ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਪਰਮ ਸਤਿਗੁਰੂ ਚਿੰਗ ਹਾਈ ਜੀ ਦਾ ਪਿਆਰ-ਭਰ‌ਿਆ ਸੰਦੇਸ਼ ਸ਼ਾਂਤਮਈ ਯੂਕਰੇਨੀਅਨ ਨਾਗਰਿਕਾਂ ਲਈ

2022-06-22
ਵਿਸਤਾਰ
ਡਾਓਨਲੋਡ Docx
ਹੋਰ ਪੜੋ
“ਅਤਿ-ਪਿਆਰੇ ਯੂਕਰੇਨੀਅਨ ਨਾਗਰਿਕ, ਪ੍ਰਮਾਤਮਾ ਦੇ ਅਤਿ-ਪਿਆਰੇ ਬਚੇ, ਮੈਂ ਤੁਹਾਡੇ ਸੰਦੇਸ਼ ਫੇਸਬੁਕ ਉਤੇ ਪੜੇ ਹਨ । ਮੈਂ ਤੁਹਾਡੇ ਦਿਲ ਦੀ ਧੜਕਣ ਸੁਣੀ ਹੈ, ਤੁਹਾਡੀਆਂ ਮਾਯੂਸੀ ਵਾਲੀਆਂ ਪ੍ਰਾਰਥਨਾਵਾਂ। ਮੈਂ ਤੁਹਾਡੇ ਹੰਝੂ ਅਤੇ ਤੁਹਾਡੀ ਦੁਖ-ਪੀੜਾ ਦੇਖੀ ਹੈ। ਇਹ ਸਭ ਖਤਮ ਹੋ ਜਾਵੇ, ਇਥੋਂ ਤਕ ਕਲ ਹੀ। ਇਹ ਬੇਅਰਥ ਹੈ। ਬੇਅਰਥ ਯੁਧ, ਬੇਅਰਥ ਅਤਿਆਚਾਰ। ਕੋਈ ਨਹੀਂ ਇਹ ਸਮਝ ਸਕਦਾ, ਜੋ ਤੁਹਾਡੇ ਸ਼ਾਂਤਮਈ, ਸਨੇਹੀ ਦੇਸ਼ ਵਿਚ ਵਾਪਰ ਰਿਹਾ ਹੈ।

ਮੇਰਾ ਬੇਹਦ ਗਹਿਰਾ ਅਫਸੋਸ ਅਤੇ ਹਮਦਰਦੀ। ਮੇਰਾ ਦਿਲ ਤੁਹਾਡੇ ਸਾਰ‌ਿਆਂ ਪ੍ਰਤੀ ਜਾਂਦਾ ਹੈ, ਅਤੇ ਅਸੀਂ ਤੁਹਾਡੇ ਨਾਲ ਦਿਨ-ਰਾਤ ਪ੍ਰਾਰਥਨਾ ਕਰ ਰਹੇ ਹਾਂ । ਅਸੀਂ ਤੁਹਾਡੇ ਨਾਲ ਰੋਂਦੇ ਹਾਂ, ਅਸੀਂ ਤੁਹਾਡੇ ਨਾਲ ਹੰਝੂ ਵਹਾ ਰਹੇ ਹਾਂ । ਅਤੇ ਅਸੀਂ ਆਸ ਕਰਦੇ ਹਾਂ ਕਿ ਸਰਬ ਸ਼ਕਤੀਮਾਨ, ਮਿਹਰਵਾਨ ਪ੍ਰਮਾਤਮਾ ਸਾਨੂੰ ਸੁਣੇਗਾ। ਅਸੀਂ ਤੁਹਾਡੇ ਲਈ ਪ੍ਰਾਰਥਨਾ ਕਰਨੀ ਜ਼ਾਰੀ ਰਖਾਂਗੇ, ਅਤੇ ਅਸੀਂ ਤੁਹਾਨੂੰ ਸਾਰਾ ਆਪਣਾ ਪਿਆਰ, ਪ੍ਰਭੂ ਦੇ ਨਾਮ ਵਿਚ, ਸਵਰਗਾਂ ਦੀ ਰਹਿਮ ਵਿਚ ਭੇਜ਼ਦੇ ਹਾਂ।

ਕ੍ਰਿਪਾ ਕਰਕੇ, ਆਪਣੀ ਚੰਗੀ ਦੇਖ ਭਾਲ ਕਰੋ। ਹੋਰ ਪ੍ਰਾਰਥਨਾ ਕਰਨ ਦੀ ਕੋਸ਼ਿਸ਼ ਕਰੋ। ਦੁਖ ਦੇ ਕਾਰਨ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰੋ, ਉਹ ਹੈ, ਜਾਨਵਰ-ਲੋਕਾਂ ਦੇ ਦੁਖ ਨੂੰ ਘਟਾਉਣ ਦੀ ਕੋਸ਼ਿਸ਼ ਕਰੋ ਆਹਾਰ ਰਾਹੀਂ ਜੋ ਅਸੀਂ ਰੋਜ਼ ਲੈਂਦੇ ਹਾਂ। ਕ੍ਰਿਪਾ ਕਰਕੇ, ਵੀਗਨ ਬਣਨ ਦੀ ਕੋਸ਼ਿਸ਼ ਕਰੋ। ਉਹੀ ਹੈ ਬਸ ਜੋ ਮੈਂ ਤੁਹਾਨੂੰ ਦਸ ਸਕਦੀ ਹਾਂ। ਅਤੇ ਪ੍ਰਾਰਥਨਾ ਕਰੋ। ਇਹ ਸਭ ਭਿਆਨਕ ਸਮਸ‌ਿਆਵਾਂ ਜ਼ਲਦੀ ਹੀ ਖਤਮ ਹੋ ਜਾਣ। ਪਿਆਰੇ ਪ੍ਰਭੂ ਜੀਓ, ਕ੍ਰਿਪਾ ਕਰਕੇ ਸਾਡੀ ਮਦਦ ਕਰੋ। ਆਮੇਨ।

ਮੈਂ ਤੁਹਾਨੂੰ ਪਿਆਰ ਕਰਦੀ ਹਾਂ। ਅਸੀਂ ਸਾਰੇ ਤੁਹਾਡੇ ਨਾਲ ਪਿਆਰ ਕਰਦੇ ਹਾਂ। ਸੁਪਰੀਮ ਮਾਸਟਰ ਟੈਲੀਵੀਜ਼ਨ ਟੀਮ ਅਤੇ ਮੈਂ ਆਪ ਤੁਹਾਨੂੰ ਸਾਰਿਆਂ ਨੂੰ ਆਪਣੀ ਗਲਵਕੜੀ ਵਿਚ ਲੈਂਦੇ ਹਾਂ ਆਪਣੇ ਹਾਰਦਿਕ ਪਿਆਰ, ਹਮਦਰਦੀ ਅਤੇ ਤੁਹਾਡੇ ਲਈ ਹਰ ਰੋਜ਼ ਪ੍ਰਾਰਥਨਾਵਾਂ ਨਾਲ; ਤੁਹਾਡੇ ਸਾਰਿਆਂ ਲਈ, ਆਤਮਾਵਾਂ ਲਈ ਜੋ ਮਰ ਗਈਆਂ ਹਨ ਅਤੇ ਆਤਮਾਵਾਂ ਲਈ ਜੋ ਜਿਉਂਦੀਆਂ ਹਨ, ਤੁਹਾਡੇ ਸਮੁਚੇ ਦੇਸ਼ ਲਈ ਸ਼ਾਂਤੀ ਜ਼ਲਦੀ ਹੀ ਮਾਨਣ ਲਈ। ਉਦੋਂ ਤਕ, ਅਸੀਂ ਨਹੀਂ ਜਾਣਾਂਗੇ ਗੂੜੀ ਨੀਂਦ ਜਾਂ ਸੁਆਦੀ ਭੋਜ਼ਨਾਂ ਬਾਰੇ।

ਮੈਂ ਤੁਹਾਡੀਆਂ ਸਾਰ‌ੀਆਂ ਪ੍ਰਾਰਥਨਾਵਾਂ, ਤੁਹਾਡੇ ਸ਼ਿਕਵਿਆਂ ਨੂੰ ਸੰਸਾਰ ਵਿਚ ਭੇਜਾਂਗੀ ਸਾਡੀ ਸੁਪਰੀਮ ਮਾਸਟਰ ਟੈਲੀਵੀਜ਼ਨ ਦੁਆਰਾ। ਮੈਨੂੰ ਮਾਫ ਕਰਨਾ ਅਸੀਂ ਤੁਹਾਡੀਆਂ ਸਾਰੀਆਂ ਪ੍ਰਾਰਥਨਾਵਾਂ ਨਹੀਂ ਘਲ ਸਕਦੇ, ਕਿਉਂਕਿ ਉਥੇ ਉਨਾਂ ਵਿਚੋਂ ਮੀਲਿਅਨ ਹੀ ਹਨ। ਅਸੀਂ ਬਸ ਕੁਝ ਪ੍ਰਤੀਕ ਰੂਪ ਵਿਚ ਘਲਦੇ ਹਾਂ।

ਕ੍ਰਿਪਾ ਕਰਕੇ ਆਪਣੇ ਦਿਲ ਵਿਚ ਜਾਣ ਲਵੋ ਕਿ ਅਸੀਂ ਤੁਹਾਡੇ ਨਾਲ ਪਿਆਰ ਕਰਦੇ ਹਾਂ। ਮਨੁਖੀ ਜੀਵ ਇਕ ਦੂਸਰੇ ਨਾਲ ਪਿਆਰ ਕਰਨ ਅਤੇ ਇਕ ਦੂਸਰੇ ਨੂੰ ਕੋਈ ਵੀ ਦੁਖ-ਪੀੜਾ, ਅਤੇ ਬੇਲੋੜੇ ਦੁਖ ਤੋਂ ਬਚਾ ਕੇ ਰਖਣ। ਸਵਰਗ ਤੁਹਾਡੀਆਂ ਪ੍ਰਾਰਥਨਾਵਾਂ ਲਈ ਗਵਾਹੀ ਦੇਵੇ। ਅਤੇ ਤੁਹਾਡੀਆਂ ਸਾਰੀਆਂ ਇਛਾਵਾਂ ਤੁਹਾਡੇ ਦੇਸ਼ ਵਿਚ ਇਕ ਸ਼ਾਂਤਮਈ ਸਮੇਂ ਦੀ ਵਾਪਸੀ ਲਈ ਜ਼ਲਦੀ ਹੀ ਪੂਰੀਆਂ ਹੋਣ। ਪਿਆਰ ਤੁਹਾਨੂੰ, ਪਿਆਰ ਤੁਹਾਨੂੰ ਅਤੇ ਪਿਆਰ ਤੁਹਾਨੂੰ। ਪ੍ਰਾਰਥਨਾ ਕਰੋ ਪ੍ਰਮਾਤਮਾ ਯੂਕਰੇਨ ਨੂੰ ਸੁਰਖਿਅਤ ਰਖੇ। ਆਮੇਨ।

ਮੈਂ ਰੂਸੀ ਲੀਡਰਾਂ ਲਈ ਵੀ ਪ੍ਰਾਰਥਨਾ ਕਰਦੀ ਹਾਂ, ਪ੍ਰਮਾਤਮਾ ਦੇ ਪਿਆਰ ਨੂੰ ਵਧੇਰੇ ਮਹਿਸੂਸ ਕਰਨ ਲਈ, ਤਾਂਕਿ ਉਹ ਆਪਣੇ ਦਿਲਾਂ ਵਿਚ ਸੰਤੁਸ਼ਟ ਹੋਣ ਅਤੇ ਕਦੇ ਯੁਧ ਕਰਨ ਬਾਰੇ ਨਾਂ ਸੋਚਣ, ਜਾਂ ਕਿਸੇ ਹੋਰ ਸਾਥੀ ਮਨੁਖ ਨੂੰ ਦੁਬਾਰਾ ਦੁਖ ਦੇਣ ਬਾਰੇ ।

ਤੁਹਾਡਾ ਧੰਨਵਾਦ, ਮੇਰੇ ਪ੍ਰਭੂ ਜੀਓ, ਤੁਹਾਡਾ ਧੰਨਵਾਦ, ਸਵਰਗਾਂ ਅਤੇ ਮਨੁਖਾਂ ਤੋਂ ਹੁਣ ਤਾਂਹੀ ਸਾਰੀ ਸਹਾਇਤਾ ਲਈ, ਸ਼ਾਂਤਮਈ ਯੂਕਰੇਨੀਅਨ ਲੋਕਾਂ ਦੇ ਦੁਖ ਨੂੰ ਘਟਾਉਣ ਲਈ।

ਤੁਹਾਡਾ ਧੰਨਵਾਦ, ਮੇਰੇ ਪ੍ਰਭੂ ਜੀਓ, ਸਭ ਚੀਜ਼ ਲਈ ਜਿਸ ਦਾ ਤੁਸੀਂ ਪ੍ਰਬੰਧ ਕੀਤਾ ਹੈ ਅਤੇ ਪ੍ਰਬੰਧ ਕੀਤਾ ਜਾਵੇਗਾ ਸਾਡੇ ਸਾਰਿਆਂ ਲਈ, ਸਾਰੇ ਇਸ ਗ੍ਰਹਿ ਉਤੇ ਦੁਖੀ ਮਨੁਖਾਂ ਲਈ । ਤੁਹਾਨੂੰ ਸਦਾ ਹੀ ਪਿਆਰ ਕੀਤਾ ਜਾਵੇ, ਮੇਰੇ ਪ੍ਰਭੂ ਜੀਓ।”

ਸਾਡੇ ਸੰਸਾਰ ਲਈ ਇਹਨਾਂ ਮੁਸ਼ਕਲ ਸਮ‌ਿਆਂ ਵਿਚ, ਸੁਪਰੀਮ ਮਾਸਟਰ ਟੈਲੀਵੀਜ਼ਨ ਨੂੰ ਇਸਦੇ ਸੋਸ਼ਲ ਮੀਡੀਆ ਪਲੈਟਫਾਰਮ ਫੇਸਬੁਕ ਉਤੇ ਢੇਰ ਸਾਰੇ ਸੰਜ਼ੀਦਾ ਸੰਦੇਸ਼ਾਂ ਨਾਲ ਸਨਮਾਨਿਤ ਕੀਤਾ ਗ‌ਿਆ ਨੇਕ ਯੂਕਰੇਨੀਅਨ ਲੋਕਾਂ ਵਲੋਂ ਆਪਣੇ ਦਿਲ ਦੀਆਂ ਗਲਾਂ ਅਤੇ ਪ੍ਰਾਰਥਨਾਵਾਂ ਨੂੰ ਜ਼ਾਹਰ ਕਰਦੇ ਹੋਏ,। ਅਸੀਂ ਤੁਹਾਡੇ ਨਾਲ ਹੁਣ ਇਹਨਾਂ ਸੰਦੇਸ਼ਾਂ ਵਿਚੋਂ ਇਕ ਹੋਰ ਚੋਣ ਸਾਂਝੀ ਕਰਨਾ ਚਾਹੁੰਦੇ ਹਾਂ, ਜਿਉਂ ਅਸੀਂ ਯੂਕਰੇਨ ਅਤੇ ਸੰਸਾਰ ਵਿਚ ਤੁਰੰਤ ਸ਼ਾਂਤੀ ਲਈ ਪ੍ਰਾਰਥਨਾ ਕਰਦੇ ਹਾਂ, ਤਾਂਕਿ ਸਾਰੇ ਜੋ ਪ੍ਰਭਾਵਿਤ ਹਨ ਆਪਣੀ ਹੀਲਿੰਗ ਸ਼ੁਰੂ ਕਰ ਸਕਣ ਅਤੇ ਜ਼ਲਦੀ ਹੀ ਇਕ ਨਵਾਂ ਸੰਦਰਤਾ, ਇਤਫਾਕ ਤੇ ਸਨੇਹੀ ਰਹਿਮਦਿਲੀ ਦਾ ਪ੍ਰਫੁਲਿਤ ਗ੍ਰਹਿ ਅਨੁਭਵ ਕਰ ਸਕਣ।
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
35:32
2025-01-04
198 ਦੇਖੇ ਗਏ
2025-01-04
143 ਦੇਖੇ ਗਏ
37:14
2025-01-03
180 ਦੇਖੇ ਗਏ
2025-01-03
155 ਦੇਖੇ ਗਏ
2025-01-03
165 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ