ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਤਿੰਨ ਕਿਸੇ ਦੇ ਗੁਰੂ, ਪੰਜ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਪੁਰਾਣੇ ਸਮ‌ਿਆਂ ਵਿਚ, ਸਤਿਗੁਰੂ ਪੈਰੋਕਾਰਾਂ ਨੂੰ ਚੁਣਨ ਵਿਚ ਬਹੁਤ ਹੀ ਸਾਵਧਾਨ, ਬਹੁਤ ਸਖਤ ਸਨ। ਉਹ ਪੈਰੋਕਰਾਂ ਦੀ ਬਹੁਤ ਪਰੀਖਿਆ ਕਰਦੇ ਸਨ, ਉਨਾਂ ਨੂੰ ਬਹੁਤ ਸਾਰਾ ਕੰਮ ਕਰਨ ਲਈ ਮਜ਼ਬੂਰ ਕਰਦੇ ਸਨ, ਜਾਂ ਹਰ ਕਿਸਮ ਦੀਆਂ ਚੀਜ਼ਾਂ। ਇਥੋਂ ਤਕ ਸਾਡੇ ਜੀਵਨਕਾਲ ਵਿਚ, ਉਥੇ ਇਕ ਸਤਿਗੁਰੂ ਸਨ - ਸਤਿਗੁਰੂ ਸੁਆਨ ਹੁਆ - ਸਿਟੀ ਆਫ ਟੈਨ ਥਾਉਜ਼ੇਂਡ ਬੁਧਾ ਵਿਚ, ਕੈਲੀਫੋਰਨੀਆ ਵਿਚ । ਉਥੇ ਇਕ ਪੈਰੋਕਾਰ ਸੀ ਜਿਹੜਾ ਉਨਾਂ ਦਾ ਅਨੁਸਰਨ ਕਰਨਾ ਚਾਹੁੰਦਾ ਸੀ, ਉਨਾਂ ਦਾ ਭਿਕਸ਼ੂ ਬਣਨਾ ਚਾਹੁੰਦਾ ਸੀ, ਜਾਂ ਸ਼ਾਇਦ ਇਕ ਕਰੀਬੀ ਪੈਰੋਕਾਰ। ਉਸ ਨੇ ਸਤਿਗੁਰੂ ਅਗੇ ਬੇਨਤੀ ਕੀਤੀ ਉਸ ਨੂੰ ਸਵੀਕਾਰ ਕਰਨ ਲਈ। ਸੋ ਸਤਿਗੁਰੂ ਨੇ ਬਸ ਤੁਰੰਤ ਹੀ ਫਰਸ਼ ਉਤੇ ਥੁਕਿਆ, ਅਤੇ ਉਸ ਨੂੰ ਕਿਹਾ, "ਠੀਕ ਹੈ, ਤੁਸੀਂ ਇਸ ਨੂੰ ਚਟੋ। ਇਸ ਨੂੰ ਪਹਿਲੇ ਪੂਰੀ ਤਰਾਂ ਚਟੋ।" ਅਤੇ ਪੈਰੋਕਾਰ ਨੇ ਅਜਿਹਾ ਕੀਤਾ। ਸੋ ਉਸ ਨੂੰ ਸਵੀਕਾਰ ਕਰ ਲਿਆ ਗਿਆ ਸੀ।

ਤੁਹਾਡੇ ਸਾਰਿਆਂ ਲਈ ਸ਼ਾਨਦਾਰ ਸ਼ੁਭਕਾਮਨਾਵਾਂ, ਕਿਉਂਕਿ ਤੁਸੀਂ ਖੂਬਸੂਰਤ ਹੋ, ਤੁਸੀਂ ਪਰਮਾਤਮਾ ਦੀ ਸੰਤਾਨ ਹੋ। ਇਹ ਬਹੁਤ ਵਧੀਆ ਹੈ ਕਿ ਤੁਸੀਂ ਪ੍ਰਮਾਤਮਾ, ਸਭ ਤੋਂ ਉਚੇ ਦੀ ਸੰਤਾਨ ਹੋ। ਕਦਰਦਾਨ ਬਣੋ, ਸ਼ੁਕਰਗੁਜ਼ਾਰ ਬਣੋ, ਮਾਣ ਕਰੋ, ਖੁਸ਼ ਰਹੋ, ਵਿਸ਼ੇਸ਼ ਅਧਿਕਾਰ ਮਹਿਸੂਸ ਕਰੋ।

ਇਸ ਸੰਸਾਰ ਵਿਚ, ਪ੍ਰਮਾਤਮਾ ਦੀ ਸੰਤਾਨ ਵਜੋਂ, ਸਾਡੇ ਕੋਲ ਬਹੁਤ ਸਾਰਾ ਕੰਮ ਕਰਨ ਲਈ ਹੈ। ਸਿਰਫ ਇਕ ਵਿਸ਼ੇਸ਼ ਅਧਿਕਾਰ ਹੀ ਨਹੀਂ, ਪਰ ਸਾਡੇ ਕੋਲ ਇਕ ਫਰਜ਼ ਵੀ ਹੈ। ਇਕ ਨੇਕ ਫਰਜ਼, ਉਚੀ ਸ਼ਕਤੀ, ਸਭ ਤੋਂ ਉਚੀ ਇਛਾ, ਕਿਉਂਕਿ ਇਸ ਗ੍ਰਹਿ ਉਤੇ ਅਤੇ ਸਾਰੇ ਬ੍ਰਹਿਮੰਡਾਂ ਵਿਚ ਸਾਰੇ ਜੀਵ ਸਾਡੇ ਭੈਣ-ਭਰਾ ਹਨ, ਮਾਂਵਾਂ ਅਤੇ ਪਿਤਾ ਹਨ, ਰਿਸ਼ਤੇਦਾਰ ਅਤੇ ਦੋਸਤ ਹਨ - ਵਰਤਮਾਨ ਦੇ ਜਾਂ ਅਤੀਤ ਦੇ, ਜਾਂ/ਅਤੇ ਭਵਿਖ ਦੇ ਵੀ। ਸੋ ਅਸੀਂ ਜੋ ਉਨਾਂ ਦੀ ਮਦਦ ਕਰਨ ਲਈ ਕਰ ਰਹੇ ਹਾਂ ਬਸ ਇਕ ਬਹੁਤ ਆਮ ਜੁੰਮੇਵਾਰੀ ਹੈ। ਸਾਨੂੰ ਇਹ ਕਰਨ ਦੇ ਯੋਗ ਹੋਣ ਲਈ ਖੁਸ਼, ਸਨਮਾਨ ਅਤੇ ਆਭਾਰ ਮ‌ਹਿਸੂਸ ਕਰਨਾ ਚਾਹੀਦਾ ਹੈ। ਫਿਰ ਵੀ, ਮੈਂ ਬਸ ਤੁਹਾਡਾ ਧੰਨਵਾਦ ਕਰਨਾ ਚਾਹੁੰਦੀ ਹਾਂ, ਤੁਹਾਡੇ ਸਾਰਿਆਂ ਦਾ, ਜਿਹੜੇ ਇਸ ਸੰਸਾਰ ਨੂੰ ਬਚਾਉਣ ਅਤੇ ਆਤਮਾਵਾਂ ਨੂੰ ਉਚਾ ਚੁਕਣ ਜਾਂ ਮੁਕਤ ਕਰਨ ਦੇ ਕੰਮ ਵਿਚ ਮਦਦ ਕਰ ਰਹੇ ਹਨ। ਭਾਵੇਂ ਇਹ ਇਕ ਛੋਟਾ ਕੰਮ ਹੋਵੇ ਜਾਂ ਇਕ ਵਡਾ ਸੌਦਾ, ਜਾਂ ਇਥੋਂ ਤਕ ਬਸ ਇਕ ਸਹਾਇਕ ਭਾਵਨਾ ਉਹਦੇ ਲਈ ਜੋ ਤੁਸੀਂ ਦੇਖਦੇ ਹੋ ਕਿਸੇ ਵੀ ਤਰੀਕੇ ਨਾਲ ਲੋਕਾਂ ਦੀ ਮਦਦ ਕਰਨ ਦੇ ਚੰਗੇ ਕੰਮ ਅਤੇ ਨੇਕ ਉਪਰਾਲੇ ਹਨ।

ਅਤੇ ਜੇਕਰ ਤੁਸੀਂ ਕੋਈ ਵੀ ਆਪਣੇ ਅਧਿਆਪਕਾਂ, ਆਪਣੇ ਗੁਰੂਆਂ ਵਿਚ ਵਿਸ਼ਵਾਸ਼ ਕਰਦੇ ਹੋ, ਕ੍ਰਿਪਾ ਕਰਕੇ ਉਨਾਂ ਨਾਲ ਪਿਆਰ ਕਰੋ, ਉਨਾਂ ਦਾ ਸਤਿਕਾਰ ਕਰੋ, ਉਨਾਂ ਦਾ ਸਮਰਥਨ ਕਰੋ, ਅਤੇ ਸਚਮੁਚ, ਸਚਮੁਚ ਉਨਾਂ ਪ੍ਰਤੀ ਰਹਿਮਦਿਲ ਬਣੋ, ਜਿਤਨਾ ਵੀ ਤੁਸੀਂ ਕਰ ਸਕਦੇ ਹੋਵੋਂ। ਘਟੋ ਘਟ ਆਪਣੇ ਵਿਚਾਰਾਂ ਵਿਚ, ਆਪਣੇ ਮਨ ਵਿਚ, ਜਾਂ ਇਹ ਤੁਹਾਡੇ ਕਾਰਜ਼ਾਂ ਵਿਚ ਦੀ ਵੀ ਦਿਖਾਈ ਦੇਵੇਗਾ, ਆਪਣੇ ਅਧਿਆਪਕ ਜਾਂ ਆਪਣੇ ਗੁਰੂ ਦੀ ਉਨਾਂ ਦੇ ਨੇਕ ਕੰਮ ਵਿਚ ਮਦਦ ਕਰਨੀ ।

ਉਥੇ ਤਿੰਨ ਕਿਸਮ ਦੇ ਗੁਰੂ ਹਨ। ਪਹਿਲੇ ਕਿਸਮ ਦਾ ਉਹ ਹੈ ਜਿਹੜਾ ਤੁਹਾਡੀ ਮਦਦ ਕਰ ਸਕਦਾ, ਅਤੇ ਰੂਹਾਨੀ ਤੌਰ ਤੇ ਤੁਹਾਨੂੰ ਆਸ਼ੀਰਵਾਦ, ਅਸੀਸ ਦੇ ਸਕਦਾ ਹੈ। ਅਤੇ ਇਸ ਤਰਾਂ, ਉਹ ਆਸ਼ੀਰਵਾਦ ਵੀ ਤੁਹਾਡੇ ਰੋਜਾਨਾ ਜੀਵਨ ਵਿਚ ਬਹੁਤ ਪ੍ਰਭਾਵਿਤ ਕਰੇਗੀ, ਤੁਹਾਡੀ ਬੁਧੀ ਨੂੰ ਵਧਾਵੇਗੀ, ਵਿਤੀ ਦੇ ਪ੍ਰਬੰਧ ਵਿਚ ਤੁਹਾਡੀ ਮਦਦ ਕਰੇਗੀ, ਤੁਹਾਡੇ ਰਿਸ਼ਤੇ ਵਿਚ ਸੁਧਾਰ ਦੀ ਮਦਦ ਕਰੇਗੀ, ਤੁਹਾਡੀ ਬਹੁਤ ਸਾਰੇ ਤਰੀਕਿਆਂ ਵਿਚ ਮਦਦ ਕਰੇਗੀ ਜਿਨਾਂ (ਬਾਰੇ) ਤੁਸੀਂ ਇਥੋਂ ਤਕ ਜਾਣਦੇ ਵੀ ਨਹੀਂ ਹੋ। ਸੋ ਸ਼ੁਕਰਗੁਜ਼ਾਰ ਹੋਵੋ ਜੇਕਰ ਤੁਸੀਂ ਸਚਮੁਚ ਉਸ ਗੁਰੂ ਵਿਚ ਵਿਸ਼ਵਾਸ਼ ਕਰਦੇ ਹੋ ਅਤੇ ਜੇਕਰ ਉਹ ਸਚਮੁਚ ਤੁਹਾਡੀ ਕਿਸੇ ਤਰੀਕੇ ਵਿਚ ਮਦਦ ਕਰਦਾ ਹੈ। ਜਾਂ ਤੁਸੀਂ ਇਹਦੇ ਬਾਰੇ ਜਾਣਦੇ ਹੋਵੋਂਗੇ, ਜਾਂ ਇਥੋਂ ਤੁਹਾਡੇ ਵਿਚੋਂ ਬਹੁਤੇ (ਇਹਦੇ ਬਾਰੇ) ਨਹੀਂ ਜਾਣੋਂਗੇ, ਫਿਰ ਤੁਹਾਨੂੰ ਉਸ ਸਤਿਗੁਰੂ ਦਾ ਸਮਰਥਨ ਕਰਨਾ ਚਾਹੀਦਾ ਹੈ, ਘਟੋ ਘਟ ਆਪਣੇ ਦਿਲ ਵਿਚ।

ਇਕ ਅਸਲੀ ਸਤਿਗੁਰੂ ਤੁਹਾਡੇ ਤੋਂ ਕੋਈ ਚੀਜ਼ ਦੀ ਮੰਗ ਨਹੀਂ ਕਰਦਾ, ਇਥੋਂ ਤਕ ਤੁਹਾਡੇ ਤੋਂ ਕੋਈ ਚੀਜ਼ ਨਹੀਂ ਲੈਂਦਾ ਜੋ ਤੁਸੀਂ ਦਿੰਦੇ ਹੋ। ਇਸਦੇ ਵਿਪਰੀਤ, ਉਹ ਸਤਿਗੁਰੂ ਤੁਹਾਨੂੰ ਦੇਵੇਗਾ ਜੋ ਵੀ ਉਸਦੇ ਕੋਲ ਹੈ, ਜਾਂ ਸਗੋਂ ਜਿਸ ਕਿਸੇ ਚੀਜ਼ ਦੀ ਤੁਹਾਨੂੰ ਲੋੜ ਹੋਵੇ। ਜੇਕਰ ਸਤਿਗੁਰੂ ਕਰ ਸਕਦੇ ਹੋਣ, ਉਹ ਇਹ ਪੂਰੇ ਦਿਲ ਨਾਲ ਇਹ ਕਰਨਗੇ, ਸਾਰੇ ਪਿਆਰ ਅਤੇ ਅਸੀਸਾਂ ਅਤੇ ਸ਼ੁਭਕਾਮਨਾਵਾਂ ਨਾਲ। ਉਹ ਨੰਬਰ ਇਕ ਕਿਸਮ ਦਾ ਹੈ।

ਨੰਬਰ ਦੋ ਕਿਸਮ ਦਾ ਉਹ ਹੈ ਜਿਹੜਾ ਤੁਹਾਨੂੰ ਕੁਝ ਚੀਜ਼ ਵੀ ਚੰਗੀ ਨਹੀਂ ਦਿੰਦਾ, ਸਿਰਫ ਮਾੜੇ ਕਰਮ ਅਤੇ ਮਾੜੇ ਪ੍ਰਤਿਫਲ। ਜਿਸ ਕਿਸੇ ਬਾਰੇ ਤੁਸੀਂ ਉਸ ਪਲ ਸੋਚਦੇ ਹੋ, ਉਨਾਂ ਦੇ ਕਰਮ ਤੁਹਾਡੇ ਵਲ ਆਉਣਗੇ, ਥੋੜੇ ਜਾਂ ਬਹੁਤੇ। ਇਹ ਨਿਰਭਰ ਕਰਦਾ ਹੇ ਤੁਸੀਂ ਕਿਤਨਾ ਉਨਾਂ ਬਾਰੇ ਸੋਚਦੇ ਹੋ ਅਤੇ ਕਿਤਨੇ ਸਮੇਂ ਲਈ। ਅਤੇ ਜਿਸ ਨੂੰ ਵੀ ਤੁਸੀਂ ਪਿਆਰ ਕਰਦੇ ਹੋ ਉਹ ਵੀ ਤੁਹਾਨੂੰ ਕਰਮ ਭੇਜ਼ੇਗਾ। ਤੁਹਾਨੂੰ ਸਵੈਚਲਤ ਹੀ ਮਾੜੇ ਕਰਮ ਸਾਂਝੇ ਕਰਨੇ ਪੈਣਗੇ ਜੋ ਉਨਾਂ ਕੋਲ ਹਨ, ਭਾਰੇ ਜਾਂ ਹਲਕੇ। ਅਤੇ ਜਿਸ ਕਿਸੇ ਨਾਲ ਤੁਸੀਂ ਨਫਰਤ ਕਰਦੇ ਹੋ, ਇਥੋਂ ਤਕ, ਉਹ ਵੀ ਤੁਹਾਡੇ ਨਾਲ ਕਰਮ ਸਾਂਝੇ ਕਰਨਗੇ। ਸੋ, ਬਹੁਤ ਸਾਵਧਾਨ ਰਹਿਣਾ ਕੀ ਤੁਸੀਂ ਸੋਚਦੇ ਹੋ, ਕਿਸ ਨਾਲ ਤੁਸੀਂ ਪਿਆਰ ਕਰਦੇ ਹੋ ਅਤੇ ਕਿਸ ਦੇ ਨਾਲ ਤੁਸੀਂ ਸਬੰਧ ਰਖਦੇ ਹੋ। ਇਥੋਂ ਤਕ ਸੰਸਾਰੀ ਜੀਵਨ ਵਿਚ, ਲੋਕ ਕਹਿੰਦੇ ਹਨ ਕਿ ਤੁਸੀਂ ਉਹੀ ਹੋ ਜੋ ਤੁਹਾਡੇ ਦੋਸਤ ਹਨ। ਤੁਸੀਂ ਜਾਣਦੇ ਹੋ, ਇਹ ਇਕ ਮਸ਼ਹੂਰ ਕਹਾਵਤ ਹੈ। ਇਹ ਕਹਿੰਦੀ ਹੈ, "ਮੈਨੂੰ ਦਸੋ ਤੁਹਾਡੇ ਦੋਸਤ ਕੌਣ ਹਨ, ਅਤੇ ਮੈਂ ਜਾਣ ਲਵਾਂਗਾ ਤੁਸੀਂ ਕੌਣ ਹੋ।" ਇਹ ਅਖੌਤੀ ਕਰਮ ਹੈ। ਕੁਦਰਤੀ ਕਰਮਾਂ ਦਾ ਕਾਨੂੰਨ ਇਸ ਤਰਾਂ ਹੈ।

ਇਥੋਂ ਤਕ ਸਾਡਾ ਪਿਆਰ, ਜਾਂ ਸਾਡੀ ਨਫਰਤ, ਜਾਂ ਸਾਡੀ ਚੰਗੀ ਜਾਂ ਮਾੜੀ ਐਨਰਜ਼ੀ ਵੀ ਵਾਤਾਵਰਨ ਨੂੰ ਪ੍ਰਭਾਵਿਤ ਕਰੇਗੀ, ਜਾਂ ਜਿਸ ਕਿਸੇ ਨੂੰ ਅਸੀਂ ਮਿਲਦੇ ਹਾਂ। ਪਰਮਹੰਸ ਯੋਗਨੰਦਾ ਦੀ ਕਿਤਾਬ ਵਿਚ, ਇਹ ਜ਼ਿਕਰ ਕੀਤਾ ਗਿਆ ਹੇ ਕਿ ਯੂਐਸਏ ਵਿਚ ਲੋਕਾਂ ਵਿਚੋਂ ਇਕ, ਕੈਲੀਫੋਰਨੀਆ ਵਿਚ, ਗੁਲਾਬ ਦੇ ਫੁਲਾਂ ਨੂੰ ਉਗਾਉਣ ਵਿਚ ਮਾਹਰ ਸੀ। ਅਤੇ ਉਸ ਦੇ ਗੁਲਾਬ ਦੇ ਫੁਲਾਂ ਦੇ ਕੋਈ ਕੰਡੇ ਨਹੀਂ ਸਨ, ਅਤੇ ਉਹ ਖੂਬਸੂਰਤ, ਸ਼ਾਨਦਾਰ ਰੂਪ ਵਿਚ ਉਗਦੇ ਸਨ, ਹੋਰ ਆਲੇ ਦੁਆਲੇ ਜਾਂ ਸੰਸਾਰ ਵਿਚ ਬਹੁਤ ਸਾਰੇ ਦੂਜੇ ਗੁਲਾਬ ਦੇ ਫੁਲਾਂ ਨਾਲੋਂ। ਉਹ ਉਨਾਂ ਦੇ ਨਾਲ ਗਲਾਂ ਕਰਦਾ ਸੀ। ਉਹ ਉਨਾਂ ਨੂੰ ਪਿਆਰ ਕਰਦਾ ਸੀ। ਉਸ ਨੇ ਕਿਹਾ, "ਤੁਹਾਨੂੰ ਕੰਡਿਆਂ ਦੀ ਨਹੀਂ ਲੋੜ। ਮੈਂ ਤੁਹਾਨੂੰ ਸੁਰਖਿਅਤ ਰਖਾਂਗਾ।" ਸੋ, ਇਹ ਸਚਮੁਚ ਇਸ ਤਰਾਂ ਵਾਪਰਦਾ ਹੈ। ਇਹ ਉਵੇਂ ਜਿਵੇਂ ਕਿਤਾਬ ਵਿਚ, ਇਸ ਤਰਾਂ ਸਚਮੁਚ ਵਾਪਰਿਆ ਸੀ।

ਕੁਝ ਲੋਕ, ਜਦੋਂ ਤੁਸੀਂ ਉਨਾਂ ਨੂੰ ਪਹਿਲੀ ਵਾਰ ਮਿਲਦੇ ਹੋ, ਤੁਹਾਡੇ ਕੋਲ ਪਹਿਲੇ ਹੀ ਇਕ ਬਹੁਤ ਮਾੜਾ ਵਿਚਾਰ ਹੁੰਦਾ, ਇਥੋਂ ਤਕ ਉਨਾਂ ਦੇ ਬੋਲਣ ਲਈ ਆਪਣਾ ਮੂੰਹ ਖੋਲਣ ਤੋਂ ਜਾਂ ਤੁਹਾਡੇ ਵਲ ਦੇਖਣ ਤੋਂ ਪਹਿਲਾਂ ਹੀ। ਅਤੇ ਕੁਝ ਲੋਕ, ਜਦੋਂ ਤੁਸੀਂ ਉਨਾਂ ਨੂੰ ਇਥੋਂ ਤਕ ਪਹਿਲੀ ਵਾਰ ਮਿਲਦੇ ਹੋ, ਤੁਸੀਂ ਉਨਾਂ ਨੂੰ ਜਾਣਦੇ ਵੀ ਨਹੀਂ, ਪਰ ਤੁਸੀਂ ਸੁਖਾਵਾਂ, ਆਰਾਮ, ਅਤੇ ਦੋਸਤੀ ਉਨਾਂ ਤੋਂ ਮਹਿਸੂਸ ਕਰਦੇ ਹੋ।

ਸੰਸਾਰ ਵਿਚ ਜਿਆਦਾਤਰ ਲੋਕ ਜਾਨਵਰ-ਲੋਕਾਂ ਨਾਲ ਪਿਆਰ ਕਰਦੇ ਹਨ। ਜਦੋਂ ਉਹ ਜਾਨਵਰ-ਲੋਕਾਂ ਨੂੰ ਦੇਖਦੇ ਹਨ, ਉਹ ਸਚਮੁਚ ਉਨਾਂ ਨੂੰ ਪਿਆਰ ਕਰਦੇ ਹਨ। ਇਥੋਂ ਤਕ ਗੁਆਂਢੀ ਦਾ ਕੁਤਾ- ਜਾਂ ਬਿਲੀ-ਵਿਆਕਤੀ, ਉਹ ਉਨਾਂ ਨੂੰ ਜਫੀ ਪਾਉਂਦੇ ਜਾਂ ਉਨਾਂ ਨੂੰ ਕੁਝ ਚੰਗੀਆਂ ਚੀਜ਼ਾਂ ਕਹਿੰਦੇ ਹਨ। ਕਿਉਂਕਿ ਇਸ ਸੰਸਾਰ ਵਿਚ ਬਹੁਤੇ ਲੋਕ, ਅਸਲੀ ਮਨੁਖ ਹਨ, ਉਨਾਂ ਕੋਲ ਆਪਣੇ ਦਿਲਾਂ ਵਿਚ ਪਿਆਰ ਹੈ। ਉਹ ਬਸ ਇਹ ਪਛਾਨਣ ਲਈ ਬਹੁਤੇ ਵਿਆਸਤ ਹਨ ਅਤੇ ਇਸ ਪਿਆਰ ਨੂੰ ਅਮਲ ਕਰਨ ਲਈ। ਇਹ ਇਕ ਅਫਸੋਸ ਵਾਲੀ ਗਲ ਹੈ।

ਸੋ ਹਰ ਰੋਜ਼, ਮੈਂ ਸਾਡੀ ਟੀਮ ਨੂੰ ਸੁਪਰੀਮ ਮਾਸਟਰ ਟੈਲੀਵੀਜ਼ਨ ਉਤੇ ਕੁਝ ਚੀਜ਼ਾਂ ਪਾਉਣ ਲਈ ਕਹਿੰਦੀ ਹਾਂ ਲੋਕਾਂ ਨੂੰ ਪ੍ਰਮਾਤਮਾ ਨਾਲ ਪਿਆਰ ਕਰਨ ਬਾਰੇ, ਦੂਜਿਆਂ ਨਾਲ ਪਿਆਰ ਕਰਨ ਬਾਰੇ ਯਾਦ ਦਿਲਾਉਣ ਲਈ - ਦੋਵੇਂ ਮਾਨਸਾਂ ਅਤੇ ਜਾਨਵਰ-ਲੋਕਾਂ ਲਈ। ਕਿਉਂਕਿ ਇਹ ਪਿਆਰ ਤੁਹਾਨੂੰ ਉਚਾ ਚੁਕੇਗਾ, ਤੁਹਾਡੇ ਆਲੇ ਦੁਆਲੇ ਦੇ ਦੁਨਿਆਵੀ ਕਰਮਾਂ ਅਤੇ ਮਾੜੇ ਪ੍ਰਭਾਵਾਂ ਵਿਚੋਂ ਬਾਹਰ ਖਿਚੇਗਾ। ਪ੍ਰਮਾਤਮਾ ਨਾਲ ਪਿਆਰ ਕਰਨਾ ਸਭ ਤੋਂ ਵਧੀਆ ਹੈ। ਭਾਵੇਂ ਜੇਕਰ ਤੁਸੀਂ ਪ੍ਰਮਾਤਮਾ ਨੂੰ ਦੇਖ ਨਹੀਂ ਸਕਦੇ ਕਿਉਂਕਿ ਤੁਸੀਂ ਮੈਡੀਟੇਸ਼ਨ ਦਾ ਅਭਿਆਸ ਨਹੀਂ ਕਰਦੇ ਅਤੇ ਤੁਸੀਂ ਵੀਗਨ ਨਹੀਂ ਖਾਂਦੇ - ਕ੍ਰਿਪਾ ਕਰਕੇ ਇਹ ਕਰੋ ਕਿਵੇਂ ਵੀ, ਤੁਹਾਡਾ ਧੰਨਵਾਦ - ਜੇਕਰ ਤੁਸੀਂ ਪ੍ਰਮਾਤਮਾ ਨੂੰ ਯਾਦ ਕਰਦੇ ਹੋ, ਘਟੋ ਘਟ, ਤੁਹਾਡੇ ਕੋਲ ਕੁਝ ਹਦ ਤਕ ਅਸੀਸਾਂ ਹੋਣਗੀਆਂ, ਭਾਵੇਂ ਜੇਕਰ ਤੁਸੀਂ ਇਹ ਨਹੀਂ ਜਾਣਦੇ।

ਅਤੇ ਜੇਕਰ ਤੁਸੀਂ ਕਿਸੇ ਵੀ ਸਤਿਗੁਰੂ ਨੂੰ ਪਿਆਰ ਕਰਦੇ ਹੋ... ਇਹ ਜ਼ਰੂਰੀ ਨਹੀਂ ਮੈਂ ਹੋਵਾਂ। ਮੈਂ ਤੁਹਾਨੂੰ ਮੇਰੇ ਨਾਲ ਪਿਆਰ ਕਰਨ ਲਈ ਮਜ਼ਬੂਰ ਨਹੀਂ ਕਰ ਸਕਦੀ। ਤੁਸੀਂ ਪਿਆਰ ਕਰੋ ਜਿਸ ਕਿਸੇ ਨੂੰ ਪਿਆਰ ਕਰਦੇ ਹੋ ਅਤੇ ਇਹ ਪੂਰੇ ਦਿਲ ਨਾਲ ਕਰੋ। ਪਰ ਯਕੀਨੀ ਬਣਾਉਣਾ ਕਿ ਸਤਿਗੁਰੂ/ਅਧਿਆਪਕ ਸਚਮੁਚ ਤੁਹਾਡੇ ਪਿਆਰ ਦੇ ਲਾਇਕ ਹੈ। ਨਹੀਂ ਤਾਂ, ਜੇਕਰ ਉਸ ਕੋਲ ਮਾੜੇ ਇਰਾਦੇ ਹੋਣ, ਇਕ ਮਾੜਾ ਇਰਾਦਾ ਹੋਵੇ, ਇਕ ਗੁਰੂ ਵਜੋਂ ਆਪਣੇ ਸਿਰਲੇਖ, ਅਹੁਦੇ ਦੇ ਲਾਇਕ ਨਹੀਂ, ਫਿਰ ਤੁਸੀਂ ਇਕ ਵਡੀ ਸਮਸ‌ਿਆ ਵਿਚ ਹੋਵੋਂਗੇ ਕਿਉਂਕਿ ਉਹ ਤੁਹਾਨੂੰ ਅਸੀਸ ਦੀ ਬਜਾਏ ਮਾੜੇ ਕਰਮ ਦੇਣਗੇ।

ਹੁਣ, ਪ੍ਰਮਾਤਮਾ ਨੂੰ ਪ੍ਰਾਰਥਨਾ ਕਰੋ ਕਿ ਤੁਹਾਡਾ ਇਕ ਚੰਗੇ ਗੁਰੂ ਦੇ ਨਾਲ ਮਿਲਾਪ ਹੋਵੇ, ਇਕ ਚੰਗੇ ਵਿਆਕਤੀ ਨਾਲ ਜਿਸ ਉਤੇ ਤੁਸੀਂ ਭਰੋਸਾ ਅਤੇ ਪਿਆਰ ਕਰ ਸਕਦੇ। ਕਿਉਂਕਿ ਇਸ ਗੁਰੂ ਉਤੇ ਭਰੋਸਾ ਕਰਨਾ, ਇਸ ਗੁਰੂ ਨੂੰ ਪਿਆਰ ਕਰਨਾ ਸਚਮੁਚ, ਤੁਹਾਡੇ ਲਈ ਬੇਹਦ ਚੰਗਾ ਹੈ। ਇਹ ਤੁਹਾਡੀ ਰੂਹਾਨੀ ਤੌਰ ਤੇ ਮਦਦ ਕਰੇਗਾ। ਇਹ ਤੁਹਾਡੀ ਆਤਮਾ ਨੂੰ ਉਚਾ ਚੁਕਣ ਵਿਚ ਮਦਦ ਕਰੇਗਾ। ਇਹ ਕਿਸੇ ਵੀ ਤਰਾਂ ਤੁਹਾਡੇ ਮਦਦ ਕਰੇਗਾ ਜਿਸ ਬਾਰੇ ਤੁਸੀਂ ਸੁਪਨਾ ਵੀ ਨਹੀਂ ਲੈ ਸਕਦੇ। ਕਿਉਂਕਿ ਜਿਸ ਕਿਸੇ ਨੂੰ ਤੁਸੀਂ ਪਿਆਰ ਕਰਦੇ ਹੋ ਉਹ ਤੁਹਾਨੂੰ ਦੇਵੇਗਾ ਜੋ ਉਸ ਦੇ ਕੋਲ ਹੈ। ਜੇਕਰ ਉਹ ਇਕ ਸਚਾ ਗੁਰੂ, ਸਤਿਗੁਰੂ ਹੈ, ਉਹ ਤੁਹਾਨੂੰ ਪ੍ਰਮਾਤਮਾ ਵਲੋਂ ਆਸ਼ੀਰਵਾਦ ਅਤੇ ਅਸੀਸ ਦੇਵੇਗਾ, ਕਿਉਂਕਿ ਉਹ ਸਚਾ ਗੁਰੂ ਪ੍ਰਮਾਤਮਾ ਨਾਲ ਜੁੜਿਆ ਹੋਇਆ ਹੈ ਅਤੇ ਇਕ ਉਚੇ ਪਧਰ ਦੀ ਚੇਤਨਤਾ ਵਿਚ ਹੈ। ਲੋਕ ਜਿਹੜੇ ਇਕ ਉਚੇ ਪਧਰ ਦੀ ਚੇਤਨਤਾ ਦੇ ਵਿਚ ਹਨ ਉਨਾਂ ਕੋਲ ਪਵਿਤਰਤਾ ਹੈ, ਅਸੀਸਾਂ ਹਨ, ਆਪਣੇ ਖੁਦ ਲਈ ਸਭ ਚੰਗੀਆਂ ਚੀਜ਼ਾਂ ਹਨ। ਸੋ, ਉਹ ਤੁਹਾਨੂੰ ਆਸ਼ੀਰਵਾਦ ਦੇ ਸਕਦੇ ਹਨ। ਉਹ ਇਹ ਤੁਹਾਡੇ ਨਾਲ ਸਾਂਝਾ ਕਰ ਸਕਦੇ ਹਨ।

ਜਿਸ ਕਿਸੇ ਨੂੰ ਤੁਸੀਂ ਪਿਆਰ ਕਰਦੇ ਹੋ ਉਹ ਤੁਹਾਨੂੰ ਦੇਵੇਗਾ ਜੋ ਉਸ ਕੋਲ ਹੈ। ਇਹ ਯਾਦ ਰਖਣਾ। ਅਸੀਸਾਂ ਜਾਂ ਕਰਮ। ਅਸੀਸਾਂ, ਤੁਹਾਡੇ ਲਈ ਚੰਗਾ ਹੈ; ਕਰਮ, ਤੁਹਾਡੇ ਲਈ ਮਾੜੇ ਹਨ। ਕੁਝ ਲੋਕ ਜਿਨਾਂ ਕੋਲ ਇਕ ਉਚਾ ਪਧਰ ਹੈ, ਪਰ ਇਕ ਗੁਰੂ ਵਜੋਂ ਨਹੀਂ ਚੁਣੇ ਗਏ, ਉਹ ਵੀ ਤੁਹਾਡੀ ਮਦਦ ਕਰ ਸਕਦੇ ਹਨ, ਕਿਸੇ ਹਦ ਤਕ ਤੁਹਾਨੂੰ ਆਸ਼ੀਰਵਾਦ ਦੇ ਸਕਦੇ ਹਨ। ਉਤਨਾ ਜਿਆਦਾ ਨਹੀਂ ਜਿਤਨਾ ਸਤਿਗੁਰੂ ਦੇ ਸਕਦੇ ਹਨ ਕਿਉਂਕਿ ਸਤਿਗੁਰੂ ਦੇ ਕੋਲ ਪ੍ਰਮਾਤਮਾ ਤੋਂ ਸਿਧੇ ਤੌਰ ਤੇ ਸ਼ਕਤੀ ਹੈ, ਬੇਅੰਤ ਗੁਣ ਹਨ। ਅਤੇ ਜੇਕਰ ਉਹ ਤੁਹਾਨੂੰ ਇਹਦੇ ਤੋਂ ਕੁਝ ਥੋੜਾ ਜਿਹਾ ਦਿੰਦਾ ਹੈ, ਫਿਰ ਇਹ ਬਹੁਤ ਹੈ। ਪਰ ਆਮ ਨੇਕ ਲੋਕ ਉਨਾਂ ਕੋਲ ਬਹੁਤ ਸਾਰੀ ਸ਼ਕਤੀ ਨਹੀਂ ਹੈ। ਉਹਨਾਂ ਕੋਲ ਬਸ ਇਕ ਨੇਕ ਵਿਆਕਤੀ ਹੋਣ ਲਈ ਅਤੇ ਆਰਾਮ ਨਾਲ ਜੀਣ ਲਈ ਬਸ ਕਾਫੀ ਹੈ, ਜਾਂ ਇਸ ਸੰਸਾਰ ਵਿਚ ਕਰਨ ਲਈ ਜੋ ਵੀ ਉਹਨਾਂ ਨੂੰ ਕਰਨਾ ਜ਼ਰੂਰੀ ਹੈ। ਪਰ ਉਨਾਂ ਕੋਲ ਸਿਧੇ ਤੌਰ ਤੇ ਪ੍ਰਮਾਤਮਾ ਤੋਂ ਉਹ ਸਭ ਅਪਾਰ ਸ਼ਕਤੀ ਨਹੀਂ ਹੈ। ਸਿਰਫ ਇਕ ਛੋਟਾ ਜਿਹਾ ਹਿਸਾ।

ਇਸੇ ਕਰਕੇ ਕੁਝ ਅਖੌਤੀ ਗੁਰੂ, ਜਿਹੜੇ ਅਤੀਤ ਵਿਚ, ਸਾਡੇ ਇਤਿਹਾਸ ਵਿਚ ਵੀ ਇਕ ਸਤਿਗੁਰੂ ਸਨ, ਵਰਤਮਾਨ ਵਿਚ ਜਾਂ ਭਵਿਖ ਵਿਚ । ਉਹ ਬਹੁਤੇ ਜਿਆਦਾ ਪੈਰੋਕਾਰਾਂ ਨੂੰ ਨਹੀਂ ਸਵੀਕਾਰ ਕਰਦੇ। ਪੁਰਾਣੇ ਸਮ‌ਿਆਂ ਵਿਚ, ਸਤਿਗੁਰੂ ਪੈਰੋਕਾਰਾਂ ਨੂੰ ਚੁਣਨ ਵਿਚ ਬਹੁਤ ਹੀ ਸਾਵਧਾਨ, ਬਹੁਤ ਸਖਤ ਸਨ। ਉਹ ਪੈਰੋਕਰਾਂ ਦੀ ਬਹੁਤ ਪਰੀਖਿਆ ਕਰਦੇ ਸਨ, ਉਨਾਂ ਨੂੰ ਬਹੁਤ ਸਾਰਾ ਕੰਮ ਕਰਨ ਲਈ ਮਜ਼ਬੂਰ ਕਰਦੇ ਸਨ, ਜਾਂ ਹਰ ਕਿਸਮ ਦੀਆਂ ਚੀਜ਼ਾਂ। ਇਥੋਂ ਤਕ ਸਾਡੇ ਜੀਵਨਕਾਲ ਵਿਚ, ਉਥੇ ਇਕ ਸਤਿਗੁਰੂ ਸਨ - ਸਤਿਗੁਰੂ ਸੁਆਨ ਹੁਆ - ਸਿਟੀ ਆਫ ਟੈਨ ਥਾਉਜ਼ੇਂਡ ਬੁਧਾ ਵਿਚ, ਕੈਲੀਫੋਰਨੀਆ ਵਿਚ । ਉਥੇ ਇਕ ਪੈਰੋਕਾਰ ਸੀ ਜਿਹੜਾ ਉਨਾਂ ਦਾ ਅਨੁਸਰਨ ਕਰਨਾ ਚਾਹੁੰਦਾ ਸੀ, ਉਨਾਂ ਦਾ ਭਿਕਸ਼ੂ ਬਣਨਾ ਚਾਹੁੰਦਾ ਸੀ, ਜਾਂ ਸ਼ਾਇਦ ਇਕ ਕਰੀਬੀ ਪੈਰੋਕਾਰ। ਉਸ ਨੇ ਸਤਿਗੁਰੂ ਅਗੇ ਬੇਨਤੀ ਕੀਤੀ ਉਸ ਨੂੰ ਸਵੀਕਾਰ ਕਰਨ ਲਈ। ਸੋ ਸਤਿਗੁਰੂ ਨੇ ਬਸ ਤੁਰੰਤ ਹੀ ਫਰਸ਼ ਉਤੇ ਥੁਕਿਆ, ਅਤੇ ਉਸ ਨੂੰ ਕਿਹਾ, "ਠੀਕ ਹੈ, ਤੁਸੀਂ ਇਸ ਨੂੰ ਚਟੋ। ਇਸ ਨੂੰ ਪਹਿਲੇ ਪੂਰੀ ਤਰਾਂ ਚਟੋ।" ਅਤੇ ਪੈਰੋਕਾਰ ਨੇ ਅਜਿਹਾ ਕੀਤਾ। ਸੋ ਉਸ ਨੂੰ ਸਵੀਕਾਰ ਕਰ ਲਿਆ ਗਿਆ ਸੀ।

ਅਤੇ ਹੋਰ ਅਨੇਕ ਚੀਜ਼ਾਂ। ਮੈਂ ਉਸ ਦੇ ਪੈਰੋਕਾਰਾਂ ਵਿਚੋਂ ਇਕ ਨੂੰ ਮਿਲੀ ਸੀ, ਇਕ ਭਿਕਸ਼ਣੀ ਪੈਰੋਕਾਰ। ਉਸ ਨੇ ਬਾਅਦ ਵਿਚ ਆਪਣਾ ਸੰਨਿਆਸ ਤਿਆਗ ਦਿਤਾ ਅਤੇ ਕਿਸੇ ਨਾਲ ਵਿਆਹ ਕਰ ਲ਼ਿਆ ਸੀ। ਜਦੋਂ ਉਹ ਮੇਰੇ ਨਾਲ ਸੀ, ਉਸ ਨੇ ਮੈਨੂੰ ਬਹੁਤ ਸਾਰੀਆਂ ਚੀਜ਼ਾਂ ਦਸੀਆਂ ਸੀ - ਕਿ ਜੇਕਰ ਤੁਸੀਂ ਇਕ ਨੀਵੇਂ ਪਧਰ ਜਾਂ ਨੀਵੀਂ ਚੇਤਨਤਾ ਵਿਚ ਹੋ, ਤੁਸੀਂ ਉਸ ਤੋਂ ਇਕ ਗੁਰੂ ਵਜੋਂ ਇਹ ਸਵੀਕਾਰ ਨਹੀਂ ਕਰੋਂਗੇ। ਪਰ ਉਹ ਇਕ ਉਚੇ ਪਧਰ ਦੀ ਚੇਤਨਤਾ ਵਿਚ ਸੀ। ਉਹ ਪੰਜਵੇ ਪਧਰ ਦੀ ਚੇਤਨਤਾ ਵਿਚ ਸੀ, ਇਕ ਗੁਰੂ ਹੋਣ ਦੇ ਲਾਇਕ, ਗੁਰੂਆਂ ਵਿਚੋਂ ਇਕ। ਉਸ ਨੇ ਕੁਝ ਚੀਜ਼ਾਂ ਕੀਤੀਆਂ, ਅਜਿਹਾ ਕਿ ਲੋਕਾਂ ਨੇ ਨਹੀਂ ਸੋਚਣਗੇ ਕਿ ਉਹ ਇਕ ਗੁਰੂ ਸੀ; ਜਿਵੇਂ ਉਹ ਬਹੁਤ ਕਬੋਲਾਂ ਵਰਤਦਾ ਸੀ। ਮੈਂ ਨਹੀਂ ਦੁਹਰਾਉਣਾ ਚਾਹੁੰਦੀ ਕੀ ਉਸ ਨੇ ਮੈਨੂੰ ਦਸ‌ਿਆ ਸੀ। ਅਤੇ ਫਿਰ ਉਹ ਹਮੇਸ਼ਾਂ ਆਪਣੇ ਭਿਕਸ਼ੂਆਂ, ਭਿਕਸ਼ਣੀਆਂ, ਜਾਂ ਅਨੁਯਾਈਆਂ ਨਾਲ ਜਿਵੇਂ ਚੰਗਾ ਚੰਗਾ ਨਹੀਂ ਸੀ। ਇਸ ਕਰਕੇ ਨਹੀਂ ਕਿਉਂਕਿ ਉਹ ਅੰਦਰੋਂ ਮਾੜਾ ਸੀ। ਮੈਂ ਤੁਹਾਨੂੰ ਦਸਦੀ ਹਾਂ, ਉਹ ਬਸ ਆਪਣੇ ਮਾੜੇ ਪੈਰੋਕਾਰਾਂ ਦਾ ਇਕ ਅਕਸ਼ ਸੀ। ਇਹੀ ਚੀਜ਼ ਹੈ। ਇਕ ਹੋਰ ਭਿਕਸ਼ੂ ਨੇ ਮੈਨੂੰ ਦਸ‌ਿਆ ਕਿ ਗੁਰੂ ਸੁਆਨ ਹੁਆ ਉਸ ਦੇ ਮੰਦਰ ਦੇ ਹਰੇਕ ਭਿਕਸ਼ੂਆਂ ਅਤੇ ਭਿਕਸ਼ਣੀਆਂ ਨੂੰ ਸਿਰਫ 1 ਯੂਐਸਡੀ (ਇਕ ਅਮਰੀਕਨ ਡਾਲਰ) ਭਤਾ ਭੋਜ਼ਨ ਦੇ ਖਰਚੇ ਲਈ ਦਿੰਦੇ ਸਨ! ਅਤੇ ਉਹ ਦਿਹਾੜੀ ਵਿਚ ਸਿਰਫ ਕੇਵਲ ਇਕ ਭੋਜ਼ਨ ਖਾ ਸਕਦੇ ਸੀ!

ਜਦੋਂ ਤੁਸੀਂ ਮਾੜੇ ਲੋਕਾਂ ਨਾਲ ਮਿਲਦੇ ਜੁਲਦੇ ਹੋ, ਤੁਹਾਡੇ ਕੋਲ ਉਨਾਂ ਦੀਆਂ ਮਾੜੀਆਂ ਐਨਰਜ਼ੀਆਂ ਤੁਹਾਡੀ ਹੋਂਦ ਵਿਚ ਆ ਜਾਣਗੀਆਂ, ਅਤੇ ਫਿਰ ਤੁਸੀਂ ਉਹ ਵਿਆਕਤੀ ਬਣ ਜਾਵੋਂਗੇ। ਵਧ ਜਾਂ ਘਟ, ਇਹ ਨਿਰਭਰ ਕਰਦਾ ਹੈ ਕਿਤਨਾ ਤੁਸੀਂ ਉਨਾਂ ਨਾਲ ਜੁੜੇ ਹੋਏ ਹੋ। ਅਤੇ ਜੇਕਰ ਤੁਸੀਂ ਇਕ ਵਡੀ ਭੀੜ ਨਾਲ ਹੋ, ਬਿਨਾਂਸ਼ਕ, ਕਰਮ ਇਥੋਂ ਤਕ ਹੋਰ ਵੀ ਭਾਰੇ ਹਨ। ਅਤੇ ਇਹ ਇਥੋਂ ਤਕ ਤੁਹਾਨੂੰ ਮਾਰ ਸਕਦਾ, ਤੁਹਾਨੂੰ ਬਿਮਾਰ ਕਰ ਸਕਦਾ, ਜਾਂ ਤੁਹਾਨੂੰ ਉਸ ਤਰਾਂ ਸਤਾਇਆ ਜਾ ਸਕਦਾ ਜਿਵੇਂ ਜਿਆਦਾਤਰ ਸਤਿਗੁਰੂਆਂ ਨੇ ਆਪਣੀਆਂ ਜਿੰਦਗੀਆਂ ਵਿਚ ਅਤੇ ਉਨਾਂ ਦੀਆਂ ਜਿੰਦਗੀਆਂ ਦੇ ਅੰਤਮ ਦਿਨਾਂ ਵਿਚ ਸਾਹਮੁਣਾ ਕੀਤਾ ਸੀ। ਇਹ ਕਦੇ ਵੀ ਚੰਗਾ ਨਹੀਂ ਰਿਹਾ। ਸਚੇ ਗੁਰੂ ਨੂੰ ਕਦੇ ਵੀ ਨਹੀਂ ਇਸ ਸੰਸਾਰ ਵਿਚ ਬਹੁਤ ਚੰਗੀ ਤਰਾਂ ਸਵੀਕਾਰ ਕੀਤਾ ਗਿਆ । ਜਿਤਨੇ ਜਿਆਦਾ ਲੋਕ ਉਨਾਂ ਦਾ ਅਨੁਸਰਨ ਕਰਦੇ ਹਨ, ਉਤਨਾ ਖਤਰੇ ਜਾਂ ਮੁਸੀਬਤ ਦਾ ਜੋਖਮ ਸਤਿਗੁਰੂਆਂ ਦੀਆਂ ਜਿੰਦਗੀਆਂ ਵਿਚ ਹੁੰਦਾ ਹੈ । ਤੁਸੀਂ ਇਤਿਹਾਸ ਪੜੋ ਅਤੇ ਫਿਰ ਤੁਸੀਂ ਮੈਨੂੰ ਸਮਝ ਲਵੋਂਗੇ।

ਗੁਰੂ, ਅਸਲੀ ਗੁਰੂ, ਸਭ ਤੋਂ ਉਚੇ ਵਾਲੇ, ਉਨਾਂ ਕੋਲ ਅਨੇਕ ਸਰੀਰ ਵੀ ਹੋ ਸਕਦੇ ਹਨ, ਦੁਨਿਆਵੀ ਮਾਮਲ‌ਿਆਂ ਦੀ ਦੇਖ ਭਾਲ ਕਰਨ ਲਈ ਅਤੇ ਸੰਸਾਰ ਦੀ ਵਖ ਵਖ ਤਰੀਕਿਆਂ ਨਾਲ ਮਦਦ ਕਰਨ ਲਈ। ਸਿਰਫ ਰੂਹਾਨੀ ਪ੍ਰਗਟਾਵੇ ਹੀ ਨਹੀਂ ਜਾਂ ਰੂਹਾਨੀ ਗੁਰੂਆਂ ਵਜੋਂ, ਪਰ ਦੁਨਿਆਵੀ ਸ਼੍ਰੇਣੀ ਦੇ ਲੋਕਾਂ ਵਿਚ ਵੀ, ਜਿਵੇਂ ਇਕ ਰਾਜਾ, ਰਾਣੀ, ਰਾਜਕੁਮਾਰੀ, ਰਾਜਕੁਮਾਰ, ਰਾਸ਼ਟਰਪਤੀ, ਪ੍ਰਧਾਨ ਮੰਤਰੀ, ਮੰਤਰੀ, ਅਤੇ ਸਭ ਕਿਸਮ ਦੀਆਂ ਹੋਰ ਚੀਜ਼ਾਂ, ਇਥੋਂ ਤਕ ਇਕ ਸਮਾਜ਼ ਵਿਚ ਇਕ ਨੀਵੇਂ ਦਰਜ਼ੇ ਵਿਚ। ਇਹ ਸਿਰਫ ਜੋ ਮੈਂ ਕਹਿ ਰਹੀ ਹਾਂ ਉਹੀ ਨਹੀਂ, ਮੈਂ ਇਹ ਸਭ ਆਪ, ਬਿਨਾਂਸ਼ਕ, ਸਮਝ ਲ‌ਿਆ ਹੈ। ਇਹ ਇਕ ਸਵੈ-ਬੋਧ ਹੈ। ਬਹੁਤ ਸਾਰੀਆਂ ਚੀਜ਼ਾਂ ਮੈਂ ਤੁਹਾਨੂੰ ਦਸ‌ੀਆਂ, ਜਿਆਦਾਤਰ, ਸਵੈ-ਅਨੁਭਵ ਹਨ। ਇਹ ਇਕ ਕਿਤਾਬ ਜਾਂ ਇਕ ਸੂਤਰ ਕਰਕੇ ਨਹੀਂ ਹੈ।

ਪਰ ਜੇਕਰ ਤੁਹਾਨੂੰ ਕੁਆਨ ਯਿੰਨ ਬੋਧੀਸਾਤਵਾ ਦੀ ਕਹਾਣੀ ਯਾਦ ਹੈ, ਇਹ ਕ‌ਹਿੰਦੀ ਹੈ ਕਿ ਕੁਆਨ ਯਿੰਨ ਬੋਧੀਸਾਤਵਾ, ਸੰਤ ਬੋਧੀਸਾਤਵਾ ਨੇ, ਆਪਣੇ ਆਪ ਨੂੰ ਆਪਣੇ ਸਮੇਂ ਵਿਚ ਪ੍ਰਗਟ ਕੀਤਾ ਸੀ। ਉਸ ਸਮੇਂ ਵਿਚ ਜਦੋਂ ਬੁਧੀਸਾਤਵਾ ਜਿੰਦਾ ਸਨ। ਉਹ ਜਿੰਦਗੀ ਵਿਚ ਹਰ ਕਿਸਮ ਦੀ ਸਥਿਤੀ ਵਿਚ ਪ੍ਰਗਟ ਹੋਈ ਸੀ। ਇਥੋਂ ਤਕ ਜਿਵੇਂ ਇਕ ਕੁਆਰੀ ਕੁੜੀ ਵਾਂਗ, ਕੁਆਰੇ ਮੁੰਡੇ, ਕਿਸੇ ਦੀ ਮਦਦ ਕਰਨ ਲਈ ਜਿਸ ਨੂੰ ਉਸ ਦੀ ਲੋੜ ਹੋਵੇ ਉਸ ਕਿਸਮ ਦੀ ਸਥਿਤੀ ਵਿਚ। ਸੋ, ਤੁਸੀਂ ਕਦੇ ਨਹੀਂ ਜਾਣ ਸਕਦੇ ਤੁਸੀਂ ਕਿਸ ਨੂੰ ਜਿੰਦਗੀ ਵਿਚ ਮਿਲੋਂਗੇ। ਹਮੇਸ਼ਾਂ ਪ੍ਰਾਰਥਨਾ ਕਰੋ ਕਿ ਜਿਸ ਕਿਸੇ ਨੂੰ ਤੁਸੀਂ ਮਿਲਦੇ ਹੋ ਉਹ ਪਵਿਤਰ ਹੈ, ਜਾਂ ਘਟੋ ਘਟ ਤੁਸੀਂ ਸੁਰਖਿਅਤ ਹੋ। ਪ੍ਰਮਾਤਮਾ ਦੀ ਸੁਰਖਿਆ ਸ਼ਕਤੀ ਉਤੇ ਨਿਰਭਰ ਰਹੋ। ਆਪਣੇ ਸਚੇ ਸਤਿਗੁਰੂ ਦੀ ਸੁਰਖਿਅਤ ਪਿਆਰ ਉਤੇ ਨਿਰਭਰ ਰਹੋ, ਫਿਰ ਤੁਸੀਂ ਇਸ ਸੰਸਾਰ ਵਿਚ ਠੀਕ ਹੋ ਤਾਂਕਿ ਕੋਈ ਵਡੀ ਆਫਤ ਵਧੇਰੇ ਛੋਟੀ ਬਣ ਜਾਵੇਗੀ ਅਤੇ ਹਰ ਇਕ ਵਧੇਰੇ ਛੋਟੀ ਵਾਲੀ ਜ਼ੀਰੋ ਬਣ ਜਾਵੇਗੀ। ਹਮੇਸ਼ਾਂ ਆਪਣੇ ਗੁਰੂ ਨੂੰ ਯਾਦ ਰਖਣਾ ਜੋ ਤੁਸੀਂ ਮਹਿਸੂਸ ਕਰਦੇ ਭਰੋਸੇ ਕਰਨ ਦੇ ਲਾਇਕ ਹਨ, ਅਤੇ ਤੁਹਾਡੀ ਮਦਦ ਕਰਨਗੇ - ਯਕੀਨੀ ਤੌਰ ਤੇ। ਖਾਸ ਕਰਕੇ ਰੂਹਾਨੀ ਖੇਤਰ ਵਿਚ।

Photo Caption: ਤੁਹਾਡੇ ਦਰਵਾਜ਼ੇ ਤੇ ਇਕ ਪਿਆਰ ਭਰ‌ਿਆ ਸਵਾਗਤ ਹੈ ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (1/5)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
35:32
2025-01-04
196 ਦੇਖੇ ਗਏ
2025-01-04
140 ਦੇਖੇ ਗਏ
37:14
2025-01-03
178 ਦੇਖੇ ਗਏ
2025-01-03
153 ਦੇਖੇ ਗਏ
2025-01-03
163 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ