣਾ ਪੈਂਦਾ ਸਾਨੂੰ ਪ੍ਰਮਾਤਮਾ ਦੀ ਸਿਧੀ ਸਿਖਿਆ ਨਾਲ ਗਿਆਨ ਪ੍ਰਾਪਤੀ ਦਾ, ਮੁਕਤੀ ਦਾ ਕਨੈਕਸ਼ਨ ਦੇਣ ਲਈ, ਸਿਧਾ ਰਸਤਾ ਦੇਣ ਲਈ, ਸਦਾ ਲਈ ਅਸਲੀ ਆਜ਼ਾਦੀ ਵਿਚ, ਆਸ਼ੀਰਵਾਦ ਅਤੇ ਗਿਆਨ ਵਿਚ ਜੀਣ ਲਈ ਥਲੇ ਆਉਣਾ ਪੈਂਦਾ ਹੈ। ਸੋ, ਇਕ ਸਤਿਗੁਰੂ ਹੋਣਾ ਲਾਜ਼ਮੀ ਹੈ। ਜੇਕਰ ਤੁਹਾਡੇ ਕੋਲ ਇਕ ਸਚਾ ਗੁਰੂ ਹੈ ਜਿਸ ਨੇ ਤੁਹਾਨੂੰ ਤੁਰੰਤ ਗਿਆਨ ਪ੍ਰਾਪਤੀ ਤਕ ਪਹੁੰਚਣ ਵਾਲੀ ਸਚੀ ਵਿਧੀ ਪ੍ਰਦਾਨ ਕੀਤੀ ਹੈ, ਤੁਹਾਨੂੰ ਸਭ ਤੋਂ ਉਚੇ ਸਵਰਗਾਂ ਨਾਲ, ਪ੍ਰਮਾਤਮਾ ਨਾਲ ਸਿਧੇ ਕਨੈਕਸ਼ਨ ਦੇ ਮਾਰਗ ਨਾਲ ਜੋੜਣ ਲਈ, ਫਿਰ ਤੁਸੀਂ ਉਥੇ ਹੋ, ਅਤੇ ਤੁਸੀਂ ਸੁਰਖਿਅਤ ਹੋ, ਤੁਸੀਂ ਸੁਰਖਿਅਤ ਹੋ। ਨਹੀਂ ਤਾਂ, ਕੋਈ ਫਰਕ ਨਹੀਂ ਪੈਂਦਾ ਤੁਸੀਂ ਕੀ ਕਰਦੇ ਹੋ, - ਸੰਸਾਰ ਦੇ ਸਭ ਤੋਂ ਵਧੀਆ ਕੰਮ , ਸਮੁਚੇ ਸੰਸਾਰ ਨੂੰ ਵੇਚ ਦੇਵੋਂ ਬਸ ਦਾਨ ਪੁੰਨ ਕਰਨ ਲਈ, ਆਪਣੇ ਸਮੁਚੇ ਜੀਵਨ ਵਿਚ ਬਿਨਾਂ ਕਿਸੇ ਚੀਜ਼ ਦੇ, ਕਈ ਜਨਮਾਂ ਲਈ,ਇਕ ਸੰਨਿਆਸੀ ਬਣਦੇ ਹੋ, - ਅਜ਼ੇ ਵੀ, ਇਹ ਕਦੇ ਤੁਹਾਨੂੰ ਮੁਕਤੀ ਜਾਂ ਬੁਧਾਹੁਡ ਨਹੀਂ ਦੇਵੇਗਾ।

ਉਥੇ ਚੀਨ ਵਿਚ ਇਕ ਰਾਜਾ ਸੀ। ਉਹ ਬਹੁਤ ਪ੍ਰਸਿਧ ਸੀ: ਲਿਆਂਗ ਇੰਪੀਰੀਅਲ - ਉਹ ਉਸ ਨੂੰ ਚੀਨ ਵਿਚ "ਲਿਆਂਗ ਵੂ-ਤੀ" ਬੁਲਾਉਂਦੇ ਸਨ। ਉਸ ਨੇ ਪਿਤਾਮਾ ਬੋਧੀਧਰਮਾ ਨੂੰ ਪੁਛਿਆ ਕਿ ਉਸ ਦੇ ਕੋਲ ਕਿਤਨੇ ਗੁਣ ਹੋਣੇਗੇ, ਕਿਉਂਕਿ ਉਸ ਨੇ ਬਹੁਤ ਸਾਰੇ ਮੰਦਰ ਉਸਾਰੇ, ਬਹੁਤ ਸਾਰੇ ਭਿਕਸ਼ੂਆਂ ਨੂੰ ਭੋਜ਼ਨ ਦਿਤਾ, ਅਤੇ ਬਹੁਤ ਸਾਰੇ ਸੂਤਰ ਛਾਪਣ ਦਾ ਹੁਕਮ ਦਿਤਾ ਸੀ। ਇਹ ਇਥੋਂ ਤਕ ਸਭ ਤੋਂ ਉਚੇ ਗੁਣ ਹਨ, ਸਿਰਫ ਭੌਤਿਕ ਦੁਨਿਆਵੀ ਚੀਜ਼ਾਂ ਹੀ ਨਹੀਂ ਹਨ। ਪਰ ਬੋਧੀਧਰਮਾ ਨੇ ਉਸ ਨੂੰ ਕਿਹਾ, "ਕੁਝ ਨਹੀਂ। ਤੁਹਾਨੂੰ ਕੁਝ ਨਹੀਂ ਮਿਲੇਗਾ।" ਕਿਉਂਕਿ ਉਸ ਨੇ ਦਾਨਪੁੰਨ ਕਰਨ ਉਤੇ ਧਿਆਨ ਕੇਂਦ੍ਰਿਤ ਕੀਤਾ, ਅਤੇ ਇਹਦਾ ਫਖਰ ਕਰਦਾ ਸੀ, ਭੁਲ ਗਿਆ ਕਿ ਅਸਲੀ ਧਰਮਾ ਸਨਾਟੇ ਵਿਚ ਸੰਚਾਰਿਤ ਕੀਤਾ ਜਾਣਾ ਜ਼ਰੂਰੀ ਹੈ ਅਤੇ ਇਸ ਦਾ ਅਭਿਆਸ ਕਰਨਾ ਪਵੇਗਾ ਜਦੋਂ ਤਕ ਤੁਸੀਂ ਸਭ ਤੋਂ ਉਚੀ ਗ‌ਿਆਨ ਪ੍ਰਾਪਤੀ ਤਕ ਨਹੀਂ ਪਹੁੰਚ ਜਾਂਦੇ, ਇਥੋਂ ਤਕ ਇਸ ਜੀਵਨਕਾਲ ਵਿਚ; ਇਸ ਜੀਵਨਕਾਲ ਵਿਚ ਬੁਧ ਬਣਨ ਲਈ, ਜਿਵੇਂ ਪਿਤਾਮਾ ਬੋਧੀਧਰਮਾ ਜਾਂ ਹੁਏ ਨੇਂਗ ਦੀ ਤਰਾਂ, ਜਾਂ ਬੁਧ ਧਰਮ ਵਿਚ ਅਨੇਕ ਹੀ ਹੋਰ ਗੁਰੂਆਂ, ਪਿਤਾਮ‌ਿਆਂ ਦੀ ਤਰਾਂ, ਜਾਂ ਇਸਾਈ ਧਰਮ ਵਿਚ ਅਨੇਕ ਹੀ ਸੰਤਾਂ ਅਤੇ ਸਾਧੂਆਂ ਵਾਂਗ , ਜਾਂ ਹਿੰਦੂ ਧਰਮ ਵਿਚ ਅਨੇਕਾਂ ਦੀ ਤਰਾਂ, ਜੈਨ ਧਰਮ ਵਿਚ, ਮਿਸਾਲ ਵਜੋਂ, ਅਤੇ ਇਸਲਾਮ ਧਰਮ ਦੇ ਜਾਂ ਸੂਫੀਵਾਦ ਵਿਚ ਜਾਂ ਹੋਰ ਸ਼ਾਖਾਵਾਂ ਦੇ ਬਹੁਤ ਸਾਰੇ ਗੁਰੂਆਂ ਦੀ ਤਰਾਂ। ਉਨਾਂ ਸਾਰ‌ਿਆਂ ਨੂੰ ਮਨੁਖਤਾ ਲਈ ਉਥੇ ਮੌਜ਼ੂਦ ਹੋਣ ਦੀ ਲੋੜ ਹੈ - ਉਨਾਂ ਦੀ ਘਰ ਨੂੰ ਵਾਪਸ ਜਾਣ ਵਿਚ ਅਗਵਾਈ ਕਰਨ ਲਈ। ਉਹ ਬਸ ਤੁਹਾਨੂੰ ਇਹ ਨਹੀਂ ਕਹਿੰਦੇ, "ਠੀਕ ਹੈ, ਤੁਸੀਂ ਬਸ ਦਾਨ ਲਈ ਇਕ ਟੈਕਸ ਭੁਗਤਾਨ ਕਰੋ ਅਤੇ ਇਹ ਕਾਫੀ ਹੋਵੇਗਾ।" ਨਹੀਂ, ਨਹੀਂ। ਇਹ ਯਾਦ ਰਖਣਾ।

ਸੋ, ਜੋ ਵੀ ਤੁਸੀਂ ਸੰਸਾਰ ਲਈ ਕਰਦੇ ਹੋ, ਇਹ ਚੰਗਾ ਹੈ ਕਿ ਤੁਸੀਂ ਇਹ ਕਰਦੇ ਹੋ, ਕਿਉਂਕਿ ਤੁਸੀਂ ਨੇਕ ਹੋ, ਤੁਸੀਂ ਉਚੇ ਸੁਚੇ ਹੋ। ਪਰ ਇਹਦਾ ਭਾਵ ਨਹੀਂ ਕਿ ਇਹ ਤੁਹਾਨੂੰ ਮੁਕਤੀ ਵਲ ਲਿਜਾਣ ਦਾ ਤਰੀਕੇ ਹੈ। ਇਥੋਂ ਤਕ ਸੁਪਰੀਮ ਮਾਸਟਰ ਟੈਲੀਵੀਜ਼ਨ ਲਈ ਕੰਮ ਕਰਨਾ, ਇਹ ਤੁਹਾਨੂੰ ਮੁਕਤੀ ਨਹੀਂ ਲਿਆਵੇਗਾ। ਪਰ ਕੁਆਨ ਯਿੰਨ ਵਿਧੀ - ਸਤਿਗੁਰੂ ਸ਼ਕਤੀ ਦੁਆਰਾ ਤੁਹਾਨੂੰ ਪ੍ਰਦਾਨ ਕੀਤੀ ਗਈ - ਉਹ ਹੈ ਜੋ ਤੁਹਾਨੂੰ ਸਦਾ ਲਈ ਮੁਕਤ ਕਰੇਗੀ।

ਕਿਵੇਂ ਵੀ ਸੁਪਰੀਮ ਮਾਸਟਰ ਟੈਲੀਵੀਜ਼ਨ ਲਈ ਕੰਮ ਕਰਨ ਲਈ ਤੁਹਾਡਾ ਧੰਨਵਾਦ, ਕਿਉਂਕਿ ਉਹ ਸਭ ਤੋਂ ਵਧੀਆ ਹੈ ਜੋ ਤੁਸੀਂ ਕਰ ਸਕਦੇ ਹੋ ਸਾਡੇ ਸਾਥੀ ਮਨੁਖਾਂ ਅਤੇ ਸਾਡੇ ਭਰਾ ਅਤੇ ਭੈਣ ਜਾਨਵਰ-ਲੋਕਾਂ ਲਈ, ਅਤੇ ਦਰਖਤਾਂ, ਪੌਂਦਿਆਂ ਅਤੇ ਚਟਾਨਾਂ ਲਈ, ਅਤੇ ਇਸ ਭੌਤਿਕ ਸੰਸਾਰ ਵਿਚ ਅਤੇ ਇਸ ਤੋਂ ਪਰੇ ਸਭ ਚੀਜ਼ਾਂ ਲਈ, ਇਹ ਸਭ ਤੋਂ ਵਧੀਆ ਹੈ। ਉਹਦੇ ਲਈ ਤੁਹਾਡਾ ਧੰਨਵਾਦ। ਸ਼ਾਬਾਸ਼। ਪ੍ਰਮਾਤਮਾ ਤੁਹਾਨੂੰ ਢੇਰ ਸਾਰੀ ਆਸ਼ੀਰਵਾਦ ਦੇਵੇ ਅਤੇ ਤੁਹਾਨੂੰ ਸਦਾ ਲਈ ਪਿਆਰ ਕਰੇ। ਆਮੇਨ। ਮੈਂ ਵੀ ਤੁਹਾਨੂੰ ਪਿਆਰ ਕਰਦੀ ਹਾਂ। ਸਦਾ ਲਈ। ਬਸ ਇਹੀ ਸਭ ਹੈ ਜੋ ਮੈਂ ਤੁਹਾਨੂੰ ਦਸਣਾ ਚਾਹੁੰਦੀ ਹਾਂ। ਠੀਕ ਹੈ। ਤੁਹਾਡਾ ਧੰਨਵਾਦ, ਫਿਰ। ਤੁਹਾਡਾ ਧੰਨਵਾਦ। ਤੁਹਾਨੂੰ ਪਿਆਰ, ਤੁਹਾਨੂੰ ਪਿਆਰ। ਤੁਹਾਨੂੰ ਬਹੁਤ ਸਾਰਾ ਪਿਆਰ। ਉਹ ਸਭ ਲਈ ਜੋ ਤੁਸੀਂ ਸੰਸਾਰ ਲਈ ਕਰ ਰਹੇ ਹੋ, ਤੁਹਾਡਾ ਧੰਨਵਾਦ। ਅਤੇ ਠੀਕ-ਠਾਕ ਰਖਣ ਦੁਆਰਾ ਵੀਗਨ ਹੋਣ ਦੁਆਰਾ, ਅਤੇ ਸ਼ਾਂਤੀ ਸਿਰਜਣ ਦੁਆਰਾ ਅਤੇ ਚੰਗੇ ਕੰਮ ਕਰਨ ਦੁਆਰਾ! ਮੈਂ ਵੀ ਕਿਵੇਂ ਵੀ, ਤੁਹਾਡਾ ਵੀ ਧੰਨਵਾਦ ਕਰਦੀ ਹਾਂ, ਸਾਰੇ ਬਾਹਰ ਗੈਰ-ਪੈਰੋਕਾਰ ਲੋਕਾਂ ਦਾ, ਜਿਹੜੇ ਗ੍ਰਹਿ ਨੂੰ ਬਚਾਉਣ ਦੀ ਮਦਦ ਕਰ ਰਹੇ ਹਨ, ਮਨੁਖਾਂ ਅਤੇ ਜਾਨਵਰ-ਲੋਕਾਂ ਨੂੰ ਸੁਰਖਿਅਤ ਰਖਣ ਵਿਚ ਮਦਦ ਕਰ ਰਹੇ ਹਨ ਇਸ ਸੰਸਾਰ ਨੂੰ ਸੁਰਖਿਅਤ

ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਆਸ਼ੀਰਵਾਦ ਦੇਵੇ। ਤੁਹਾਨੂੰ ਪਿਆਰ, ਤੁਹਾਨੂੰ ਪਿਆਰ। ਅਲਵਿਦਾ।

Photo Caption: ਨਿਮਰ ਦਿਖ ਤੋਂ ਚੰਗਿਆਈ ਨੂੰ ਜਾਣਨਾ!

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2025-01-20
90 ਦੇਖੇ ਗਏ
2025-01-19
354 ਦੇਖੇ ਗਏ
35:55
2025-01-19
193 ਦੇਖੇ ਗਏ
2025-01-19
214 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ